Tuesday, September 21, 2010

ਪ੍ਰੋ. ਪ੍ਰੀਤਮ ਸਿੰਘ ਜੀ ਦੇ ਜੀਵਨ ਤੇ ਸ਼ਖ਼ਸੀਅਤ ਬਾਰੇ ਪੁਸਤਕ 26 ਸਤੰਬਰ, 2010 ਨੂੰ ਸਰੀ ‘ਚ ਰਿਲੀਜ਼ ਹੋਵੇਗੀ – ਸੱਦਾ-ਪੱਤਰ

ਇਹ ਸੂਚਨਾ ਅਦਾਰਾ ਸਾਊਥ ਏਸ਼ੀਅਨ ਰੀਵੀਊ ਅਤੇ ਵਿਰਾਸਤ ਫਾਊਂਡੇਸ਼ਨ, ਕੈਨੇਡਾ ਵੱਲੋਂ ਘੱਲੀ ਗਈ ਹੈ।

******

ਪ੍ਰੋ.ਪ੍ਰੀਤਮ ਸਿੰਘ ਪੰਜਾਬੀ ਕੌਮ ਦਾ ਇਕ ਉਹ ਹਸਤਾਖ਼ਰ ਹੈ ਜਿਸ ਨੂੰ ਪੰਜਾਬੀ ਜਗਤ ਵਿਚ ਬਹੁਤ ਮਾਣ ਅਤੇ ਸਨਮਾਨ ਨਾਲ ਜਾਣਿਆ ਜਾਂਦਾ ਹੈ। ਆਪ ਨੇ ਆਪਣੀ 90 ਸਾਲ ਦੀ ਜ਼ਿੰਦਗੀ ਵਿਚ 60 ਤੋਂ ਉਪਰ ਪੁਸਤਕਾਂ ਪੰਜਾਬੀ ਕੌਮ ਦੀ ਝੋਲੀ ਵਿਚ ਪਾਈਆਂ ਹਨ। ਉਨ੍ਹਾਂ ਦਾ ਦਿਹਾਂਤ 25 ਅਕਤੂਬਰ, 2008 ਨੂੰ ਉਨ੍ਹਾਂ ਦੇ ਆਪਣੇ ਹੀ

ਗ੍ਰਹਿ ਪਟਿਆਲੇ ਵਿਖੇ ਹੋਇਆ। ਉਹ ਪੰਜਾਬੀ ਮਾਂ ਦਾ ਉਹ ਸ਼ੇਰ ਪੁੱਤਰ ਸੀ ਜਿਸ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਅਤੇ ਰਾਖੀ ਵਾਸਤੇ ਹਮੇਸ਼ਾਂ ਘੋਲ਼ਾਂ ਦੀ ਅਗਵਾਈ ਕੀਤੀ ਅਤੇ ਇਸਦੀ ਆਨ ਤੇ ਸ਼ਾਨ ਵਾਸਤੇ ਲੱਠ ਅਤੇ ਦਲੀਲ ਨਾਲ ਪਹਿਰਾ ਦਿਤਾ। ਉਨ੍ਹਾਂ ਦੀ ਜ਼ਿੰਦਗੀ ਦੀ ਆਖਰੀ ਅਤੇ ਮਹੱਤਵਪੂਰਨ ਕ੍ਰਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੇ

ਸੇਖ ਫ਼ਰੀਦ ਦੀ ਭਾਲਜੋ ਉਨ੍ਹਾਂ 50 ਸਾਲ ਦੀ ਖੋਜ ਅਤੇ ਅਣਥੱਕ ਮਿਹਨਤ ਨਾਲ ਮੁਕੰਮਲ ਕੀਤੀ।

------

ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਉਜਾਗਰ ਕਰਦੀ ਇਕ ਹੋਰ ਪੁਸਤਕ 'ਪ੍ਰੋ. ਪ੍ਰੀਤਮ ਸਿੰਘ, ਜੀਵਨ, ਸ਼ਖਸੀਅਤ ਅਤੇ ਰਚਨਾ', ਡਾ. ਪ੍ਰੀਤਮ ਸਿੰਘ ਕੈਂਬੋ ਵਲੋਂ ਸੰਪਾਦਿਤ ਅਤੇ ਛਾਇਆ ਕੀਤੀ ਗਈ ਹੈ।

ਅਦਾਰਾ 'ਸਾਊਥ ਏਸ਼ੀਅਨ ਰੀਵੀਊ' ਅਤੇ 'ਵਿਰਾਸਤ ਫਾਊਂਡੇਸ਼ਨ, ਕੈਨੇਡਾ' ਪ੍ਰੋ. ਪ੍ਰੀਤਮ ਸਿੰਘ ਜੀ ਦੀ ਆਖਰੀ ਕ੍ਰਿਤ ਅਤੇ ਪ੍ਰੋ. ਪ੍ਰੀਤਮ ਸਿੰਘ ਜੀ ਦੇ ਜੀਵਨ ਤੇ ਸ਼ਖ਼ਸੀਅਤ ਬਾਰੇ ਪੁਸਤਕ ਪਹਿਲੀ ਵਾਰ ਕੈਨੇਡਾ ਵਿਚ ਰਿਲੀਜ਼ ਕਰਨ ਦਾ ਮਾਣ ਲੈ ਰਹੀ ਹੈ।

-----

ਇਸ ਮੌਕੇ ਹੋਰ ਦਾਨਿਸ਼ਵਰ ਅਤੇ ਅਦਬੀ ਸ਼ਖ਼ਸੀਅਤਾਂ ਤੋਂ ਇਲਾਵਾ ਪ੍ਰੋ. ਪ੍ਰੀਤਮ ਸਿੰਘ ਜੀ ਦੀ ਹੋਣਹਾਰ ਸਪੁੱਤਰੀ ਅਤੇ ਪੰਜਾਬੀ ਮਾਂ ਬੋਲੀ ਦੀ ਰਾਖੀ ਤੇ ਪਹਿਰਾ ਦੇਣ ਵਾਲੀ, ਭਰੂਣ ਹੱਤਿਆ ਖ਼ਿਲਾਫ਼ ਇਕ ਬੁਲੰਦ ਅਵਾਜ਼ ਡਾ. ਹਰਸ਼ਿੰਦਰ ਕੌਰ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਪਹੁੰਚ ਰਹੇ ਹਨ।ਇਸ ਮੌਕੇ ਡਾ. ਹਰਸ਼ਿੰਦਰ ਕੌਰ ਹੁਰਾਂ ਦੀ ਕ੍ਰਿਤ ਖ਼ੁਰਾਕ ਬਾਰੇ ਸੰਪੂਰਨ ਜਾਣਕਾਰੀਵੀ ਰਿਲੀਜ਼ ਕੀਤੀ ਜਾਵੇਗੀ। ਸਭ ਪੰਜਾਬੀ ਪਿਆਰਿਆਂ ਅਤੇ ਦੋਸਤਾਂ ਨੂੰ ਇਸ ਮੌਕੇ ਤੇ ਪਰਿਵਾਰ ਸਮੇਤ ਪਹੁੰਚਣ ਦਾ ਨਿੱਘਾ ਸੱਦਾ ਦਿਤਾ ਜਾਂਦਾ ਹੈ।

-----

ਇਹ ਸਮਾਗਮ 26 ਸਤੰਬਰ, 2010, ਦਿਨ ਐਤਵਾਰ, ਦੁਪਹਿਰ 12.00 ਵਜੇ ਬੰਬੇ ਬੈਂਕੁਅਟ ਹਾਲ, 7475, 135 ਸਟ੍ਰੀਟ, ਸਰੀ ਵਿਖੇ ਕੀਤਾ ਜਾਵੇਗਾ।ਤੁਹਾਡੀ ਸਭ ਦੀ ਉਡੀਕ ਰਹੇਗੀ!

ਉਡੀਕਵਾਨ:

ਅਦਾਰਾ ਸਾਊਥ ਏਸ਼ੀਅਨ ਰੀਵੀਊ ਅਤੇ ਵਿਰਾਸਤ ਫਾਊਂਡੇਸ਼ਨ, ਕੈਨੇਡਾ

ਹੋਰ ਜਾਣਕਾਰੀ ਵਾਸਤੇ ਸੰਪਰਕ ਕਰੋ:

ਭੁਪਿੰਦਰ ਸਿੰਘ ਮੱਲ੍ਹੀ

604-765-3063

ਸੁੱਚਾ ਸਿੰਘ ਦੀਪਕ

250-960-8626

ਜਸਪਾਲ ਸਿੰਘ ਰੰਧਾਵਾ

604-897-4512

ਰਣਜੀਤ ਸਿੰਘ ਕਲਸੀ

604-562-4122

ਕੰਵਲਜੀਤ ਸਿੰਘ ਖੰਗੂਰਾ

604-781-8558


No comments: