----
ਦੋਸਤੋ! ਕੇਹਰ ਸ਼ਰੀਫ਼ ਸਾਹਿਬ ਦੀ ਫੇਸਬੁੱਕ ਵਾੱਲ ਤੋਂ ਪ੍ਰਾਪਤ ਇਸ ਸੂਚਨਾ ਅਨੁਸਾਰ ਪ੍ਰਸਿੱਧ ਕਹਾਣੀਕਾਰ ਜਸਵੰਤ ਸਿੰਘ ਵਿਰਦੀ ਸਾਹਿਬ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਮਾਤਮਾ ਦੇ ਚਰਨਾਂ 'ਚ ਜਾ ਬਿਰਾਜੇ ਹਨ। ਵਿਰਦੀ ਸਾਹਿਬ ਪੰਜਾਬੀ ਕਹਾਣੀ ਦੇ ਖੇਤਰ 'ਚ ਪਾਏ ਵਡਮੁੱਲੇ ਯੋਗਦਾਨ ਲਈ ਹਮੇਸ਼ਾ ਯਾਦ ਕੀਤੇ ਜਾਣਗੇ, ਸਮੂਹ ਆਰਸੀ ਪਰਿਵਾਰ ਉਹਨਾਂ ਦੇ ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਦੇ ਗ਼ਮ ਵਿਚ ਸ਼ਰੀਕ ਹੈ।