Tuesday, June 22, 2010

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ! ਟਰਾਂਟੋ, ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਅਤੇ ਕੈਨੇਡੀਅਨ ਪੰਜਾਬੀ ਮੈਗਜ਼ੀਨ ‘ਸੰਵਾਦ’ ਦੇ ਸੰਪਾਦਕ ਸੁਖਿੰਦਰ ਜੀ ਦੀ ਤਿੰਨ ਸਾਲਾਂ ਦੀ ਅਣਥੱਕ ਮਿਹਨਤ ਨਾਲ਼ ਲਿਖੀ ਵਿਸ਼ਵਭਾਰਤੀ ਪ੍ਰਕਾਸ਼ਨ, ਬਰਨਾਲਾ, ਪੰਜਾਬ, ਇੰਡੀਆ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸਮੀਖਿਆ ਦੀ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ’ (57 ਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ) ਆਰਸੀ ਲਈ ਪਹੁੰਚੀ ਹੈ। ਇਸ ਪੁਸਤਕ ਦੇ ਕੁੱਲ 505 ਸਫ਼ੇ ਹਨ ਤੇ ਮੁੱਲ $ 25.00 ਡਾਲਰ/ 350.00 ਰੁਪਏ ਹੈ। ਸੁਖਿੰਦਰ ਜੀ ਨੇ ਇਸ ਕਿਤਾਬ ਵਿਚਲੇ ਸਾਰੇ ਲੇਖ ਲੜੀਵਾਰ ਆਰਸੀ ਰਿਸ਼ਮਾਂ ‘ਤੇ ਨਾਲ਼ੋ-ਨਾਲ਼ ਸਾਂਝੇ ਕੀਤੇ ਸਨ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਪ੍ਰਕਾਸ਼ਕ/ ਜਾਂ ਸੁਖਿੰਦਰ ਜੀ ਨਾਲ਼ ਹੇਠ ਲਿਖੇ ਪਤਿਆਂ ‘ਤੇ ਸੰਪਰਕ ਪੈਦਾ ਕਰ ਸਕਦੇ ਹੋ। ਆਰਸੀ ਦੀ ਲਾਇਬ੍ਰੇਰੀ ‘ਚ ਇਸ ਖ਼ੂਬਸੂਰਤ ਅਤੇ ਅਨਮੋਲ ਵਾਧੇ ਲਈ ਸੁਖਿੰਦਰ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਆਰਸੀ ਪਰਿਵਾਰ ਵੱਲੋਂ ਸੁਖਿੰਦਰ ਜੀ ਨੂੰ ਇਸ ਕਿਤਾਬ ਦੀ ਪ੍ਰਕਾਸ਼ਨਾ ‘ਤੇ ਦਿਲੀ ਮੁਬਾਰਕਬਾਦ।

ਸੁਖਿੰਦਰ
ਸੰਪਾਦਕ: ‘ਸੰਵਾਦ’
Box: 67089, 2300 Young St
Toronto Ontario M4P 1E0
Canada
Tel. (416) 858-7077 Email: poet_sukhinder@hotmail.com
------
Vishavbharti Parkashan
St. 8, K.C. Road, Baranala – 14101, Punjab India
Phone: 01679-233244, 241744
Email: tarksheel@gmail.com

ਅਦਬ ਸਹਿਤ
ਤਨਦੀਪ ਤਮੰਨਾ


No comments: