Thursday, May 6, 2010

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ - ਭਾਗ ਦੂਜਾ

ਸੂਚਨਾ ਭਾਗ ਦੂਜਾ

ਦੋਸਤੋ! ਬੀ.ਸੀ. ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਰਵਿੰਦਰ ਰਵੀ ਜੀ ਨੇ ਆਪਣੀਆਂ ਚੌਦਾਂ ਖ਼ੂਬਸੂਰਤ ਕਿਤਾਬਾਂ ਜਿਨ੍ਹਾਂ ਚ ਕਾਵਿ-ਨਾਟਕ ਮੇਰੇ ਕਾਵਿ-ਨਾਟਕ ( 1974-1983, 1984-1987, 1990-2005 ਤਿੰਨ ਕਿਤਾਬਾਂ ਸ਼ਾਮਿਲ ਹਨ), ਮੇਰਾ ਕਾਵਿ-ਨਾਟ ਲੋਕ, ਕਾਵਿ-ਸੰਗ੍ਰਹਿ : ਅਕੱਥ ਕਥਾ ( 1955-1966 ), ਵਣ ਵਾਣੀ ( 1967-1974 ), ਪਿਆਸਾ ਬੱਦਲ਼ ( 1975-1986 ), ਸ਼ਬਦ ਸਾਗਰ ( 1986-2003 ), ਪ੍ਰਯੋਗਸ਼ੀਲ ਕਾਵਿ-ਦਰਪਨ ( ਅਨੁਭਵ ਅਤੇ ਆਲੋਚਨਾ ਸੰਪਾਦਨ), ਕਥਾ ਸਨਮੁਖ ( ਵਾਰਤਕ ), ਅਤੇ ਕਵੀ ਰਵਿੰਦਰ ਰਵੀ ( ਸੰਪਾਦਨਾ: ਮਨਜੀਤ ਮੀਤ), ਕਥਾਕਾਰ ਰਵਿੰਦਰ ਰਵੀ ( ਲੇਖਕ : ਡਾ: ਗੁਰੂਮੇਲ ਸਿੱਧੂ ), ਰਵਿੰਦਰ ਰਵੀ ਦਾ ਨਾਟ-ਚਿੰਤਨ’’ ( ਲੇਖਕ ਡਾ: ਸਤਨਾਮ ਸਿੰਘ ਜੱਸਲ ), ਰਵਿੰਦਰ ਰਵੀ ਦੀ ਕਹਾਣੀ ਕਲਾ ( ਲੇਖਿਕਾ ਦਲਜਿੰਦਰ ਕੌਰ ) ਆਰਸੀ ਲਈ ਭੇਜੀਆਂ ਹਨ। ਇਹਨਾਂ ਕਿਤਾਬਾਂ ਦੀਆਂ ਲਿਖਤਾਂ ਦਾ ਛਪਣ ਸਮਾਂ 1955 2010 ਦੇ ਦਰਮਿਆਨ ਹੈ। ਇਹ ਕਿਤਾਬਾਂ ਨੈਸ਼ਨਲ ਬੁੱਕ ਸ਼ਾਪ ਨਵੀਂ ਦਿੱਲੀ, ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ, ਅਤੇ ਚੇਤਨਾ ਪ੍ਰਕਾਸ਼ਨ, ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਏ ਹਨ। ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਪ੍ਰਕਾਸ਼ਕਾਂ ਨਾਲ਼ ਸੰਪਰਕ ਕਰ ਸਕਦੇ ਹੋ। ਇਹ ਖ਼ੂਬਸੂਰਤ ਅਤੇ ਦੁਰਲੱਭ ਕਿਤਾਬਾਂ ਆਰਸੀ ਦੀ ਲਾਇਬ੍ਰੇਰੀ ਲਈ ਨਾਯਾਬ ਤੋਹਫ਼ਾ ਹਨ। ਰਵੀ ਸਾਹਿਬ ਦਾ ਇਕ ਵਾਰ ਫੇਰ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ















No comments: