Tuesday, September 21, 2010

ਪ੍ਰੋ. ਪ੍ਰੀਤਮ ਸਿੰਘ ਜੀ ਦੇ ਜੀਵਨ ਤੇ ਸ਼ਖ਼ਸੀਅਤ ਬਾਰੇ ਪੁਸਤਕ 26 ਸਤੰਬਰ, 2010 ਨੂੰ ਸਰੀ ‘ਚ ਰਿਲੀਜ਼ ਹੋਵੇਗੀ – ਸੱਦਾ-ਪੱਤਰ

ਇਹ ਸੂਚਨਾ ਅਦਾਰਾ ਸਾਊਥ ਏਸ਼ੀਅਨ ਰੀਵੀਊ ਅਤੇ ਵਿਰਾਸਤ ਫਾਊਂਡੇਸ਼ਨ, ਕੈਨੇਡਾ ਵੱਲੋਂ ਘੱਲੀ ਗਈ ਹੈ।

******

ਪ੍ਰੋ.ਪ੍ਰੀਤਮ ਸਿੰਘ ਪੰਜਾਬੀ ਕੌਮ ਦਾ ਇਕ ਉਹ ਹਸਤਾਖ਼ਰ ਹੈ ਜਿਸ ਨੂੰ ਪੰਜਾਬੀ ਜਗਤ ਵਿਚ ਬਹੁਤ ਮਾਣ ਅਤੇ ਸਨਮਾਨ ਨਾਲ ਜਾਣਿਆ ਜਾਂਦਾ ਹੈ। ਆਪ ਨੇ ਆਪਣੀ 90 ਸਾਲ ਦੀ ਜ਼ਿੰਦਗੀ ਵਿਚ 60 ਤੋਂ ਉਪਰ ਪੁਸਤਕਾਂ ਪੰਜਾਬੀ ਕੌਮ ਦੀ ਝੋਲੀ ਵਿਚ ਪਾਈਆਂ ਹਨ। ਉਨ੍ਹਾਂ ਦਾ ਦਿਹਾਂਤ 25 ਅਕਤੂਬਰ, 2008 ਨੂੰ ਉਨ੍ਹਾਂ ਦੇ ਆਪਣੇ ਹੀ

ਗ੍ਰਹਿ ਪਟਿਆਲੇ ਵਿਖੇ ਹੋਇਆ। ਉਹ ਪੰਜਾਬੀ ਮਾਂ ਦਾ ਉਹ ਸ਼ੇਰ ਪੁੱਤਰ ਸੀ ਜਿਸ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਅਤੇ ਰਾਖੀ ਵਾਸਤੇ ਹਮੇਸ਼ਾਂ ਘੋਲ਼ਾਂ ਦੀ ਅਗਵਾਈ ਕੀਤੀ ਅਤੇ ਇਸਦੀ ਆਨ ਤੇ ਸ਼ਾਨ ਵਾਸਤੇ ਲੱਠ ਅਤੇ ਦਲੀਲ ਨਾਲ ਪਹਿਰਾ ਦਿਤਾ। ਉਨ੍ਹਾਂ ਦੀ ਜ਼ਿੰਦਗੀ ਦੀ ਆਖਰੀ ਅਤੇ ਮਹੱਤਵਪੂਰਨ ਕ੍ਰਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੇ

ਸੇਖ ਫ਼ਰੀਦ ਦੀ ਭਾਲਜੋ ਉਨ੍ਹਾਂ 50 ਸਾਲ ਦੀ ਖੋਜ ਅਤੇ ਅਣਥੱਕ ਮਿਹਨਤ ਨਾਲ ਮੁਕੰਮਲ ਕੀਤੀ।

------

ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਉਜਾਗਰ ਕਰਦੀ ਇਕ ਹੋਰ ਪੁਸਤਕ 'ਪ੍ਰੋ. ਪ੍ਰੀਤਮ ਸਿੰਘ, ਜੀਵਨ, ਸ਼ਖਸੀਅਤ ਅਤੇ ਰਚਨਾ', ਡਾ. ਪ੍ਰੀਤਮ ਸਿੰਘ ਕੈਂਬੋ ਵਲੋਂ ਸੰਪਾਦਿਤ ਅਤੇ ਛਾਇਆ ਕੀਤੀ ਗਈ ਹੈ।

ਅਦਾਰਾ 'ਸਾਊਥ ਏਸ਼ੀਅਨ ਰੀਵੀਊ' ਅਤੇ 'ਵਿਰਾਸਤ ਫਾਊਂਡੇਸ਼ਨ, ਕੈਨੇਡਾ' ਪ੍ਰੋ. ਪ੍ਰੀਤਮ ਸਿੰਘ ਜੀ ਦੀ ਆਖਰੀ ਕ੍ਰਿਤ ਅਤੇ ਪ੍ਰੋ. ਪ੍ਰੀਤਮ ਸਿੰਘ ਜੀ ਦੇ ਜੀਵਨ ਤੇ ਸ਼ਖ਼ਸੀਅਤ ਬਾਰੇ ਪੁਸਤਕ ਪਹਿਲੀ ਵਾਰ ਕੈਨੇਡਾ ਵਿਚ ਰਿਲੀਜ਼ ਕਰਨ ਦਾ ਮਾਣ ਲੈ ਰਹੀ ਹੈ।

-----

ਇਸ ਮੌਕੇ ਹੋਰ ਦਾਨਿਸ਼ਵਰ ਅਤੇ ਅਦਬੀ ਸ਼ਖ਼ਸੀਅਤਾਂ ਤੋਂ ਇਲਾਵਾ ਪ੍ਰੋ. ਪ੍ਰੀਤਮ ਸਿੰਘ ਜੀ ਦੀ ਹੋਣਹਾਰ ਸਪੁੱਤਰੀ ਅਤੇ ਪੰਜਾਬੀ ਮਾਂ ਬੋਲੀ ਦੀ ਰਾਖੀ ਤੇ ਪਹਿਰਾ ਦੇਣ ਵਾਲੀ, ਭਰੂਣ ਹੱਤਿਆ ਖ਼ਿਲਾਫ਼ ਇਕ ਬੁਲੰਦ ਅਵਾਜ਼ ਡਾ. ਹਰਸ਼ਿੰਦਰ ਕੌਰ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਪਹੁੰਚ ਰਹੇ ਹਨ।ਇਸ ਮੌਕੇ ਡਾ. ਹਰਸ਼ਿੰਦਰ ਕੌਰ ਹੁਰਾਂ ਦੀ ਕ੍ਰਿਤ ਖ਼ੁਰਾਕ ਬਾਰੇ ਸੰਪੂਰਨ ਜਾਣਕਾਰੀਵੀ ਰਿਲੀਜ਼ ਕੀਤੀ ਜਾਵੇਗੀ। ਸਭ ਪੰਜਾਬੀ ਪਿਆਰਿਆਂ ਅਤੇ ਦੋਸਤਾਂ ਨੂੰ ਇਸ ਮੌਕੇ ਤੇ ਪਰਿਵਾਰ ਸਮੇਤ ਪਹੁੰਚਣ ਦਾ ਨਿੱਘਾ ਸੱਦਾ ਦਿਤਾ ਜਾਂਦਾ ਹੈ।

-----

ਇਹ ਸਮਾਗਮ 26 ਸਤੰਬਰ, 2010, ਦਿਨ ਐਤਵਾਰ, ਦੁਪਹਿਰ 12.00 ਵਜੇ ਬੰਬੇ ਬੈਂਕੁਅਟ ਹਾਲ, 7475, 135 ਸਟ੍ਰੀਟ, ਸਰੀ ਵਿਖੇ ਕੀਤਾ ਜਾਵੇਗਾ।ਤੁਹਾਡੀ ਸਭ ਦੀ ਉਡੀਕ ਰਹੇਗੀ!

ਉਡੀਕਵਾਨ:

ਅਦਾਰਾ ਸਾਊਥ ਏਸ਼ੀਅਨ ਰੀਵੀਊ ਅਤੇ ਵਿਰਾਸਤ ਫਾਊਂਡੇਸ਼ਨ, ਕੈਨੇਡਾ

ਹੋਰ ਜਾਣਕਾਰੀ ਵਾਸਤੇ ਸੰਪਰਕ ਕਰੋ:

ਭੁਪਿੰਦਰ ਸਿੰਘ ਮੱਲ੍ਹੀ

604-765-3063

ਸੁੱਚਾ ਸਿੰਘ ਦੀਪਕ

250-960-8626

ਜਸਪਾਲ ਸਿੰਘ ਰੰਧਾਵਾ

604-897-4512

ਰਣਜੀਤ ਸਿੰਘ ਕਲਸੀ

604-562-4122

ਕੰਵਲਜੀਤ ਸਿੰਘ ਖੰਗੂਰਾ

604-781-8558


Thursday, September 16, 2010

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ! ਵੁਲਵਰਹੈਂਪਟਨ, ਯੂ.ਕੇ. ਵਸਦੇ ਸੁਪ੍ਰਸਿੱਧ ਗੀਤਕਾਰ ਚੰਨ ਜੰਡਿਆਲਵੀ ਜੀ ਨੇ ਜੀਵਨ ਪਬਲਿਸ਼ਰਜ਼, ਅੰਮ੍ਰਿਤਸਰ ਵੱਲੋਂ ਦੋ ਭਾਗਾਂ ਚ ਪ੍ਰਕਾਸ਼ਿਤ ਆਪਣੀ ਸਮੁੱਚੀ ਰਚਨਾ ਦੀਆਂ ਖ਼ੂਬਸੂਰਤ ਕਿਤਾਬਾਂ ਜੰਡਿਆਲੇ ਦੇ ਚੰਨ ਚੰਨ ਜੰਡਿਆਲਵੀ ਦੀਆਂ ਰਚਨਾਵਾਂ' ਭਾਗ 1 ਅਤੇ 2 ਆਰਸੀ ਦੀ ਲਾਇਬ੍ਰੇਰੀ ਲਈ ਭੇਜੀਆਂ ਹਨ, ਜੋ ਆਰਸੀ ਲਾਇਬ੍ਰੇਰੀ ਲਈ ਸਚਮੁੱਚ ਹੀ ਨਾਯਾਬ ਤੋਹਫ਼ਾ ਹਨ। । ਜੰਡਿਆਲਵੀ ਸਾਹਿਬ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ

ਤਨਦੀਪ ਤਮੰਨਾ







ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਯੂ.ਐੱਸ.ਏ. ਵਸਦੀ ਕਵਿੱਤਰੀ ਮੈਡਮ ਸੰਦੀਪ ਸੀਤਲ ਜੀ ਨੇ ਆਪਣੇ ਪਿਤਾ ਜੀ ਮਰਹੂਮ ਡਾ: ਜੀਤ ਸਿੰਘ ਸੀਤਲ ਸਾਹਿਬ ਦੁਆਰਾ ਸੰਕਲਿਤ ਕੀਤਾ ਫ਼ਾਰਸੀ-ਪੰਜਾਬੀ ਸ਼ਬਦ ਕੋਸ਼ ( ਪ੍ਰਕਾਸ਼ਨਾ: ਪੰਜਾਬੀ ਯੂਨੀਵਰਸਿਟੀ, ਪਟਿਆਲਾ) ਅਤੇ ਅਮਰੀਕਾ ਵਸਦੀ ਲੇਖਿਕਾ ਐੱਨ. ਕੌਰ ਦੁਆਰਾ ਸੰਕਲਿਤ ਪੰਜਾਬੀ ਲੋਕ ਗੀਤਾਂ ਦੇ ਤਿੰਨ ਸੰਗ੍ਰਹਿ ਬੋਲ ਪੰਜਾਬਣ ਦੇ ਭਾਗ 1, 2, 3 ( ਪ੍ਰਕਾਸ਼ਨਾ: ਪੰਜਾਬੀ ਯੂਨੀਵਰਸਿਟੀ, ਪਟਿਆਲਾ) ਆਰਸੀ ਦੀ ਲਾਇਬ੍ਰੇਰੀ ਲਈ ਭੇਜੇ ਹਨ । ਡਾ: ਸੀਤਲ ਸਾਹਿਬ ਦੁਆਰਾ ਸੰਕਲਿਤ ਫ਼ਾਰਸੀ-ਪੰਜਾਬੀ ਸ਼ਬਦ ਕੋਸ਼ ਆਰਸੀ ਦੀ ਲਾਇਬ੍ਰੇਰੀ 'ਚ ਹੋਇਆ ਹੁਣ ਤੱਕ ਦਾ ਸਭ ਤੋਂ ਵਡਮੁੱਲਾ ਵਾਧਾ ਹੈ। ਉਹਨਾਂ ਦੀ ਇਸ ਕਿਰਤ, ਸਿਰੜ ਅਤੇ ਲਗਨ ਨੂੰ ਸਿਰ ਝੁਕਾ ਕੇ ਸਲਾਮ ਹੈ। ਮੈਡਮ ਸੀਤਲ ਜੀ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ

ਤਨਦੀਪ ਤਮੰਨਾ
















Monday, September 13, 2010

ਗ਼ਜ਼ਲ-ਸੰਗ੍ਰਹਿ ‘ਖੰਨਿਓਂ ਤਿੱਖਾ ਸਫ਼ਰ’ (2010 ) 18 ਸਤੰਬਰ, 2010 ਨੂੰ ਰਿਲੀਜ਼ ਹੋਵੇਗਾ – ਸੱਦਾ ਪੱਤਰ

ਇਹ ਸੂਚਨਾ ਪਾਲ ਢਿੱਲੋਂ ਸਾਹਿਬ ਵੱਲੋਂ ਘੱਲੀ ਗਈ ਹੈ।

ਵਰਨਨ, ਬੀ.ਸੀ. ਕੈਨੇਡਾ ਵਸਦੇ ਗ਼ਜ਼ਲਗੋ ਪਾਲ ਢਿੱਲੋਂ ਸਾਹਿਬ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ਖੰਨਿਓਂ ਤਿੱਖਾ ਸਫ਼ਰ (2010 ) 18 ਸਤੰਬਰ ( ਦਿਨ ਸ਼ਨੀਵਾਰ ), 2010 ਨੂੰ ਬਾਅਦ ਦੁਪਹਿਰ 1:00 ਵਜੇ ਤੋਂ ਸ਼ਾਮ 4:00 ਵਜੇ ਤੱਕ ਉਲੀਕੇ ਸਮਾਗਮ ਵਿਚ ਸਰੀ ਦੇ ਪ੍ਰੋਗਰੈਸਿਵ ਕਲਚਰ ਸੈਂਟਰ ਵਿਖੇ ਰਿਲੀਜ਼ ਕੀਤਾ ਜਾਵੇਗਾ। ਇਸ ਮੌਕੇ ਤੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਕਿਤਾਬ ਰਿਲੀਜ਼ ਸਮਾਗਮ ਉਪਰੰਤ ਚਾਹ-ਪਾਣੀ ਦਾ ਪ੍ਰਬੰਧ ਹੋਵੇਗਾ। ਬਹੁਤੀ ਜਾਣਕਾਰੀ ਲਈ ਢਿੱਲੋਂ ਸਾਹਿਬ ਨਾਲ਼ 250-307-4949 ਤੇ ਸੰਪਰਕ ਪੈਦਾ ਕਰ ਸਕਦੇ ਹੋ। ਧੰਨਵਾਦ।


Saturday, September 11, 2010

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ! ਪਟਿਆਲਾ, ਪੰਜਾਬ ਵਸਦੇ ਲੇਖਕ ਸੁਖਪਾਲ ਸੋਹੀ ਜੀ ਨੇ ਤਰਲੋਚਨ ਪਬਲਿਸ਼ਰਜ਼ ਵੱਲੋਂ ਪ੍ਰਕਾਸ਼ਿਤ ਆਪਣਾ ਨਵਾਂ ਕਾਵਿ-ਸੰਗ੍ਰਹਿ ਸੰਦਲੀ ਬੂਹੇ ਆਰਸੀ ਲਈ ਭੇਜਿਆ ਹੈ। ਸੋਹੀ ਸਾਹਿਬ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ

ਤਨਦੀਪ ਤਮੰਨਾ




Sunday, September 5, 2010

ਸੁਰਜੀਤ ਕਲਸੀ - ਕਲੀਅਰਬਰੁੱਕ ਲਾਇਬ੍ਰੇਰੀ 'ਚ ਕਵਿਤਾ-ਪਾਠ ਕਰਨਗੇ - ਸੱਦਾ-ਪੱਤਰ

ਨੋਟ: ਇਹ ਸੂਚਨਾ ਮੈਡਮ ਸੁਰਜੀਤ ਕਲਸੀ ਜੀ ਵੱਲੋਂ ਭੇਜੀ ਗਈ ਹੈ।

*****

The MSA Poets Potpourri Society is pleased to Feature

Surjeet Kalsey, Poet, Dramatist & Fiction Writer

In Blue Moon Reading Series

On 7th September 2010 (International Literacy Day)

at Clearbrook Library, 32320 George Ferguson Way, Abbotsford

Time: 6:308:30PM

Poetry Reading Event is free and everybody Welcome!