Friday, May 28, 2010

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ! ਪਿਛਲੇ ਹਫ਼ਤੇ ਐਬਸਫੋਰਡ, ਬੀ.ਸੀ. ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਗਿਆਨੀ ਕੇਵਲ ਸਿੰਘ ਨਿਰਦੋਸ਼ ਜੀ ਦੀਆਂ ਚਾਰ ਕਿਤਾਬਾਂ ਆਰਸੀ ਲਈ ਪਹੁੰਚੀਆਂ ਸਨ। ਬੁੱਧਵਾਰ ਨੂੰ ਉਹ ਸਾਡੇ ਗ੍ਰਹਿ ਵਿਖੇ ਪਧਾਰੇ ਅਤੇ ਆਪਣੀਆਂ ਪੰਜ ਹੋਰ ਵਡਮੁੱਲੀਆਂ ਕਿਤਾਬਾਂ ਆਰਸੀ ਦੀ ਲਾਇਬ੍ਰੇਰੀ ਲਈ ਮੈਨੂੰ ਦਿੱਤੀਆਂ ਹਨ, ਜਿਨ੍ਹਾਂ ਵਾਰਾਂ ਸਿੱਖ ਇਤਿਹਾਸ ਦੀਆਂ ( ਢਾਡੀ ਪ੍ਰਸੰਗ), ਇਤਿਹਾਸਕ ਪ੍ਰਸੰਗ ( ਢਾਡੀ ਵਾਰਾਂ ), ਲੋਹ-ਪੁਰਸ਼ ਬਾਬਾ ਬੰਦਾ ਸਿੰਘ ਬਹਾਦਰ ( ਮਹਾਂ-ਕਾਵਿ ), ‘’ਸਤਿਗੁਰਾਂ ਦੇ ਪ੍ਰਸੰਗ ( ਢਾਡੀ ਪ੍ਰਸੰਗ), ਖ਼ੂਨ ਸ਼ਹੀਦਾਂ ਦਾ (ਧਾਰਮਿਕ ਗੀਤ ਸੰਗ੍ਰਹਿ) ਸ਼ਾਮਿਲ ਹਨ। ਆਰਸੀ ਦੇ ਸਾਹਿਤਕ ਖ਼ਜ਼ਾਨੇ ਚ ਇਸ ਅਨਮੋਲ ਵਾਧੇ ਲਈ ਗਿਆਨੀ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

Sunday, May 23, 2010

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਡੰਕਨ, ਬੀ.ਸੀ, ਕੈਨੇਡਾ ਵਸਦੇ ਲੇਖਕ ਰਿਟਾ: ਮੇਜਰ ਹਜ਼ੂਰਾ ਸਿੰਘ ਜੀ ਦੇ ਦੋ ਕਾਵਿ-ਸੰਗ੍ਰਹਿ: ਜੀਵਨ ਦੇ ਗੀਤ ਅਤੇ ਗੀਤਾਂ ਦਾ ਵਣਜਾਰਾ ਆਰਸੀ ਲਈ ਪਹੁੰਚੇ ਹਨ। ਮੇਜਰ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾFriday, May 21, 2010

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਬਰੈਮਟਨ, ਕੈਨੇਡਾ ਵਸਦੇ ਨਾਵਲਿਸਟ ਕਰਤਾਰ ਸਿੰਘ ਮਾਨ ਜੀ ਦਾ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਨਾਵਲ ਡੁੱਲ੍ਹ ਗਿਆ ਰੰਗ ਮਜੀਠੀ ਆਰਸੀ ਲਈ ਪਹੁੰਚਿਆ ਹੈ। ਮਾਨ ਸਾਹਿਬ ਵੀ ਡੈਡੀ ਜੀ ਬਾਦਲ ਸਾਹਿਬ ਦੇ ਜੱਦੀ ਪਿੰਡ ਸ਼ੇਖ਼ ਦੌਲਤ, ਜ਼ਿਲ੍ਹਾ ਲੁਧਿਆਣਾ ਦੇ ਹੀ ਜੰਮ-ਪਲ਼ ਹੀ ਹਨ। ਉਹਨਾਂ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ
Thursday, May 20, 2010

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਐਬਸਫੋਰਡ, ਬੀ.ਸੀ. ਕੈਨੇਡਾ ਵਸਦੇ ਗੁਰਮਤਿ ਅਤੇ ਸਿੱਖੀ ਸਿਧਾਂਤਾਂ ਨੂੰ ਸਮਰਪਿਤ, ਪਿੰਗਲ ਦੀ ਅਥਾਹ ਜਾਣਕਾਰੀ ਰੱਖਣ ਵਾਲ਼ੇ ਸੁਪ੍ਰਸਿੱਧ ਲੇਖਕ ਗਿਆਨੀ ਕੇਵਲ ਸਿੰਘ ਨਿਰਦੋਸ਼ ਜੀ ਦੀਆਂ ਚਾਰ ਕਿਤਾਬਾਂ ਜੋਤਿ ਓਹਾ ਜੁਗਤਿ ਸਾਇ ਅਤੇ ਵਾਰਾਂ ਵਿਚ ਇਤਿਹਾਸ ਸੁਖਮਨੀ ਸੁਖ ਅਤੇ ਯਾਦਾਂ ਦੀ ਖ਼ੁਸ਼ਬੋ ਆਰਸੀ ਲਈ ਪਹੁੰਚੀਆਂ ਹਨ। ਨਿਰਦੋਸ਼ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ
Monday, May 17, 2010

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਐਬਸਫੋਰਡ, ਬੀ.ਸੀ. ਕੈਨੇਡਾ ਵਸਦੇ ਸੰਸਾਰ-ਪ੍ਰਸਿੱਧ ਸਿੱਖ ਵਿਦਵਾਨ ਲੇਖਕ ਸ: ਸੰਤਾ ਸਿੰਘ ਤਾਤਲੇ ਸਾਹਿਬ ਨੇ ਸਿੰਘ ਬਰਦਰਜ਼, ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਆਪਣੀਆਂ ਦੋ ਅਨਮੋਲ ਅਤੇ ਖ਼ੂਬਸੂਰਤ ਕਿਤਾਬਾਂ: ਵਾਰਤਕ-ਸੰਗ੍ਰਹਿ: ਦਸਮੇਸ਼ ਰਵਾਨੀਅਤੇ ਦਸਮੇਸ਼ ਯਾਤਰਾ ਸ਼ਨੀਵਾਰ ਨੂੰ ਸਰੀ ਵਿਖੇ ਰਾਮਗੜ੍ਹੀਆ ਸੋਸਾਇਟੀ ਵੱਲੋਂ ਉਸਾਰੇ ਨਵੇਂ ਗੁਰਦੁਆਰਾ ਸਾਹਿਬ ਵਿਖੇ ਮੈਨੂੰ ਆਰਸੀ ਲਈ ਦਿੱਤੀਆਂ ਹਨ। ਉਹਨਾਂ ਦੀਆਂ ਕਿਤਾਬਾਂ ਆਰਸੀ ਲਈ ਪਹੁੰਚਣਾ ਸਾਡੀ ਖ਼ੁਸ਼ਨਸੀਬੀ ਹੈ।
-----
ਡੈਡੀ ਜੀ ਬਾਦਲ ਸਾਹਿਬ ਹਮੇਸ਼ਾ ਉਹਨਾਂ ਦਾ ਤਹਿ-ਦਿਲੋਂ ਸਤਿਕਾਰ ਕਰਦੇ ਹਨ ਕਿਉਂਕਿ ਤਾਤਲੇ ਸਾਹਿਬ ਦੇ ਮੁਕਾਬਲੇ ਸਿੱਖ ਇਤਿਹਾਸ ਬਾਰੇ ਏਨੀ ਜਾਣਕਾਰੀ ਅਤੇ ਖੋਜ ਭਰਪੂਰ ਕਿਤਾਬਾਂ ਕਿਸੇ ਨਹੀਂ ਲਿਖੀਆਂ। ਉਹਨਾਂ ਦੀ ਹਮੇਸ਼ਾ ਹੀ ਇੱਛਾ ਰਹੀ ਕਿ ਕਦੇ ਮੈਂ ਤਾਤਲੇ ਸਾਹਿਬ ਨੂੰ ਜ਼ਰੂਰ ਮਿਲ਼ਾਂ। ਮੇਰੇ ਧੰਨਭਾਗ ਕਿ ਮੈਨੂੰ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਦੇ ਦਰਸ਼ਨ ਕਰਨ ਦਾ ਅਤੇ ਮੁਖ਼ਤਸਰ ਜਿਹੀ ਗੱਲਬਾਤ ਕਰਨ ਦਾ ਮੌਕਾ ਮਿਲ਼ਿਆ। ਮਿਲ਼ਦਿਆਂ ਹੀ ਆਸ਼ੀਰਵਾਦ ਦੇ ਕੇ ਆਖਣ ਲੱਗੇ, ਬੇਟਾ! ਜਾਣ ਤੋਂ ਪਹਿਲਾਂ ਮੇਰੀਆਂ ਕਿਤਾਬਾਂ ਲੈ ਕੇ ਜਾਵੀਂ....ਤੇ ਜ਼ਰੂਰ ਪੜ੍ਹੀਂ। ਜਿੰਨੇ ਮੋਹ ਨਾਲ਼ ਇਹ ਕਿਤਾਬਾਂ ਉਹਨਾਂ ਨੇ ਮੈਨੂੰ ਦਿੱਤੀਆਂ ਹਨ, ਆਰਸੀ ਪਰਿਵਾਰ ਹਮੇਸ਼ਾ ਉਹਨਾਂ ਦਾ ਰਿਣੀ ਰਹੇਗਾ।
----
ਤਾਤਲੇ ਸਾਹਿਬ ਦੀ ਕਿਤਾਬ ਦਸਮੇਸ਼ ਰਵਾਨੀ ਮੈਂ ਪੜ੍ਹ ਰਹੀ ਹਾਂ, ਜਲਦੀ ਹੀ ਆਪਾਂ ਉਹਨਾਂ ਦਾ ਲੇਖ ਆਰਸੀ ਪਰਿਵਾਰ ਨਾਲ਼ ਸਾਂਝਾ ਕਰਾਂਗੇ। ਮੇਰਾ ਅਟੱਲ ਵਿਸ਼ਵਾਸ ਹੈ ਕਿ ਤਾਤਲੇ ਸਾਹਿਬ ਦੀਆਂ ਏਨੀ ਖੋਜ ਤੇ ਤਰਕ ਨਾਲ਼ ਲਿਖੀਆਂ ਕਿਤਾਬਾਂ ਸਿੱਖ ਇਤਿਹਾਸ ਬਾਰੇ ਮੇਰਾ ਮਾਰਗ ਦਰਸ਼ਨ ਕਰਨਗੀਆਂ। ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣਾ ਚਾਹੁੰਦੇ ਹੋ ਤਾਂ ਸਿੰਘ ਬਰਦਰਜ਼, ਅੰਮ੍ਰਿਤਸਰ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ। ਤਾਤਲੇ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ
Sunday, May 16, 2010

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ – ਭਾਗ ਪਹਿਲਾ

ਸੂਚਨਾ ਭਾਗ ਪਹਿਲਾ

ਦੋਸਤੋ! ਕੈਲਗਰੀ, ਕੈਨੇਡਾ ਵਸਦੇ ਗ਼ਜ਼ਲਗੋ ਪ੍ਰੋ: ਮੋਹਨ ਸਿੰਘ ਔਜਲਾ ਸਾਹਿਬ ਨੇ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਆਪਣੀਆਂ ਸੱਤ ਖ਼ੂਬਸੂਰਤ ਕਿਤਾਬਾਂ: ਗ਼ਜ਼ਲ-ਸੰਗ੍ਰਹਿ: ਵਲਵਲੇ, ਯਾਦਾਂ ਦੀਆਂ ਪੈੜਾਂ, ਗ਼ਜ਼ਲਾਂਜਲੀ, ਅੰਤਰ ਵੇਦਨਾ, ਅਨੇਕ ਸੁਪਨੇ, ਨਿਰੰਤਰ ਘੋਲ਼, ਅਤੇ ਕਾਵਿ-ਸੰਗ੍ਰਹਿ: ਚੇਤੰਨਤਾ ਦੇ ਦੀਪ ਆਰਸੀ ਲਈ ਭੇਜੀਆਂ ਹਨ। ਕਿਤਾਬਾਂ ਭੇਜਣ ਲਈ ਔਜਲਾ ਸਾਹਿਬ ਅਤੇ ਸਾਡੇ ਤੱਕ ਪਹੁੰਚਾਉਣ ਲਈ ਉਹਨਾਂ ਦੀ ਸਰੀ ਵਸਦੀ ਸਪੁੱਤਰੀ ਸੁਖਰਾਜ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ – ਭਾਗ ਦੂਜਾ

ਸੂਚਨਾ ਭਾਗ ਦੂਜਾ

ਦੋਸਤੋ! ਕੈਲਗਰੀ, ਕੈਨੇਡਾ ਵਸਦੇ ਗ਼ਜ਼ਲਗੋ ਪ੍ਰੋ: ਮੋਹਨ ਸਿੰਘ ਔਜਲਾ ਸਾਹਿਬ ਨੇ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਆਪਣੀਆਂ ਸੱਤ ਖ਼ੂਬਸੂਰਤ ਕਿਤਾਬਾਂ: ਗ਼ਜ਼ਲ-ਸੰਗ੍ਰਹਿ: ਵਲਵਲੇ, ਯਾਦਾਂ ਦੀਆਂ ਪੈੜਾਂ, ਗ਼ਜ਼ਲਾਂਜਲੀ, ਅੰਤਰ ਵੇਦਨਾ, ਅਨੇਕ ਸੁਪਨੇ, ਨਿਰੰਤਰ ਘੋਲ਼, ਅਤੇ ਕਾਵਿ-ਸੰਗ੍ਰਹਿ: ਚੇਤੰਨਾ ਦੇ ਦੀਪ ਆਰਸੀ ਲਈ ਭੇਜੀਆਂ ਹਨ। ਕਿਤਾਬਾਂ ਭੇਜਣ ਲਈ ਔਜਲਾ ਸਾਹਿਬ ਅਤੇ ਸਾਡੇ ਤੱਕ ਪਹੁੰਚਾਉਣ ਲਈ ਉਹਨਾਂ ਦੀ ਸਰੀ ਵਸਦੀ ਸਪੁੱਤਰੀ ਸੁਖਰਾਜ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

Sunday, May 9, 2010

ਸੁਖਿੰਦਰ - ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ) (ਭਾਗ ਦੂਜਾ) - ਜ਼ਰੂਰੀ ਸੂਚਨਾ

ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)

(ਭਾਗ ਦੂਜਾ)

ਜ਼ਰੂਰੀ ਸੂਚਨਾ

ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)ਪੁਸਤਕ ਭਾਗ ਪਹਿਲਾ ਦੀ ਭਾਰੀ ਸਫ਼ਲਤਾ ਤੋਂ ਬਾਅਦ, ਮੈਂ ਇਸ ਪੁਸਤਕ ਦਾ ਦੂਜਾ ਭਾਗ ਵੀ ਪ੍ਰਕਾਸ਼ਿਤ ਕਰਨ ਦਾ ਫੈਸਲਾ ਕੀਤਾ ਹੈ। ਦੂਸਰੇ ਭਾਗ ਵਿੱਚ ਕੋਸ਼ਿਸ਼ ਕੀਤੀ ਜਾਵੇਗੀ ਕਿ ਕੈਨੇਡਾ ਦੇ ਜਿਹੜੇ ਚਰਚਿਤ ਪੰਜਾਬੀ ਲੇਖਕ ਪਹਿਲੇ ਭਾਗ ਵਿੱਚ ਸ਼ਾਮਿਲ ਨਹੀਂ ਕੀਤੇ ਜਾ ਸਕੇ ਉਨ੍ਹਾਂ ਨੂੰ ਸ਼ਾਮਿਲ ਕੀਤਾ ਜਾਵੇ। ਇਸ ਨਵੀਂ ਪੁਸਤਕ ਵਿੱਚ ਹੇਠ ਲਿਖੇ ਲੇਖਕ ਸ਼ਾਮਿਲ ਕੀਤੇ ਜਾਣਗੇ:

1. ਅੰਦਰੇਸ਼ (ਕਵੀ) (ਬੀ.ਸੀ.)

2. ਮੰਗਾ ਬਾਸੀ (ਕਵੀ) (ਬੀ.ਸੀ.)

3. ਅਮਰਜੀਤ ਚਾਹਲ (ਕਹਾਣੀਕਾਰ) (ਬੀ.ਸੀ.)

4. ਇੰਦਰਜੀਤ ਕੌਰ ਸਿੱਧੂ (ਕਵੀ) (ਬੀ.ਸੀ.)

5. ਸੁਦਾਗਰ ਬਰਾੜ (ਕਹਾਣੀਕਾਰ) (ਓਨਟਾਰੀਓ)

6. ਚਰਨ ਸਿੰਘ (ਕਵੀ) (ਬੀ.ਸੀ.)

7. ਸੁਰਿੰਦਰ ਧੰਜਲ (ਕਵੀ) (ਬੀ.ਸੀ.)

8. ਦਰਸ਼ਨ ਗਿੱਲ (ਕਵੀ) (ਬੀ.ਸੀ.)

9. ਪ੍ਰੋ. ਸਾਧੂ ਸਿੰਘ (ਕਹਾਣੀਕਾਰ) (ਬੀ.ਸੀ.)

10. ਕੇਸਰ ਸਿੰਘ ਨਾਵਲਿਸਟ (ਨਾਵਲਕਾਰ) (ਬੀ.ਸੀ.)

11. ਵਰਿਆਮ ਸਿੰਘ ਸੰਧੂ (ਕਹਾਣੀਕਾਰ) (ਓਨਟਾਰੀਓ)

12. ਗੁਰਬਚਨ ਸਿੰਘ ਚਿੰਤਕ (ਕਵੀ) (ਓਨਟਾਰੀਓ)

13. ਹਰਬੰਸ ਕੌਰ ਬਰਾੜ (ਕਵੀ) (ਓਨਟਾਰੀਓ)

14. ਤਨਦੀਪ ਤਮੰਨਾ (ਕਵੀ) (ਬੀ.ਸੀ.)

15. ਨੀਟਾ ਬਲਵਿੰਦਰ (ਕਵੀ) (ਓਨਟਾਰੀਓ)

16. ਬਲਜਿੰਦਰ ਸੰਘਾ (ਕਵੀ) (ਅਲਬਰਟਾ)

17. ਹਰਪ੍ਰੀਤ ਸੇਖਾ (ਕਹਾਣੀਕਾਰ) (ਬੀ.ਸੀ.)

18. ਅਮਨਪਾਲ ਸਾਰਾ (ਕਹਾਣੀਕਾਰ) (ਬੀ.ਸੀ.)

19. ਸੁਰਜੀਤ ਕਲਸੀ (ਕਹਾਣੀਕਾਰ) (ਬੀ.ਸੀ.)

20. ਅਜਮੇਰ ਰੋਡੇ (ਨਾਟਕਕਾਰ) (ਬੀ.ਸੀ.)

21. ਮੋਹਨ ਸਿੰਘ (ਕਵੀ) (ਅਲਬਰਟਾ)

22. ਦਰਸ਼ਨ ਖਹਿਰਾ (ਕਵੀ) (ਅਲਬਰਟਾ)

23. ਪਿਆਰਾ ਸਿੰਘ ਕੱਦੋਵਾਲ (ਕਵੀ) (ਓਨਟਾਰੀਓ)

ਇਨ੍ਹਾਂ ਲੇਖਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਪਸੰਦ ਦੀ ਆਪਣੀ ਕੋਈ ਇੱਕ ਪੁਸਤਕ ਭੇਜ ਦੇਣ। ਉਹ ਪੁਸਤਕ ਉਨ੍ਹਾਂ ਦੀ ਲਿਖੀ ਹੋਵੇ , ਸੰਪਾਦਤ ਕੀਤੀ ਹੋਈ ਨਾ ਹੋਵੇ। ਇਸ ਸੂਚੀ ਵਿੱਚ ਕੁਝ ਹੋਰ ਲੇਖਕ ਵੀ ਸ਼ਾਮਿਲ ਕੀਤੇ ਜਾਣਗੇ। ਜੇਕਰ ਤੁਸੀਂ ਕੈਨੇਡੀਅਨ ਪੰਜਾਬੀ ਲੇਖਕ ਹੋ ਅਤੇ ਤੁਸੀਂ ਪੰਜਾਬੀ ਵਿੱਚ ਕੋਈ ਪੁਸਤਕ ਪ੍ਰਕਾਸ਼ਿਤ ਕੀਤੀ ਹੈ ਤਾਂ ਤੁਸੀਂ ਆਪਣੀ ਪੁਸਤਕ ਦੀ ਇੱਕ ਕਾਪੀ ਮੈਨੂੰ ਭੇਜ ਸਕਦੇ ਹੋ। ਇਹ ਪੁਸਤਕ ਸਾਹਿਤ ਦੇ ਕਿਸੀ ਵੀ ਰੂਪ ਬਾਰੇ ਹੋ ਸਕਦੀ ਹੈ।

Sukhinder

Editor: SANVAD

Box 67089, 2300 Yonge St.

Toronto ON Canada M4P 1E0

Email:poet_sukhinder@hotmail.com

www.canadianpunjabiliterature.blogspot.com

ਸੁਖਿੰਦਰ - ਕੈਨੇਡੀਅਨ ਪੰਜਾਬੀ ਹਾਇਕੂ - ਜ਼ਰੂਰੀ ਸੂਚਨਾ

ਕੈਨੇਡੀਅਨ ਪੰਜਾਬੀ ਹਾਇਕੂ

ਜ਼ਰੂਰੀ ਸੂਚਨਾ :

ਕੈਨੇਡਾ ਵਿੱਚ ਇਸ ਵੇਲੇ ਬਹੁਤ ਸਾਰੇ ਪੰਜਾਬੀ ਕਵੀ ਹਾਇਕੂ ਲਿਖ ਰਹੇ ਹਨ। ਕੈਨੇਡੀਅਨ ਪੰਜਾਬੀ ਹਾਇਕੂ ਬਾਰੇ ਮੈਂ ਇੱਕ ਨਿਬੰਧ ਲਿਖਣ ਦੀ ਤਿਆਰੀ ਕਰ ਰਿਹਾ ਹਾਂ। ਜੇਕਰ ਤੁਸੀਂ ਹਾਇਕੂ ਦੀ ਕੋਈ ਨਵੀਂ ਪੁਸਤਕ ਪ੍ਰਕਾਸ਼ਿਤ ਕੀਤੀ ਹੈ ਤਾਂ ਮੈਂ ਤੁਹਾਡੀ ਪੁਸਤਕ ਵੀ ਪੜ੍ਹਨੀ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON Canada M4P 1E0

Email:poet_sukhinder@hotmail.com

www.canadianpunjabiliterature.blogspot.com

Thursday, May 6, 2010

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ - ਭਾਗ ਪਹਿਲਾ

ਸੂਚਨਾ ਭਾਗ ਪਹਿਲਾ

ਦੋਸਤੋ! ਬੀ.ਸੀ. ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਰਵਿੰਦਰ ਰਵੀ ਜੀ ਨੇ ਆਪਣੀਆਂ ਚੌਦਾਂ ਖ਼ੂਬਸੂਰਤ ਕਿਤਾਬਾਂ ਜਿਨ੍ਹਾਂ ਚ ਕਾਵਿ-ਨਾਟਕ ਮੇਰੇ ਕਾਵਿ-ਨਾਟਕ ( 1974-1983, 1984-1987, 1990-2005 ਤਿੰਨ ਕਿਤਾਬਾਂ ਸ਼ਾਮਿਲ ਹਨ), ਮੇਰਾ ਕਾਵਿ-ਨਾਟ ਲੋਕ, ਕਾਵਿ-ਸੰਗ੍ਰਹਿ : ਅਕੱਥ ਕਥਾ ( 1955-1966 ), ਵਣ ਵਾਣੀ ( 1967-1974 ), ਪਿਆਸਾ ਬੱਦਲ਼ ( 1975-1986 ), ਸ਼ਬਦ ਸਾਗਰ ( 1986-2003 ), ਪ੍ਰਯੋਗਸ਼ੀਲ ਕਾਵਿ-ਦਰਪਨ ( ਅਨੁਭਵ ਅਤੇ ਆਲੋਚਨਾ ਸੰਪਾਦਨ), ਕਥਾ ਸਨਮੁਖ ( ਵਾਰਤਕ ), ਅਤੇ ਕਵੀ ਰਵਿੰਦਰ ਰਵੀ ( ਸੰਪਾਦਨਾ: ਮਨਜੀਤ ਮੀਤ), ਕਥਾਕਾਰ ਰਵਿੰਦਰ ਰਵੀ ( ਲੇਖਕ : ਡਾ: ਗੁਰੂਮੇਲ ਸਿੱਧੂ ), ਰਵਿੰਦਰ ਰਵੀ ਦਾ ਨਾਟ-ਚਿੰਤਨ’’ ( ਲੇਖਕ ਡਾ: ਸਤਨਾਮ ਸਿੰਘ ਜੱਸਲ ), ਰਵਿੰਦਰ ਰਵੀ ਦੀ ਕਹਾਣੀ ਕਲਾ ( ਲੇਖਿਕਾ ਦਲਜਿੰਦਰ ਕੌਰ ) ਆਰਸੀ ਲਈ ਭੇਜੀਆਂ ਹਨ। ਇਹਨਾਂ ਕਿਤਾਬਾਂ ਦੀਆਂ ਲਿਖਤਾਂ ਦਾ ਛਪਣ ਸਮਾਂ 1955 2010 ਦੇ ਦਰਮਿਆਨ ਹੈ। ਇਹ ਕਿਤਾਬਾਂ ਨੈਸ਼ਨਲ ਬੁੱਕ ਸ਼ਾਪ ਨਵੀਂ ਦਿੱਲੀ, ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ, ਅਤੇ ਚੇਤਨਾ ਪ੍ਰਕਾਸ਼ਨ, ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਏ ਹਨ। ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਪ੍ਰਕਾਸ਼ਕਾਂ ਨਾਲ਼ ਸੰਪਰਕ ਕਰ ਸਕਦੇ ਹੋ। ਇਹ ਖ਼ੂਬਸੂਰਤ ਅਤੇ ਦੁਰਲੱਭ ਕਿਤਾਬਾਂ ਆਰਸੀ ਦੀ ਲਾਇਬ੍ਰੇਰੀ ਲਈ ਨਾਯਾਬ ਤੋਹਫ਼ਾ ਹਨ। ਰਵੀ ਸਾਹਿਬ ਦਾ ਇਕ ਵਾਰ ਫੇਰ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ - ਭਾਗ ਦੂਜਾ

ਤਨਦੀਪ ਤਮੰਨਾਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ - ਭਾਗ ਤੀਜਾ

ਸੂਚਨਾ ਭਾਗ ਤੀਜਾ