Tuesday, March 31, 2009

ਤੁਹਾਡੇ ਸੁੱਖ-ਸੁਨੇਹੜੇ...ਈਮੇਲਾਂ - ਜ਼ਰੂਰੀ ਸੂਚਨਾਵਾਂ - ਜ਼ਰੂਰ ਪੜ੍ਹੋ!

ਦੋਸਤੋ! ਮੈਂ ਇਹ ਗੱਲ ਬਲੌਗ ਤੇ ਪੋਸਟ ਨਹੀਂ ਕਰਨੀ ਚਾਹੁੰਦੀ ਸੀ, ਪਰ ਕੁੱਝ ਕੁ ਈਮੇਲਾਂ 'ਚ ਭਾਰੀ ਗ਼ਿਲੇ-ਸ਼ਿਕਵੇ ਜ਼ਾਹਿਰ ਕੀਤੇ ਗਏ ਹਨ ਕਿ ਮੈਂ ਉਹਨਾਂ ਦੀਆਂ ਈਮੇਲਾਂ ਦਾ ਜਵਾਬ ਨਹੀਂ ਦੇ ਰਹੀ, ਸੋ ਮੈਂ ਲਿਖਣ ਤੇ ਮਜਬੂਰ ਹੋ ਗਈ ਹਾਂ। ਦਰਅਸਲ, ਪਿਛਲੇ ਕੁਝ ਕੁ ਮਹੀਨਿਆਂ ਤੋਂ ਤਬੀਅਤ ਕਾਫ਼ੀ ਨਾਸਾਜ਼ ਚੱਲੀ ਆ ਰਹੀ ਹੈ, ਇਸ ਕਰਕੇ ਤੁਹਾਡੀ ਹਰ ਈਮੇਲ ਦਾ ਜਵਾਬ ਦੇਣਾ ਮੇਰੇ ਲਈ ਔਖਾ ਹੀ ਨਹੀਂ, ਅਸੰਭਵ ਵੀ ਹੈ। ਜੇ ਮੇਰੇ ਵੱਲੋਂ ਤੁਹਾਡੀ ਕਿਸੇ ਈਮੇਲ ਦਾ ਜਵਾਬ ਲੇਟ ਹੋ ਜਾਂਦਾ ਹੈ ਤਾਂ ਸਮਝ ਲੈਣਾ ਕਿ ਮੈਂ ਜਦੋਂ ਵੀ ਵਕ਼ਤ ਲੱਗੇਗਾ, ਜਵਾਬ ਜ਼ਰੂਰ ਲਿਖਾਂਗੀ।
----
ਦੂਜਾ ਸ਼ਿਕਵਾ, ਕਿ ਮੈਂ ਰਚਨਾਵਾਂ ਲੇਟ ਪੋਸਟ ਕਰ ਰਹੀ ਹਾਂ, ਇਸ ਬਾਰੇ ਸਭ ਦੇ ਸੁਝਾਵਾਂ ਤੋਂ ਬਾਅਦ ਏਹੀ ਫੈਸਲਾ ਹੋਇਆ ਸੀ ਕਿ ਹਰ ਰੋਜ਼ ਦੋ ਤੋਂ ਵੱਧ ਰਚਨਾਵਾਂ ਪੋਸਟ ਨਾ ਕੀਤੀਆਂ ਜਾਣ ਕਿਉਂਕਿ ਬਹੁਤੀਆਂ ਰਚਨਾਵਾਂ ਪੋਸਟ ਕਰਨ ਨਾਲ਼ ਕਈ ਵਾਰ ਸਾਰਾ ਕੁਝ ਪੜ੍ਹਨਾ ਅਸੰਭਵ ਹੋ ਜਾਂਦਾ ਹੈ ਅਤੇ ਕਈ ਰਚਨਾਵਾਂ ਬਿਨ੍ਹਾਂ ਨਜ਼ਰ 'ਚੋਂ ਗੁਜ਼ਰਿਆਂ ਹੀ ਲਾਇਬ੍ਰੇਰੀ/ਆਰਕਾਇਵ 'ਚ ਚਲੀਆਂ ਜਾਂਦੀਆਂ ਨੇ। ਸੁਝਾਅ ਵਾਜਿਬ ਸੀ, ਸੋ ਅਮਲ 'ਚ ਲਿਆਂਦਾ ਗਿਆ। ਨਵੇਂ ਲਿਖਾਰੀ ਸਾਹਿਬਾਨਾਂ ਦਾ ਵੀ ਨਾਲ਼ੋ-ਨਾਲ਼ ਤੁਆਰਫ਼ ਕਰਵਾ ਰਹੇ ਹਾਂ। ਬਾਕੀ ਬਲੌਗ ਤੇ ਨਵੇਂ ਫੀਚਰਜ਼ ਵੀ ਵਧਾਏ ਗਏ ਨੇ ਭਵਿੱਖ 'ਚ ਇਸ ਤੇ ਹੋਰ ਵੀ ਕੰਮ ਹੋਣਾ ਹੈ। ਹਰ ਰੋਜ਼ ਆਰਸੀ ਤੇ ਕਾਫ਼ੀ ਘੰਟੇ ਲਗਾ ਕੇ ਇਸਨੂੰ ਬੇਹਤਰ ਬਣਾਉਂਣ ਦੀ ਕੋਸ਼ਿਸ਼ ਹੈ...ਤੁਹਾਡੇ ਸਹਿਯੋਗ ਤੇ ਹੱਲਾ-ਸ਼ੇਰੀ ਜ਼ਰੂਰੀ ਨੇ।
----
ਸਾਹਿਤ ਦਾ ਉੱਚਾ ਪੱਧਰ ਬਣਾਈ ਰੱਖਣ ਲਈ, ਹਰ ਆਈ ਰਚਨਾ ਨੂੰ ਪੜ੍ਹਨਾ ਤੇ ਵਿਚਾਰਨਾ ਜ਼ਰੂਰੀ ਹੁੰਦਾ ਹੈ..ਫੇਰ ਹੀ ਉਸਨੂੰ ਬਲੌਗ 'ਚ ਸ਼ਾਮਲ ਕੀਤਾ ਜਾਂਦਾ ਹੈ। ਸਿਰਫ਼ ਆਪਣੀ ਰਚਨਾ ਬਲੌਗ ਤੇ ਲੱਗਣ ਤੱਕ ਹੀ ਮਹਿਦੂਦ ਨਾ ਰਹੀਏ, ਜੋ ਨਵੀਆਂ ਰਚਨਾਵਾਂ ਹੋਰਨਾਂ ਲਿਖਾਰੀ ਸਾਹਿਬਾਨਾਂ ਦੀਆਂ ਲੱਗ ਰਹੀਆਂ ਨੇ, ਉਹਨਾਂ ਨੂੰ ਸਤਿਕਾਰ ਸਹਿਤ ਪੜ੍ਹਿਆ ਕਰੀਏ ਤੇ ਉਹਨਾਂ ਦੀ ਹੌਸਲਾ-ਅਫ਼ਜ਼ਾਈ ਵੀ ਕਰੀਏ, ਇਹ ਭਾਵਨਾ ਪੈਦਾ ਕਰਨੀ ਪਵੇਗੀ। ਇਹ ਕਦੇ ਵੀ ਨਾ ਸੋਚਣਾ ਕਿ ਕਿਸੇ ਰਚਨਾ ਜਾਂ ਈਮੇਲ ਨੂੰ ਜਾਣ-ਬੁੱਝ ਕੇ ਅਣਗੌਲ਼ਿਆਂ ਕੀਤਾ ਜਾ ਰਿਹਾ ਹੈ। ਆਰਸੀ ਲਈ ਆਈ ਹਰ ਈਮੇਲ ਤੇ ਰਚਨਾ ਪੜ੍ਹੀ ਜਾਂਦੀ ਹੈ।
----
ਕੱਲ੍ਹ ਅਪਰੈਲ 1, 2009 ਨੂੰ ਵਿਸ਼ਵ ਭਰ 'ਚ ਸੌਫਟਵੇਅਰ ਗਿਆਨੀਆਂ ਵੱਲੋਂ ਕੰਪਿਊਟਰਾਂ ਤੇ ਕਿਸੇ ਖ਼ਤਰਨਾਕ 'ਵਾਇਰਸ' ਦੇ ਹਮਲਾ ਕਰਨ ਦਾ ਡਰ ਦਰਸਾਇਆ ਗਿਆ ਹੈ, ਜਿਸ ਨਾਲ਼ ਤੁਹਾਡੀ ਪਰਸਨਲ ਜਾਣਕਾਰੀ, ਲੌਗ-ਇਨ ਵਗੈਰਾ ਚੋਰੀ ਹੋਣ ਦਾ ਬਹੁਤ ਖ਼ਤਰਾ ਹੋ ਸਕਦਾ ਹੈ। ਜੇ ਤੁਹਾਡੇ ਪੀ.ਸੀ.ਤੇ ਐਂਟੀ-ਵਾਇਰਸ ਨਹੀਂ ਹੈ ਤਾਂ ਜਾਂ ਤਾਂ ਕੱਲ੍ਹ ਨੂੰ ਕੰਪਿਊਟਰ ਬੰਦ ਰੱਖੋ ਜਾਂ ਐਂਟੀ-ਵਾਇਰਸ ਹੁਣੇ ਡਾਊਨਲੋਡ ਕਰ ਲਓ। ਇਹਤਿਆਤ ਰੱਖਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਹਾਡੇ ਕੰਪਿਊਟਰ ਹੈਕ ਕਰ ਲਏ ਜਾਣਗੇ. . ਖ਼ਾਸ ਤੌਰ ਤੇ ਕੋਈ ਔਨ-ਲਾਈਨ ਟਰਾਂਜ਼ੈਕਸ਼ਨ ਬੈਂਕ ਕਾਰਡ ਜਾਂ ਕਰੈਡਿਟ ਕਾਰਡ ਨਾਲ਼ ਕਰਨ ਤੋਂ ਗੁਰੇਜ਼ ਕਰੋ ਤੇ ਕੋਈ ਵੀ ਡਾਕੂਮੈਂਟ ਜਾਂ ਜਾਣਕਾਰੀ ਆਪਣੇ ਪੀ.ਸੀ. 'ਚ ਸੇਵ ਨਾ ਕਰੋ। ਜੇ ਕੱਲ੍ਹ ਨੂੰ ਅਜਿਹਾ ਖ਼ਤਰਾ ਬਰਕ਼ਰਾਰ ਰਿਹਾ ਤਾਂ ਆਰਸੀ ਨੂੰ ਅਪਡੇਟ ਨਹੀਂ ਕੀਤਾ ਜਾਵੇਗਾ।
----
ਇੱਕ ਵਾਰ ਫੇਰ ਦੁਹਰਾਉਂਣਾ ਚਾਹੁੰਦੀ ਹਾਂ ਕਿ ਤੁਸੀਂ ਕਿਰਪਾ ਕਰਕੇ ਓਸੇ ਸ਼ਿੱਦਤ ਤੇ ਮੁਹੱਬਤ ਨਾਲ਼ ਈਮੇਲਾਂ ਅਤੇ ਰਚਨਾਵਾਂ ਘੱਲਦੇ ਰਹਿਣਾ। ਤੁਹਾਡੇ ਸਹਿਯੋਗ ਨਾਲ਼ ਹੀ 'ਆਰਸੀ' ਦੀ ਖ਼ੂਬਸੂਰਤੀ ਨਿੱਖਰ ਰਹੀ ਹੈ, ਸੋਚਾਂ ਦੇ ਪਰਿੰਦਿਆਂ ਨੂੰ ਨਵੇਂ ਆਕਾਸ਼ ਮਿਲ਼ ਰਹੇ ਨੇ ! ਆਪਾਂ ਰਲ਼ ਕੇ ਨਵੇਂ ਆਯਾਮ ਕਾਇਮ ਕਰਨੇ ਨੇ...ਤੁਹਾਡਾ ਸਹਿਯੋਗ ਬਹੁਤ ਜ਼ਰੂਰੀ ਹੈ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'

Saturday, March 28, 2009

ਵਿਸ਼ਵ ਪੰਜਾਬੀ ਕਾਨਫਰੰਸ 2009 - ਸੂਚਨਾ ਅਪਡੇਟ

ਦੋਸਤੋ! 22, 23, 24 ਜੁਲਾਈ 2009 'ਚ ਕੈਨੇਡਾ ਦੇ ਸ਼ਹਿਰ ਟਰਾਂਟੋ 'ਚ ਹੋਣ ਵਾਲ਼ੀ ਵਿਸ਼ਵ ਪੰਜਾਬੀ ਕਾਨਫਰੰਸ 'ਚ ਪ੍ਰਸਿੱਧ ਪੰਜਾਬੀ ਲੇਖਕ ਸੁਖਿੰਦਰ 'ਕੈਨੇਡੀਅਨ ਪੰਜਾਬੀ ਕਵਿਤਾ' ਤੇ ਪੇਪਰ ਪੜ੍ਹਨਗੇ। ਪੇਪਰ ਬਾਰੇ ਕਿਸੇ ਵੀ ਜਾਣਕਾਰੀ ਹਿੱਤ ਉਹਨਾਂ ਨਾਲ਼ ਹੇਠ ਦਿੱਤੇ ਸੰਪਰਕ ਤੇ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ:
ਫੋਨ. (416) 858-7077
ਈਮੇਲ: poet_sukhinder@hotmail.com
=================
ਕੈਨੇਡਾ ਤੋਂ ਬਾਹਰਲੇ ਦੇਸ਼ਾ ਤੋਂ ਇਸ ਕਾਨਫਰੰਸ 'ਚ ਹਿੱਸਾ ਲੈਣ ਦੇ ਚਾਹਵਾਨ ਸਾਰੇ ਲੇਖਕ ਸਾਹਿਬਾਨ ਡਾ: ਦਰਸ਼ਨ ਸਿੰਘ ਜੀ ਨੂੰ ਹੇਠ ਲਿਖੇ ਪਤੇ ਅਤੇ ਫੋਨ ਨੰਬਰ ਤੇ ਸੰਪਰਕ ਪੈਦਾ ਕਰ ਸਕਦੇ ਹਨ।
ਡਾ: ਦਰਸ਼ਨ ਸਿੰਘ
ਮੁੱਖ-ਕੋ-ਆਰਡੀਨੇਟਰ
ਵਿਸ਼ਵ ਪੰਜਾਬੀ ਕਾਨਫਰੰਸ 2009
ਈਮੇਲ : info@ajitweekly.com
ਫੋਨ: 905-671-4761
ਟੌਲ ਫਰੀ ਫੋਨ: 1-888-371-AJIT (2548)
ਫੈਕਸ: 905-671-4766
===================
ਬ੍ਰਿਟਿਸ਼ ਕੋਲੰਬੀਆ ਦੇ ਸੂਬੇ 'ਚ ਕਾਨਫਰੰਸ ਬਾਰੇ ਜਾਣਕਾਰੀ ਲਈ:
ਫੋਨ ਨੰਬਰ: 778-847-6510
( ਹਰਭਜਨ ਮਾਂਗਟ )
ਈਮੇਲ ਲਈ ਕੋ-ਆਰਡੀਨੇਟਰ ਦੇ ਦਫ਼ਤਰ ਦਾ ਈਮੇਲ ਐਡਰੈਸ ਹੈ:
punjabiaarsi@gmail.com
or
tamannatandeep@gmail.com

ਅਦਬ ਸਹਿਤ
ਤਨਦੀਪ 'ਤਮੰਨਾ'

Friday, March 27, 2009

ਨਾਵਲ 'ਹਾਜੀ ਲੋਕ ਮੱਕੇ ਵੱਲ ਜਾਂਦੇ' ਦੀ ਅੱਜ ਦੀ ਅਪਡੇਟ

ਦੋਸਤੋ! ਕਿਸੇ ਕਾਰਣ ਕਰਕੇ ਨਾਵਲ 'ਹਾਜੀ ਲੋਕ ਮੱਕੇ ਵੱਲ ਜਾਂਦੇ' ਦੀ ਅੱਜ ਦੀ ਅਪਡੇਟ ਵੀ ਆਰਸੀ ਮੁੱਖ ਪੇਜ ਤੇ ਨਜ਼ਰ ਨਹੀਂ ਆ ਰਹੀ। ਕਾਂਡ ਦੀਆਂ ਪੋਸਟਾਂ ਵੱਡੀਆਂ ਹੋਣ ਕਰਕੇ ਸ਼ਾਇਦ ਇਹ ਮੁਸ਼ਕਿਲ ਪੇਸ਼ ਆ ਰਹੀ ਹੋਵੇ ਜਾਂ ਕਾਰਣ ਕੋਈ ਹੋਰ ਵੀ ਹੋ ਸਕਦਾ ਹੈ। ਨਾਵਲ ਦਾ ਨੌਵਾਂ ਕਾਂਡ ਪੜ੍ਹਨ ਲਈ ਇਸ ਲਿੰਕ ਆਰਸੀ ਨਾਵਲ ( ਹਾਜੀ ਲੋਕ..) ਤੇ ਕਲਿਕ ਕਰੋ। ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'

Wednesday, March 25, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਨਿਅਗਰਾ ਫਾਲਜ਼, ਯੂ.ਐੱਸ.ਏ. ਵਸਦੇ ਲੇਖਕ ਸ: ਸ਼ੇਰ ਸਿੰਘ ਕੰਵਲ ਜੀ ਦੀਆਂ ਤਿੰਨ ਖ਼ੂਬਸੂਰਤ ਕਿਤਾਬਾਂ 'ਮਿੱਟੀ ਦੇ ਮੋਰ, 'ਕਾਸ਼ਨੀ ਦੇ ਫੁੱਲ' ਅਤੇ 'ਸੰਦਲੀ ਰੁੱਤ' ਆਰਸੀ ਲਈ ਪਹੁੰਚੀਆਂ ਨੇ, ਕੰਵਲ ਸਾਹਿਬ ਦਾ ਬੇਹੱਦ ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'
=====




Monday, March 23, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਮਿਸੀਸਾਗਾ, ਕੈਨੇਡਾ ਵਸਦੇ ਲੇਖਕ ਜਸਬੀਰ ਕਾਲਰਵੀ ਜੀ ਦਾ ਖ਼ੂਬਸੂਰਤ ਹਿੰਦੀ ਕਾਵਿ-ਸੰਗ੍ਰਹਿ 'ਰਬਾਬ' ਆਰਸੀ ਲਈ ਪਹੁੰਚਿਆ ਹੈ। ਉਹਨਾਂ ਦਾ ਬੇਹੱਦ ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'

Friday, March 20, 2009

ਨਾਵਲ ਹਾਜੀ ਲੋਕ ਮੱਕੇ ਵੱਲ ਜਾਂਦੇ ਦੀ ਅੱਜ ਦੀ ਅਪਡੇਟ

ਦੋਸਤੋ! ਕਿਸੇ ਕਾਰਣ ਕਰਕੇ ਨਾਵਲ 'ਹਾਜੀ ਲੋਕ ਮੱਕੇ ਵੱਲ ਜਾਂਦੇ' ਦੀ ਅੱਜ ਦੀ ਅਪਡੇਟ ਆਰਸੀ ਮੁੱਖ ਪੇਜ ਤੇ ਨਜ਼ਰ ਨਹੀਂ ਆ ਰਹੀ। ਨਾਵਲ ਦਾ ਅੱਠਵਾਂ ਕਾਂਡ ਪੜ੍ਹਨ ਲਈ ਇਸ ਲਿੰਕ ਆਰਸੀ ਨਾਵਲ ( ਹਾਜੀ ਲੋਕ..) ਤੇ ਕਲਿਕ ਕਰੋ। ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'

Wednesday, March 18, 2009

ਆਰਸੀ ਲਈ ਪੁੱਜੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਮਿਸ਼ਨ, ਕੈਨੇਡਾ ਵਸਦੇ ਸ਼ਾਇਰ ਦਵਿੰਦਰ ਸਿੰਘ ਪੂਨੀਆ ਜੀ ਦੀ ਹਾਇਕੂ ਦੀ ਖ਼ੂਬਸੂਰਤ ਕਿਤਾਬ 'ਕਣੀਆਂ' ਆਰਸੀ ਲਈ ਪਹੁੰਚੀ ਹੈ। ਪੂਨੀਆ ਜੀ ਦਾ ਬਹੁਤ-ਬਹੁਤ ਸ਼ੁਕਰੀਆ ਅਤੇ 'ਕਣੀਆਂ' ਦੇ ਪ੍ਰਕਾਸ਼ਨ ਤੇ ਦਿਲੀ ਮੁਬਾਰਕਬਾਦ।
ਅਦਬ ਸਹਿਤ
ਤਨਦੀਪ 'ਤਮੰਨਾ'

Sunday, March 8, 2009

ਆਰਸੀ ਰਿਸ਼ਮਾਂ ਦੀ ਅਪਡੇਟ - ਤਾਨੀਆ ਮੋਮੀ - ਜਾਣ-ਪਹਿਚਾਣ

ਦੋਸਤੋ! ਅੱਜ ਗੂਗਲ ਦੀ ਕਿਸੇ ਸਮੱਸਿਆ ਕਰਕੇ ਆਰਸੀ ਰਿਸ਼ਮਾਂ ਦੀ ਅਪਡੇਟ ਨਜ਼ਰ ਨਹੀਂ ਆ ਰਹੀ। ਆਰਸੀ ਰਿਸ਼ਮਾਂ ਨੂੰ ਕੈਲੇਫੋਰਨੀਆ ਵਸਦੀ ਚਿੱਤਰਕਾਰ ਤਾਨੀਆ ਮੋਮੀ ਦੀ ਜਾਣ-ਪਛਾਣ ਨਾਲ਼ ਅਪਡੇਟ ਕੀਤਾ ਗਿਆ ਹੈ। ਓਥੇ ਫੇਰੀ ਪਾਉਂਣ ਲਈ ਇਸ ਲਿੰਕ ਆਰਸੀ ਰਿਸ਼ਮਾਂ ਤੇ ਕਲਿਕ ਕਰੋ । ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'

Thursday, March 5, 2009

‘ਛਿਲਤਰਾਂ ਸਰਗ਼ੋਸ਼ੀਆਂ’ ਕਾਲਮ ਅੱਜ ਤੋਂ ਆਰਸੀ ਤੇ ਸ਼ੁਰੂ

ਦੋਸਤੋ! ਇਹ ਸੂਚਨਾ ਮੈਂ ਤੁਹਾਡੇ ਸਭ ਨਾਲ਼ ਬੇਹੱਦ ਖ਼ੁਸ਼ੀ ਨਾਲ਼ ਸਾਂਝੀ ਕਰਨ ਜਾ ਰਹੀ ਹਾਂ ਕਿ ਅੱਜ ਤੋਂ ਆਰਸੀ ਤੇ ਇੱਕ ਨਵੇਂ ਤੇ ਅਤਿਅੰਤ ਰੌਚਕ ਦਾ ਕਾਲਮ ਦਾ ਵਾਧਾ ਕਰ ਦਿੱਤਾ ਗਿਆ ਹੈ। ਛਿਲਤਰਾਂ ਸਰਗ਼ੋਸ਼ੀਆਂ ਕਾਲਮ ਵਿਚ ਹਲਕਾ ਫੁਲਕਾ ਵਿਅੰਗ ਹੈ: ਤੁੰਮੇ ਦੀ ਜਵੈਣ, ਨਿੰਮ ਦੀ ਦਾਤਣ, ਖੱਟੇ ਔਲ਼ੇ, ਕੌੜੀ ਕੁਨੀਨ, ਕਿੱਕਰਾਂ ਦੇ ਸੱਕ, ਕਰੀਰਾਂ ਦੇ ਪੇਂਝੂ, ਵਣਾਂ ਦੀਆਂ ਪੀਲਾਂ, ਬਰਾਨੀ ਚਿੱਭੜਾਂ ਖੱਟੇ ਮਿੱਠੇ ਸਵਾਦ ਦੀ ਤੁਰਸਤਾ, ਜਵ੍ਹਾਂ, ਭੱਖੜੇ, ਦੱਭ ਜਾਂ ਪੋਲ੍ਹੀ ਦੇ ਕੰਡਿਆਂ ਦੀ ਚੋਭ ਵਰਗਾਅਜਿਹੇ ਹਲਕੇ-ਫੁਲਕੇ ਮਨੋਰੰਜਕ ਤਨਜ਼ ਹਰ ਦੇਸ ਦੇ ਲੇਖਕਾਂ, ਪੱਤਰਕਾਰਾਂ, ਲੀਡਰਾਂ, ਬੁਧੀਜੀਵੀਆਂ, ਫਿਲਮੀ ਲੋਕਾਂ, ਸ਼ਾਇਰਾਂ ਤੇ ਵਿਸ਼ੇਸ ਵਿਅਕਤੀਆਂ ਬਾਰੇ ਲਿਖੇ ਮਿਲਦੇ ਹਨ ਤੇ ਪਾਠਕ ਇਸ ਵਰਗ ਦੇ ਲੋਕਾਂ ਦਾ ਇਕ ਨਵੇਕਲਾ ਰੂਪ ਪੜ੍ਹ ਕੇ ਬਹੁਤ ਮੰਤਰ ਮੁਗਧ ਹੁੰਦੇ ਹਨਨਰੇਸ਼ ਕੁਮਾਰ ਸ਼ਾਦ, ਫਿਕਰ ਤੌਂਸਵੀ, ਕਨ੍ਹੱਈਆ ਲਾਲ ਕਪੂਰ, ਬਲਵੰਤ ਗਾਰਗੀ, ਗੁਰਨਾਮ ਸਿੰਘ ਤੀਰ, ਕੇ. ਐਲ. ਗਰਗ, ਬਲਬੀਰ ਮੋਮੀ, ਤਾਰਾ ਸਿੰਘ ਕਾਮਿਲ, ਰਜਿੰਦਰ ਬਿਮਲ ਆਦਿ ਲੇਖਕਾਂ ਨੇ ਸਾਹਿਤ ਦੇ ਇਸ ਔਖੇ ਪੱਖ ਤੇ ਹੱਥ ਅਜ਼ਮਾਇਆ ਹੈ, ਕਿਓਂ ਜੋ ਇਹ ਵਿਅੰਗ ਲਿਖਣੇ ਸੱਪ ਦੀ ਸਿਰੀ ਨੂੰ ਹੱਥ ਪਾਉਂਣ ਵਾਲੀ ਗੱਲ ਹੈਲੇਖਕਾਂ ਤੇ ਪਾਠਕਾਂ ਨੂੰ ਖੁੱਲ੍ਹਾ ਸੱਦਾ ਹੈ ਕਿ ਉਹ ਵੀ ਇਹੋ ਜਿਹੇ ਵਿਅੰਗ ਲਿਖ ਕੇ ਭੇਜਣ ਜਿਨ੍ਹਾਂ ਵਿਚ ਕਿਸੇ ਨੂੰ ਜਾਣ-ਬੁਝ ਕੇ ਛੁਟਿਆਉਂਣ, ਨੀਵਾਂ ਵਿਖਾਉਂਣ ਜਾਂ ਬਦਨਾਮ ਕਰਨ ਦੀ ਭਾਵਨਾ ਨਾ ਹੋਵੇਸਹਿੰਦਾ-ਸਹਿੰਦਾ ਮਜ਼ਾਕ ਹੋਵੇ ਅਲਕ ਵਹਿੜਕੇ ਦੀ ਕੰਡ ਤੇ ਉਂਗਲ ਰੱਖਣ ਜਿਹਾ ਅਤੇ ਜਿਨ੍ਹਾਂ ਜੀਵਤ ਜਾਂ ਸੁਰਗਵਾਸੀ ਵਿਅਕਤੀਆਂ ਦਾ ਜ਼ਿਕਰ ਇਹਨਾਂ ਕਾਲਮਾਂ ਵਿਚ ਆਉਂਦਾ ਹੈ, ਉਹ ਜਿਗਰੇ ਨਾਲ ਪੜ੍ਹਨ ਤੇ ਮੁਫ਼ਤ ਦੀ ਮਸ਼ਹੂਰੀ ਦਾ ਅਨੰਦ ਲੈਣ ਜੇ ਫਿਰ ਵੀ ਕਿਸੇ ਦਾ ਦਿਲ ਦੁਖੇ ਤਾਂ ਖ਼ਿਮਾ ਦੀ ਜਾਚਕ ਹਾਂ

ਇਸ ਕਾਲਮ ਤੇ ਫੇਰੀ ਪਾਉਂਣ ਲਈ ਇਸ ਲਿੰਕ ਆਰਸੀ ਛਿਲਤਰਾਂ ਸਰਗ਼ੋਸ਼ੀਆਂ ਤੇ ਕਲਿਕ ਕਰੋ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ



Sunday, March 1, 2009

ਦਰਸ਼ਨ ਦਰਵੇਸ਼ ਦਾ ਨਾਵਲ 'ਆਖ਼ਰੀ ਪਹਿਰ' ਅੱਜ ਤੋਂ ਸ਼ੁਰੂ

ਦੋਸਤੋ! ਅੱਜ ਤੋਂ ਆਰਸੀ ਤੇ ਦਰਸ਼ਨ ਦਰਵੇਸ਼ ਜੀ ਦੁਆਰਾ ਰਚਿਤ ਬੇਹੱਦ ਖ਼ੂਬਸੂਰਤ ਨਾਵਲ 'ਆਖ਼ਰੀ ਪਹਿਰ' ਲੜੀਵਾਰ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਨਾਵਲ ਨਵੀਂ ਕਿਸ਼ਤ ਨਾਲ਼ ਹਰ ਐਤਵਾਰ ਨੂੰ ਅਪਡੇਟ ਕੀਤਾ ਜਾਇਆ ਕਰੇਗਾ। ਇਸ ਨਾਵਲ ਨੂੰ ਪੜ੍ਹਨ ਲਈ ਇਸ ਲਿੰਕ ਆਰਸੀ ਨਾਵਲ ( ਆਖ਼ਰੀ ਪਹਿਰ ) ਤੇ ਕਲਿਕ ਕਰੋ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ 'ਤਮੰਨਾ'