Friday, February 27, 2009

ਆਰਸੀ ਤੇ ਨਵਾਂ ਕਾਲਮ 'ਗੁਸਤਾਖ਼ੀ ਮੁਆਫ਼' ਸ਼ੁਰੂ

ਦੋਸਤੋ! ਫਰਵਰੀ 25ਤੋਂ ਗੁਸਤਾਖ਼ੀ ਮੁਆਫ਼ ਕਾਲਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਕਾਲਮ ਦਾ ਮਕਸਦ ਮਜ਼ਾਹੀਆ ਕਾਵਿ-ਟੁਕੜੀਆਂ ਨਾਲ਼ ਤੁਹਾਡੇ ਚਿਹਰੇ ਤੇ ਮੁਸਕਰਾਹਟ ਲਿਆਉਂਣਾ ਹੈ। ਹਾਲਾਂਕਿ ਇਹਨਾਂ ਕਾਵਿ-ਟਕੜੀਆਂ ਚ ਵਿਅੰਗਮਈ ਰੂਪ ਚ ਤਨਜ਼ ਹੋਵੇਗੀ, ਪਰ ਅਦਬ ਨਾਲ਼ ।
----
ਇਸ ਕਾਲਮ ਦਾ ਵਿਸ਼ਾ ਵੀ ਸਾਹਿਤ ਨਾਲ਼ ਸਬੰਧਤ ਹੈ...ਜਿਵੇਂ ਤੁਹਾਡੇ ਨਾਲ ਕੋਈ ਅਜਿਹੀ ਗੱਲ ਵਾਪਰੀ ਹੋਵੇ ਕਿਸੇ ਵਿਅਕਤੀ ਵਿਸ਼ੇਸ਼ ਜਾਂ ਸੰਸਥਾ ਵੱਲੋਂ ਸਾਹਿਤ ਦੇ ਨਾਂ ਉੱਪਰ ਗੈਰ ਸਾਹਿਤਕ ਕੋਈ ਛਿਣ, ਜਿਸਨੇ ਤੁਹਾਡੇ ਮਨ ਨੂੰ ਠੇਸ ਪਹੁੰਚਾਈ ਹੋਵੇ, ਤੁਹਾਡਾ ਅੰਦਰ ਵਲੂੰਧਰਿਆ ਗਿਆ ਹੋਵੇ, ਤੁਹਾਨੂੰ ਲੱਗਾ ਹੋਵੇ ਕਿ ਸਾਹਿਤ ਅੰਦਰ ਅਜਿਹੀ ਸਿਆਸਤ ਕਿਉਂ? ਜਾਂ ਕੋਈ ਤੁਹਾਡੀ ਮਨ-ਪਸੰਦ ਕਿਤਾਬ ਮੰਗ ਕੇ ਲੈ ਗਿਆ..ਪਰ ਮੋੜੀ ਨਹੀਂ, ਜਾਂ ਤੁਸੀਂ ਕਿਸੇ ਨੂੰ ਨਜ਼ਮ ਜਾਂ ਗ਼ਜ਼ਲ ਸੁਣਾਈ ਤਾਂ ਖ਼ਿਆਲ ਜਾਂ ਮਿਸਰੇ ਚੋਰੀ ਹੋ ਗਏ, ਜਾਂ ਸਾਹਿਤ-ਸਭਾਵਾਂ ਚ ਲੇਖਕ ਸਾਹਿਬਾਨਾਂ ਨੂੰ ਗ਼ੈਰ-ਸਾਹਿਤਕ ਵਤੀਰੇ ਚ ਅਸੱਭਿਅਕ ਭਾਸ਼ਾ ਵਰਤਦੇ ਦੇਖਿਆ ਹੋਵੇ, ਜਾਂ ਕਿਸੇ ਨੂੰ ਆਪੇ ਸਨਮਾਨ-ਚਿੰਨ੍ਹ ਖਰੀਦ ਕੇ ਆਪਣਾ ਸਨਮਾਨ ਆਪ ਕਰਵਾਉਂਦੇ ਦੇਖਿਆ ਹੋਵੇ।
----
ਇੰਝ ਵੀ ਤਾਂ ਹੋ ਸਕਦੈ ਕਿ ਤੁਹਾਨੂੰ ਸੱਦੇ ਦੇ ਬਾਵਜੂਦ ਕਵੀ-ਦਰਬਾਰ ਚ ਕਵਿਤਾ ਪੜ੍ਹਨ ਦਾ ਮੌਕਾ ਨਾ ਦਿੱਤਾ ਗਿਆ ਹੋਵੇ, ਜਾਂ ਤੁਹਾਡੀ ਜੇਬ ਚ ਪੈਸੇ ਨਾ ਹੋਣ ਕਰਕੇ ਕਿਤਾਬ ਦਾ ਮੁੱਖ-ਬੰਦ ਲਿਖਣ ਜਾਂ ਰਿਵੀਊ ਕਰਨ ਤੋਂ ਨਾਂਹ ਕਰ ਦਿੱਤੀ ਹੋਵੇ, ਤੇ ਐਹੋ ਜਿਹੇ ਅਨੇਕਾਂ ਵਿਸ਼ਿਆਂ ਤੇ ਜਿਨ੍ਹਾਂ ਨੂੰ ਅੱਜ ਤੱਕ ਛੂਹਿਆ ਨਹੀਂ ਗਿਆ ਪਰ ਓਹ ਗੱਲਾਂ ਕਿਤੇ ਨਾ ਕਿਤੇ ਚਿੱਤ ਕੁਸੈਲ਼ਾ ਕੌੜਾ ਕਰਦੀਆਂ ਹੋਣ ਤਾਂ ਉਸਨੂੰ ਤੁਸੀਂ ਖੁੱਲ੍ਹੀ ਕਵਿਤਾ / ਤੁਕਬੰਦੀ / ਸ਼ਿਅਰਾਂ ਚ ਸਿਰਫ਼ ਪੰਜ-ਛੇ ਸਤਰਾਂ ਦੇ ਰੂਪ ਵਿੱਚ ਵਿਅੰਗਆਤਮਕ ਨਜ਼ਰੀਏ ਤੋਂ ਲਿਖ, ਲਫ਼ਜ਼ਾਂ ਤੇ ਮੁਹੱਬਤ ਦੀ ਚਾਸ਼ਣੀ ਚ ਘੋਲ਼ ਕੇ ਸਾਨੂੰ ਭੇਜ ਦਿਉ। ਤੁਹਾਡੇ ਇਹ ਵਿਚਾਰ ਸਾਡੇ ਇਸ ਕਾਲਮ ਨੂੰ ਤੁਰਦਾ ਰੱਖਣ ਵਿੱਚ ਸਹਾਈ ਹੋਣਗੇ ਅੱਜ ਕੁੱਝ ਕੁ ਖ਼ੂਬਸੂਰਤ ਉਦਾਹਰਣਾਂ ਇਸ ਕਾਲਮ ਦੇ ਤਹਿਤ ਪਾ ਦਿੱਤੀਆਂ ਗਈਆਂ ਹਨ । ਤੁਹਾਡੇ ਹੁਣ ਤੱਕ ਦਿੱਤੇ ਹਰ ਸਾਹਿਤਕ ਸਹਿਯੋਗ ਲਈ ਮੈਂ ਤੁਹਾਡੀ ਮਸ਼ਕੂਰ ਹਾਂ।

ਇਸ ਕਾਲਮ ਤੇ ਫੇਰੀ ਪਾਉਂਣ ਲਈ ਇਸ ਲਿੰਕ ਆਰਸੀ ਗੁਸਤਾਖ਼ੀ ਮੁਆਫ਼ ਤੇ ਕਲਿਕ ਕਰੋ ਜੀ।

ਅਦਬ ਸਹਿਤ

ਤਨਦੀਪ ਤਮੰਨਾ


Tuesday, February 24, 2009

ਆਰਸੀ ਤੇ ਨਵੇਂ ਕਾਲਮਾਂ ਦੀ ਸ਼ੁਰੂਆਤ

ਆਰਸੀ ਨੂੰ ਪਿਆਰ ਕਰਨ ਵਾਲੇ ਬਹੁਤ ਹੀ ਪਿਆਰੇ ਪਾਠਕ, ਲੇਖਕ ਦੋਸਤੋ!

ਮੈਂ ਛੇਤੀ ਹੀ ਆਰਸੀ ਦੇ ਵਿਹੜੇ ਵਿੱਚ ਕੁੱਝ ਹੋਰ ਫੁੱਲ-ਪੱਤੀਆਂ ਕਾਲਮਾਂ ਦੇ ਰੂਪ ਵਿੱਚ ਵਿਛਾਉਂਣ ਦਾ ਫੈਸਲਾ ਕੀਤਾ ਹੈ, ਤਾਂ ਜੋ ਅਸੀਂ ਹੋਰ ਵੀ ਬਹੁਤ ਸਾਰੀਆਂ ਸਾਡੀਆਂ ਲਿਖੀਆਂ ਅਣਲਿਖੀਆਂ ਸੋਚਾਂ ਨੂੰ ਇੱਕ ਦੂਜੇ ਨਾਲ ਸਾਂਝੀਆਂ ਕਰਨ ਦੀ ਖ਼ੁਸ਼ੀ ਲੈ ਸਕੀਏ

----

ਇਹਨਾਂ ਵਿੱਚੋਂ ਇੱਕ ਕਾਲਮ ਦਾ ਨਾਂ ਹੋਵੇਗਾ ਪੰਜਵਾਂ ਵਰ੍ਹਾ ਇਸ ਵਰ੍ਹੇ ਤੱਕ ਪਹੁੰਚਦਿਆਂ ਤੁਸੀਂ ਕਿਹੜੇ ਕਿਹੜੇ ਅਖ਼ਬਾਰਾਂ, ਰਸਾਲਿਆਂ ਵਿੱਚ ਛਪੇ, ਤੁਹਾਡੀਆਂ ਕਿਹੜੀਆਂ ਰਚਨਾਵਾਂ ਨੂੰ ਭਰਵਾਂ ਪਿਆਰ ਮਿਲਿਆ, ਸਾਹਿਤ ਵਿੱਚ ਤੁਹਾਡਾ ਕਿੰਨਾ ਕੁ ਮੁਕਾਮ ਬਣਿਆ, ਕਿਹੜੀ ਰਚਨਾ ਨੇ ਤੁਹਾਡੀ ਪਹਿਚਾਣ ਵਿੱਚ ਵਾਧਾ ਕੀਤਾ, ਕਿਹੋ ਜਿਹੇ ਅਤੇ ਕਿਹੜੇ ਲੇਖਕ ਤੁਹਾਡੀ ਦੋਸਤੀ ਦੇ ਘੇਰੇ ਵਿੱਚ ਆਏ, ਕਿਹੜੇ ਕਿਹੜੇ ਲੇਖਕਾਂ ਦੀਆਂ ਕਿਹੜੀਆਂ ਲਿਖਤਾਂ ਨੇ ਤੁਹਾਡੇ ਮਨ ਉੱਪਰ ਸਾਰਥਕ ਮੋਹਰ ਲਾਈ, ਕਿਹੋ ਜਿਹੀ ਸਾਹਿਤਕ ਸਿਆਸਤ ਦੇ ਸ਼ਿਕਾਰ ਹੋਏ ਅਤੇ ਇਹੋ ਜਿਹੀਆਂ ਹੀ ਹੋਰ ਬਹੁਤ ਸਾਰੀਆਂ ਗੱਲਾਂ ਤੁਸੀਂ ਇਸ ਕਾਲਮ ਲਈ ਜੇਕਰ ਸਾਨੂੰ ਲਿਖਕੇ ਘੱਲੋਂ ਤਾਂ ਅਸੀਂ ਬੜੇ ਹੀ ਪਿਆਰ ਨਾਲ ਉਹਨਾਂ ਨੂੰ ਇਸ ਕਾਲਮ ਦਾ ਹਿੱਸਾ ਬਣਾਵਾਂਗੇ

----

ਸਾਡਾ ਦੂਜਾ ਕਾਲਮ ਹੋਵੇਗਾ ਗੁਸਤਾਖ਼ੀ ਮੁਆਫ਼ ਤੁਹਾਡੇ ਨਾਲ ਕੋਈ ਅਜਿਹੀ ਗੱਲ ਵਾਪਰੀ ਹੋਵੇ ਕਿਸੇ ਵਿਅਕਤੀ ਵਿਸ਼ੇਸ਼ ਜਾਂ ਸੰਸਥਾ ਵੱਲੋਂ ਸਾਹਿਤ ਦੇ ਨਾਂ ਉੱਪਰ ਗੈਰ ਸਾਹਿਤਕ ਕੋਈ ਛਿਣ, ਜਿਸਨੇ ਤੁਹਾਡੇ ਮਨ ਨੂੰ ਠੇਸ ਪਹੁੰਚਾਈ ਹੋਵੇ, ਤੁਹਾਡਾ ਅੰਦਰ ਵਲੂੰਧਰਿਆ ਗਿਆ ਹੋਵੇ, ਤੁਹਾਨੂੰ ਲੱਗਾ ਹੋਵੇ ਕਿ ਸਾਹਿਤ ਅੰਦਰ ਅਜਿਹੀ ਸਿਆਸਤ ਕਿਉਂ ? ਤਾਂ ਉਸਨੂੰ ਤੁਸੀਂ ਖੁੱਲ੍ਹੀ ਕਵਿਤਾ / ਤੁਕਬੰਦੀ ਦੇ ਰੂਪ ਵਿੱਚ ਸਿਰਫ਼ ਤਿੰਨ ਤੋਂ ਪੰਜ-ਛੇ ਸਤਰਾਂ ਦੇ ਰੂਪ ਵਿੱਚ ਵਿਅੰਗਆਤਮਕ ਨਜ਼ਰੀਏ ਤੋਂ ਲਿਖਕੇ ਸਾਨੂੰ ਭੇਜ ਦਿਉ ਤੁਹਾਡੇ ਇਹ ਵਿਚਾਰ ਸਾਡੇ ਇਸ ਕਾਲਮ ਨੂੰ ਤੁਰਦਾ ਰੱਖਣ ਵਿੱਚ ਸਹਾਈ ਹੋਣਗੇ ਕੱਲ੍ਹ ਤੱਕ ਕੁੱਝ ਕੁ ਉਦਾਹਰਣਾਂ ਇਸ ਕਾਲਮ ਦੇ ਤਹਿਤ ਪਾ ਦਿੱਤੀਆਂ ਜਾਣਗੀਆਂ ।

----

ਸਾਡਾ ਤੀਜਾ ਕਾਲਮ ਹੋਵੇਗਾ ਮਿੱਟੀ ਨੂੰ ਫਰੋਲ਼ ਜੋਗੀਆ ਇਸ ਕਾਲਮ ਲਈ ਆਰਸੀ ਤੁਹਾਨੂੰ ਆਪ ਪੰਜ ਸੁਆਲ ਭੇਜੇਗਾ, ਜਿਹਨਾਂ ਦੇ ਜੁਆਬ ਖੁੱਲ੍ਹਕੇ ਲਿਖਣ ਦੀ ਤੁਹਾਨੂੰ ਇਜ਼ਾਜ਼ਤ ਹੋਵੇਗੀ ਸ਼ਬਦ ਸੀਮਾ ਦੀ ਕੋਈ ਬੰਦਿਸ਼ ਨਹੀਂ ਤੁਹਾਡੇ ਲਈਇਹਨਾਂ ਪੁੱਛਾਂ ਦੇ ਉੱਤਰ ਦਿੰਦਿਆਂ ਤੁਸੀਂ ਸਕੂਨ ਵੀ ਮਹਿਸੂਸ ਕਰੋਗੇ ਅਤੇ ਆਪਣੇ ਅਹਿਸਾਸਾਂ ਦੇ ਨਿੱਘ ਦੀਆਂ ਪਰਤਾਂ ਵੀ ਫਰੋਲ਼ ਸਕੋਗੇ

ਸੋ ਸੂਝਵਾਨ ਲੇਖਕ ਪਾਠਕ ਦੋਸਤੋ ਆਪਣੇ ਆਪ ਨੂੰ ਤਿਆਰ ਕਰ ਲਓ, ਇਹਨਾਂ ਸਾਹਿਤਕ ਵਿਹੜਿਆਂ ਵਿੱਚ ਆਪੋ ਆਪਣੇ ਹਿੱਸੇ ਦੀ ਥਾਂ ਮੱਲਣ ਵਾਸਤੇਮੈਂ ਤਾਂ ਜ਼ਮੀਨ ਪੱਧਰ ਕਰਨੀ ਸੀ ਕਰ ਦਿੱਤੀ ਹੈ ਖੇਤੀ ਹੁਣ ਤੁਸੀਂ ਹੀ ਕਰਨੀ ਹੈ ਤੁਹਾਡੇ ਹੁਣ ਤੱਕ ਦਿੱਤੇ ਸਾਹਿਤਕ ਸਹਿਯੋਗ ਲਈ ਮੈਂ ਤੁਹਾਡੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ।

ਆਮੀਨ !

ਤਨਦੀਪ 'ਤਮੰਨਾ'


Monday, February 23, 2009

ਵਿਸ਼ਵ ਪੰਜਾਬੀ ਕਾਨਫਰੰਸ 2009 - ਸੂਚਨਾ

ਦੋਸਤੋ! 22, 23, 24 ਜੁਲਾਈ 2009 'ਚ ਕੈਨੇਡਾ ਦੇ ਸ਼ਹਿਰ ਟਰਾਂਟੋ 'ਚ ਹੋਣ ਵਾਲ਼ੀ ਵਿਸ਼ਵ ਪੰਜਾਬੀ ਕਾਨਫਰੰਸ ਲਈ ਸੰਪਰਕ ਇੱਕ ਵਾਰ ਫੇਰ ਨੋਟ ਕਰ ਲਓ:
ਫੋਨ ਨੰਬਰ: 778-847-6510
( ਹਰਭਜਨ ਮਾਂਗਟ )
ਈਮੇਲ ਲਈ ਕੋ-ਆਰਡੀਨੇਟਰ ਦੇ ਦਫ਼ਤਰ ਦਾ ਈਮੇਲ ਐਡਰੈਸ ਹੈ:
punjabiaarsi@gmail.com
or
tamannatandeep@gmail.com

ਅਦਬ ਸਹਿਤ
ਤਨਦੀਪ 'ਤਮੰਨਾ'

Thursday, February 19, 2009

ਅਦਬ ਲੋਕ - ਨਵੀਂ ਅਪਡੇਟ

ਦੋਸਤੋ! ਦਰਸ਼ਨ ਦਰਵੇਸ਼ ਜੀ ਦਾ ਬਲੌਗ 'ਅਦਬ ਲੋਕ' ਇੱਕ ਬੇਹੱਦ ਖ਼ੂਬਸੂਰਤ ਲੇਖ ' ਬਰਫ਼ 'ਚ ਉੱਗਿਆ ਰੁੱਖ - ਸਾਬਰਕੋਟੀ' ਨਾਲ਼ ਅਪਡੇਟ ਹੋ ਚੁੱਕਿਆ ਹੈ, ਇਹ ਲੇਖ ਪੜ੍ਹਨ ਲਈ ਇਸ ਲਿੰਕ ਅਦਬ ਲੋਕ ਤੇ ਕਲਿਕ ਕਰੋ ਜੀ। ਸ਼ੁਕਰੀਆ।



Monday, February 16, 2009

ਆਰਸੀ ਤੇ ਨਵੇਂ ਕੌਲਮ

ਦੋਸਤੋ! ਇਹ ਗੱਲ ਸਾਂਝੀ ਕਰਦਿਆਂ ਮੈਨੂੰ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਆਰਸੀ 'ਤੇ ਦੋ ਨਵੇਂ ਵੱਖਰੇ ਸਾਹਿਤਕ ਰੰਗਾਂ ਦੇ ਅਤੇ ਬੇਹੱਦ ਰੌਚਕ ਕੌਲਮਾਂ ਦਾ ਵਾਧਾ ਕੀਤਾ ਜਾ ਰਿਹਾ ਹੈ, ਇਸਦੀ ਬਹੁਤੀ ਜਾਣਕਾਰੀ ਕੱਲ੍ਹ-ਪਰਸੋਂ ਤੱਕ ਸਭ ਨਾਲ਼ ਸਾਂਝੀ ਕੀਤੀ ਜਾਵੇਗੀ। ਇਹਨਾਂ ਦੀ ਰੂਪ-ਰੇਖਾ ਤਿਆਰ ਹੋ ਰਹੀ ਹੈ..ਤੁਸੀਂ ਆਰਸੀ ਤੇ ਫੇਰੀ ਪਾਉਂਦੇ ਰਹਿਣਾ ਅਤੇ ਇੰਤਜ਼ਾਰ ਕਰਨਾ।

ਹੁਣ ਤੱਕ ਆਰਸੀ ਨੂੰ ਦਿੱਤੇ ਤੁਹਾਡੇ ਸਾਹਿਤਕ ਸਹਿਯੋਗ ਲਈ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ। ਆਸ ਹੈ ਨਵੇਂ ਬਲੌਗਾਂ ਨੂੰ ਵੀ ਖ਼ੂਬਸੂਰਤ ਬਣਾਉਂਣ ਵਿਚ ਅਸੀਂ ਸਭ ਰਲ਼ ਕੇ ਕੋਸ਼ਿਸ਼ ਕਰਾਂਗੇ।

ਅਦਬ ਸਹਿਤ
ਤਨਦੀਪ 'ਤਮੰਨਾ'

Friday, February 13, 2009

ਸ਼ਿਵਚਰਨ ਜੱਗੀ ਕੁੱਸਾ ਦੇ ਪਿਤਾ ਜੀ ਦਾ ਅਕਾਲ ਚਲਾਣਾ

ਇਹ ਖ਼ਬਰ ਸਾਹਿਤਕ ਹਲਕਿਆਂ ਚ ਬੜੇ ਦੁੱਖ ਨਾਲ਼ ਸੁਣੀ ਜਾਵੇਗੀ ਕਿ ਦੋਸਤ ਸ਼ਿਵਚਰਨ ਜੱਗੀ ਕੁੱਸਾ ਦੇ ਪਿਤਾ ਜੀ ਅੱਜ ਇੰਡੀਆ ਦੇ ਵਕਤ ਅਨੁਸਾਰ ਮਿਤੀ ਫਰਵਰੀ 13, 2008 ਰਾਤ 10:50 ਮਿੰਟ ਤੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ, 78 ਸਾਲਾਂ ਦੀ ਉਮਰ ਭੋਗਦੇ ਹੋਏ, ਅਕਾਲ ਚਲਾਣਾ ਕਰ ਗਏ ਹਨ। ਆਖ਼ਰੀ ਵਕ਼ਤ ਮਿਸਿਜ਼ ਸਵਰਨਜੀਤ ਕੁੱਸਾ ਪਿਤਾ ਜੀ ਦੇ ਕੋਲ਼ ਸਨ। ਉਹ ਇੱਕ ਦਿਨ ਪਹਿਲਾਂ ਹੀ ਇੰਡੀਆ ਪਹੁੰਚੇ ਸਨ। ਸ਼ਿਵਚਰਨ ਜੀ ਅਜੇ ਇੰਗਲੈਂਡ ਹੀ ਹਨ ਅਤੇ ਕੱਲ੍ਹ ਜਾਂ ਪਰਸੋਂ ਪਿੰਡ ਕੁੱਸਾ ਪਹੁੰਚ ਜਾਣਗੇ। ਓਦੋਂ ਹੀ ਪਿਤਾ ਜੀ ਦੀ ਦੇਹ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਆਰਸੀ ਲੇਖਕ /ਪਾਠਕ ਪਰਿਵਾਰ ਪਿਤਾ ਜੀ ਦੇ ਅਕਾਲ ਤੇ ਸਮੂਹ ਕੁੱਸਾ ਪਰਿਵਾਰ ਦੇ ਦੁੱਖ ਚ ਸ਼ਾਮਿਲ ਹੈ। ਵਾਹਿਗੁਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਅਤੇ ਕੁੱਸਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ!

ਸ਼ਿਵਚਰਨ ਜੀ ਨਾਲ਼ ਉਹਨਾਂ ਦੇ ਸੈੱਲ ਤੇ ਸੰਪਰਕ ਕੀਤਾ ਜਾ ਸਕਦਾ ਹੈ: 44-785-331-7891

ਦੁੱਖ ਚ ਸ਼ਰੀਕ

ਤਨਦੀਪ ਤਮੰਨਾ

ਅਤੇ ਸਮੂਹ ਆਰਸੀ ਪਰਿਵਾਰ



Thursday, February 12, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਕੱਲ੍ਹ ਮੈਂ ਜਦੋਂ ਵੈਨਕੂਵਰ ਵਸਦੇ ਉੱਘੇ ਸ਼ਾਇਰ ਸਤਿਕਾਰਤ ਗੁਰਚਰਨ ਰਾਮਪੁਰੀ ਸਾਹਿਬ ਨੂੰ ਮਿਲ਼ਣ ਗਈ ਤਾਂ ਉਹਨਾਂ ਨੇ 2004 ਚ ਪ੍ਰਕਾਸ਼ਿਤ ਹੋਈ ਖ਼ੂਬਸੂਰਤ ਕਿਤਾਬ ਦੋਹਾਵਲੀ ਆਰਸੀ ਲਈ ਦਿੱਤੀ ਰਾਮਪੁਰੀ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ।


ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਸਤਿਕਾਰਤ ਗੁਰਚਰਨ ਰਾਮਪੁਰੀ ਸਾਹਿਬ ਨੇ ਪਿੰਡ ਰਾਮਪੁਰ ਦੇ ਇੱਕ ਹੋਰ ਉੱਘੇ ਸ਼ਾਇਰ ਸਤਿਕਾਰਤ ਸੁਰਜੀਤ ਰਾਮਪੁਰੀ ਜੀ ਦੀ 1959 ਚ ਪ੍ਰਕਾਸ਼ਿਤ ਹੋਈ ਦੁਰਲੱਭ ਕਿਤਾਬ ਠਰੀ ਚਾਨਣੀ ਆਰਸੀ ਲਈ ਦਿੱਤੀ ਰਾਮਪੁਰੀ ਸਾਹਿਬ ਦਾ ਇੱਕ ਵਾਰ ਫੇਰ ਬਹੁਤ-ਬਹੁਤ ਸ਼ੁਕਰੀਆ।

Tuesday, February 10, 2009

ਦਰਸ਼ਨ ਦਰਵੇਸ਼ - ਨਵਾਂ ਨਾਵਲ 'ਆਖ਼ਰੀ ਪਹਿਰ' ਆਰਸੀ 'ਤੇ....

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਦਰਸ਼ਨ ਦਰਵੇਸ਼ ਜੀ ਦਾ ਨਾਵਲ ਆਖ਼ਰੀ ਪਹਿਰ ਜਲਦ ਹੀ ਆਰਸੀ ਚ ਲੜੀਵਾਰ ਸ਼ੁਰੂ ਕੀਤਾ ਜਾ ਰਿਹਾ ਹੈ। ਤੁਸੀਂ ਉਹਨਾਂ ਦੀਆਂ ਨਜ਼ਮਾਂ, ਲੇਖਾਂ, ਮੁਲਾਕਾਤਾਂ, ਜੁਗਲਬੰਦੀਆਂ ਅਤੇ ਨਾਵਲੈੱਟ ਮਾਈਨਸ ਜ਼ੀਰੋ ਨੂੰ ਬਹੁਤ ਮੁਹੱਬਤ ਬਖ਼ਸ਼ੀ ਹੈ, ਮੈਂ ਅਤੇ ਦਰਵੇਸ਼ ਜੀ ਤੁਹਾਡੇ ਤਹਿ-ਦਿਲੋਂ ਮਸ਼ਕੂਰ ਹਾਂ। ਆਸ ਹੈ ਕਿ ਨਵਾਂ ਨਾਵਲ ਆਖਰੀ ਪਹਿਰ ਵੀ ਤੁਹਾਨੂੰ ਓਨਾ ਹੀ ਪਸੰਦ ਆਵੇਗਾ। ਤੁਸੀਂ ਆਰਸੀ ਤੇ ਫੇਰੀ ਪਾਉਂਦੇ ਰਹਿਣਾ ਅਤੇ ਨਾਵਲ ਦਾ ਇੰਤਜ਼ਾਰ ਕਰਨਾ । ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ


Monday, February 9, 2009

ਨਿਰਮਲ ਜੌੜਾ ਨੂੰ ਆਰਸੀ 'ਤੇ ਖ਼ੁਸ਼ਆਮਦੀਦ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਅਜ਼ੀਜ਼ ਦੋਸਤ ਨਿਰਮਲ ਜੌੜਾ ਨੇ ਵੀ ਆਪਣੇ ਦੋ ਨਾਟਕ ਆਰਸੀ ਲਈ ਭੇਜੇ ਹਨ, ਜਿਹੜੇ ਜਲਦੀ ਹੀ ਪੜ੍ਹਨ ਲਈ ਆਰਸੀ 'ਤੇ ਉਪਲੱਬਧ ਹੋਣਗੇ। ਕਾਲਜ ਦੇ ਸਮੇਂ ਤੋਂ ਨਿਰਮਲ ਨਾਲ਼ ਮੇਰੀ ਦੋਸਤੀ ਕੋਈ 17-18 ਕੁ ਸਾਲ ਪੁਰਾਣੀ ਹੈ, ਪੜ੍ਹਾਈ 'ਚ ਉਹ ਮੇਰਾ ਸੀਨੀਅਰ ਸੀ। ਚਾਹੇ ਇੰਡੀਆ ਤੋਂ ਬਾਹਰ ਰਹਿਣ ਕਰਕੇ ਮੈਂ ਉਸਨੂੰ ਪਿਛਲੇ 12 ਕੁ ਸਾਲਾਂ ਤੋਂ ਨਹੀਂ ਮਿਲ਼ੀ, ਪਰ ਮੈਂ ਉਸਨੂੰ ਇੱਕ ਦੋਸਤ, ਮੰਚ ਸੰਚਾਲਕ, ਟੀ.ਵੀ.ਹੋਸਟ, ਨਾਟਕਕਾਰ ਤੇ ਲੇਖਕ ਦੇ ਤੌਰ ਤੇ ਬਹੁਤ ਕਰੀਬ ਤੋਂ ਜਾਣਿਆ ਹੈ। ਉਸਨੇ ਆਪਣੀਆਂ ਦੋ ਕਿਤਾਬਾਂ ਨਾਟਕ 'ਵਾਪਸੀ' ਅਤੇ ਦੇਵ ਥਰੀਕਿਆਂ ਵਾਲ਼ੇ ਬਾਰੇ ਲਿਖੀ ਖ਼ੂਬਸੂਰਤ ਕਿਤਾਬ ਮੈਨੂੰ ਕੈਲਗਰੀ ਭੇਜੀਆਂ ਸਨ, ਜਿਨ੍ਹਾਂ ਨੂੰ ਪੜ੍ਹ ਕੇ ਨਿਰਮਲ ਅੰਦਰਲੇ ਬਹੁਤ ਵਧੀਆ ਲੇਖਕ ਨੂੰ ਮਿਲ਼ਣ ਦਾ ਮੌਕਾ ਮਿਲ਼ਿਆ। ਮੈਂ ਨਿਰਮਲ ਜੌੜਾ ਨੂੰ ਆਰਸੀ ਦੇ ਸਾਰੇ ਪਾਠਕ/ਲੇਖਕ ਦੋਸਤਾਂ ਵੱਲੋਂ ਖ਼ੁਸ਼ਆਮਦੀਦ ਆਖਦੀ ਹਾਂ। ਤੁਸੀਂ ਉਸਦੇ ਨਾਟਕਾਂ ਦਾ ਆਰਸੀ 'ਤੇ ਇੰਤਜ਼ਾਰ ਕਰਨਾ.....ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'

Sunday, February 8, 2009

ਬਲੌਗ ਅਦਬ-ਲੋਕ - ਨਵੀਂ ਅਪਡੇਟ

ਦੋਸਤੋ! ਦਰਸ਼ਨ ਦਰਵੇਸ਼ ਜੀ ਦਾ ਬਲੌਗ 'ਅਦਬ-ਲੋਕ' ਇੱਕ ਖ਼ੂਬਸੂਰਤ ਲੇਖ ਨਾਲ਼ ਅਪਡੇਟ ਹੋ ਚੁੱਕਿਆ ਹੈ, ਓਥੇ ਫੇਰੀ ਪਾਉਂਣ ਲਈ ਇਸ ਲਿੰਕ ਅਦਬ ਲੋਕ 'ਤੇ ਕਲਿਕ ਕਰੋ ਜੀ। ਸ਼ੁਕਰੀਆ।

Saturday, February 7, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦਵਿੰਦਰ ਸਿੰਘ ਪੂਨੀਆ ਜੀ ਨੇ ਹਾਲ ਹੀ ਵਿਚ ਛਪੀਆਂ ਆਪਣੀਆਂ ਤਿੰਨ ਕਿਤਾਬਾਂ ਸੋਨ ਚਿੜੀ ਦਾ ਆਲ੍ਹਣਾ, ਕੀ ਗ਼ਲਤ ਹੈ, ਕੀ ਸਹੀ ਅਤੇ ਚਿਹਰਿਆਂ ਦੇ ਲੈਂਡਸਕੇਪ ਆਰਸੀ ਲਈ ਦਿੱਤੀਆਂ ਹਨ। ਉਹ ਆਰਸੀ ਲਈ ਦਸ ਹੋਰ ਬੇਹਤਰੀਨ ਕਿਤਾਬਾਂ ਵੀ ਇੰਡੀਆ ਤੋਂ ਲੈ ਕੇ ਆਏ ਨੇ, ਪੂਨੀਆ ਸਾਹਿਬ ਦਾ ਵੀ ਬਹੁਤ-ਬਹੁਤ ਸ਼ੁਕਰੀਆ।

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਹਰਬੰਸ ਮਾਛੀਵਾੜਾ ਜੀ ਨੇ ਵੀ ਆਪਣੀ ਕਿਤਾਬ ਸਵੈ ਦੀ ਤਲਾਸ਼ ਦਵਿੰਦਰ ਸਿੰਘ ਪੂਨੀਆ ਜੀ ਕੋਲ਼ ਆਰਸੀ ਲਈ ਭੇਜੀ ਹੈ। ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ।

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਸੁਰਿੰਦਰ ਰਾਮਪੁਰੀ ਜੀ ਨੇ ਵੀ ਆਪਣੀ ਕਿਤਾਬ ਚੰਦਨ ਦੇ ਰੁੱਖ ਦਵਿੰਦਰ ਸਿੰਘ ਪੂਨੀਆ ਜੀ ਕੋਲ਼ ਆਰਸੀ ਲਈ ਭੇਜੀ ਹੈ। ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ।

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਗਗਨਦੀਪ ਸ਼ਰਮਾ ਜੀ ਨੇ ਵੀ ਆਪਣੀ ਕਿਤਾਬ ਕਵਿਤਾ ਦੀ ਇਬਾਰਤ ਦਵਿੰਦਰ ਸਿੰਘ ਪੂਨੀਆ ਜੀ ਕੋਲ਼ ਆਰਸੀ ਲਈ ਭੇਜੀ ਹੈ। ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ।


ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ...

ਡੈਡੀ ਜੀ ਨੇ ਵੀ ਮਰਹੂਮ ਬਰਜਿੰਦਰ ਸਿੰਘ ਦਰਦ ਜੀ ਦੀ ਉਰਦੂ ਗ਼ਜ਼ਲਾਂ ਕਿਤਾਬ ਮਰੱਕਾ-ਏ-ਦਰਦ ਆਰਸੀ ਲਈ ਦਿੱਤੀ ਹੈ, ਜਿਸਦੀਆਂ ਗ਼ਜ਼ਲਾਂ ਦਾ ਅਨੁਵਾਦ ਹਰਭਜਨ ਮਾਂਗਟ ਜੀ ਕਰ ਰਹੇ ਨੇ। ਮਾਂਗਟ ਸਾਹਿਬ ਵੀ ਬਹੁਤ-ਬਹੁਤ ਸ਼ੁਕਰੀਆ।

Thursday, February 5, 2009

ਆਰਸੀ ਰਿਸ਼ਮਾਂ - ਅੱਜ ਦੀ ਅਪਡੇਟ

ਦੋਸਤੋ! ਗੂਗਲ ਦੀ ਕਿਸੇ ਸਮੱਸਿਆ ਕਰਕੇ ਆਰਸੀ ਦੇ ਮੁੱਖ ਸਫ਼ੇ ਤੇ 'ਆਰਸੀ ਰਿਸ਼ਮਾਂ' ਦੀ ਅਪਡੇਟ ਨਜ਼ਰ ਨਹੀਂ ਆ ਰਹੀ। ਤੁਸੀਂ ਆਰਸੀ ਰਿਸ਼ਮਾਂ ਤੇ ਕਲਿਕ ਕਰਕੇ ਮੇਜਰ ਮਾਂਗਟ ਦੀ ਕਹਾਣੀ 'ਚਾਂਦੀ ਦੀ ਗੜਬੀ' ਪੜ੍ਹਨ ਲਈ ਓਸ ਬਲੌਗ 'ਤੇ ਫੇਰੀ ਜ਼ਰੂਰ ਪਾਓ। ਸ਼ੁਕਰੀਆ।

Wednesday, February 4, 2009

ਬੂਟਾ ਸਿੰਘ ਸ਼ਾਦ ਨਾਲ਼ ਮੁਲਾਕਾਤ

ਪੋਸਟ ਫਰਵਰੀ 4, 2008

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਬੇਹੱਦ ਖ਼ੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੁੰਬਈ ਵਸਦੇ ਸੰਸਾਰ ਪ੍ਰਸਿੱਧ ਨਾਵਲਿਸਟ ਤੇ ਫਿਲਮਸਾਜ਼ ਸਤਿਕਾਰਤ ਬੂਟਾ ਸਿੰਘ ਸ਼ਾਦ ਦੇ ਨਾਲ਼ ਦਰਸ਼ਨ ਦਰਵੇਸ਼ ਜੀ ਦੀ ਕੀਤੀ ਬੇਹੱਦ ਖ਼ੂਬਸੂਰਤ ਅਤੇ ਰੌਚਕ ਮੁਲਾਕਾਤ ਆਰਸੀ ਦੇ ਪਾਠਕਾਂ ਲਈ ਪਹੁੰਚੀ ਹੈਸ਼ਾਦ ਸਾਹਿਬ ਦਾ ਨਾਮ ਪੰਜਾਬੀ ਨੂੰ ਪਿਆਰ ਕਰਨ ਵਾਲ਼ਾ ਹਰ ਸਾਹਿਤ-ਪ੍ਰੇਮੀ ਜਾਣਦਾ ਹੈ

ਕੁੱਤਿਆਂ ਵਾਲ਼ੇ ਸਰਦਾਰ’,’ ਅੱਧੀ ਰਾਤ ਪਹਿਰ ਦਾ ਤੜਕਾ’, ਸਿੱਖ ਅਤੇ ਹਾਲ ਹੀ ਵਿੱਚ ਪ੍ਰਕਾਸ਼ਿਤ ਨਾਵਲ ਸੰਧੂਰੀ ਅੰਬੀਆਂ ਤੇ ਹੋਰ ਦਰਜਨਾਂ ਲਿਖਤਾਂ ਨਾਲ਼ ਨਵੀਆਂ ਪੈੜਾਂ ਪਾਉਂਣ ਵਾਲ਼ੇ ਸ਼ਾਦ ਸਾਹਿਬ ਬਾਰੇ ਇੱਕ ਗੱਲ ਬੜੇ ਘੱਟ ਪਾਠਕ ਜਾਣਦੇ ਹੋਣਗੇ ਕਿ ਉਹਨਾਂ ਨੇ ਆਪਣੇ ਸਾਰੇ ਨਾਵਲ ਇੱਕੋ ਸਿਟਿੰਗ ਚ ਹਫ਼ਤੇ ਦੇ ਅੰਦਰ-ਅੰਦਰ ਲਿਖੇ ਹਨ ਤੇ ਕਦੇ ਛਪਾਈ ਤੋਂ ਪਹਿਲਾਂ ਸੋਧ ਕੇ ਦੋਬਾਰਾ ਨਹੀਂ ਲਿਖੇਦਰਵੇਸ਼ ਜੀ ਅਨੁਸਾਰ, ਬੂਟਾ ਸਿੰਘ ਸ਼ਾਦ ਦੇ ਨਾਵਲਾਂ ਦੇ ਕਿਰਦਾਰ ਆਪਣੇ ਪਾਠਕਾਂ ਨਾਲ ਏਨੀ ਗੂੜ੍ਹੀ ਯਾਰੀ ਪਾ ਲੈਂਦੇ ਹਨ ਕਿ ਅੱਜ ਦੇ ਸਾਹਿਤ-ਮਾਰਕੀਟਿੰਗ ਦੇ ਯੁੱਗ ਵਿੱਚ ਵੀ ਕਦੇ ਸ਼ਾਦ ਨੂੰ ਸਾਹਿਤਕ-ਗੋਸ਼ਟੀਆਂ ਅਤੇ ਪਰਚੇ ਆਦਿ ਲਿਖਵਾਉਂਣ ਦਾ ਸਹਾਰਾ ਨਹੀਂ ਲੈਣਾ ਪਿਆ

ਜਲਦ ਹੀ ਇਹ ਮੁਲਾਕਾਤ ਆਰਸੀ ਦੇ ਪਾਠਕਾਂ ਦੀ ਨਜ਼ਰ ਕੀਤੀ ਜਾਏਗੀ, ਤੁਸੀਂ ਫੇਰੀ ਪਾਉਂਦੇ ਰਹਿਣਾ ਤੇ ਮੁਲਾਕਾਤ ਦਾ ਇੰਤਜ਼ਾਰ ਕਰਨਾਬਹੁਤ-ਬਹੁਤ ਸ਼ੁਕਰੀਆ

ਅਦਬ ਸਹਿਤ

ਤਨਦੀਪ ਤਮੰਨਾ


ਹਾਜੀ ਲੋਕ ਮੱਕੇ ਵੱਲ ਜਾਂਦੇ - ਨਾਵਲ ਸ਼ੁਰੂ

ਪੋਸਟ: ਫਰਵਰੀ 1, 2009

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਅੱਜ ਤੋਂ ਆਰਸੀ ਤੇ ਇੱਕ ਹੋਰ ਬਲੌਗ ਦਾ ਵਾਧਾ ਕਰਦਿਆਂ ਸ਼ਿਵਚਰਨ ਜੱਗੀ ਕੁੱਸਾ ਜੀ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਨਾਵਲ 'ਹਾਜੀ ਲੋਕ ਮੱਕੇ ਵੱਲ ਜਾਂਦੇ' ਪਾ ਦਿੱਤਾ ਗਿਆ ਹੈਇਹ ਨਾਵਲ ਲੜੀਵਾਰ ਪ੍ਰਕਾਸ਼ਿਤ ਹੋਵੇਗਾਇਸ ਨਾਵਲ ਦੇ ਸਾਰੇ ਹੱਕ ਲੇਖਕ ਦੇ ਰਾਖਵੇਂ ਹਨ, ਕ੍ਰਿਪਾ ਕਰਕੇ ਇਸ ਨੂੰ ਆਰਸੀ ਤੋਂ ਕਾਪੀ ਕਰਕੇ ਕਿਸੇ ਹੋਰ ਸਾਈਟ ਜਾਂ ਅਖ਼ਬਾਰ 'ਚ ਲਾਉਂਣ ਤੋਂ ਗੁਰੇਜ਼ ਕੀਤਾ ਜਾਵੇਇਸ ਬਲੌਗ ਨੂੰ ਹਰ ਸ਼ੁੱਕਰਵਾਰ ਨਾਵਲ ਦੇ ਅਗਲੇ ਕਾਂਡ ਨਾਲ਼ ਅਪਡੇਟ ਕੀਤਾ ਜਾਇਆ ਕਰੇਗਾਇਸ ਬਲੌਗ ਤੇ ਫੇਰੀ ਪਾਉਂਣ ਲਈ ਇਸ ਲਿੰਕ ਆਰਸੀ ਨਾਵਲ ( ਹਾਜੀ ਲੋਕ ) 'ਤੇ ਕਲਿਕ ਕਰੋ ਜੀਬਹੁਤ-ਬਹੁਤ ਸ਼ੁਕਰੀਆ

ਅਦਬ ਸਹਿਤ

ਤਨਦੀਪ 'ਤਮੰਨਾ'


ਹਾਜੀ ਲੋਕ ਮੱਕੇ ਵੱਲ ਜਾਂਦੇ (ਨਾਵਲ)

ਪੋਸਟ: ਜਨਵਰੀ 30, 2009

ਹਾਜੀ ਲੋਕ ਮੱਕੇ ਵੱਲ ਜਾਂਦੇ (ਨਾਵਲ)
ਦੋਸਤੋ! ਮੈਨੂੰ ਇਸ ਸੂਚਨਾ ਸਾਂਝੀ ਕਰਦਿਆਂ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਸ਼ਿਵਚਰਨ ਜੱਗੀ ਕੁੱਸਾ ਜੀ ਦਾ ਨਾਵਲ 'ਹਾਜੀ ਲੋਕ ਮੱਕੇ ਵੱਲ ਜਾਂਦੇ', ਜਲਦ ਹੀ ਆਰਸੀ ਦੇ ਪਾਠਕਾਂ ਲਈ ਲੜੀਵਾਰ ਸ਼ੁਰੂ ਕੀਤਾ ਜਾ ਰਿਹਾ ਹੈ


ਨਵਾਂ ਬਲੌਗ 'ਆਰਸੀ ਰਿਸ਼ਮਾਂ' ਸ਼ੁਰੂ

ਪੋਸਟ: ਜਨਵਰੀ 30, 2009

ਨਵਾਂ ਬਲੌਗ 'ਆਰਸੀ ਰਿਸ਼ਮਾਂ'
ਕਹਾਣੀਆਂ, ਮਿੰਨੀ ਕਹਾਣੀਆਂ, ਲੇਖਾਂ ਲਈ ਇੱਕ ਵੱਖਰਾ ਬਲੌਗ ਅਟੈਚ ਕਰ ਦਿੱਤਾ ਗਿਆ ਹੈ, ਇਹਨਾਂ ਨਾਲ਼ ( ਬਲੌਗ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਦੀਆਂ) ਸਬੰਧਤ ਸਾਰੀਆਂ ਪੋਸਟਾਂ (ਟਿੱਪਣੀਆਂ ਸਹਿਤ) ਓਥੇ ਪਾ ਦਿੱਤੀਆਂ ਗਈਆਂ ਹਨਅੱਗੇ ਤੋਂ 'ਆਰਸੀ' 'ਤੇ ਨਜ਼ਮਾਂ ਤੇ ਗ਼ਜ਼ਲਾਂ ਅਤੇ ਨਵੇਂ ਬਲੌਗ 'ਆਰਸੀ ਰਿਸ਼ਮਾਂ' ਤੇ ਕਹਾਣੀਆਂ, ਮਿੰਨੀ ਕਹਾਣੀਆਂ, ਲੇਖ ਆਦਿ ਪੋਸਟ ਕੀਤੇ ਜਾਇਆ ਕਰਨਗੇਓਥੇ ਫੇਰੀ ਪਾਉਂਣ ਲਈ ਇਸ ਲਿੰਕ ਆਰਸੀ ਰਿਸ਼ਮਾਂ ਤੇ ਕਲਿਕ ਕਰੋ ਜੀ

ਬਹੁਤ-ਬਹੁਤ ਸ਼ੁਕਰੀਆ

ਤਨਦੀਪ 'ਤਮੰਨਾ'

ਨਵਾਂ ਬਲੌਗ ਆਰਸੀ ਜੁਗਲਬੰਦੀ ਸ਼ੁਰੂ

ਪੋਸਟ: ਜਨਵਰੀ 23, 2009

ਦੋਸਤੋ! ਤੁਹਾਡੇ ਨਾਲ਼ ਇਹ ਗੱਲ ਸਾਂਝੀ ਕਰਦਿਆਂ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਸਾਹਿਤਕ ਜੁਗਲਬੰਦੀਆਂ ਨੂੰ ਪਾਠਕਾਂ ਵੱਲੋਂ ਭਰਵਾਂ ਹੁੰਘਾਰਾ ਮਿਲ਼ਣ ਕਰਕੇ ਹੁਣ ਇੱਕ ਇੱਕ ਵੱਖਰਾ ਬਲੌਗ ਆਰਸੀ ਸ਼ਾਖਾਵਾਂ ਤਹਿਤ ਅਟੈਚ ਕਰ ਦਿੱਤਾ ਗਿਆ ਹੈ, ਜਿਸ ਵਿਚ ਦਰਸ਼ਨ ਦਰਵੇਸ਼ ਜੀ ਤੇ ਮੇਰੀਆਂ ਲਿਖੀਆਂ ਲਘੂ ਨਜ਼ਮਾਂ ਸਾਹਿਤਕ ਜੁਗਲਬੰਦੀ ਦੇ ਰੂਪ ਚ ਸ਼ਾਮਿਲ ਹੋਣਗੀਆਂਇਹ ਬਲੌਗ ਮਹੀਨੇ ਕੁ ਤੋਂ ਤਿਆਰ ਸੀ, ਪਰ ਪਾਠਕਾਂ ਲਈ ਖੋਲ੍ਹਿਆ ਨਹੀਂ ਸੀ ਗਿਆ, ਪਰ ਅੱਜ ਤੋਂ ਇਸਦਾ ਲਿੰਕ ਪਾ ਦਿੱਤਾ ਗਿਆ ਹੈਸੋ ਹੁਣ ਤੋਂ ਓਧਰ ਵੀ ਫੇਰੀ ਜ਼ਰੂਰ ਪਾਇਆ ਕਰੋ

ਇੱਕ ਵਕਤ ਸੀ ਕਿ ਕੱਵਾਲੀਆਂ ਚ ਸ਼ਿਅਰ ਦਾ ਜਵਾਬ ਸ਼ਿਅਰ ਚ ਦੇਣ ਦਾ ਰਿਵਾਜ਼ ਹੁੰਦਾ ਸੀ, ਬੱਸ, ਏਸੇ ਕਲਾ ਨੂੰ ਆਰਸੀ ਵੱਲੋਂ ਅੱਗੇ ਤੋਰਨ ਦਾ ਤਹੱਈਆ ਕੀਤਾ ਗਿਆ ਹੈ, ਅਦਬ ਨਾਲ਼ ਨਜ਼ਮਾਂ ਦੇ ਜਵਾਬ ਨਜ਼ਮਾਂ ( ਸਿਰਫ਼ ਸੰਜੀਦਾ ਸ਼ਾਇਰੀ 'ਚ...ਮੋਬਾਇਲਾਂ ਤੇ ਚਲਦੀ ਘਟੀਆ ਤੁਕਬੰਦੀ ਨਹੀਂ ) ਚ ਦੇ ਕੇ ਵੱਖਰੀ ਪਿਰਤ ਪਾਉਂਣ ਵੱਲ ਇਹ ਪਹਿਲਾ ਕਦਮ ਹੈਇਸ ਬਲੌਗ ਚ ਸਿਰਫ਼ ਲਘੂ ਨਜ਼ਮਾਂ ਹੀ ਸ਼ਾਮਿਲ ਹੋਣਗੀਆਂਪਿਛਲੇ ਡੇਢ-ਦੋ ਕੁ ਸਾਲਾਂ ਤੋਂ ਲਿਖੀਆਂ ਸਾਹਿਤਕ ਜੁਗਲਬੰਦੀਆਂ ਇੱਕ-ਇੱਕ ਕਰਕੇ ਤੁਹਾਡੀ ਨਜ਼ਰ ਕੀਤੀਆਂ ਜਾਣਗੀਆਂ

ਇਹ ਸਾਰੀਆਂ ਸਾਹਿਤਕ ਜੁਗਲਬੰਦੀਆਂ ਕਾਪੀਰਾਈਟਡ ਹਨ ਅਤੇ ਨੇੜਲੇ ਭਵਿੱਖ ਚ ਛਪਣ ਵਾਲ਼ੀ ਕਿਤਾਬ ਚ ਸ਼ਾਮਿਲ ਹੋਣਗੀਆਂਕਿਰਪਾ ਕਰਕੇ ਇਹਨਾਂ ਨੂੰ ਬਿਨ੍ਹਾ ਆਗਿਆ ਕਿਤੇ ਹੋਰ ਛਾਪਣ, ਜਾਂ ਕਿਸੇ ਹੋਰ ਉਦੇਸ਼ ਲਈ ਵਰਤਣ ਤੋਂ ਗੁਰੇਜ਼ ਕੀਤਾ ਜਾਵੇ...ਸ਼ੁਕਰਗੁਜ਼ਾਰ ਹੋਵਾਂਗੇਆਸ ਹੈ ਕਿ ਇਸ ਵੱਖਰੀ ਕੋਸ਼ਿਸ਼ ਨੂੰ ਕਾਮਯਾਬ ਕਰਨ , ਹਮੇਸ਼ਾ ਦੀ ਤਰ੍ਹਾਂ ਤੁਹਾਡਾ ਭਰਪੂਰ ਸਹਿਯੋਗ ਜ਼ਰੂਰ ਮਿਲ਼ੇਗਾ

ਬੜੀ ਖ਼ੁਸ਼ੀ ਹੁੰਦੀ ਹੈ ਜਦੋਂ ਆਰਸੀ ਤੋਂ ਪ੍ਰਭਾਵਿਤ ਹੋ ਕੇ ਬਲੌਗ/ਸਾਹਿਤਕ ਸਾਈਟਾਂ ਬਣਾਈਆਂ ਜਾਂਦੀਆਂ ਹਨ, ਪਰ ਮਾਣਯੋਗ ਲੇਖਕ ਦੋਸਤਾਂ ਅੱਗੇ ਬੇਨਤੀ ਹੈ ਕਿ ਬਲੌਗਾਂ/ਸਾਈਟਾਂ ਦੇ ਕੌਲਮਾਂ ਦੇ ਨਾਮ ਜ਼ਰੂਰ ਵੱਖ ਲਏ ਜਾਣ ਤਾਂ ਕਿ ਨਵੇਂ ਬਲੌਗਾਂ/ਸਾਈਟਾਂ ਦੀ ਵੀ ਆਰਸੀ ਦੀ ਤਰ੍ਹਾਂ ਨਿਵੇਕਲ਼ੀ ਤੇ ਵੱਖਰੀ ਪਛਾਣ ਬਣ ਸਕੇਆਸ ਹੈ ਕਿ ਇਸ ਬੇਨਤੀ ਦਾ ਸਤਿਕਾਰ ਕਰਦੇ ਹੋਏ, ਘੱਟੋ-ਘੱਟ ਸਾਹਿਤਕ ਜੁਗਲਬੰਦੀ ਬਲੌਗ ਦਾ ਨਾਮ ਕਾਪੀ ਨਹੀਂ ਕੀਤਾ ਜਾਵੇਗਾਹੁਣ ਤੱਕ ਦਿੱਤੇ ਸਾਹਿਤਕ ਸਹਿਯੋਗ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ

ਇਸ ਬਲੌਗ ਤੇ ਫੇਰੀ ਪਾਉਂਣ ਲਈ ਇਸ ਲਿੰਕ ਆਰਸੀ ਜੁਗਲਬੰਦੀ 'ਤੇ ਕਲਿਕ ਕਰੋ ਜੀ!

ਅਦਬ ਸਹਿਤ

ਤਨਦੀਪ 'ਤਮੰਨਾ'

ਆਰਸੀ ਲਈ ਪੁੱਜੀਆਂ ਕਿਤਾਬਾਂ ਲਈ ਧੰਨਵਾਦ


ਪੋਸਟ: ਜਨਵਰੀ 18, 2009
ਦੋਸਤੋ! ਟੈਰੇਸ, ਕੈਨੇਡਾ ਵਸਦੇ ਲੇਖਕ ਰਵਿੰਦਰ ਰਵੀ ਜੀ ਦੀਆਂ ਦੋ ਕਿਤਾਬਾਂ ' ਕਵਿਤਾ ਸਨਮੁਖ', ਅਤੇ 'ਛਾਵਾਂ ਤੇ ਪਰਛਾਵੇਂ' ਆਰਸੀ ਲਈ ਮਿਲ਼ੀਆਂ ਨੇ, ਰਵੀ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ।

ਆਰਸੀ ਲਈ ਪੁੱਜੀਆਂ ਕਿਤਾਬਾਂ ਲਈ ਧੰਨਵਾਦ

ਪੋਸਟ: ਜਨਵਰੀ 18, 2009
ਸਰੀ, ਕੈਨੇਡਾ ਵਸਦੇ ਲੇਖਕ ਦਸ਼ਮੇਸ਼ ਗਿੱਲ 'ਫ਼ਿਰੋਜ਼' ਜੀ ਦਾ ਉਰਦੂ ਗ਼ਜ਼ਲ-ਸੰਗ੍ਰਹਿ 'ਇਖ਼ਤਿਲਾਫਾਤ' ਮਿਲਿਆ ਹੈ, ਫ਼ਿਰੋਜ਼ ਸਾਹਿਬ ਵੀ ਤਹਿ-ਦਿਲੋਂ ਸ਼ੁਕਰੀਆ।

ਆਰਸੀ ਲਈ ਪੁੱਜੀਆਂ ਕਿਤਾਬਾਂ ਲਈ ਧੰਨਵਾਦ

ਪੋਸਟ: ਜਨਵਰੀ 18, 2009
ਟਰਾਂਟੋ, ਕੈਨੇਡਾ ਵਸਦੀ ਸ਼ਾਇਰਾ ਸੁਰਜੀਤ ਜੀ ਦਾ ਕਾਵਿ-ਸੰਗ੍ਰਹਿ 'ਸ਼ਿਕਸਤ ਰੰਗ' ਮਿਲ਼ਿਆ ਹੈ, ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ।

ਅਮੋਲਕ ਸਿੰਘ ਨਾਲ਼ ਮੁਲਾਕਾਤ

ਪੋਸਟ: ਜਨਵਰੀ 18, 2009

ਦੋਸਤੋ! ਸੁਖਿੰਦਰ ਜੀ ਦੀ ਮੁਕਤੀ ਮਾਰਗ ਦੇ ਸੰਪਾਦਕ ਅਮੋਲਕ ਸਿੰਘ ਜੀ ਨਾਲ਼ ਕੀਤੀ ਮੁਲਾਕਾਤ ਆਰਸੀ ਮੁਲਾਕਾਤਾਂ ਦੇ ਤਹਿਤ ਪਾ ਦਿੱਤੀ ਗਈ ਹੈ

ਬਾਹਰੋਂ ਕਿਸੇ ਲਾਲ ਚੁੰਝ ਵਾਲੇ ਜਾਂ ਚਿੱਟੀ ਚੁੰਝ ਵਾਲੇ ਜਾਂ ਸਾਮਰਾਜੀ ਚੁੰਝ ਵਾਲੇ ਕਿਸੇ ਤੋਤੇ ਵੱਲੋਂ ਇਨਕਲਾਬੀ ਲਹਿਰ ਦਾ ਫਲ਼ ਏਨਾ ਨਹੀਂ ਟੁੱਕਿਆ ਗਿਆ ਜਿੰਨਾ ਕਿ ਇਨਕਲਾਬੀ ਲਹਿਰ ਦੇ ਅੰਦਰ ਜਿਹੜਾ ਕੀੜਾ ਪੈਦਾ ਹੁੰਦਾ ਰਿਹਾ ਜਿੰਨਾ ਉਹ ਅੰਦਰੋਂ ਫਲ਼ ਨੂੰ ਖਾਂਦਾ ਰਿਹਾ

ਪੂਰੀ ਮੁਲਾਕਾਤ ਦਾ ਆਨੰਦ ਲੈਣ ਲਈ ਇਸ ਲਿੰਕ ਆਰਸੀ ਮੁਲਾਕਾਤਾਂ ਤੇ ਕਲਿਕ ਕਰੋਬਹੁਤ-ਬਹੁਤ ਸ਼ੁਕਰੀਆ

ਅਦਬ ਸਹਿਤ

ਤਨਦੀਪ 'ਤਮੰਨਾ'


ਦਰਸ਼ਨ ਦਰਵੇਸ਼ ਨਾਲ਼ ਮੁਲਾਕਾਤ

ਪੋਸਟ: ਜਨਵਰੀ 12, 2009

ਦੋਸਤੋ! ਲੇਖਕ / ਨਿਰਦੇਸ਼ਕ ਸਤਿਕਾਰਤ ਦਰਸ਼ਨ ਦਰਵੇਸ਼ ਜੀ ਦੀਆਂ ਲਿਖਤਾਂ ਨੂੰ ਤੁਸੀਂ ਸਭ ਨੇ ਬੜੀ ਮੁਹੱਬਤ ਬਖ਼ਸ਼ੀ ਹੈ, ਮੈਨੂੰ ਅਣਗਿਣਤ ਈਮੇਲਾਂ ਆਉਂਦੀਆਂ ਹਨ ਕਿ ਉਹਨਾਂ ਦੀਆਂ ਹੋਰ ਨਵੀਆਂ ਲਿਖਤਾਂ ਸ਼ਾਮਲ ਕਰੋਇਸਨੂੰ ਮੱਦੇ-ਨਜ਼ਰ ਰੱਖਦਿਆਂ ਦਰਵੇਸ਼ ਜੀ ਦਾ ਨਾਵਲ ਮਾਈਨਸ ਜ਼ੀਰੋ ਆਰਸੀ ਤੇ ਪਾਇਆ ਗਿਆ ਹੈਦਰਵੇਸ਼ ਜੀ ਹਮੇਸ਼ਾ ਆਖਦੇ ਹੁੰਦੇ ਨੇ ਕਿ.... ਤਨਦੀਪ...ਮੈਂ ਸਿਨੇਮੇ ਅਤੇ ਸਾਹਿਤ ਤੋਂ ਬਿਨ੍ਹਾ ਆਪਣੀ ਹੋਂਦ ਕਿਆਸ ਵੀ ਨਹੀਂ ਕਰ ਸਕਦਾ...ਤੇ ਜੇ ਮੈਂ ਸਿਨੇਮੇ ਨੂੰ ਸਮਰਪਿਤ ਨਾ ਹੁੰਦਾ ਤਾਂ ਪਤਾ ਨਹੀਂ ਕੀ ਕਰ ਰਿਹਾ ਹੁੰਦਾ!

ਦਰਵੇਸ਼ ਜੀ ਦੀ ਚੁੱਪ ਵੀ ਖ਼ੂਬਸੂਰਤ ਹੈ ਤੇ ਗੁਫ਼ਤਗੂ ਵੀਇਹ ਦੋਵੇਂ ਰੰਗ.... ਉਹਨਾਂ ਦੀਆਂ ਲਿਖਤਾਂ ਨੂੰ ਹਜ਼ਾਰਾਂ ਰੰਗਾਂ ਚ ਰੰਗ ਦਿੰਦੇ ਨੇ...ਜਿਨ੍ਹਾਂ ਨੂੰ ਪੜ੍ਹਦਿਆਂ ਜਾਪਦੈ ਕਿ ਕਿਸੇ ਸੂਫ਼ੀ ਦੀ ਮਜ਼ਾਰ ਤੇ ਬੈਠੇ ਹੋਵੋ....ਤੇ ਚਿੰਤਨ ਦੀਵਾ ਬਲ਼ ਉੱਠਿਆ ਹੋਵੇ! ਮੈਂ ਉਹਨਾਂ ਦੀ ਅਤਿਅੰਤ ਸ਼ੁਕਰਗੁਜ਼ਾਰ ਹਾਂ ਕਿ ਸ਼ੂਟਿੰਗ ਤੋਂ ਫਾਰਿਗ ਹੁੰਦਿਆਂ, ਉਹਨਾਂ ਨੂੰ ਆਰਸੀ ਲਈ ਕੀਤੇ ਵਾਅਦੇ ਯਾਦ ਆ ਜਾਂਦੇ ਨੇ...ਕਿਉਂਕਿ ਉਸ ਵਕਤ ਦਰਵੇਸ਼ ਸਿਰਫ਼ 'ਸ਼ਾਇਰ' ਹੁੰਦੈ...ਤੇ ਉਹ ਝੱਟ ਘਰ ਆ ਕੇ ਈਮੇਲ ਚ ਕੁਝ ਨਾ ਕੁਝ ਜ਼ਰੂਰ ਭੇਜਣਗੇ....ਏਨਾ ਕੁ ਲਿਖਕੇ... ਤਨਦੀਪ... ਇੱਕ ਹੋਰ ਵਾਅਦਾ ਪੁਗਾ ਰਿਹਾਂ!....ਜਿਸ ਤੋਂ ਵੱਧ ਖ਼ੂਬਸੂਰਤ ਲਫ਼ਜ਼ ਸ਼ਾਇਦ ਕੋਈ ਹੋਰ ਨਹੀਂ ਹੋਣਗੇ

ਹੁਣ ਸੋਚੋ ਭਲਾ.... ਕਿਵੇਂ ਲੱਗੇਗਾ ਏਸ ਸ਼ਖ਼ਸ ਦਾ ਬੋਲਣਾ ਜਿਸਨੇ ਸਾਰੀ ਫਿਲਮੀ ਨਗਰੀ ਨੂੰ ਮੁਲਾਕਾਤਾਂ ਚ ਖ਼ੁਦ ਸਵਾਲ ਪੁੱਛੇ ਹੋਣ? ਮੈਨੂੰ ਇਹ ਗੱਲ ਵੀ ਸਾਂਝੀ ਕਰਦਿਆਂ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਦਰਵੇਸ਼ ਜੀ ਨਾਲ਼ ਇੱਕ ਬੇਹੱਦ ਖ਼ੂਬਸੂਰਤ ਤੇ ਦਿਲਚਸਪ ਮੁਲਾਕਾਤ ਕਰਕੇ ਮੈਡਮ ਸੀਤਲ ਗਿੱਲ ਜੀ ਨੇ ਆਰਸੀ ਦੇ ਪਾਠਕਾਂ/ ਲੇਖਕ ਸਾਹਿਬਾਨਾਂ ਲਈ ਭੇਜੀ ਹੈਸੀਤਲ ਜੀ ਦਾ ਬੇਹੱਦ ਸ਼ੁਕਰੀਆ

ਪੂਰੀ ਮੁਲਾਕਾਤ ਦਾ ਆਨੰਦ ਲੈਣ ਲਈ ਇਸ ਲਿੰਕ ਆਰਸੀ ਮੁਲਾਕਾਤਾਂ ਤੇ ਕਲਿਕ ਕਰੋਬਹੁਤ-ਬਹੁਤ ਸ਼ੁਕਰੀਆ

ਅਦਬ ਸਹਿਤ

ਤਨਦੀਪ 'ਤਮੰਨਾ'


ਕਿਤਾਬ ਰਿਲੀਜ਼ ਸਮਾਗਮ ਸੂਚਨਾ

ਪੋਸਟ: ਜਨਵਰੀ 10, 2009

ਦੋਸਤੋ! ਇਹ ਖ਼ਬਰ ਸਾਂਝੀ ਕਰਦਿਆਂ ਮੈਨੂੰ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਸਾਡੇ ਵੈਨਕੂਵਰ ਵਸਦੇ ਲੇਖਕ ਸਤਿਕਾਰਤ ਦਵਿੰਦਰ ਸਿੰਘ ਪੂਨੀਆ ਜੀ ਦੀਆਂ ਦੋ ਕਿਤਾਬਾਂ ਨਜ਼ਮ ਸੰਗ੍ਰਹਿ 'ਚਿਹਰਿਆਂ ਦੇ ਲੈਂਡਸਕੇਪ' ਅਤੇ ਗ਼ਜ਼ਲ ਸੰਗ੍ਰਹਿ 'ਕੀ ਗ਼ਲਤ ਹੈ ਕੀ ਸਹੀ' ਕੱਲ੍ਹ ਦਿਨ ਐਤਵਾਰ, ਜਨਵਰੀ 11, 2009 ਨੂੰ ਗੌਰਮਿੰਟ ਸੀਨੀਅਰ ਸਕੂਲ, ਸਮਰਾਲ਼ਾ, ਪੰਜਾਬ ਵਿਖੇ ਸਵੇਰੇ 11 ਵਜੇ ਰਿਲੀਜ਼ ਕੀਤੀਆਂ ਜਾ ਰਹੀਆਂ ਹਨਇਸ ਮੌਕੇ ਤੇ ਉੱਘੀਆਂ ਸਾਹਿਤਕ ਸ਼ਖ਼ਸੀਅਤਾਂ ਪਹੁੰਚਣਗੀਆਂਜੇਕਰ ਤੁਸੀਂ ਵੀ ਪੰਜਾਬ 'ਚ ਹੋ ਤਾਂ, ਇਸ ਸ਼ੁੱਭ ਮੌਕੇ ਤੇ ਪਹੁੰਚ ਕੇ ਰੌਣਕ 'ਚ ਵਾਧਾ ਜ਼ਰੂਰ ਕਰਨਾ... ਸ਼ੁਕਰਗੁਜ਼ਾਰ ਹੋਵਾਂਗੇ

ਪੂਨੀਆ ਸਾਹਿਬ! ਗਗਨਦੀਪ ਜੀ ਤੋਂ ਕਿਤਾਬਾਂ ਦੀ ਬਹੁਤ ਤਾਰੀਫ਼ ਸੁਣੀ ਹੈ...ਆਰਸੀ ਪਰਿਵਾਰ ਵੱਲੋਂ ਬਹੁਤ-ਬਹੁਤ ਮੁਬਾਰਕਾਂ! ਤੁਹਾਡੇ ਕੈਨੇਡਾ ਵਾਪਸ ਆਉਂਣ ਤੇ ਕਿਤਾਬਾਂ ਪੜ੍ਹਨ ਲਈ ਮਿਲ਼ਣ ਦਾ ਸਾਨੂੰ ਸਭ ਨੂੰ ਇੰਤਜ਼ਾਰ ਰਹੇਗਾਡੈਡੀ ਜੀ ਬਾਦਲ ਸਾਹਿਬ ਬਹੁਤ-ਬਹੁਤ ਮੁਬਾਰਕਾਂ ਤੇ ਸ਼ਾਬਾਸ਼ ਭੇਜ ਰਹੇ ਨੇ

ਸੰਪਰਕ ਕਰਨ ਲਈ ਪੂਨੀਆ ਸਾਹਿਬ ਦਾ ਇੰਡੀਆ 'ਚ ਫੋਨ ਨੰਬਰ ਹੈ: 011-91-941-726-3410

ਅਦਬ ਸਹਿਤ

ਤਨਦੀਪ 'ਤਮੰਨਾ'


ਆਰਸੀ ਲਈ ਪੁੱਜੀਆਂ ਕਿਤਾਬਾਂ ਲਈ ਧੰਨਵਾਦ

ਪੋਸਟ: ਜਨਵਰੀ 10, 2009
ਦੋਸਤੋ! ਕੱਲ੍ਹ ਪੰਜਾਬੀ ਸੱਥ ਵੱਲੋਂ ਪ੍ਰਕਾਸ਼ਿਤ ਸਤਿਕਾਰਤ ਮੋਤਾ ਸਿੰਘ ਸਰਾਏ ਜੀ ਵੱਲੋਂ ਆਰਸੀ ਲਈ ਭੇਜੀਆਂ ਵੀਹ ਖ਼ੂਬਸੂਰਤ ਕਿਤਾਬਾਂ ਮਿਲ਼ੀਆਂ ਨੇ, ਸਰਾਏ ਸਾਹਿਬ ਤੇ ਪੰਜਾਬੀ ਸੱਥ ਦੇ ਸਾਰੇ ਮਾਣਯੋਗ ਮੈਂਬਰ ਸਾਹਿਬਾਨਾਂ ਦਾ ਬੇਹੱਦ ਸ਼ੁਕਰੀਆ।

ਆਰਸੀ ਲਈ ਪੁੱਜੀਆਂ ਕਿਤਾਬਾਂ ਲਈ ਧੰਨਵਾਦ

ਪੋਸਟ: ਜਨਵਰੀ 10, 2009
ਕੈਲੇਫੋਰਨੀਆ ਵਸਦੇ ਉੱਘੇ ਲੇਖਕ ਸਤਿਕਾਰਤ ਅਸ਼ਰਫ਼ ਗਿੱਲ ਜੀ ਦੀਆਂ ਵੀ ਦੋ ਖ਼ੂਬਸੂਰਤ ਕਿਤਾਬਾਂ ਮਿਲ਼ੀਆਂ ਨੇ...ਇਹਨਾਂ ਨਾਲ਼ ਗਿੱਲ ਸਾਹਿਬ ਦੀਆਂ ਲਿਖੀਆਂ ਗੁਲਾਮ ਅਲੀ ਵਰਗੇ ਮਹਾਨ ਗ਼ਜ਼ਲ ਗਾਇਕਾਂ ਦੀਆਂ ਆਵਾਜ਼ਾਂ 'ਚ ਰਿਕਾਰਡਡ ਆਡੀਓ ਐਲਬੰਮ 'ਆਪਕੀ ਕਸ਼ਿਸ' ਵੀ ਸ਼ਾਮਲ ਹੈ। ਗਿੱਲ ਸਾਹਿਬ ਦਾ ਵੀ ਬੇਹੱਦ ਸ਼ੁਕਰੀਆ।

ਆਰਸੀ ਲਈ ਪੁੱਜੀਆਂ ਕਿਤਾਬਾਂ ਲਈ ਧੰਨਵਾਦ

ਪੋਸਟ: ਜਨਵਰੀ 10, 2009
ਯੂ.ਕੇ. ਵਸਦੇ ਉੱਭਰਦੇ ਗ਼ਜ਼ਲਗੋ ਰਾਜਿੰਦਰਜੀਤ ਜੀ ਦਾ ਪਲੇਠਾ ਗ਼ਜ਼ਲ-ਸੰਗ੍ਰਹਿ 'ਸਾਵੇ ਅਕਸ' ਵੀ ਕੱਲ੍ਹ ਮਿਲ਼ਿਆ ਹੈ। ਏਸੇ ਕਿਤਾਬ 'ਚੋਂ ਉਹਨਾਂ ਦੇ ਖ਼ੂਬਸੂਰਤ ਤਰੰਨੁਮ 'ਚ ਗ਼ਜ਼ਲਾਂ ਦੀ ਆਡੀਓ ਐਲਬਮ ਵੀ ਹੈ। ਰਾਜਿੰਦਰਜੀਤ ਜੀ ਦਾ ਵੀ ਬੇਹੱਦ ਸ਼ੁਕਰੀਆ।

ਆਰਸੀ ਲਈ ਪੁੱਜੀਆਂ ਕਿਤਾਬਾਂ ਲਈ ਧੰਨਵਾਦ

ਪੋਸਟ: ਜਨਵਰੀ 10, 2009
ਟਰਾਂਟੋ, ਕੈਨੇਡਾ ਵਸਦੇ ਸਤਿਕਾਰਤ ਲੇਖਕ ਬਲਬੀਰ ਮੋਮੀ ਜੀ ਨੇ ਆਪਣੀਆਂ ਦੋ ਖ਼ੂਬਸੂਰਤ ਕਿਤਾਬਾਂ ਆਰਸੀ ਲਈ ਭੇਜੀਆਂ ਨੇ, ਉਹਨਾਂ ਦਾ ਵੀ ਬੇਹੱਦ ਸ਼ੁਕਰੀਆ।

ਤੁਹਾਡੇ ਧਿਆਨ ਹਿੱਤ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਸਤਿਕਾਰਤ ਦਰਸ਼ਨ ਦਰਵੇਸ਼ ਜੀ ਦੇ 1994 'ਚ ਲਿਖੇ ਨਾਵਲ "ਮਾਈਨਸ ਜ਼ੀਰੋ" ਦਾ ਬਲੌਗ ਲਿੰਕ ਤਿਆਰ ਕਰਕੇ ਵੀ ਆਰਸੀ 'ਤੇ ਪਾ ਦਿੱਤਾ ਗਿਆ ਹੈਮੈਂ ਦਰਵੇਸ਼ ਜੀ ਦੀ ਤਹਿ-ਦਿਲੋਂ ਮਸ਼ਕੂਰ ਹਾਂ ਜਿਨ੍ਹਾਂ ਨੇ ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਵਕਤ ਕੱਢ ਕੇ ਆਪਣੀਆਂ ਖ਼ੂਬਸੂਰਤ ਲਿਖਤਾਂ ਨਾਲ਼ ਆਰਸੀ ਨੂੰ ਪਹਿਲੇ ਦਿਨ ਤੋਂ ਹੀ ਵਡਮੁੱਲਾ ਸਹਿਯੋਗ ਦਿੱਤਾ ਹੈਦਰਵੇਸ਼ ਜੀ ਬਹੁ-ਪੱਖੀ ਸ਼ਖ਼ਸੀਅਤ ਨੇ, ਉਹਨਾਂ ਦੀ ਹਰ ਲਿਖਤ ਨੇ ਪਾਠਕਾਂ ਦੀਆਂ ਰੂਹਾਂ ਦੇ ਸਿਤਾਰ ਛੇੜੇ ਨੇ...ਚਾਹੇ ਉਹ ਨਜ਼ਮਾਂ ਹੋਣ, ਲੇਖ ਜਾਂ ਮੁਲਾਕਾਤਾਂਆਰਸੀ ਦੇ ਪਾਠਕਾਂ ਤੋਂ ਮਿਲ਼ੀ ਮੁਹੱਬਤ ਲਈ ਉਹਨਾਂ ਸਭ ਦਾ ਸ਼ੁਕਰੀਆ ਅਦਾ ਕੀਤਾ ਹੈ

ਮੈਂ ਖ਼ੁਦ " ਮਾਈਨਸ ਜ਼ੀਰੋ " ਤਿੰਨ ਵਾਰ ਪੜ੍ਹਿਆ ਹੈ....ਲਫ਼ਜ਼ਾਂ 'ਚ ਬਿਆਨ ਕਰਨ ਅਸੰਭਵ ਹੈ ਪਰ ਅਸ਼ਰਫ਼ ਗਿੱਲ ਸਾਹਿਬ ਦੇ ਇੱਕ ਸ਼ਿਅਰ ਨਾਲ਼ ਬਿਆਨ ਕਰਨ ਦੀ ਕੋਸ਼ਿਸ਼ ਕਰਦੀ ਹਾਂ ਕਿ...ਕੁਝ ਏਦਾਂ ਦੇ ਅਹਿਸਾਸਾਤ ਹੋਏ ਕਿ...

"
ਤਿਰੀ ਯਾਦੋਂ ਕੀ * ਹਿੱਦਤ ਸੇ, ਮਿਰੀ ਜਲਤੀ ਹੈ ਤਨਹਾਈ
ਖ਼ਾਮੋਸ਼ੀ ਭੀ ਕਰੇ ਜ਼ਖ਼ਮੀ, ਭਰੂੰ ਆਹੇਂ, ਤੋ ਰੁਸਵਾਈ
----
ਗਿਲਾ ਬੇਕਾਰ ਕਰਤਾ ਹੂੰ, ਕਿਸੀ ਕੀ **ਸਰਦ ਮਹਿਰੀ ਕਾ,
ਨਹੀਂ ਖ਼ੁਦ ਸੇ ਹੀ ਮੇਰੀ ਅਬ ਤਲਕ, ਕੋਈ ਸ਼ਨਾਸਾਈ।"
*
ਹਿੱਦਤ - ਗਰਮੀ, **ਸਰਦ ਮਹਿਰੀ - ਬੇਰੁਖ਼ੀ

ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਨਾਵਲ ਦੇ ਸਾਰੇ ਹੱਕ ਦਰਵੇਸ਼ ਜੀ ਦੇ ਰਾਖਵੇਂ ਹਨ ਅਤੇ ਇਸ ਸਾਈਟ ਤੋਂ ਲੈ ਕੇ ਕਿਸੇ ਹੋਰ ਸਾਈਟ, ਅਖ਼ਬਾਰ ਜਾਂ ਰਸਾਲੇ 'ਚ ਪ੍ਰਕਾਸ਼ਨ ਦੀ ਆਗਿਆ ਨਹੀਂ ਹੈ ਆਸ ਅਤੇ ਪੂਰਨ ਵਿਸ਼ਵਾਸ ਹੈ ਕਿ ਸਾਫ਼-ਸੁਥਰਾ ਤੇ ਪੁਖ਼ਤਾ ਸਾਹਿਤ ਦਾ ਨਮੂਨਾ ਇਹ ਨਾਵਲ ਪੜ੍ਹ ਕੇ, ਲੱਚਰ ਪੜ੍ਹਨ ਤੇ ਲਿਖਣ ਵਾਲ਼ਿਆਂ ਨੂੰ ਸੇਧ ਜ਼ਰੂਰ ਮਿਲ਼ੇਗੀ...ਆਮੀਨ!

ਨਾਵਲ ਪੜ੍ਹਨ ਲਈ ਇਸ ਲਿੰਕ 'ਤੇ ਮਾਈਨਸ ਜ਼ੀਰੋ (ਨਾਵਲ) ਕਲਿਕ ਕਰੋਇਹ ਲਿੰਕ ਆਰਸੀ ਸ਼ਾਖਾਵਾਂ ਦੇ ਨਾਲ਼ ਹੀ ਪਾ ਦਿੱਤਾ ਗਿਆ ਹੈਜਲਦੀ ਹੀ ਸਾਹਿਤ ਸੋਮਿਆਂ ਦੇ ਤਹਿਤ ਵੀ ਲਗਾ ਦਿੱਤਾ ਜਾਵੇਗਾਸਾਰੇ ਆਰਸੀ ਪਰਿਵਾਰ ਵੱਲੋਂ ਦਰਵੇਸ਼ ਜੀ ਨੂੰ ਏਸ ਖ਼ੂਬਸੂਰਤ ਨਾਵਲ ਦੇ ਲਿਖਣ ਤੇ ਬਹੁਤ-ਬਹੁਤ ਮੁਬਾਰਕਾਂ ਤੇ ਆਰਸੀ ਦੇ ਪਾਠਕਾਂ ਲਈ ਪੇਸ਼ ਕਰਨ ਦੀ ਇਜਾਜ਼ਤ ਦੇਣ ਲਈ ਉਹਨਾਂ ਦਾ ਬੇਹੱਦ ਸ਼ੁਕਰੀਆ

ਅਦਬ ਸਹਿਤ
ਤਨਦੀਪ 'ਤਮੰਨਾ'