Monday, January 30, 2012

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ! ਯੂ.ਐੱਸ.ਏ. ਵਸਦੀ ਲੇਖਿਕਾ ਮੈਡਮ ਡਾ: ਸੁਦਰਸ਼ਨ ਪ੍ਰਿਯਦਰਸ਼ਨੀ ਜੀ ਨੇ (ਕ੍ਰਮਵਾਰ) ਚੇਤਨਾ ਪ੍ਰਕਾਸ਼ਨ ਅਤੇ ਵਾਣੀ ਸਾਹਿਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਆਪਣੇ ਦੋ ਕਾਵਿ-ਸੰਗ੍ਰਹਿ ਮੈਂ ਕੌਣ ਹਾਂ( ਪੰਜਾਬੀ ) ਅਤੇ ਬਰਹਾ ( ਹਿੰਦੀ ) ਆਰਸੀ ਲਈ ਭੇਜੇ ਹਨ। ਮੈਡਮ ਸੁਦਰਸ਼ਨ ਜੀ ਦਾ ਬੇਹੱਦ ਸ਼ੁਕਰੀਆ। ਜਲਦੀ ਹੀ ਮੈਡਮ ਜੀ ਦੀਆਂ ਰਚਨਾਵਾਂ ਵੀ ਆਰਸੀ ਬਲੌਗ ਤੇ ਸਾਂਝੀਆਂ ਕੀਤੀਆਂ ਜਾਣਗੀਆਂ। ਇਹਨਾਂ ਕਿਤਾਬਾਂ ਦੀ ਜਾਣਕਾਰੀ ਪੋਸਟ ਕਰਨ ਚ ਹੋਈ ਦੇਰੀ ਲਈ ਖ਼ਿਮਾ ਦੀ ਜਾਚਕ ਹਾਂ ਜੀ। ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਿਕਾ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋਜੀ।

ਅਦਬ ਸਹਿਤ


ਤਨਦੀਪ ਤਮੰਨਾ

Sunday, January 29, 2012

ਕੈਨੇਡੀਅਨ ਪੰਜਾਬੀ ਕਵੀ ਚਰਨ ਸਿੰਘ ਨੂੰ ੨੦੧੧ ਦਾ ਇਆਪਾ ਪੁਰਸਕਾਰ – ਪ੍ਰੈੱਸ ਰਿਲੀਜ਼

ਦੋਸਤੋ! ਇਹ ਸੂਚਨਾ ਆਰਸੀ ਲਈ ਰਵਿੰਦਰ ਰਵੀ ਸਾਹਿਬ ਵੱਲੋਂ ਭੇਜੀ ਗਈ ਹੈ।

-----


ਕੈਨੇਡੀਅਨ ਪੰਜਾਬੀ ਕਵੀ ਚਰਨ ਸਿੰਘ ਨੂੰ ਲੰਮੀ ਕਵਿਤਾ:"ਆਧੁਨਿਕ ਵਿਸ਼ਵ" ਲਈ ੨੦੧੧ ਦਾ ਇਆਪਾ ਪੁਰਸਕਾਰਪ੍ਰੈੱਸ ਰਿਲੀਜ਼
------
ਇੰਟਰਨੈਸ਼ਨਲ ਐਸੋਸੀਏਸ਼ਨ ਆਫ ਪੰਜਾਬੀ ਆਥਰਜ਼ ਐਂਡ ਆਰਟਿਸਟਸ (ਇਆਪਾ), ਕੈਨੇਡਾ, ਨੇ ਸਾਲ ੨੦੧੧ ਲਈ, ਕੈਨੇਡੀਅਨ ਆਧੁਨਿਕ ਪੰਜਾਬੀ ਕਵੀ ਚਰਨ ਸਿੰਘ ਨੂੰ, ਉਸਦੀ ਲੰਮੀ ਕਵਿਤਾ ਦੀ ਸਿਰਮੌਰ ਪੁਸਤਕ: "ਆਧੁਨਿਕ ਵਿਸ਼ਵ"(੨੦੧੧) ਲਈ ਅਤੇ ਉਸਦੀ ੩੦ ਕੁ ਸਾਲਾਂ ਦੀ ਨਿਰੰਤਰ ਕਾਵਿ-ਸਾਧਨਾ ਤੇ ਸਮੁੱਚੀ ਕਾਵਿ-ਪ੍ਰਾਪਤੀ ਲਈ, ਪ੍ਰੋ. ਪਿਆਰਾ ਸਿੰਘ ਗਿੱਲ ਤੇ ਕਰਮ ਸਿੰਘ ਸੰਧੂ ਯਾਦਗਾਰੀ ਅੰਤਰਰਾਸ਼ਟਰੀ ਸ਼੍ਰੋਮਣੀ ਕਵੀ ਪੁਰਸਕਾਰ ਨਾਲ ਸਨਮਾਨਣ ਦਾ ਫੈਸਲਾ ਕੀਤਾ ਹੈ
------
ਚਰਨ ਸਿੰਘ ਦੀ ਇਹ ਲੰਮੀ ਕਵਿਤਾ ਅਜੋਕੇ ਆਧੁਨਿਕ ਵਿਸ਼ਵ ਨੂੰ ਨਵੇਂ ਸਿਰਿਓਂ ਪਰਿਭਾਸ਼ਤ ਕਰਦੀ ਹੋਈ ਇਸ ਨੂੰ ਨਵੀਆਂ ਦਿਸ਼ਾਵਾਂ ਪ੍ਰਦਾਨ ਕਰਦੀ ਹੈ ਲੰਮੀ ਕਵਿਤਾ ਦੇ ਖੇਤਰ ਵਿਚ ਚਰਨ ਸਿੰਘ, ਡਾ. ਹਰਿਭਜਨ ਸਿੰਘ, ਡਾ. ਜਸਵੰਤ ਸਿੰਘ ਨੇਕੀ ਤੇ ਅਜਾਇਬ ਕਮਲ ਦੀ ਪਰੰਪਰਾ ਨੂੰ ਅੱਗੇ ਤੋਰਦਾ ਹੋਇਆ, ਇਸ ਨੂੰ ਨਵੀਆਂ ਦਿਸ਼ਾਵਾਂ ਪ੍ਰਦਾਨ ਕਰਦਾ ਹੈ ਉਸ ਦੀ ਸਮੁੱਚੀ ਕਵਿਤਾ ਅਸਤਿਤਵੀ ਸਰੋਕਾਰਾਂ ਦੇ ਚੱਕ੍ਰਵਯੂਹ ਵਿਚ ਘਿਰੇ ਹੋਏ ਅਜੋਕੇ ਉੱਤਰ-ਆਧੁਨਿਕ ਮਾਨਵ ਦੀਆਂ, ਬਹੁਮੁਖੀ, ਬਹੁ-ਸਤਰੀ ਤੇ ਬਹੁ-ਦਿਸ਼ਾਵੀ ਵਿਡੰਬਨਾਵਾਂ ਤੇ ਸੰਭਾਵਨਾਵਾਂ ਉੱਤੇ, ਡੂੰਘੀ ਝਾਤ ਮਾਰਨ ਵਾਲੀ ਲਾਸਾਨੀ ਰਚਨਾ ਹੈ
------
ਚਰਨ ਸਿੰਘ, ੧੬ ਉਤਕ੍ਰਿਸ਼ਟ ਕਾਵਿ-ਪੁਸਤਕਾਂ ਦੇ ਪ੍ਰਕਾਸ਼ਨ ਦੁਆਰਾ , ਅਜੋਕੀ ਨਵੀਂ ਪੀੜ੍ਹੀ ਦੇ ਗਲੋਬਲ ਚੇਤਨਾ ਵਾਲੇ ਵਿਲੱਖਣ ਤੇ ਪ੍ਰਤਿਨਿਧ ਪਰਵਾਸੀ ਪੰਜਾਬੀ ਕਵੀ ਵਜੋਂ, ਪਹਿਲਾਂ ਹੀ, ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ! "ਮਿੱਟੀ 'ਚ ਉੱਕਰੇ ਅੱਖਰ", "ਸ਼ੂਨਯ-ਬੋਧ", "ਆਪੇ ਬੋਲ ਸ੍ਰੋਤ", "ਗਗਨ ਮੈਂ ਥਾਲ", "ਅੰਤਰੀਵ", "ਸ਼ੀਸ਼ੇ ਵਿਚਲਾ ਸੂਰਜ", ਰੁੱਖ ਤੇ ਜੰਗਲ", "ਤੁਪਕਾ ਤੁਪਕਾ ਸੂਰਜ", "ਮੁੜ੍ਹਕੋ ਮੁੜ੍ਹਕੀ ਪੌਣ", "ਪ੍ਰਕਰਮਾਂ" ਤੇ "ਵਿਪ੍ਰੀਤ" ਆਦਿ ਉਸਦੇ ਪ੍ਰਸਿੱਧ ਕਾਵਿ-ਸੰਗ੍ਰਹਿ ਹਨ ਆਪਣੀ ਨਿਰੰਤਰ ਤੇ ਉੱਚ ਪਾਏ ਦੀ ਕਾਵਿ-ਸਾਧਨਾ ਲਈ, ਚਰਨ ਸਿੰਘ, ਕੈਨੇਡਾ ਵਿਚ ਕਈ ਮਾਨ ਸਨਮਾਨ ਵੀ ਪ੍ਰਾਪਤ ਕਰ ਚੁੱਕਾ ਹੈ। ਇਆਪਾ ਵਲੋਂ ਛੇਤੀ ਹੀ ਚਰਨ ਸਿੰਘ ਦਾ, ਇਸ ਪੁਰਸਕਾਰ ਨਾਲ, ਕੈਨੇਡਾ ਵਿਚ, ਅਭਿਨੰਦਨ ਕੀਤਾ ਜਾਵੇਗਾ।
------
ਯਾਦ ਰਹੇ ਕਿ ਇਆਪਾ ਦੀ ਸਥਾਪਨਾ ੧੯੭੮ ਵਿਚ ਕੀਤੀ ਗਈ ਸੀ ਤੇ ਇਸ ਦਾ ਪਹਿਲਾ ਪੁਰਸਕਾਰ ੧੯੮੦ ਵਿਚ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸੰਤ ਸਿੰਘ ਸੇਖੋਂ ਨੂੰ ਦਿੱਤਾ ਗਿਆ ਸੀ! ਇਆਪਾ ਵਲੋਂ ਹੁਣ ਤੱਕ, ਵਿਸ਼ਵ ਭਰ ਦੇ ੧੦ ਦੇਸ਼ਾਂ ਵਿਚ ਵੱਸਦੇ ੪੬ ਲੇਖਕਾਂ, ਕਲਾਕਾਰਾਂ, ਰੰਗਕਰਮੀਆਂ ਤੇ ਪੱਤਰਕਾਰਾਂ ਨੂੰ ਇਨ੍ਹਾਂ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ ੧੯੮੧ ਵਿਚ ਇਆਪਾ ਵਲੋਂ ਹੀ ੧੨ ਦੇਸ਼ਾਂ ਵਿਚ ਵਸਦੇ ੧੦੦ ਪੰਜਾਬੀ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ, ੪੪੦ ਪੰਨਿਆਂ ਦੀ, "ਵਿਸ਼ਵ ਪੰਜਾਬੀ ਸਾਹਿਤ" ਨਾਮ ਦੀ ਪੁਸਤਕ ਵਿਚ, ਸੰਗ੍ਰਹਿ-ਬੱਧ ਕਰਕੇ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, ਕੋਲੋਂ ਪ੍ਰਕਾਸ਼ਤ ਕਰਵਾਇਆ ਸੀ ਰਵਿੰਦਰ ਰਵੀ ਦੁਆਰਾ ਸੰਪਾਦਿ, ਵਿਸ਼ਵ ਭਰ ਵਿਚ, ਆਪਣੀ ਕਿਸਮ ਦੀ ਇਹ ਪਹਿਲੀ ਪੁਸਤਕ ਹੈ। ਇਆਪਾ ਵਲੋਂ ਹੁਣ ਤਕ ਦਿੱਤੇ ਗਏ ਪੁਰਸਕਾਰਾਂ ਦੀ ਸੂਚੀ, ਹਵਾਲੇ ਲਈ, ਨਾਲ ਨੱਥੀ ਕੀਤੀ ਜਾ ਰਹੀ ਹੈ

ਰਵਿੰਦਰ ਰਵੀ, ਪ੍ਰਧਾਨ


I.A.P.A.A. Awards


The following authors, journalists and artists were honoured with Prof. Piara Singh Gill & Karam Singh Sandhu Memorial Antar-Rashtari Shiromani Sahitkaar/Kalakaar Award, by the IAPAA, since its inception in 1978.


1. Sant Singh Sekhon India 1980


2. Fakhar Zaman Pakistan 1981


3. Kartar Singh Duggal India 1982


4. Ajeet Cour India 1983


5. Dr. Surjit Singh Sethi India 1984


6. Dr. Dalip Kaur Tiwana India 1985


7. Amrita Pritam India 1986


8. Dr. Harcharan Singh India 1986


9. Afzal Ahsan Randhawa Pakistan 1986


10. Ajaib Kamal Kenya 1986


11. Dr. Gurumel U.S.A. 1986


12. Dev Switzerland 1986


13. Shivcharan Gill U.K. 1986


14. Dr. Harbhajan Singh India 1987


15. Dr. Jasbir Singh Ahluwalia India 1988


16. Balwant Gargi India 1989


17. Tara Singh India 1990


18. Gulzar Singh Sandhu India 1990


19. Ajmer Singh Aulakh India 1991


20. Dr. Tejwant Singh Gill India 1992


21. Amarjit Singh(Aks) India 1992


22. Tara Singh Hayer Canada 1992


23. Dr. Raghbir Singh(Sirjana) India 1993


24. Dr. Kulbir Singh Kaang India 1994


25. Dr. Prem Parkash Singh Canada 1994


26. Dr. Joginder Singh Puar India 1995


27. Dr. Manjitpal Kaur India 1996


28. Dr. Sutinder Singh Noor India 1997


29. Prof. Brahm Jagdish Singh India 1997


30. Dr. Amarjit Kaunke India 1998


31. Ilyas Ghumman Pakistan 1998


32. Amar Jyoti The Netherlands 1998


33. Dr. Akhtar Hussain Akhtar Pakistan 1999


34. Jasbir Bhullar India 2000


35. Ajit Rahi Australia 2000


36. Balihar Singh Randhawa U.K. 2000


37. Harbhajan Singh Halwarwi India 2000


38. Avtar Joura India 2001


39. Dr. Manjit Singh India 2002


40. Rashad Hassan Rana Pakistan 2005


41. Prof. Ashiq Raheel Pakistan 2006


42. Dr. Vanita India 2007


43. Dr. Sahib Singh India 2008


44. Parminderjit India 2009


45. Kewal Dhaliwal India 2010


46. Manjit Meet Canada 2010


47. Gurdial Kanwal Canada 2010


48. Charan Singh Canada 2011