ਦੋਸਤੋ! ਨਿਊ ਯੌਰਕ, ਯੂ.ਐੱਸ.ਏ. ਵਸਦੇ ਲੇਖਕ ਸੁਰਿੰਦਰ ਸੋਹਲ ਜੀ ਨੇ ਮਨਮੋਹਨ ਆਲਮ ਜੀ ਦੁਆਰਾ ਰਚਿਤ ਹਾਲ ਹੀ ‘ਚ ਉਰਦੂ ਤੋਂ ਪੰਜਾਬੀ ‘ਚ ਲਿੱਪੀਅੰਤਰ ਕੀਤਾ, ਖ਼ੂਬਸੂਰਤ ਗ਼ਜ਼ਲ-ਸੰਗ੍ਰਹਿ ‘ਧੂਪ ਛਾਓਂ’ ਆਰਸੀ ਲਈ ਭੇਜਿਆ ਹੈ। ਸੋਹਲ ਸਾਹਿਬ ਅਤੇ ਆਲਮ ਸਾਹਿਬ ਦਾ ਬੇਹੱਦ ਸ਼ੁਕਰੀਆ। ਅਦਬ ਸਹਿਤ
ਤਨਦੀਪ ‘ਤਮੰਨਾ’
ਦੋਸਤੋ! ਬਰੈਂਪਟਨ, ਕੈਨੇਡਾ ਵਸਦੇ ਲੇਖਕ ਮੇਜਰ ਮਾਂਗਟ ਜੀ ਨੇ ਹਾਲ ਹੀ ‘ਚ ਪ੍ਰਕਾਸ਼ਿਤ ਆਪਣਾ ਖ਼ੂਬਸੂਰਤ ਕਾਵਿ-ਸੰਗ੍ਰਹਿ ‘ਦਰਿਆ ‘ਚੋਂ ਦਿਸਦਾ ਚੰਨ’ ਆਰਸੀ ਲਈ ਭੇਜਿਆ ਹੈ। ਮਾਂਗਟ ਸਾਹਿਬ ਦਾ ਬੇਹੱਦ ਸ਼ੁਕਰੀਆ। ਅਦਬ ਸਹਿਤ
ਤਨਦੀਪ ‘ਤਮੰਨਾ’
ਦੋਸਤੋ! ਨਾਭਾ, ਪੰਜਾਬ ਵਸਦੇ ਲੇਖਕ ਸੁਖਦੇਵ ਗਰੇਵਾਲ ਜੀ ਨੇ ਆਪਣੇ ਤਿੰਨ ਖ਼ੂਬਸੂਰਤ ਗ਼ਜ਼ਲ-ਸੰਗ੍ਰਹਿ ‘ਚਿੱਟੇ ਲਫ਼ਜ਼ ਉਦਾਸੇ ਰੰਗ’, ਸਹਿਮੀ ਰੌਸ਼ਨੀ’ ਅਤੇ ‘ਪਰਛਾਵਿਆਂ ਦੀ ਖ਼ੁਸ਼ਬੋ’ ਆਰਸੀ ਲਈ ਭੇਜੇ ਹਨ। ਗਰੇਵਾਲ ਸਾਹਿਬ ਦਾ ਬੇਹੱਦ ਸ਼ੁਕਰੀਆ। ਅਦਬ ਸਹਿਤ
ਤਨਦੀਪ ‘ਤਮੰਨਾ’
ਦੋਸਤੋ! ਓਨਟਾਰੀਓ, ਕੈਨੇਡਾ ਵਸਦੇ ਲੇਖਕ ਡਾ: ਸੁਖਪਾਲ ਜੀ ਨੇ ਆਪਣੀਆਂ ਦੋ ਖ਼ੂਬਸੂਰਤ ਕਿਤਾਬਾਂ ‘ਚੁੱਪ ਚੁਪੀਤੇ ਚੇਤਰ ਚੜ੍ਹਿਆ’( ਇਸਦੀ ਇੱਕ ਕਾਪੀ ਉਹਨਾਂ ਨੇ ਕੈਲਗਰੀ ਫੇਰੀ ਦੌਰਾਨ ਵੀ ਦਿੱਤੀ ਸੀ ), ਅਤੇ ‘ਰਹਣੁ ਕਿਥਾਊ ਨਾਹਿ’ ਆਰਸੀ ਲਈ ਭੇਜੀਆਂ ਹਨ। ਡਾ: ਸਾਹਿਬ ਦਾ ਬੇਹੱਦ ਸ਼ੁਕਰੀਆ। ਅਦਬ ਸਹਿਤ
ਤਨਦੀਪ ‘ਤਮੰਨਾ’
ਦੋਸਤੋ! ਜਰਮਨੀ ਵਸਦੇ ਲੇਖਕ ਕੇਹਰ ਸ਼ਰੀਫ਼ ਜੀ ਨੇ ਆਪਣੀ ਖ਼ੂਬਸੂਰਤ ਕਿਤਾਬ ‘ਸਮੇਂ ਨਾਲ਼ ਸੰਵਾਦ’, ਅਤੇ ਚੰਡੀਗੜ੍ਹ ਵਸਦੇ ਲੇਖਕ ਸ਼ਾਮ ਸਿੰਘ (ਅੰਗ-ਸੰਗ) ਜੀ ਦੀ ਹਾਲ ਵਿਚ ਪ੍ਰਕਾਸ਼ਿਤ ਕਿਤਾਬ ‘ਵਕ਼ਤ ਦੇ ਸਫ਼ੇ ‘ਤੇ’ ਅਤੇ ਸ਼ਾਮ ਸਿੰਘ ਜੀ ਲਿਖੀਆਂ ਕਵਿਤਾਵਾਂ ਦੀ ਯੂ.ਕੇ. ਤੋਂ ਆਰ.ਡੀ. ਕੈਲੇ ਅਤੇ ਕੋਮਲ ਚੁੱਘ ਜੀ ਦੀ ਖ਼ੂਬਸੂਰਤ ਆਵਾਜ਼ ‘ਚ ਰਿਕਾਰਡਡ ਆਡਿਓ ਸੀ ਡੀ ‘ਅਸੀਂ ਉੱਡਦੇ ਪਰਿੰਦੇ’ ਆਰਸੀ ਲਈ ਭੇਜੀਆਂ ਹਨ। ਕੇਹਰ ਸ਼ਰੀਫ਼ ਸਾਹਿਬ ਦਾ ਬੇਹੱਦ ਸ਼ੁਕਰੀਆ। ਅਦਬ ਸਹਿਤ
ਤਨਦੀਪ ‘ਤਮੰਨਾ’
ਦੋਸਤੋ! ਪਟਿਆਲਾ, ਪੰਜਾਬ ਵਸਦੇ ਸ਼ਾਇਰ ਡਾ: ਅਮਰਜੀਤ ਕੌਂਕੇ ਜੀ ਨੇ ਆਪਣੀਆਂ ਤਿੰਨ ਹੋਰ ਖ਼ੂਬਸੂਰਤ ਕਿਤਾਬਾਂ ‘ਨਿਰਵਾਣ ਦੀ ਤਲਾਸ਼’, ‘ਦਵੰਦ ਕਥਾ’ ਅਤੇ ‘ਅਮਰਜੀਤ ਕੌਂਕੇ ਕਾਵਿ – ਸਿਰਜਣਾ ਤੇ ਸੰਵਾਦ’ (ਸੰਪਾਦਕ ਡਾ: ਆਤਮ ਰੰਧਾਵਾ), ਆਰਸੀ ਲਈ ਭੇਜੀਆਂ ਹਨ। ਕੌਂਕੇ ਸਾਹਿਬ ਦਾ ਬੇਹੱਦ ਸ਼ੁਕਰੀਆ।