Tuesday, March 9, 2010

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਸੂਚਨਾ ਭਾਗ ਦੂਜਾ

ਦੋਸਤੋ! ਬੀ.ਸੀ. ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਰਵਿੰਦਰ ਰਵੀ ਜੀ ਨੇ ਹਾਲ ਹੀ ਵਿਚ ਪ੍ਰਕਾਸ਼ਿਤ ਆਪਣੀਆਂ ਦਸ ਖ਼ੂਬਸੂਰਤ ਕਿਤਾਬਾਂ ਜਿਨ੍ਹਾਂ ਚ ਕਾਵਿ-ਸੰਗ੍ਰਹਿ: ਬਾਜ਼ ਦੀ ਨਜ਼ਰ ਅਤੇ ਕਹਾਣੀ-ਸੰਗ੍ਰਹਿ : ਚਰਾਵੀ, ਜੁਰਮ ਦੇ ਪਾਤਰ, ਸ਼ਹਿਰ ਵਿਚ ਜੰਗਲ਼, ਕੋਨ ਪ੍ਰਤੀਕੋਨ, ਮੈਲ਼ੀ ਪੁਸਤਕ, ਜਿੱਥੇ ਦੀਵਾਰਾਂ ਨਹੀਂ, , ਕੰਪਿਊਟਰ ਕਲਚਰ, ਆਪਣੇ ਆਪਣੇ ਟਾਪੂ ਅਤੇ ਗੋਰੀਆਂ ਸ਼ਹੀਦੀਆਂ ਮੈਨੂੰ ਆਪਣੀ ਵੈਨਕੂਵਰ/ਸਰੀ ਫੇਰੀ ਦੌਰਾਨ ਆਰਸੀ ਲਈ ਦਿੱਤੀਆਂ ਹਨ, ਜੋ ਆਰਸੀ ਲਾਇਬ੍ਰੇਰੀ ਲਈ ਸਚਮੁੱਚ ਹੀ ਨਾਯਾਬ ਤੋਹਫ਼ਾ ਹਨ। ਨੌਂ ਕਹਾਣੀ ਸੰਗ੍ਰਹਿ ਉਹਨਾਂ ਨੇ ਭਾਰਤ, ਕੀਨੀਆ, ਅਤੇ ਕੈਨੇਡਾ ਨਿਵਾਸ ਦੌਰਾਨ ਲਿਖੇ ਹਨ। ਇਹਨਾਂ ਕਿਤਾਬਾਂ ਦਾ ਛਪਣ ਸਮਾਂ 1955 2010 ਦੇ ਦਰਮਿਆਨ ਹੈ। ਚਰਾਵੀ, ਜੁਰਮ ਦੇ ਪਾਤਰ, ਸ਼ਹਿਰ ਵਿਚ ਜੰਗਲ਼, ਕੋਨ ਪ੍ਰਤੀਕੋਨ, ਮੈਲ਼ੀ ਪੁਸਤਕ, ਜਿੱਥੇ ਦੀਵਾਰਾਂ ਨਹੀਂ, , ਕੰਪਿਊਟਰ ਕਲਚਰ, ਆਪਣੇ ਆਪਣੇ ਟਾਪੂ ਕਹਾਣੀ-ਸੰਗ੍ਰਹਿ ਦੇ ਤਾਜ਼ਾ ਐਡੀਸ਼ਨ ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਹਨ। ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣਾ ਚਾਹੁੰਦੇ ਹੋ ਤਾਂ ਲੋਕਗੀਤ ਪ੍ਰਕਾਸ਼ਨ ਨਾਲ਼ ਸੰਪਰਕ ਕਰ ਸਕਦੇ ਹੋ। ਰਵੀ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ





















No comments: