Wednesday, March 31, 2010

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਦਕੋਹਾ (ਜਲੰਧਰ), ਪੰਜਾਬ ਵਸਦੇ ਉਸਤਾਦ ਗ਼ਜ਼ਲਗੋ ਸ: ਅਮਰਜੀਤ ਸਿੰਘ ਸੰਧੂ ਸਾਹਿਬ ਨੇ ਆਪਣੀਆਂ ਦੋ ਖ਼ੂਬਸੂਰਤ ਕਿਤਾਬਾਂ, ਗ਼ਜ਼ਲ-ਸੰਗ੍ਰਹਿ ਜਜ਼ਬਾਤ ਦੇ ਪੰਛੀ ਅਤੇ ਕਾਵਿ-ਸੰਗ੍ਰਹਿ ਜੋਬਨ-ਯਾਦਾਂ ਆਰਸੀ ਲਈ ਭੇਜੀਆਂ ਹਨ। ਸੰਧੂ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ






Tuesday, March 30, 2010

ਸੰਸਾਰ-ਪ੍ਰਸਿੱਧ ਗ਼ਜ਼ਲਗੋ ਡਾ:ਜਗਤਾਰ ਜੀ ਅਕਾਲ ਚਲਾਣਾ ਕਰ ਗਏ – ਸ਼ੋਕ ਸਮਾਚਾਰ

...ਜੁਦਾ ਹੋਇਆ ਤਾਂ ਹੋਵਾਂਗਾ ਜੁਦਾ ਖ਼ੁਸ਼ਬੂ ਤਰ੍ਹਾਂ ਤੈਥੋਂ

ਨਿਭੀ ਤਾਂ ਰੰਗ ਵਾਂਗੂੰ ਆਖ਼ਰੀ ਦਮ ਤਕ ਨਿਭਾਵਾਂਗਾ...

.......

ਦੋਸਤੋ! ਸਾਹਿਤਕ ਹਲਕਿਆਂ ਵਿਚ ਇਹ ਖ਼ਬਰ ਬੜੇ ਦੁਖੀ ਹਿਰਦੇ ਨਾਲ਼ ਪੜ੍ਹੀ ਅਤੇ ਸੁਣੀ ਜਾਵੇਗੀ ਕਿ ਸੰਸਾਰ-ਪ੍ਰਸਿੱਧ ਗ਼ਜ਼ਲਗੋ ਡਾ:ਜਗਤਾਰ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਪਾਕਿਸਤਾਨ ਚ ਜਨਮੇ ਡਾ. ਜਗਤਾਰ ਨੇ 1960ਵਿਆਂ ਵਿਚ ਲਿਖਣਾ ਅਰੰਭ ਕੀਤਾ ਸੀ। ਡਾ.ਜਗਤਾਰ ਦਾ ਕਾਵਿ-ਸਫ਼ਰ ਸੰਨ 1957 ਵਿਚ ਰੁੱਤਾਂ ਰਾਂਗਲੀਆਂਦੇ ਕਾਵਿ-ਸੰਗ੍ਰਹਿ ਨਾਲ ਸ਼ੁਰੂ ਹੁੰਦਾ ਹੈਇਸ ਉਪਰੰਤ ਉਹਨਾਂ ਨੇ ਕੋਈ 32 ਤੋਂ ਵੱਧ ਕਿਤਾਬਾਂ ਰਚੀਆਂ, ਜਿਨ੍ਹਾਂ ਤਲਖ਼ੀਆਂ-ਰੰਗੀਨੀਆਂ ਦੁੱਧ ਪਥਰੀ ਅਧੂਰਾ ਆਦਮੀ ਲਹੂ ਦੇ ਨਕਸ਼’‘ਛਾਂਗਿਆ ਰੁੱਖ’ ‘ਸ਼ੀਸ਼ੇ ਦੇ ਜੰਗਲ’ ‘ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ ਚਨੁਕਰੀ ਸ਼ਾਮ ਜੁਗਨੂੰ ਦੀਵਾ ਤੇ ਦਰਿਆ’ (1992), ‘ਅੱਖਾਂ ਵਾਲੀਆਂ ਪੈੜਾਂ’ ‘ਪ੍ਰਵੇਸ਼ ਦੁਆਰ ਆਦਿ ਸ਼ਾਮਿਲ ਹਨ। ਉਹਨਾਂ ਨੇ ਹੀਰ ਦਮੋਦਰ ਤੇ ਖੋਜ ਦਾ ਕੰਮ ਵੀ ਕੀਤਾ। ਪਾਕਿਸਤਾਨੀ ਲੇਖਕ ਅਬਦੁੱਲਾ ਹਸਨ ਦੀ ਉਰਦੂ ਕਿਤਾਬ ਰਾਤਅਤੇ ਫ਼ੈਜ਼ ਅਹਿਮਦ ਫ਼ੈਜ਼ ਦੀ ਰਾਤ ਕਾ ਰਾਜ਼ਦੇ ਪੰਜਾਬੀ ਵਿਚ ਉਲੱਥੇ ਕੀਤੇਨਾਲ਼ ਹੀ 1947 ਤੋਂ 1972 ਤੱਕ ਦੇ ਪਾਕਿਸਤਾਨੀ ਆਧੁਨਿਕ ਪੰਜਾਬੀ ਕਾਵਿ ਤੇ ਖੋਜ ਦਾ ਕੰਮ ਕੀਤਾਉਹਨਾਂ ਬੜੀ ਮੁਹਾਰਤ ਨਾਲ਼ ਕਿੱਸਿਆਂ ਵਿਚੋਂ ਅਰਬੀ, ਫ਼ਾਰਸੀ ਅਤੇ ਸੰਸਕ੍ਰਿਤ ਦੇ 200 ਸ਼ਬਦਾਂ ਅਤੇ ਮੁਹਾਵਰਿਆਂ ਦਾ ਪੰਜਾਬੀ ਵਿਚ ਤਰਜੁਮਾ ਕੀਤਾਡਾ: ਜਗਤਾਰ ਨੇ ਹਿਸਟਰੀ ਆਫ਼ ਪੇਂਟਿੰਗ ਇਨ ਇੰਡੀਆਅਤੇ ਕਰਤੁਲ ਹੈਦਰ ਦੀ ਕਿਤਾਬ ਏ ਰੈੱਡ ਕਾਈਟਦੇ ਉਲੱਥੇ ਵੀ ਕੀਤੇ

-----

ਡਾ: ਜਗਤਾਰ ਨੂੰ ਉਹਨਾਂ ਦੀ ਪੰਜਾਬੀ ਗ਼ਜ਼ਲਾਂ ਦੀ ਕਿਤਾਬ ਜੁਗਨੂੰ ਦੀਵਾ ਤੇ ਦਰਿਆਲਈ ਸਾਹਿਤ ਅਕਾਦਮੀ ਦਾ ਸਾਹਿਤ ਪੁਰਸਕਾਰ ਮਿਲਿਆਗੀਤਾਂ ਅਤੇ ਗ਼ਜ਼ਲਾਂ ਕਾਰਨ ਭਾਸ਼ਾ ਵਿਭਾਗ ਵੱਲੋਂ ਐਵਾਰਡ ਪ੍ਰਾਪਤ ਹੋਇਆਪਾਕਿਸਤਾਨ ਦੇ ਸਾਹਿਤਕਾਰਾਂ ਵੱਲੋਂ ਇਸ ਸ਼ਾਇਰ ਨੂੰ ਪੋਇਟ ਆਫ਼ ਟੁਡੇਐਵਾਰਡ ਦਿੱਤਾ ਗਿਆਅਮਰੀਕਾ ਵਿੱਚ 2000 ਸਾਲ ਦਾ ਪੋਇਟ ਆਫ਼ ਮਲੇਨੀਅਮਮੰਨਿਆ ਗਿਆ ਅਤੇਸਦੀ ਦਾ ਕਵੀਦੇ ਤੌਰ ਤੇ ਮਾਨਤਾ ਦਿੱਤੀ ਗਈਇਹਨਾਂ ਪੁਰਸਕਾਰਾਂ ਤੋਂ ਇਲਾਵਾ ਉਸ ਨੂੰਪ੍ਰੋਫ਼ੈਸਰ ਮੋਹਨ ਸਿੰਘਅਤੇ ਬਾਵਾ ਬਲਵੰਤਐਵਾਰਡ ਸਹਿਤ ਅਨੇਕਾਂ ਮਾਣ-ਸਨਮਾਨ ਪ੍ਰਾਪਤ ਹੋਏਉਹ ਫ਼ੈਲੋ ਆਫ਼ ਪੰਜਾਬੀ ਯੂਨੀਵਰਸਿਟੀਵੀ ਰਹੇ। ਉਹ ਭਾਰਤ ਦੇ ਨਾਲ਼-ਨਾਲ਼ ਪਾਕਿਸਤਾਨ ਚ ਵੀ ਆਪਣੀਆਂ ਲਿਖਤਾਂ ਕਰਕੇ ਬਹੁਤ ਚਰਚਿਤ ਸਨ।

-----

ਡਾ: ਜਗਤਾਰ ਦੇ ਤੁਰ ਜਾਣ ਨਾਲ਼ ਪੰਜਾਬੀ ਸਹਿਤ ਨੂੰ ਕਦੇ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਹੈ। ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰਦਿਆਂ, ਅਸੀਂ ਉਹਨਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ਼ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਾਂ।

ਦੁੱਖ ਵਿਚ ਸ਼ਰੀਕ

ਸਮੂਹ ਆਰਸੀ ਪਰਿਵਾਰ

Wednesday, March 24, 2010

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਫਗਵਾੜਾ, ਪੰਜਾਬ ਵਸਦੇ ਗ਼ਜ਼ਲਗੋ ਜਸਵਿੰਦਰ ਮਹਿਰਮ ਜੀ ਨੇ ਹਾਲ ਹੀ ਵਿਚ ਪੰਜਾਬੀ ਸੱਥ ,ਲਾਂਬੜਾ ਵੱਲੋਂ ਪ੍ਰਕਾਸ਼ਿਤ ਆਪਣਾ ਖ਼ੂਬਸੂਰਤ ਗ਼ਜ਼ਲ-ਸੰਗ੍ਰਹਿ ਇਹ ਵੀ ਸੱਚ ਹੈ ਆਰਸੀ ਲਈ ਭੇਜਿਆ ਹੈ। ਮਹਿਰਮ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ



Thursday, March 18, 2010

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਸੂਚਨਾ ਭਾਗ ਪਹਿਲਾ

ਦੋਸਤੋ! ਬੀ.ਸੀ. ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਰਵਿੰਦਰ ਰਵੀ ਜੀ ਨੇ ਆਪਣੀਆਂ ਨੌਂ ਖ਼ੂਬਸੂਰਤ ਕਿਤਾਬਾਂ ਜਿਨ੍ਹਾਂ ਚ ਗ਼ੈਰ-ਰਵਾਇਤੀ ਸਫ਼ਰਨਾਮਾ: ਸਿਮਰਤੀਆਂ ਦੇ ਦੇਸ਼, ਤਿੰਨ ਕਾਵਿ-ਨਾਟਕ: ਮਨ ਦੇ ਹਾਣੀ, ਮਖੌਟੇ ਅਤੇ ਹਾਦਸੇ, ਚੱਕ੍ਰਵਯੂਹ ਤੇ ਪਿਰਾਮਿਡ (ਇਕ ਰੰਗਮੰਚੀ ਰੰਗ ਤਮਾਸ਼ਾ) ਤਿੰਨ ਵਾਰਤਕ-ਸੰਗ੍ਰਹਿ: ਐਟਸੈਟਰਾ 1, ਐਟਸੈਟਰਾ 2, ਐਟਸੈਟਰਾ 3, ਹਿੰਦੀ ਕਾਵਿ-ਸੰਗ੍ਰਹਿ : ਸੂਰਜ ਕਾ ਤਕੀਆ ਅਤੇ ਅੰਗਰੇਜ਼ੀ ਕਾਵਿ-ਸੰਗ੍ਰਹਿ: ‘Restless Soul’ ਆਰਸੀ ਲਈ ਭੇਜੀਆਂ ਹਨ। ਇਹਨਾਂ ਕਿਤਾਬਾਂ ਦਾ ਛਪਣ ਸਮਾਂ 2005 2010 ਦੇ ਦਰਮਿਆਨ ਹੈ। ਇਸਦੇ ਨਾਲ਼ ਉਹਨਾਂ ਨੇ ਆਪਣੇ ਬਹੁ-ਚਰਚਿਤ ਕਾਵਿ-ਨਾਟਕਾਂ ਮਨ ਦੇ ਹਾਣੀ, ਮਖੌਟੇ ਅਤੇ ਹਾਦਸੇ ਦੀਆਂ ਡੀ.ਵੀ.ਡੀਜ਼ ਵੀ ਘੱਲੀਆਂ ਹਨ।ਸਿਮਰਤੀਆਂ ਦੇ ਦੇਸ਼, ਮਨ ਦੇ ਹਾਣੀ, ਮਖੌਟੇ ਅਤੇ ਹਾਦਸੇ, ਚੱਕ੍ਰਵਯੂਹ ਤੇ ਪਿਰਾਮਿਡ, ਸੂਰਜ ਕਾ ਤਕੀਆ ਅਤੇ ਅੰਗਰੇਜ਼ੀ ਕਾਵਿ-ਸੰਗ੍ਰਹਿ: ‘Restless Soul’ ਨੈਸ਼ਨਲ ਬੁੱਕ ਸ਼ਾਪ ਨਵੀਂ ਦਿੱਲੀ ਵੱਲੋਂ ਅਤੇ ਤਿੰਨੇ ਵਾਰਤਕ-ਸੰਗ੍ਰਹਿ: ਐਟਸੈਟਰਾ 1, ਐਟਸੈਟਰਾ 2, ਐਟਸੈਟਰਾ 3 ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਹਨ। ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣਾ ਚਾਹੁੰਦੇ ਹੋ ਨੈਸ਼ਨਲ ਬੁੱਕ ਸ਼ਾਪ ਨਵੀਂ ਦਿੱਲੀ ਅਤੇ ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ ਨਾਲ਼ ਸੰਪਰਕ ਕਰ ਸਕਦੇ ਹੋ। ਰਵੀ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ















ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਸੂਚਨਾ – ਭਾਗ ਦੂਜਾ
ਦੋਸਤੋ! ਬੀ.ਸੀ. ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਰਵਿੰਦਰ ਰਵੀ ਜੀ ਨੇ ਆਪਣੀਆਂ ਨੌਂ ਖ਼ੂਬਸੂਰਤ ਕਿਤਾਬਾਂ ਜਿਨ੍ਹਾਂ ‘ਚ ਗ਼ੈਰ-ਰਵਾਇਤੀ ਸਫ਼ਰਨਾਮਾ: ‘ਸਿਮਰਤੀਆਂ ਦੇ ਦੇਸ਼’, ਤਿੰਨ ਕਾਵਿ-ਨਾਟਕ: ‘ਮਨ ਦੇ ਹਾਣੀ’, ‘ਮਖੌਟੇ ਅਤੇ ਹਾਦਸੇ’, ‘ਚੱਕ੍ਰਵਯੂਹ ਤੇ ਪਿਰਾਮਿਡ (ਇਕ ਰੰਗਮੰਚੀ ਰੰਗ ਤਮਾਸ਼ਾ) ਤਿੰਨ ਵਾਰਤਕ-ਸੰਗ੍ਰਹਿ: ‘ਐਟਸੈਟਰਾ 1’, ‘ਐਟਸੈਟਰਾ 2’, ‘ਐਟਸੈਟਰਾ 3’, ਹਿੰਦੀ ਕਾਵਿ-ਸੰਗ੍ਰਹਿ : ‘ਸੂਰਜ ਕਾ ਤਕੀਆ’ ਅਤੇ ਅੰਗਰੇਜ਼ੀ ਕਾਵਿ-ਸੰਗ੍ਰਹਿ: ‘Restless Soul’ ਆਰਸੀ ਲਈ ਭੇਜੀਆਂ ਹਨ। ਇਹਨਾਂ ਕਿਤਾਬਾਂ ਦਾ ਛਪਣ ਸਮਾਂ 2005 – 2010 ਦੇ ਦਰਮਿਆਨ ਹੈ। ਇਸਦੇ ਨਾਲ਼ ਉਹਨਾਂ ਨੇ ਆਪਣੇ ਬਹੁ-ਚਰਚਿਤ ਕਾਵਿ-ਨਾਟਕਾਂ ਮਨ ਦੇ ਹਾਣੀ’, ਮਖੌਟੇ ਅਤੇ ਹਾਦਸੇ’ ਦੀਆਂ ਡੀ.ਵੀ.ਡੀਜ਼ ਵੀ ਘੱਲੀਆਂ ਹਨ। ‘ਸਿਮਰਤੀਆਂ ਦੇ ਦੇਸ਼’, ‘ਮਨ ਦੇ ਹਾਣੀ’, ‘ਮਖੌਟੇ ਅਤੇ ਹਾਦਸੇ’, ‘ਚੱਕ੍ਰਵਯੂਹ ਤੇ ਪਿਰਾਮਿਡ’, ‘ਸੂਰਜ ਕਾ ਤਕੀਆ’ ਅਤੇ ਅੰਗਰੇਜ਼ੀ ਕਾਵਿ-ਸੰਗ੍ਰਹਿ: ‘Restless Soul’ ਨੈਸ਼ਨਲ ਬੁੱਕ ਸ਼ਾਪ ਨਵੀਂ ਦਿੱਲੀ ਵੱਲੋਂ ਅਤੇ ਤਿੰਨੇ ਵਾਰਤਕ-ਸੰਗ੍ਰਹਿ: ‘ਐਟਸੈਟਰਾ 1’, ‘ਐਟਸੈਟਰਾ 2’, ‘ਐਟਸੈਟਰਾ 3’ ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਹਨ। ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣਾ ਚਾਹੁੰਦੇ ਹੋ ਨੈਸ਼ਨਲ ਬੁੱਕ ਸ਼ਾਪ ਨਵੀਂ ਦਿੱਲੀ ਅਤੇ ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ ਨਾਲ਼ ਸੰਪਰਕ ਕਰ ਸਕਦੇ ਹੋ। ਰਵੀ ਸਾਹਿਬ ਦਾ ਬੇਹੱਦ ਸ਼ੁਕਰੀਆ।
ਅਦਬ ਸਹਿਤ
ਤਨਦੀਪ ‘ਤਮੰਨਾ’



















Wednesday, March 17, 2010

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਨਵਾਂ ਸ਼ਹਿਰ, ਪੰਜਾਬ ਵਸਦੇ ਗ਼ਜ਼ਲਗੋ ਕੁਲਵਿੰਦਰ ਕੁੱਲਾ ਜੀ ਆਪਣਾ ਖ਼ੂਬਸੂਰਤ ਗ਼ਜ਼ਲ-ਸੰਗ੍ਰਹਿ ਹਉਕੇ ਦਾ ਅਨੁਵਾਦ ਆਰਸੀ ਲਈ ਭੇਜਿਆ ਹੈ। ਕੁਲਵਿੰਦਰ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ






Monday, March 15, 2010

ਸਿਪਸਾ ਵੱਲੋਂ 32ਵੀਂ ਵਰ੍ਹੇ ਗੰਢ ਉੱਤੇ ਗੁਰਦਿਆਲ ਕੰਵਲ ਦੁਆਰਾ ਸੰਪਾਦਤ ਪੁਸਤਕ :‘ਮੇਰੀ ਕਵਿਤਾ ਤੇਰੀ ਕਹਾਣੀ’ ਰਿਲੀਜ਼ ਹੋਵੇਗੀ - ਸੂਚਨਾ

ਇਹ ਸੂਚਨਾ ਸੁਖਿੰਦਰ ਜੀ ਵੱਲੋਂ ਭੇਜੀ ਗਈ ਹੈ।

ਕੈਨੇਡੀਅਨ ਇੰਟਰਨੈਸ਼ਨਲ ਪੰਜਾਬੀ ਸਾਹਿਤ ਅਕੈਡਮੀ (ਸਿਪਸਾ), ਵੱਲੋਂ 32ਵੀਂ ਵਰ੍ਹੇ ਗੰਢ ਉੱਤੇ ਗੁਰਦਿਆਲ ਕੰਵਲ ਦੁਆਰਾ ਸੰਪਾਦਤ ਪੁਸਤਕ :ਮੇਰੀ ਕਵਿਤਾ ਤੇਰੀ ਕਹਾਣੀਦਾ ਰਿਲੀਜ਼ ਸਮਾਰੋਹ ਹੋਵੇਗਾ। ਇਸ ਮੌਕੇ ਤੇ

ਸਨਾਮਾਨਿਤ ਕੀਤੀਆਂ ਜਾਣ ਵਾਲੀਆਂ ਸ਼ਖ਼ਸੀਅਤਾਂ ਹਨ: ਹਰਭਜਨ ਪਵਾਰ (ਲੇਖਕ ਅਤੇ ਫਿਲਮ ਨਿਰਮਾਤਾ), ਇਕਬਾਲ ਬਰਾੜ (ਪੰਜਾਬੀ ਗਾਇਕ), ਦਲਜੀਤ ਸਿੰਘ ਗੇਦੂ (ਬਿਜ਼ਨਸਮੈਨ), ਦਰਸ਼ਨ ਗਿੱਲ (ਗਿੱਲ ਇੰਟਰਨੈਸ਼ਨਲ ਟਰੈਵਲਜ਼)

ਪ੍ਰੋਗਰਾਮ ਹੇਠ ਲਿਖੇ ਅਨੁਸਾਰ ਹੋਵੇਗਾ:

ਦਿਨ: 21 ਮਾਰਚ, 2010, ਐਤਵਾਰ ਸਮਾਂ: ਦੁਪਹਿਰ 12 ਵਜੇ ਤੋਂ 4 ਵਜੇ ਤੱਕ

ਸਥਾਨ : 31 ਮੈਲਨੀ ਡਰਾਈਵ, ਬਰੈਮਪਟਨ, ਰੋਇਲ ਇੰਡੀਆ ਸਵੀਟ ਐਂਡ ਰੈਸਟੋਰੈਂਟ

ਵਧੇਰੇ ਜਾਣਕਾਰੀ ਲਈ :

ਗੁਰਦਿਆਲ ਕੰਵਲ, ਪ੍ਰਧਾਨ

ਕੈਨੇਡੀਅਨ ਇੰਟਰਨੈਸ਼ਨਲ ਪੰਜਾਬੀ ਸਾਹਿਤ ਅਕੈਡਮੀ (ਸਿਪਸਾ), ਕੈਨੇਡਾ

ਫੋਨ: (905) 267-0046, (416) 727-8736, (905) 458-0011

-----

ਨੋਟ: ਇਸ ਪ੍ਰੋਗਰਾਮ ਵਿੱਚ ਸਿਰਫ ਉਹੀ ਲੋਕ ਸ਼ਾਮਿਲ ਹੋ ਸਕਣਗੇ ਜਿਨ੍ਹਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ।

ਨਰਿੰਦਰ ਬਾਹੀਆ ਅਰਸ਼ੀ ਦੀ ਕਾਵਿ-ਪੁਸਤਕ ‘ਕਲਮ ਕਲਾ’ ਰਿਲੀਜ਼ ਸਮਾਰੋਹ - ਸੂਚਨਾ

ਇਹ ਸੂਚਨਾ ਮੈਡਮ ਸੁਰਜੀਤ ਕਲਸੀ ਜੀ ਵੱਲੋਂ ਭੇਜੀ ਗਈ ਹੈ।

ਸ਼ਾਇਰ ਨਰਿੰਦਰ ਬਾਹੀਆ ਅਰਸ਼ੀ ਦੀ ਕਾਵਿ-ਪੁਸਤਕ ਕਲਮ ਕਲਾਰਿਲੀਜ਼ ਸਮਾਰੋਹ ਹੇਠ ਲਿਖੇ ਅਨੁਸਾਰ ਹੋਵੇਗਾ:

ਦਿਨ: ਐਤਵਾਰ 21 ਮਾਰਚ 2010, 12 ਵਜੇ ਤੋਂ 4 ਵਜੇ ਤੱਕ

ਸਥਾਨ: ਐਬਟਸਫ਼ੋਰਡ ਬੈਂਕੁਇਟ ਤੇ ਕਾਨਫਰੰਸ ਹਾਲ

33738 ਲੋਅਰਲ (Laurel St.) ਐਬਟਸਫ਼ੋਰਡ

ਹੋਰ ਜਾਣਕਾਰੀ ਲਈ ਫ਼ੋਨ ਕਰੋ:

ਪ੍ਰਧਾਨ: ਸੁਰਜੀਤ ਸਿੰਘ ਅਚੱਰਵਾਲ 604-814-0078

ਸਕੱਤਰ: ਬਲਦੇਵ ਸੁੱਖੀ ਰੋਡੇ 604-852-2567

ਕੋਆਰਡੀਨੇਟਰ: ਸੁਰਜੀਤ ਕਲਸੀ 604-526-2342

ਨਰਿੰਦਰ ਬਾਹੀਆ: 604-715-6667

ਇਸ ਮੌਕੇ ਤੇ ਚਾਹ-ਪਾਣੀ ਦਾ ਪ੍ਰਬੰਧ ਹੋਵੇਗਾ ਅਤੇ ਪੁਸਤਕਾਂ ਰਿਲੀਜ਼ ਹੋਣ ਦੇ ਨਾਲ਼-ਨਾਲ਼ ਕਵੀ ਦਰਬਾਰ ਵੀ ਹੋਵੇਗਾ। ਇਸ ਮੌਕੇ ਤੇ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ। ਧੰਨਵਾਦ।


Tuesday, March 9, 2010

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਸੂਚਨਾ ਭਾਗ ਪਹਿਲਾ

ਦੋਸਤੋ! ਬੀ.ਸੀ. ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਰਵਿੰਦਰ ਰਵੀ ਜੀ ਨੇ ਹਾਲ ਹੀ ਵਿਚ ਪ੍ਰਕਾਸ਼ਿਤ ਆਪਣੀਆਂ ਦਸ ਖ਼ੂਬਸੂਰਤ ਕਿਤਾਬਾਂ ਜਿਨ੍ਹਾਂ ਚ ਕਾਵਿ-ਸੰਗ੍ਰਹਿ: ਬਾਜ਼ ਦੀ ਨਜ਼ਰ ਅਤੇ ਕਹਾਣੀ-ਸੰਗ੍ਰਹਿ : ਚਰਾਵੀ, ਜੁਰਮ ਦੇ ਪਾਤਰ, ਸ਼ਹਿਰ ਵਿਚ ਜੰਗਲ਼, ਕੋਨ ਪ੍ਰਤੀਕੋਨ, ਮੈਲ਼ੀ ਪੁਸਤਕ, ਜਿੱਥੇ ਦੀਵਾਰਾਂ ਨਹੀਂ, , ਕੰਪਿਊਟਰ ਕਲਚਰ, ਆਪਣੇ ਆਪਣੇ ਟਾਪੂ ਅਤੇ ਗੋਰੀਆਂ ਸ਼ਹੀਦੀਆਂ ਮੈਨੂੰ ਆਪਣੀ ਵੈਨਕੂਵਰ/ਸਰੀ ਫੇਰੀ ਦੌਰਾਨ ਆਰਸੀ ਲਈ ਦਿੱਤੀਆਂ ਹਨ, ਜੋ ਆਰਸੀ ਲਾਇਬ੍ਰੇਰੀ ਲਈ ਸਚਮੁੱਚ ਹੀ ਨਾਯਾਬ ਤੋਹਫ਼ਾ ਹਨ। ਨੌਂ ਕਹਾਣੀ ਸੰਗ੍ਰਹਿ ਉਹਨਾਂ ਨੇ ਭਾਰਤ, ਕੀਨੀਆ, ਅਤੇ ਕੈਨੇਡਾ ਨਿਵਾਸ ਦੌਰਾਨ ਲਿਖੇ ਹਨ। ਇਹਨਾਂ ਕਿਤਾਬਾਂ ਦਾ ਛਪਣ ਸਮਾਂ 1955 2010 ਦੇ ਦਰਮਿਆਨ ਹੈ। ਚਰਾਵੀ, ਜੁਰਮ ਦੇ ਪਾਤਰ, ਸ਼ਹਿਰ ਵਿਚ ਜੰਗਲ਼, ਕੋਨ ਪ੍ਰਤੀਕੋਨ, ਮੈਲ਼ੀ ਪੁਸਤਕ, ਜਿੱਥੇ ਦੀਵਾਰਾਂ ਨਹੀਂ, , ਕੰਪਿਊਟਰ ਕਲਚਰ, ਆਪਣੇ ਆਪਣੇ ਟਾਪੂ ਕਹਾਣੀ-ਸੰਗ੍ਰਹਿ ਦੇ ਤਾਜ਼ਾ ਐਡੀਸ਼ਨ ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਹਨ। ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣਾ ਚਾਹੁੰਦੇ ਹੋ ਤਾਂ ਲੋਕਗੀਤ ਪ੍ਰਕਾਸ਼ਨ ਨਾਲ਼ ਸੰਪਰਕ ਕਰ ਸਕਦੇ ਹੋ। ਰਵੀ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ





















ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਸੂਚਨਾ ਭਾਗ ਦੂਜਾ

ਦੋਸਤੋ! ਬੀ.ਸੀ. ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਰਵਿੰਦਰ ਰਵੀ ਜੀ ਨੇ ਹਾਲ ਹੀ ਵਿਚ ਪ੍ਰਕਾਸ਼ਿਤ ਆਪਣੀਆਂ ਦਸ ਖ਼ੂਬਸੂਰਤ ਕਿਤਾਬਾਂ ਜਿਨ੍ਹਾਂ ਚ ਕਾਵਿ-ਸੰਗ੍ਰਹਿ: ਬਾਜ਼ ਦੀ ਨਜ਼ਰ ਅਤੇ ਕਹਾਣੀ-ਸੰਗ੍ਰਹਿ : ਚਰਾਵੀ, ਜੁਰਮ ਦੇ ਪਾਤਰ, ਸ਼ਹਿਰ ਵਿਚ ਜੰਗਲ਼, ਕੋਨ ਪ੍ਰਤੀਕੋਨ, ਮੈਲ਼ੀ ਪੁਸਤਕ, ਜਿੱਥੇ ਦੀਵਾਰਾਂ ਨਹੀਂ, , ਕੰਪਿਊਟਰ ਕਲਚਰ, ਆਪਣੇ ਆਪਣੇ ਟਾਪੂ ਅਤੇ ਗੋਰੀਆਂ ਸ਼ਹੀਦੀਆਂ ਮੈਨੂੰ ਆਪਣੀ ਵੈਨਕੂਵਰ/ਸਰੀ ਫੇਰੀ ਦੌਰਾਨ ਆਰਸੀ ਲਈ ਦਿੱਤੀਆਂ ਹਨ, ਜੋ ਆਰਸੀ ਲਾਇਬ੍ਰੇਰੀ ਲਈ ਸਚਮੁੱਚ ਹੀ ਨਾਯਾਬ ਤੋਹਫ਼ਾ ਹਨ। ਨੌਂ ਕਹਾਣੀ ਸੰਗ੍ਰਹਿ ਉਹਨਾਂ ਨੇ ਭਾਰਤ, ਕੀਨੀਆ, ਅਤੇ ਕੈਨੇਡਾ ਨਿਵਾਸ ਦੌਰਾਨ ਲਿਖੇ ਹਨ। ਇਹਨਾਂ ਕਿਤਾਬਾਂ ਦਾ ਛਪਣ ਸਮਾਂ 1955 2010 ਦੇ ਦਰਮਿਆਨ ਹੈ। ਚਰਾਵੀ, ਜੁਰਮ ਦੇ ਪਾਤਰ, ਸ਼ਹਿਰ ਵਿਚ ਜੰਗਲ਼, ਕੋਨ ਪ੍ਰਤੀਕੋਨ, ਮੈਲ਼ੀ ਪੁਸਤਕ, ਜਿੱਥੇ ਦੀਵਾਰਾਂ ਨਹੀਂ, , ਕੰਪਿਊਟਰ ਕਲਚਰ, ਆਪਣੇ ਆਪਣੇ ਟਾਪੂ ਕਹਾਣੀ-ਸੰਗ੍ਰਹਿ ਦੇ ਤਾਜ਼ਾ ਐਡੀਸ਼ਨ ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਹਨ। ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣਾ ਚਾਹੁੰਦੇ ਹੋ ਤਾਂ ਲੋਕਗੀਤ ਪ੍ਰਕਾਸ਼ਨ ਨਾਲ਼ ਸੰਪਰਕ ਕਰ ਸਕਦੇ ਹੋ। ਰਵੀ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ





















Sunday, March 7, 2010

ਪ੍ਰਸਿੱਧ ਪੰਜਾਬੀ ਲੇਖਕ ਅਮਰਜੀਤ ਚੰਦਨ ਜੀ ਦਾ ਕਾਵਿ-ਸੰਗ੍ਰਹਿ Sonata for Four Hands ਅੰਗਰੇਜ਼ੀ ਅਤੇ ਪੰਜਾਬੀ ਵਿਚ ਪ੍ਰਕਾਸ਼ਿਤ - ਸੂਚਨਾ

ਦੋਸਤੋ! ਬੜੀ ਖ਼ੁਸ਼ੀ ਦੀ ਗੱਲ ਹੈ ਕਿ ਕੀਨੀਆ ਚ ਜਨਮੇ ਅਤੇ ਯੂ.ਕੇ. ਚ ਨਿਵਾਸ ਕਰਦੇ ਪ੍ਰਸਿੱਧ ਪੰਜਾਬੀ ਲੇਖਕ ਅਮਰਜੀਤ ਚੰਦਨ ਜੀ ਦਾ ਕਾਵਿ-ਸੰਗ੍ਰਹਿ Sonata for Four Hands ਬ੍ਰਿਟੇਨ ਵਿਚ, ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿਚ Arc Publications ਨੇ ਪ੍ਰਕਾਸ਼ਿਤ ਕੀਤਾ ਹੈ। ਜਿਸਦਾ ਮੁੱਖ-ਬੰਦ ਚੰਦਨ ਦੀ ਕਵਿਤਾ ਦੇ ਪ੍ਰਸ਼ੰਸ਼ਕ ਪ੍ਰਸਿੱਧ ਲੇਖਕ John Berger ਨੇ ਲਿਖਿਆ ਹੈ। ਕਿਤਾਬ ਬਾਰੇ ਬਹੁਤੀ ਜਾਣਕਾਰੀ ਹੇਠ ਲਿਖੀ ਵੈੱਬ-ਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਆਰਸੀ ਪਰਿਵਾਰ ਵੱਲੋਂ ਚੰਦਨ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾਂ।

ਅਦਬ ਸਹਿਤ

ਤਨਦੀਪ ਤਮੰਨਾ

======

Amarjit Chandan's long-awaited first full-length collection in bi-lingual text – Punjabi and English – Sonata for Four Hands published in Britain comes with a preface by the distinguished writer John Berger, long-time admirer of Chandan's work. Ironic, lyrical, sometimes angry or regretful, these poems, written in Punjabi but by a poet settled in Britain, add a new dimension to contemporary British poetry.

ISBN: 978-1-906570-34-7

978-1-906570-35-4

Published: 1 February 2010 (pbk & hbk)

Dimensions: 138 x 216 mm Pages: 160

Cover by Gurvinder Singh

arc.publications@btconnect.com

www.arcpublications.co.uk


Saturday, March 6, 2010

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਸਰੀ, ਕੈਨੇਡਾ ਵਸਦੇ ਸ਼ਾਇਰ ਅੰਮ੍ਰਿਤ ਦੀਵਾਨਾ ਜੀ ਨੇ ਹਾਲ ਹੀ ਵਿਚ ਪ੍ਰਕਾਸ਼ਿਤ ਆਪਣਾ ਖ਼ੂਬਸੂਰਤ ਕਾਵਿ-ਸੰਗ੍ਰਹਿ: ਖ਼ੁਸ਼ਆਮਦੀਦ ਆਰਸੀ ਲਈ ਭੇਜਿਆ ਹੈ। ਦੀਵਾਨਾ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ




Thursday, March 4, 2010

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਫਰਾਂਸ ਵਸਦੀ ਗੀਤਕਾਰਾ ਮੈਡਮ ਕੁਲਵੰਤ ਕੌਰ ਚੰਨ ਜੀ ਨੇ ਹਾਲ ਹੀ ਵਿਚ ਪ੍ਰਕਾਸ਼ਿਤ ਆਪਣਾ ਖ਼ੂਬਸੂਰਤ ਗੀਤ-ਸੰਗ੍ਰਹਿ: ਕਿਵੇਂ ਸਹਾਂ ਸੱਲ ਵੇ ਆਰਸੀ ਲਈ ਭੇਜਿਆ ਹੈ। ਮੈਡਮ ਚੰਨ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ




Wednesday, March 3, 2010

ਚਿਤਰਕਾਰ ਜਸਵੰਤ ਅਤੇ ਤਾਨੀਆ ਮੋਮੀ - ਕਲਾ-ਪ੍ਰਦਰਸ਼ਨੀ - ਸੱਦਾ-ਪੱਤਰ



Tanya Momi uses acrylics, oils, and watercolor for her paintings. Her style is derived from the influences of social realism, cubism, and impressionism. The canvas is her portal to express her emotions and to share her pain, strength, and values that are a result of her life experiences.

ARTIST STATEMENT:

From the first time I picked up a paintbrush, I knew that art would always be a part of my life. Growing up in a war-ravaged part of India, painting became my one escape from the cruel world around me. My deep connection to my art allowed me to escape into the safety of my imagination and express my feelings on canvas. After I moved to the United States in 1983, however, my circumstances forced me to stop painting and focus on raising my family and starting my own business. Now, 26 years later, I have painted over 200 paintings in the last two years. I am finally coming out of my shell and sharing my art with the rest of the world. Through my art I express voiceless feelings and emotions. It is my sincere hope that I will bring inspiration and beauty to those around me by opening the door to this unseen world.

Tanya Momi


Jaswant’s paintings are poems drawn on canvas in bold fascinating colors. The enchanting marriage of poetry and art beckons us to enter a garden of beauty and truth where we listen to unsung melodies and enjoy the ever flowing nectar from the unfathomable ocean of The Divine.

ARTIST STATEMENT:

Having traversed various stations in my life, the conflict within encouraged me to create these works. My recent paintings have been inspired by the Sacred Hymns of Sikh Gurus, poetic compositions of Nath-Yogis, spiritual writings of Sufi Saints, and the Punjabi folklore. I translate my spiritual and more worldly experiences into images through various media and techniques. Using symbols, words and images in bold colors, I enjoy the divine unsung melodies. Through meditation, I have forayed into the realm of the Spirit, which prods me on to convey my innermost aspirations.

To soothe my soul, “I meditate through painting, I paint through meditation.”

Jaswant

ਜਸਵੰਤ ਸਿੰਘ ਦੀ ਕ੍ਰਿਤੀਆਂ ਦੀ ਬੁਨਿਆਦ ਹੈ ਸਿਖ-ਫਲਸਫਾ, ਸੂਫ਼ੀ-ਸੰਤਾਂ ਦੀਆਂ ਲਿਖਤਾਂ, ਪੰਜਾਬੀ ਰਿਵਾਇਤਾਂ ਅਤੇ ਲੋਕ-ਪਰੰਪਰਾ, ਨਾਥ-ਯੋਗੀਆਂ ਅਤੇ ਬੋਧੀ ਸਿਮਰਨ-ਤਕਨੀਕਾਂਸ਼ੇਖ਼ ਫ਼ਰੀਦ ਜੀ ਦੇ ਕਥਨ ਅਨੁਸਾਰ ਸਿਰਫ਼ ਉਹ ਹੀ ਮਨੁੱਖ ਅੰਮ੍ਰਿਤ ਦੀ ਨਿਆਮਤ ਚੁਗ ਸਕਦਾ ਹੈ ਜੋ ਰੁਹਾਨੀ ਤੌਰ ਤੇ ਜਾਗ੍ਰਿਤ ਹੋਵੇ।

ਰੰਗਾਂ ਦੇ ਮਾਧਿਅਮ ਨਾਲ ਜਸਵੰਤ ਦੀ ਇਹ ਨਿਰੰਤਰ ਕੋਸ਼ਿਸ਼ ਰਹੀ ਹੈ ਕਿ ਉਹ ਆਪਣੇ ਰੂਹਾਨੀ ਅਤੇ ਸੰਸਾਰੀ ਤਜਰਬਿਆਂ ਦੀ ਤਰਜਮਾਨੀ ਕੈਨਵਸ ਉਪਰ ਕਰੇ ਇਸ ਕਾਰਜ ਦੀ ਸੰਪੂਰਣਤਾ ਲਈ ਉਹ ਸਿਮਰਨ ਦੀ ਜੁਗਤੀ ਦਾ ਵੱਡਾ ਸਹਾਰਾ ਲੈਂਦਾ ਹੈ ਉਹ ਕਹਿੰਦਾ ਹੈ: ਆਤਮਕ-ਇਕਾਗਰਤਾ ਅਤੇ ਸ਼ਾਂਤੀ ਲਈ ਮੈਂ ਧਿਆਨ ਰਾਹੀਂ ਪੇਂਟਿੰਗ ਕਰਦਾ ਹਾਂ ਅਤੇ ਚਿਤਰਕਾਰੀ ਰਾਹੀਂ ਸਿਮਰਨ ਵਿਚ ਜੁੜ ਬਹਿੰਦਾ ਹਾਂ ਇਸ ਤਰ੍ਹਾਂ ਮੈਂ ਅਨੰਦ ਦਾ ਅਨੁਭਵ ਕਰਨ ਦਾ ਅਭਿਲਾਖੀ ਤੇ ਯਤਨਸ਼ੀਲ ਹਾਂਮਨੁੱਖੀ ਸਰੀਰ ਦੀ ਨਾਸ਼ਵਾਨਤਾ ਦੇ ਅਹਿਸਾਸ ਨੇ ਮੈਨੂੰ ਇਸ ਪਥ ਉਪਰ ਕੰਮ ਕਰਨ ਲਈ ਪ੍ਰੇਰਿਆ ਜਿਵੇ ਜਲ ਦੀ ਸਤਹਿ ਉਤੇ ਤੈਰਦਾ ਬੁਲਬੁਲਾ

ਡੂੰਘੀਆਂ ਲਹਿਰਾਂ ਵਿਚ ਸਮਾਅ ਜਾਣ ਦਾ ਇਛੁਕ ਹੋਵੇ।

ਪਿਛਲੇ ਪੰਜ ਸਾਲਾਂ ਤੋ ਬਰੈਮਟਨ ਰਹਿ ਰਿਹਾ ਜਸਵੰਤ ਸਿੰਘ ਹੁਣ ਤੱਕ 7 ਸੋਲੋ, 12 ਗਰੁੱਪ ਸ਼ੋਅ ਅਤੇ 55 ਤੋਂ ਵੱਧ ਦੇਸੀ ਤੇ ਵਿਦੇਸ਼ੀ ਆਰਟ ਪ੍ਰਦਰਸ਼ਨੀਆਂ ਵਿੱਚ ਹਿੱਸਾ ਲੈ ਚੁੱਕਿਆ ਹੈਅਨੇਕਾਂ ਕਲਾ ਅਦਾਰਿਆਂ ਤੋਂ ਇਨਾਮ ਤੇ ਸਨਮਾਨ-ਪੱਤਰ ਹਾਸਲ ਕਰ ਚੁੱਕਿਆ ਹੈਜਸਵੰਤ ਸਿੰਘ ਦੀਆਂ ਤਸਵੀਰਾਂ ਇੰਡੀਆ, ਕੀਨੀਆ, ਬਰਤਾਨੀਆ, ਕਨੇਡਾ ਅਤੇ ਅਮਰੀਕਾ ਦੀਆਂ ਕਈ ਆਰਟਗੈਲਰੀਆਂ, ਮਿਉਜ਼ੀਅਮਾਂ ਅਤੇ ਪਰਾਈਵੇਟ ਕੁਲੈਕਸ਼ਨਾਂ ਵਿੱਚ ਮਿਲਦੀਆਂ ਹਨ

-----

ਇਸ ਕਲਾ-ਪ੍ਰਦਰਸ਼ਨੀ ਚ ਤੁਹਾਡੀ ਹਾਜ਼ਰੀ ਦੀ ਅੱਖਾਂ ਵਿਛਾ ਕੇ ਉਡੀਕ ਰਹੇਗੀ। ਸ਼ੁਕਰੀਆ।