ਦੋਸਤੋ! ਵੈਨਕੂਵਰ ਵਸਦੀ ਲੇਖਿਕਾ ਮੈਡਮ ਬਰਜਿੰਦਰ ਢਿੱਲੋਂ ਜੀ ਦੀ ਨਵੀਂ ਪੁਸਤਕ ‘Dusk to Dawn’ 4 ਜੁਲਾਈ, ਦਿਨ ਐਤਵਾਰ ਨੂੰ ਦੁਪਹਿਰੇ 1:30 ਤੋਂ 4:30 ਵਜੇ ਤੱਕ ਉਲੀਕੇ ਪ੍ਰੋਗਰਾਮ ਵਿਚ Strawberry Hill Library ( Corner of 121 St. & 72 Ave, Surrey ) ਵਿਖੇ ਰਿਲੀਜ਼ ਕੀਤੀ ਜਾ ਰਹੀ ਹੈ। ਇਹ ਕਿਤਾਬ ਮੈਡਮ ਢਿੱਲੋਂ ਜੀ ਨੇ 1947 ਦੀ ਵੰਡ ਬਾਰੇ ਆਪਣੇ ਜ਼ਾਤੀ ਤਜਰਬੇ ਦੇ ਆਧਾਰ ‘ਤੇ ਅੰਗਰੇਜ਼ੀ ਭਾਸ਼ਾ ਵਿਚ ਲਿਖੀ ਹੈ। ਲਾਇਲਪੁਰ, ਪਾਕਿਸਤਾਨ ‘ਚ ਜਨਮੇ ਮੈਡਮ ਢਿੱਲੋਂ 1963 ਤੋਂ ਕੈਨੇਡਾ ਰਹਿ ਰਹੇ ਹਨ। ਦੇਸ਼ ਦੀ ਤਕਸੀਮ ਸਮੇਂ ਉਹਨਾਂ ਦੀ ਉਮਰ 8-10 ਸਾਲ ਦੀ ਸੀ। ਇਸ ਮੌਕੇ ‘ਤੇ ਆਪਣੀ ਹਾਜ਼ਰੀ ਨਾਲ਼ ਸ਼ੋਭਾ ਜ਼ਰੂਰ ਵਧਾਓ ਜੀ। ਕਿਤਾਬ ਰਿਲੀਜ਼ ਉਪਰੰਤ ਚਾਹ-ਪਾਣੀ ਦਾ ਪ੍ਰਬੰਧ ਹੋਵੇਗਾ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ