Monday, May 25, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਮਾਨਸਾ, ਪੰਜਾਬ ਨਿਵਾਸੀ ਲੇਖਕ ਗੁਰਦੀਪ ਚਾਹਲ ਜੀ ਨੇ ਆਪਣੇ ਡੈਡੀ ਜੀ ਸ: ਰਾਮ ਸਿੰਘ ਚਾਹਲ ਜੀ ਦੀਆਂ ਤਿੰਨ ਖ਼ੂਬਸੂਰਤ ਕਿਤਾਬਾਂ ਪੰਜਾਬੀ ਕਾਵਿ-ਸੰਗ੍ਰਹਿ: ਇੱਥੇ ਹੀ ਕਿਤੇ , ਹਿੰਦੀ ਕਾਵਿ-ਸੰਗ੍ਰਹਿ: ਮਿੱਟੀ ਸਾਂਸ ਲੇਤੀ ਹੈ ਅਤੇ ਉਹਨਾਂ ਦੁਆਰਾ ਅਨੁਵਾਦਿਤ ਤੇ ਸੰਪਾਦਤ ਹਿੰਦੀ ਕਾਵਿ-ਸੰਗ੍ਰਹਿ: ਓ ਪੰਖੁਰੀ ਆਰਸੀ ਲਈ ਭੇਜੀਆਂ ਹਨ। ਗੁਰਦੀਪ ਜੀ ਦਾ ਵੀ ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ











ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਮਾਨਸਾ, ਪੰਜਾਬ ਨਿਵਾਸੀ ਲੇਖਕ ਸ: ਹਰਿਭਜਨ ਸਿੱਧੂ ਮਾਨਸਾ ਜੀ ਨੇ ਆਪਣੀਆਂ ਦੋ ਖ਼ੂਬਸੂਰਤ ਕਿਤਾਬਾਂ: ਗਾਥਾ-ਕਥਨ ਹਨੇਰੇ ਤੋਂ ਸਵੇਰੇ ਵੱਲ ਅਤੇ ਬਾਲ ਕਾਵਿ-ਸੰਗ੍ਰਹਿ: ਨਿੱਕੜੇ ਤਾਰੇ ਆਰਸੀ ਲਈ ਭੇਜਿਆ ਹੈ। ਸਿੱਧੂ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ







Thursday, May 21, 2009

ਆਰਸੀ ਲਈ ਪਹੁੰਚੀ ਸਾਹਿਤਕ ਡੀ.ਵੀ.ਡੀ ਲਈ ਧੰਨਵਾਦ

ਦੋਸਤੋ! ਔਨਟਾਰੀਓ, ਕੈਨੇਡਾ ਨਿਵਾਸੀ ਹਰਮੇਸ਼ ਸਿੰਘ ਜੀਂਦੋਵਾਲ ਜੀ ਨੇ ਆਪਣੇ ਖ਼ੂਬਸੂਰਤ ਤਰੰਨੁਮ 'ਚ ਰਿਕਾਰਡ ਕੀਤੀਆਂ ਪੰਜਾਬੀ ਦੇ ਦਸ ਗ਼ਜ਼ਲਗੋਆਂ ਦੀਆਂ ਗ਼ਜ਼ਲਾਂ ਦੀ ਡੀ.ਵੀ.ਡੀ. 'ਤਮਾਸ਼ਾ' ਆਰਸੀ ਲਈ ਭੇਜੀ ਹੈ। ਮੈਂ ਉਹਨਾਂ ਦੀ ਤਹਿ-ਦਿਲੋਂ ਮਸ਼ਕੂਰ ਹਾਂ। ਹਰਮੇਸ਼ ਜੀ ਨੂੰ ਆਰਸੀ ਦਾ ਲਿੰਕ ਜਰਮਨੀ ਵਸਦੇ ਲੇਖਕ ਕੇਹਰ ਸ਼ਰੀਫ਼ ਸਾਹਿਬ ਨੇ ਭੇਜਿਆ ਸੀ, ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ 'ਤਮੰਨਾ'




ਹਰਭਜਨ ਸਿੰਘ ਮਾਂਗਟ ਵਿਸ਼ਵ ਪੰਜਾਬੀ ਕਾਨਫਰੰਸ 2009 'ਚ ਪੇਪਰ ਪੜ੍ਹਨਗੇ

ਦੋਸਤੋ! 24, 25, 26 ਜੁਲਾਈ, 2009 ਨੂੰ ਕੈਨੇਡਾ ਦੇ ਸ਼ਹਿਰ ਟਰਾਂਟੋ 'ਚ ਹੋਣ ਵਾਲ਼ੀ ਵਿਸ਼ਵ ਪੰਜਾਬੀ ਕਾਨਫਰੰਸ 'ਚ ਸਰੀ, ਕੈਨੇਡਾ ਨਿਵਾਸੀ ਲੇਖਕ ਹਰਭਜਨ ਸਿੰਘ ਮਾਂਗਟ ਜੀ ( ਕਾਨਫਰੰਸ ਲਈ ਬੀ.ਸੀ. ਸੂਬੇ ਦੇ ਕੋਆਰਡੀਨੇਟਰ) ' ਆਧੁਨਿਕ ਪੰਜਾਬੀ ਸਾਹਿਤ ਵਿਚ ਸੈਨਿਕ ਲੇਖਕਾਂ ਦਾ ਯੋਗਦਾਨ' ਵਿਸ਼ੇ ਤੇ ਪੇਪਰ ਪੜ੍ਹਨਗੇ। ਉਹਨਾਂ ਦਾ ਸੰਪਰਕ ਨੰਬਰ ਹੈ: 778-847-6510

Wednesday, May 6, 2009

ਪੰਜਾਬੀ ਹੈਰਿਟੇਜ ਫਾਉਂਡੇਸ਼ਨ ਆਫ ਕੈਨੇਡਾ - ਕੈਨੇਡੀਅਨ ਪੰਜਾਬੀ ਕਾਨਫਰੈਂਸ 16 – 18 ਮਈ 2009 ਨੂੰ ਕੈਨੇਡਾ ਦੇ ਸ਼ਹਿਰ ਔਟਵਾ ‘ਚ ਹੋਵੇਗੀ

ਪੰਜਾਬੀ ਹੈਰਿਟੇਜ ਫਾਉਂਡੇਸ਼ਨ ਆਫ ਕੈਨੇਡਾ

PUNJABI HERITAGE FOUNDATION OF CANADA

CANADIAN PUNJABI CONFERENCE 2009

ਕੈਨੇਡੀਅਨ ਪੰਜਾਬੀ ਕਾਨਫਰੈਂਸ 2009

16-18 May 2009

Purpose of the Conference

The purpose of the Conference is to bring together an assembly of eminent Canadian Punjabi scholars to discuss the past, present and future of the Punjabi language in Canada.

They will reflect on the contributions made by the Canadian Punjabi writers in the area of Punjabi poetry, drama and fiction during the past one hundred years in Canada. They will also discuss the role of the Punjabi media for the progress of Punjabi language and literature in Canada.

This Conference shall endeavour to promote awareness among fellow Canadians about the rich heritage of Punjabis and Punjabiat among the Punjabi Canadians.

Conference Coordinator: Amarjit Singh Sathi Tiwana (613-440-0224)

ਕਾਨਫਰੰਸ ਦਾ ਉਦੇਸ਼

ਕਾਨਫਰੰਸ ਦਾ ਉਦੇਸ਼ ਕੈਨੇਡਾ ਵਿਚ ਪੰਜਾਬੀ ਭਾਸ਼ਾ ਦੇ ਬਤੀਤ ਕਾਲ, ਵਰਤਮਾਨ ਅਤੇ ਭਵਿੱਖ ਬਾਰੇ ਨਾਮਵਰ ਕੈਨੇਡੀਅਨ ਪੰਜਾਬੀ ਵਿਦਵਾਨਾਂ ਨੂੰ ਵਿਚਾਰ-ਵਟਾਂਦਰਾ ਕਰਨ ਲਈ ਇਕੱਤਰ ਕਰਨਾ ਹੈ

ਉਹ ਕੈਨੇਡੀਅਨ ਪੰਜਾਬੀ ਲੇਖਕਾਂ ਵਲੋਂ ਪਿਛਲੇ ਸੌ ਸਾਲਾਂ ਵਿਚ ਪੰਜਾਬੀ ਕਵਿਤਾ, ਨਾਟਕ ਅਤੇ ਗਲਪ ਵਿਚ ਪਾਏ ਯੋਗਦਾਨ ਬਾਰੇ ਵਿਚਾਰ ਕਰਨਗੇਉਹ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਉੱਨਤੀ ਲਈ ਪੰਜਾਬੀ ਮੀਡੀਏ ਦੀ ਜ਼ੁੰਮੇਵਾਰੀ ਬਾਰੇ ਵੀ ਗੱਲਬਾਤ ਕਰਨਗੇ

ਕਾਨਫਰੰਸ ਸਮੁੱਚੇ ਕੈਨੇਡੀਅਨ ਭਾਈਚਾਰੇ ਨੂੰ ਪੰਜਾਬੀਆਂ ਦੇ ਅਮੀਰ ਵਿਰਸੇ ਬਾਰੇ ਜਾਣੂ ਕਰਾਏਗੀ ਅਤੇ ਪੰਜਾਬੀ ਕੈਨੇਡੀਅਨਾਂ ਵਿਚ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਦਾ ਯਤਨ ਵੀ ਕਰੇਗੀ

ਕਾਨਫਰੰਸ ਸੰਚਾਲਕ: ਅਮਰਜੀਤ ਸਿੰਘ ਸਾਥੀ ਟਿਵਾਣਾ (613-440-0224)

Conference Program/ਕਾਨਫਰੰਸ ਪ੍ਰੋਗਰਾਮ

Saturday: May 16, 2009

Rinag Party Hall, 88 Jamie Avenue, Ottawa.

6:00 p.m. - 11:00 p.m. Registration and Welcome Dinner, which shall include singing of Sufi Kalam by Sartaj Sidhu (Toronto) and ghazals by Harmesh Singh.
6
ਵਜੇ ਸ਼ਾਮ ਤੋਂ 11 ਵਜੇ ਸ਼ਾਮ: ਰਜਿਸਟਰੇਸ਼ਨ ਅਤੇ ਪ੍ਰੀਤੀ ਭੋਜਨ ਜਿਸ ਵਿਚ ਸਰਤਾਜ ਸਿੱਧੂ (ਟਰਾਂਟੋ) ਦਾ ਸੂਫੀ ਕਲਾਮ ਗਾਇਨ ਅਤੇ ਹਰਮੇਸ਼ ਸਿੰਘ (ਟਰਾਂਟੋ) ਗ਼ਜ਼ਲ ਗਾਇਨ ਵੀ ਸ਼ਾਮਲ ਹੈ

Sunday: May 17, 2009

The Ben Franklin Place, 101 Centrepointe Drive, Ottawa.

9:00 a.m. - 9:30 a.m. Registration/
ਰਜਿਸਟਰੇਸ਼ਨ

9:30 a.m. - 11:00 p.m.
ਉਦਘਾਟਨੀ ਸਮਾਰੋਹ

ਸਵਾਗਤੀ ਸ਼ਬਦ: ਸ਼੍ਰੀ ਮਿੱਤਰ ਰਾਸ਼ਾ, ਪ੍ਰਧਾਨ ਪੰਜਾਬੀ ਹੈਰੀਟੇਜ ਫਾਉਂਡੇਸ਼ਨ ਆਫ ਕੈਨੇਡਾ

ਕਾਨਫਰੰਸ ਬਾਰੇ: ਅਮਰਜੀਤ ਸਾਥੀ, ਕਾਨਫਰੰਸ ਸੰਚਾਲਕ

ਮੁੱਖ ਭਾਸ਼ਣ:

ਕੈਨੇਡਾ ਵਿਚ ਪੰਜਾਬੀ ਭਾਸ਼ਾ ਦਾ ਭਵਿੱਖ ਸਾਧੂ ਬਿਨਿੰਗ

11:00 a.m. - 11:30 a.m. ਚਾਹ ਪਾਣੀ ਲਈ ਵਕਫ਼ਾ

11:30 a.m. -1:00 p.m. ਦੂਜਾ ਸੈਸ਼ਨ

ਪੈਨਲ ਡਿਸਕਸ਼ਨ
ਕੈਨੇਡੀਅਨ ਪੰਜਾਬੀ ਕਵਿਤਾ: ਨਵਤੇਜ ਭਾਰਤੀ (ਸੰਚਾਲਕ)

ਪ੍ਰਧਾਨਗੀ ਮੰਡਲ: ਸ਼੍ਰੀਮਤੀ ਸੁਰਜੀਤ, ਡਾ. ਸੁਖਪਾਲ ਸਿੰਘ, ਗੁਰਦੇਵ ਚੌਹਾਨ, ਅਫਜ਼ਾਲ ਨਵੀਦ, ਸ਼ਮਸ਼ੇਰ ਭੁੱਲਰ ਅਤੇ ਦਲਜੀਤ ਮੋਖਾ

1:00 - 2:00 p.m. ਦੁਪਹਿਰ ਦੇ ਭੋਜਨ ਲਈ ਵਕਫ਼ਾ

2:00 - 3:00 p.m. ਤੀਜਾ ਸੈਸ਼ਨ

ਪੈਨਲ ਡਿਸਕਸ਼ਨ

ਕੈਨੇਡੀਅਨ ਪੰਜਾਬੀ ਨਾਟਕ: ਅਜਮੇਰ ਰੋਡੇ (ਸੰਚਾਲਕ)

ਪ੍ਰਧਾਨਗੀ ਮੰਡਲ: ਸੁਖਵੰਤ ਹੁੰਦਲ, ਕੁਲਵਿੰਦਰ ਖਹਿਰਾ, ਮਦਨ ਗੋਪਾਲ ਅਤੇ ਰਣਜੀਤ ਦੇਵਗਣ

3:00 – 3:30 ਚਾਹ ਪਾਣੀ ਲਈ ਵਕਫ਼ਾ

3:30 – 5:00 p.m. ਚੌਥਾ ਸੈਸ਼ਨ

ਪੈਨਲ ਡਿਸਕਸ਼ਨ

ਕੈਨੇਡੀਅਨ ਪੰਜਾਬੀ ਕਹਾਣੀ: ਵਰਿਆਮ ਸੰਧੂ (ਸੰਚਾਲਕ)

ਪ੍ਰਧਾਨਗੀ ਮੰਡਲ: ਸਾਧੂ ਬਿਨਿੰਗ, ਕੁਲਜੀਤ ਮਾਨ, ਬਲਰਾਜ ਚੀਮਾ ਅਤੇ ਜਰਨੈਲ ਸਿੰਘ ਕਹਾਣੀਕਾਰ

7:00 p.m. - 10:00 p.m.

ਪੰਜਾਬੀ ਕਵੀ ਦਰਬਾਰ ਨੀਟਾ ਬਲਵਿੰਦਰ (ਸੰਚਾਲਕ)

Monday: May 18, 2009

The Chamber, Ben Franklin Place, 101 Centrepointe Drive, Ottawa.

10:00 a.m. - 12:30 p.m.

ਪਲੈਨਰੀ ਸੈਸ਼ਨ ਡਾ ਸੁਖਪਾਲ ਸਿੰਘ (ਸੰਚਾਲਕ)
ਗੁਰਮੁਖੀ ਤੋਂ ਸ਼ਾਹਮੁਖੀ ਵਿਚ ਪ੍ਰਵਰਤਨ ਦੀਆਂ ਸਮੱਸਿਆਵਾਂ: ਕਿਰਪਾਲ ਸਿੰਘ ਪੰਨੂੰ

ਪੰਜਾਬੀ ਸਾਹਿਤ ਪਰਕਾਸ਼ਨ ਦੇ ਮਸਲੇ ਅਤੇ ਸਮਾਧਾਨ : ਡਾ ਸੁਖਪਾਲ ਸਿੰਘ

ਕੈਨੇਡਾ ਵਿਚ ਪੰਜਾਬੀ ਬੋਲੀ ਅਤੇ ਸਾਹਿਤ ਅਤੇ ਪੰਜਾਬੀ ਮੀਡੀਆ :ਸੁਖਵੰਤ ਹੁੰਦਲ
ਕੈਨੇਡਾ ਵਿਚ ਪੰਜਾਬੀ ਬੋਲੀ ਅਤੇ ਸਾਹਿਤ ਲਈ ਦਿਸ਼ਾ ਦਰਸ਼ਨ: ਖੁੱਲ੍ਹਾ ਵਿਚਾਰ-ਵਟਾਂਦਰਾ
ਕਾਨਫਰੰਸ ਬਾਰੇ ਵਿਚਾਰ: ਬਲਰਾਜ ਚੀਮਾ

ਵਿਦਾਇਗੀ ਭਾਸ਼ਣ: ਸ਼੍ਰੀ ਮਿੱਤਰ ਰਾਸ਼ਾ, ਪ੍ਰਧਾਨ, ਪੰਜਾਬੀ ਹੈਰਿਟੇਜ ਫਾਉਂਡੇਸ਼ਨ ਆਫ ਕੈਨੇਡਾ

ਧੰਨਵਾਦ: ਅਮਰਜੀਤ ਸਾਥੀ, ਕਾਨਫਰੰਸ ਸੰਚਾਲਕ

Coordination Committee/ਤਾਲਮੇਲ ਕਮੇਟੀ

Dr. Harpal S. Buttar (Chairperson)

Bhagwat S. Kailon, Ranjit Devgun, Santokh S. Virdee and

Tejinder S. Dhillon

Reception Committee/ਸਵਾਗਤੀ ਕਮੇਟੀ

Dr. Swarn S. Lall (Chairperson)

Maghar S. Dhaliwal, Santokh S. Virdee (Kanata), Jaideep Singh, Balraj S. Dhillon, Manjit Singh, Roshan Puri, Pritpal S. Khurana, Sucha S. Mann, Kulpreet Badial and Navdeep Dhillon

About the Punjabi Heritage Foundation of Canada

The Punjabi Heritage Foundation of Canada is a secular, non-profitable and charitable organization whose aims are to preserve and promote Punjabi language, literature, heritage and culture and to establish education centres and scholarships, Punjabi theatre and a magazine. In addition, it will hold Kavi Darbars, conferences, exhibitions, and undertake translations of the best-published Punjabi literature in English and French.

ਪੰਜਾਬੀ ਹੈਰੀਟੇਜ ਫਾਉਂਡੇਸਨ ਆਫ ਕੈਨੇਡਾ ਬਾਰੇ

ਪੰਜਾਬੀ ਹੈਰੀਟੇਜ ਫਾਉਂਡੇਸ਼ਨ ਆਫ ਕੈਨੇਡਾ ਇਕ ਧਰਮ ਨਿਰਪੇਖ, ਨਾਨ-ਪਰਾਫਿਟ ਅਤੇ ਚੈਰੀਟੇਬਲ ਸੰਸਥਾ ਹੈ ਜਿਸ ਦਾ ਉਦੇਸ਼ ਪੰਜਾਬੀ ਬੋਲੀ, ਸਾਹਿਤ, ਵਿਰਸੇ ਅਤੇ ਸਭਿਆਚਾਰ ਦੀ ਸਾਂਭ ਸੰਭਾਲ਼ ਅਤੇ ਪਰਫੁੱਲਤਾ ਲਈ ਕੰਮ ਕਰਨਾ, ਵਿਦਿਅਕ ਅਦਾਰਿਆਂ ਲਈ ਵਜ਼ੀਫੇ, ਪੰਜਾਬੀ ਥੀਏਟਰ ਅਤੇ ਪਰਚਾ ਸਥਾਪਤ ਕਰਨਾਕਵੀ ਦਰਬਾਰ, ਕਾਨਫਰੰਸਾਂ ਅਤੇ ਨੁਮਾਇਸ਼ਾਂ ਆਯੋਜਤ ਕਰਨਾ ਅਤੇ ਪੰਜਾਬੀ ਸਾਹਿਤ ਨੂੰ ਅੰਗਰੇਜ਼ੀ ਅਤੇ ਫਰਾਂਸੀਸੀ ਬੋਲੀ ਵਿਚ ਅਨੁਵਾਦ ਕਰਵਾਉਣਾ ਹੈ


Sunday, May 3, 2009

ਗੁਰਦੀਪ ਆਰਟਸ ਅਕੈਡਮੀ ਵਲੋਂ ਇੱਕ ਹਾਸਰਸ ਇਕਾਂਗੀ ਨਾਟਕ ਦੀ ਪੇਸ਼ਕਾਰੀ 17 ਮਈ ਨੂੰ ਸਰੀ ਵਿਖੇ

ਸਰੀ (ਬੀ.ਸੀ ) ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਮੇਂ ਦੌਰਾਨ ਗੁਰਦੀਪ ਆਰਟਸ ਅਕੈਡਮੀ ਵਲੋਂ ਇੱਕ ਸਫ਼ਲ ਨਾਟਕ 'ਰਿਸ਼ਤੇ' ਕੈਨੇਡਾ ਤੋਂ ਲੈ ਕੇ ਇੰਡੀਆ ਤੱਕ ਖੇਡਿਆ ਗਿਆ ਸੀ ਉਹ ਨਾਟਕ ਤਾਂ ਵਿੰਗੇ-ਟੇਡੇ ਢੰਗ ਨਾਲ ਕੈਨੇਡਾ ਆਉਣ ਵਾਲ਼ਿਆਂ ਨੂੰ ਹਲੂਣਾ ਮਾਰਨ ਵਾਲਾ ਸੀ ਅਤੇ ਇਸ ਵਾਰ ਜੋ ਇਕਾਂਗੀ ਨਾਟਕ ਹਾਸ ਵਿਅੰਗ ਲੇਖਕ ਗੁਰਮੇਲ ਬਦੇਸ਼ਾ ਵਲੋਂ ਲਿਖਿਆ ਗਿਆ ਹੈ, ਇਹ ਵਿਦੇਸ਼ਾਂ 'ਚ ਆਕੇ ਵਸੇ ਉਨ੍ਹਾਂ ਪੰਜਾਬੀਆਂ ਦੀ ਸੱਚੀ ਦਾਸਤਾਨ ਹੈ, ਜੋ ਵਿੱਤੋਂ ਬਾਹਰ ਹੋ ਕੇ ਵੱਡੇ ਤੋਂ ਵੱਡਾ ਘਰ ਲੈਣ ਲਈ ਆਪਣੀ ਫੋਕੀ ਸ਼ੋਹਰਤ ਦਿਖਾਉਣ ਖ਼ਾਤਿਰ ਦਿਨ ਰਾਤ ਤਰਲੋ-ਮੱਛੀ ਹੋ ਰਹੇ ਹਨ ਇਹ ਨਾਟਕ ਹਾਸਿਆਂ ਨਾਲ ਭਰਪੂਰ ਹੋਵੇਗਾ

----

ਗੁਰਮੇਲ ਬਦੇਸ਼ਾ ਦੀ ਹਾਸ ਰਸ ਲਿਖਤ ਨੂੰ ਗੁਰਦੀਪ ਭੁੱਲਰ ਦੀ ਦਿਸ਼ਾ ਨਿਰਦੇਸ਼ਣਾ ਹੇਠ ਅਤੇ ਇਸ ਅਕੈਡਮੀ ਦੇ ਸਥਾਪਿਤ ਕਲਾਕਾਰ , ਜੋ ਨਾਟ ਮੰਚ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ, ਉਨ੍ਹਾਂ ਰਾਹੀਂ ਸੂਝਵਾਨ ਦਰਸ਼ਕਾਂ ਦੇ ਰੂ-ਬ-ਰੂ ਕੀਤਾ ਜਾਵੇਗਾ

ਨਿੱਤ ਦੀ ਦੌੜ ਭੱਜ ਅਤੇ ਪ੍ਰੇਸ਼ਾਨੀਆਂ ਵਿੱਚ ਗ੍ਰਸਤ ਲੋਕਾਂ ਨੂੰ ਇਹ ਕਲਾਕਾਰ ਹਸਾ ਹਸਾ ਕੇ ਜ਼ਰੂਰ ਹੀ ਕੁਝ ਨਾ ਕੁਝ ਰਾਹਤ ਪਹੁੰਚਾਉਣਗੇ

----

ਇਸ ਦੇ ਨਾਲ ਇੱਕ ਹੋਰ ਨਾਟਕ 'ਭਲਾ ਮੈਂ ਕੌਣ' ਦੀ ਪੇਸ਼ਕਾਰੀ ਹੋਵੇਗੀ ਅਤੇ ਹਰ ਸਾਲ ਦੀ ਤਰ੍ਹਾਂ 'ਸਾਡੇ ਬੱਚੇ-ਸਾਡਾ ਵਿਰਸਾ' ਅਕੈਡਮੀ ਦੇ ਬੱਚਿਆਂ ਦਾ ਗਿੱਧਾ ਭੰਗੜਾ ਅਤੇ ਇਕ ਹੋਰ ਖਿੱਚ ਦਾ ਕੇਂਦਰ ਛੋਟਾ ਬੱਚਾ ਸ਼ਿਵਰਾਜ ਮੁੰਡੀ ਹੋਵੇਗਾ, ਜੋ ਨੌਜਵਾਨਾਂ ਵਿੱਚ ਵਧ ਰਹੇ ਨਸ਼ਿਆਂ ਦੇ ਰੁਝਾਨ ਪ੍ਰਤੀ ਆਪਣਾ ਗੀਤ ਪੇਸ਼ ਕਰੇਗਾ ਇਹ ਪ੍ਰੋਗਰਾਮ ਬੈੱਲ ਪ੍ਰੋਫੌਰਮਿੰਗ ਸੈਂਟਰ ਸਰ੍ਹੀ ਵਿੱਚ 17 ਮਈ ਦਿਨ ਐਤਵਾਰ ਨੂੰ ਲੌਂਗ ਵੀਕਐਂਡ 'ਤੇ ਠੀਕ ਪੰਜ ਵਜੇ ਸ਼ਾਮ ਨੂੰ ਸ਼ੁਰੂ ਹੋਵੇਗਾ

----

ਟਿਕਟਾਂ ਜਾਂ ਹੋਰ ਜਾਣਕਾਰੀ ਲਈ ਤੁਸੀਂ ਗੁਰਦੀਪ ਭੁੱਲਰ ਜੀ ਨੂੰ ਸੰਪਰਕ ਕਰ ਸਕਦੇ ਹੋ, ਉਨ੍ਹਾਂ ਦਾ ਫੋਨ ਨੰਬਰ ਹੈ 604 338 6046, ਜਾਂ ਨਵਰੀਤ ਸੇਖਾ ਜੀ ਦਾ ਫੋਨ ਨੰਬਰ 604 897 2376 ਹੈ ਆਸ ਹੈ ਕਿ ਪਹਿਲਾਂ ਵਾਂਗ ਇਸ ਵਾਰ ਵੀ ਆਪ ਸਭ ਇਸ ਸਮਾਗਮ ਨੂੰ ਭਰਵਾਂ ਹੁੰਘਾਰਾ ਦਿਓਂਗੇ