Friday, May 31, 2013

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ



ਲੇਖਕ ਹਸਨ ਅੱਬਾਸੀ
ਕਿਤਾਬ:  ਹਾਥ ਦਿਲ ਸੇ ਜੁਦਾ ਨਹੀਂ ਹੋਤਾ ( ਸਫ਼ਰਨਾਮਾ ਦੁਬਈ
ਉਰਦੂ ) ਸਫ਼ੇ 190 ਪ੍ਰਕਾਸ਼ਨ ਵਰ੍ਹਾ 2012, ਕੀਮਤ 300 ਰੁਪਏ
ਕਿਤਾਬ :  ਇਕ ਸ਼ਾਮ ਤੁਮਹਾਰੇ ਜੈਸੀ ਹੋ ( ਕਾਵਿ-ਸੰਗ੍ਰਹਿ - ਉਰਦੂ ) ਸਫ਼ੇ
160, ਪ੍ਰਕਾਸ਼ਨ ਵਰ੍ਹਾ 2010, ਕੀਮਤ 300 ਰੁਪਏ
------
ਦੋਸਤੋ ਲਾਹੌਰ, ਪਾਕਿਸਤਾਨ ਵਸਦੇ  ਦੋਸਤ, ਉਰਦੂ ਦੇ ਬਹੁਤ ਹੀ ਮਕ਼ਬੂਲ ਲੇਖਕ ਜਨਾਬ ਹਸਨ ਅੱਬਾਸੀ ਸਾਹਿਬ ਨੇ ਆਪਣੀਆਂ ਦੋ ਬੇਹੱਦ ਖ਼ੂਬਸੂਰਤ ਕਿਤਾਬਾਂ ਮੇਰੇ ਲਈ ਬੜੀ ਮੁਹੱਬਤ ਨਾਲ਼ ਭੇਜੀਆਂ ਹਨ। ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਨਸਤਾਲੀਕ ਪਬਲੀਕੇਸ਼ਨਜ਼, ਲਾਹੌਰ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।  ਇਹਨਾਂ ਕਿਤਾਬਾਂ ਨਾਲ਼ ਆਰਸੀ ਦੀ ਲਾਇਬਰੇਰੀ ਵਿਚ ਵੀ ਅਨਮੋਲ ਇਜ਼ਾਫ਼ਾ  ਹੋਇਆ ਹੈ। ਜਨਾਬ ਅੱਬਾਸੀ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ 

Tuesday, May 7, 2013

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ




ਕਿਤਾਬ: ਨੀਲਾ ਅੰਬਰ ਗੂੰਜ ਰਿਹਾ- ਮੂਲ ਲੇਖਕ ਜੌਨ ਬਰੈਂਡੀ ( ਹਾਇਕੂ ਸੰਗ੍ਰਹਿ  ) ਗੁਰਮੁਖੀ ਅਤੇ ਹਿੰਦੀ ਅਨੁਵਾਦ ਅਮਰਜੀਤ ਸਾਥੀ ਅਤੇ ਅੰਜਲੀ ਦੇਵਧਰ, ਪ੍ਰਕਾਸ਼ਕ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਸਫ਼ੇ 256 ਪ੍ਰਕਾਸ਼ਨ ਵਰ੍ਹਾ 2010, ਮੁੱਲ 225 ਰੁਪਏ
------
ਕਿਤਾਬ: ਹਾਇਕੂ ਬੋਧ - ਲੇਖਕ
ਅਮਰਜੀਤ ਸਾਥੀ ਪ੍ਰਕਾਸ਼ਕ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਸਫ਼ੇ 240, ਪ੍ਰਕਾਸ਼ਨ ਵਰ੍ਹਾ - 2013
------
ਦੋਸਤੋ ਔਟਵਾ, ਕੈਨੇਡਾ ਵਸਦੇ ਲੇਖਕ ਜਨਾਬ ਅਮਰਜੀਤ ਸਾਥੀ ਸਾਹਿਬ ਨੇ ਉਪਰੋਕਤ ਜਾਣਕਾਰੀ ਵਾਲ਼ੀਆਂ ਦੋ ਕਿਤਾਬਾਂ ਆਰਸੀ ਦੀ ਲਾਇਬ੍ਰੇਰੀ ਲਈ ਘੱਲੀਆਂ ਹਨ, ਜਿਨ੍ਹਾਂ ਨਾਲ਼ ਆਰਸੀ ਦੀ ਲਾਇਬਰੇਰੀ ਵਿਚ  ਬੇਹੱਦ ਖ਼ੂਬਸੂਰਤ ਵਾਧਾ ਹੋਇਆ ਹੈ। ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।  ਸਾਥੀ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਅਤੇ ਹਾਇਕੂ ਬੋਧ ਦੇ ਪ੍ਰਕਾਸ਼ਨ
ਤੇ ਸਮੂਹ ਆਰਸੀ ਪਰਿਵਾਰ ਵੱਲੋਂ ਦਿਲੀ ਮੁਬਾਰਕਬਾਦ।
ਅਦਬ ਸਹਿਤ
ਤਨਦੀਪ ਤਮੰਨਾ 

Monday, May 6, 2013

‘ਰਣਧੀਰ ਪੁਰਸਕਾਰ’ ਗੁਰਦੇਵ ਸਿੰਘ ਰੁਪਾਣਾ ਦੇ ਨਾਵਲ ‘ਸ੍ਰੀ ਪਾਰਵਾ’ ਨੂੰ - ਪੁਰਸਕਾਰ ਐਲਾਨ ਸੂਚਨਾ



51 ਹਜ਼ਾਰ ਦਾ ਰਣਧੀਰ ਪੁਰਸਕਾਰ  ਗੁਰਦੇਵ ਸਿੰਘ ਰੁਪਾਣਾ ਦੇ ਨਾਵਲ ਸ੍ਰੀ ਪਾਰਵਾਨੂੰ -
-----------

ਨਿਊਯਾਰਕ (ਸੁਰਿੰਦਰ ਸੋਹਲ) ਪੰਜਾਬੀ ਸ਼ਾਇਰ ਅਤੇ ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੇ ਪਹਿਲੇ ਪ੍ਰਧਾਨ ਰਣਧੀਰ ਸਿੰਘ ਨਿਊਯਾਰਕ ਦੀ ਯਾਦ ਵਿਚ ਸ਼ੁਰੂ ਕੀਤਾ ਗਿਆ ਰਣਧੀਰ ਪੁਰਸਕਾਰਇਸ ਵਾਰ ਪੰਜਾਬੀ ਦੇ ਪ੍ਰਸਿੱਧ ਗਲਪਕਾਰ ਸ. ਗੁਰਦੇਵ ਸਿੰਘ ਰੁਪਾਣਾ ਦੇ ਨਾਵਲ ਸ੍ਰੀ ਪਾਰਵਾਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਰਾਜਿੰਦਰ ਜਿੰਦ ਦੀ ਸੂਚਨਾ ਮੁਤਾਬਕ ਇਸ ਇਨਾਮ ਵਿਚ 51 ਹਜ਼ਾਰ ਰੁਪਏ, ਇਕ ਯਾਦਗਾਰੀ ਚਿੰਨ੍ਹ ਅਤੇ ਲੋਈ ਦਿੱਤੀ ਜਾਂਦੀ ਹੈਉਹਨਾਂ ਮੁਤਾਬਕ ਗੁਪਤ ਰੂਪ ਵਿਚ ਵਿਦਵਾਨਾਂ ਤੋਂ ਰਾਏ ਲੈ ਕੇ ਗੁਰਦੇਵ ਸਿੰਘ ਰੁਪਾਣਾ ਦੇ ਇਸ ਨਾਵਲ ਨੂੰ ਇਨਾਮ ਦੇਣ ਲਈ ਚੁਣਿਆ ਗਿਆ ਹੈਰਾਜਿੰਦਰ ਜਿੰਦ ਦਾ ਕਹਿਣਾ ਹੈ ਕਿ ਰਣਧੀਰ ਸਿੰਘ ਨਿਊਯਾਰਕ ਦੀ ਬਰਸੀ ਦੇ ਨੇੜੇ-ਤੇੜੇ ਪੰਜਾਬ ਵਿਚ ਇਕ ਸਮਾਗਮ ਰਚਾ ਕੇ ਇਹ ਇਨਾਮ ਗੁਰਦੇਵ ਸਿੰਘ ਰੁਪਾਣਾ ਹੋਰਾਂ ਨੂੰ ਭੇਂਟ ਕੀਤਾ ਜਾਵੇਗਾਯਾਦ ਰਹੇ, ਇਸ ਤੋਂ ਪਹਿਲਾਂ ਇਹ ਇਨਾਮ ਪੰਜਾਬੀ ਦੇ ਸਮਰੱਥ ਗ਼ਜ਼ਲਗੋਅ ਜਸਵਿੰਦਰ ਰੋਪੜ ਹੋਰਾਂ ਨੂੰ ਦਿੱਤਾ ਗਿਆ ਸੀ

Wednesday, May 1, 2013

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ




ਲੇਖਕ ਕਰਨਲ ਸੱਯਦ ਸ਼ਫ਼ਾਅਤ ਅਲੀ ( ਨਾਵਲ ਜੱਨਤ ਬੀਬੀ - ਉਰਦੂ ) ਪ੍ਰਕਾਸ਼ਕ ਚੇਤਨਾ ਪ੍ਰਕਾਸ਼ਨ, ਲੁਧਿਆਣਾ ਸਫ਼ੇ 208 ਪ੍ਰਕਾਸ਼ਨ ਵਰ੍ਹਾ 2006, ਮੁੱਲ 200 ਰੁਪਏ 10 ਡਾਲਰ
------
ਲੇਖਕ
ਅਰਵਿੰਦਰ ਸ਼ਰਮਾ ਅੰਜੁਮ ( ਕਾਵਿ-ਸੰਗ੍ਰਹਿ ਫ਼ਾਨੂਸੇ  ਖ਼ਯਾਲ  - ਉਰਦੂ ਤੇ ਹਿੰਦੀ ਲਿਪੀਅੰਤਰ) ਪ੍ਰਕਾਸ਼ਕ ਮਹਵਰ ਪਬਲਿਸ਼ਰਜ਼, ਸਰੀ ਕੈਨੇਡਾ) ਸਫ਼ੇ 221, ਪ੍ਰਕਾਸ਼ਨ ਵਰ੍ਹਾ - 2012
------
ਦੋਸਤੋ ਸਰੀ, ਕੈਨੇਡਾ ਵਸਦੇ ਪ੍ਰਕਾਸ਼ਕ ਜਨਾਬ ਮੁਹੰਮਦ ਰਫ਼ੀਕ਼ ਸਾਹਿਬ ਦਿਨ ਐਤਵਾਰ ਅਪ੍ਰੈਲ 28, 2013 ਨੂੰ ਜਸ਼ਨੇ ਬਹਾਰਾਂ ਮੁਸ਼ਾਇਰੇ ਦੇ ਮੌਕੇ
ਤੇ ਨਾਦ ਫਾਊਂਡੇਸ਼ਨ ਸਰੀ ਵਿਖੇ ਮੇਰੇ ਲਈ ਇਹ ਦੋ ਖ਼ੂਬਸੂਰਤ ਕਿਤਾਬਾਂ ਲੈ ਕੇ ਆਏ। ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਦੋਵਾਂ ਕਿਤਾਬਾਂ ਦੇ ਪ੍ਰਕਾਸ਼ਕਾਂ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।  ਇਹਨਾਂ ਕਿਤਾਬਾਂ ਨਾਲ਼ ਆਰਸੀ ਦੀ ਲਾਇਬ੍ਰੇਰੀ ਵਿਚ ਨਾਯਾਬ ਵਾਧਾ ਹੋਇਆ ਹੈ। ਜਨਾਬ ਰਫ਼ੀਕ਼ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ