Tuesday, May 7, 2013

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ
ਕਿਤਾਬ: ਨੀਲਾ ਅੰਬਰ ਗੂੰਜ ਰਿਹਾ- ਮੂਲ ਲੇਖਕ ਜੌਨ ਬਰੈਂਡੀ ( ਹਾਇਕੂ ਸੰਗ੍ਰਹਿ  ) ਗੁਰਮੁਖੀ ਅਤੇ ਹਿੰਦੀ ਅਨੁਵਾਦ ਅਮਰਜੀਤ ਸਾਥੀ ਅਤੇ ਅੰਜਲੀ ਦੇਵਧਰ, ਪ੍ਰਕਾਸ਼ਕ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਸਫ਼ੇ 256 ਪ੍ਰਕਾਸ਼ਨ ਵਰ੍ਹਾ 2010, ਮੁੱਲ 225 ਰੁਪਏ
------
ਕਿਤਾਬ: ਹਾਇਕੂ ਬੋਧ - ਲੇਖਕ
ਅਮਰਜੀਤ ਸਾਥੀ ਪ੍ਰਕਾਸ਼ਕ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਸਫ਼ੇ 240, ਪ੍ਰਕਾਸ਼ਨ ਵਰ੍ਹਾ - 2013
------
ਦੋਸਤੋ ਔਟਵਾ, ਕੈਨੇਡਾ ਵਸਦੇ ਲੇਖਕ ਜਨਾਬ ਅਮਰਜੀਤ ਸਾਥੀ ਸਾਹਿਬ ਨੇ ਉਪਰੋਕਤ ਜਾਣਕਾਰੀ ਵਾਲ਼ੀਆਂ ਦੋ ਕਿਤਾਬਾਂ ਆਰਸੀ ਦੀ ਲਾਇਬ੍ਰੇਰੀ ਲਈ ਘੱਲੀਆਂ ਹਨ, ਜਿਨ੍ਹਾਂ ਨਾਲ਼ ਆਰਸੀ ਦੀ ਲਾਇਬਰੇਰੀ ਵਿਚ  ਬੇਹੱਦ ਖ਼ੂਬਸੂਰਤ ਵਾਧਾ ਹੋਇਆ ਹੈ। ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।  ਸਾਥੀ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਅਤੇ ਹਾਇਕੂ ਬੋਧ ਦੇ ਪ੍ਰਕਾਸ਼ਨ
ਤੇ ਸਮੂਹ ਆਰਸੀ ਪਰਿਵਾਰ ਵੱਲੋਂ ਦਿਲੀ ਮੁਬਾਰਕਬਾਦ।
ਅਦਬ ਸਹਿਤ
ਤਨਦੀਪ ਤਮੰਨਾ 

No comments: