ਅਦਬ ਸਹਿਤ
ਤਨਦੀਪ ‘ਤਮੰਨਾ’
ਅਦਬ ਸਹਿਤ
ਤਨਦੀਪ ‘ਤਮੰਨਾ’
‘ਕਨੇਡਾ ਦੇ ਗਦਰੀ ਯੋਧੇ’ ਨੂੰ ਯੂ.ਬੀ.ਸੀ. ਪੁਸਤਕ ਇਨਾਮ: ਯੂ.ਬੀ.ਸੀ. ਦੇ ਏਸ਼ੀਅਨ ਸਟੱਡੀਜ਼ ਵਿਭਾਗ ਵੱਲੋਂ 2010 ਦਾ ਪੰਜਾਬੀ ਪੁਸਤਕ ਇਨਾਮ ‘ਕਨੇਡਾ ਦੇ ਗਦਰੀ ਯੋਧੇ’ ਨੂੰ ਦਿੱਤਾ ਜਾਵੇਗਾ। ਇਸ ਪੁਸਤਕ ਵਿੱਚ ਲੇਖਕ ਸੋਹਣ ਸਿੰਘ ਪੂੰਨੀ ਨੇ ਕਨੇਡਾ ਦੇ 41 ਪ੍ਰਮੱਖ ਗਦਰੀ ਯੋਧਿਆਂ ਵਲੋਂ ਹਿੰਦੁਸਤਾਨ ਦੀ ਅਜ਼ਾਦੀ ਵਿੱਚ ਪਾਏ ਯੋਗਦਾਨ ਦੀ ਕਹਾਣੀ ਨੂੰ ਦਰਜ ਕੀਤਾ ਹੈ। ਹਰਜੀਤ ਕੌਰ ਸਿੱਧੂ ਦੀ ਯਾਦ ਵਿੱਚ ਹਰ ਸਾਲ ਦਿੱਤੇ ਜਾਂਦੇ ਇਸ ਇਨਾਮ ਵਿੱਚ ਲੇਖਕ ਨੂੰ ਇਕ ਸਨਮਾਨ ਚਿੰਨ੍ਹ ਅਤੇ ਇਕ ਹਜ਼ਾਰ ਡਾਲਰ ਦੀ ਰਾਸ਼ੀ ਦਿੱਤੀ ਜਾਂਦੀ ਹੈ। ਸੋਹਣ ਸਿੰਘ ਪੂੰਨੀ ਦਾ ਜਨਮ 13 ਅਪ੍ਰੈਲ 1948 ਨੂੰ ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਬੰਗਿਆਂ ਨੇੜੇ ਪਿੰਡ ਜੀਂਦੋਵਾਲ ‘ਚ ਹੋਇਆ। ਸਿੱਖ ਨੈਸ਼ਨਲ ਕਾਲਜ ਬੰਗਾ ਤੋਂ ਬੀ.ਏ. ਕਰਨ ਪਿੱਛੋਂ 1971 ਵਿੱਚ ਉਹਨਾਂ ਪੰਜਾਬ ਯੂਨੀਵਰਸਿਟੀ ਕੈਂਪਸ ਚੰਡੀਗੜ੍ਹ ਤੋਂ ਇਤਿਹਾਸ ਦੀ ਐੱਮ.ਏ. ਕੀਤੀ। ਡੇਢ ਸਾਲ ਬਟਾਲੇ ਬੇਰਿੰਗ ਕ੍ਰਿਸਚੀਅਨ ਕਾਲਜ ਵਿੱਚ ਪੜ੍ਹਾਉਣ ਪਿੱਛੋਂ1972 ਦੇ ਅਖੀਰ ‘ਤੇ ਉਹ ਕਨੇਡਾ ਆ ਗਏ। ਕਨੇਡਾ ਦੇ ਗਦਰੀ ਯੋਧਿਆਂ ਬਾਰੇ ਬਹੁਤ ਮਿਹਨਤ ਨਾਲ ਲਿਖੀ ਗਈ ਉਹਨਾਂ ਦੀ ਇਹ ਪੁਸਤਕ ਸੰਨ 2009 ਵਿੱਚ ਛਪੀ ਸੀ।
-----
ਨਵੰਬਰ 2009 ਨੂੰ ਵਿੱਚ ਯੂ.ਬੀ.ਸੀ. ਦੇ ਏਸ਼ੀਅਨ ਸਟੱਡੀਜ਼ ਵਿਭਾਗ ਨੇ ਬੀ.ਸੀ. ਦੇ ਪੰਜਾਬੀ ਲੇਖਕਾਂ ਨੂੰ ਸੂਚਿਤ ਕੀਤਾ ਸੀ ਕਿ ਉਹ ਪਿਛਲੇ ਤਿੰਨਾਂ ਸਾਲਾਂ ਦੌਰਾਨ ਛਪੀਆਂ ਆਪਣੀਆਂ ਕਿਤਾਬਾਂ ਭੇਜ ਕੇ ਇਸ ਸਾਲ ਦਿੱਤੇ ਜਾ ਰਹੇ ਇਸ ਇਨਾਮ ਲਈ ਆਪਣਾ ਨਾਂ ਦਰਜ ਕਰਵਾ ਸਕਦੇ ਹਨ। ਇਸ ਸੂਚਨਾ ਦੇ ਹੁੰਗਾਰੇ ਵਿੱਚ ਯੂ.ਬੀ.ਸੀ. ਕੋਲ 18 ਕਿਤਾਬਾਂ ਪਹੁੰਚੀਆਂ ਸਨ। ਬੀ. ਸੀ. ਦੇ ਪੰਜਾਬੀ ਲੇਖਕਾਂ ਦੀ ਇਕ ਪੰਜ ਮੈਂਬਰੀ ਕਮੇਟੀ ਨੇ ਇਹਨਾਂ ਕਿਤਾਬਾਂ ਵਿੱਚੋਂ ‘ਕਨੇਡਾ ਦੇ ਗਦਰੀ ਯੋਧੇ’ ਨੂੰ ਇਸ ਸਾਲ ਦਾ ਇਨਾਮ ਦੇਣ ਲਈ ਚੁਣਿਆ ਹੈ।
-----
‘ਕਨੇਡਾ ਦੇ ਗਦਰੀ ਯੋਧੇ’ ਦੇ ਲੇਖਕ ਨੂੰ ਇਹ ਇਨਾਮ 24 ਅਪ੍ਰੈਲ 2010 ਨੂੰ ਯੂ.ਬੀ.ਸੀ. ਵਿੱਚ ਹੋਣ ਜਾ ਰਹੇ ਪੰਜਾਬੀ ਬੋਲੀ ਦੇ ਜਸ਼ਨ ਦੌਰਾਨ ਦਿੱਤਾ ਜਾਵੇਗਾ। ਪੰਜਾਬੀ ਬੋਲੀ ਦੇ ਜਸ਼ਨ ਸੰਬੰਧੀ ਇਹ ਸਮਾਗਮ ਏਸ਼ੀਅਨ ਸਟੱਡੀਜ਼ ਵਿਭਾਗ ਦੇ ਆਡੀਟੋਰੀਆਮ ਵਿਖੇ ਦੁਪਹਿਰ ਦੇ 2:00 ਵਜੇ ਤੋਂ ਲੈ ਕੇ 5:30 ਵਜੇ ਵਿਚਕਾਰ ਹੋਵੇਗਾ. “ਕਨੇਡਾ ਦੇ ਗਦਰੀ ਯੋਧੇ” ਦੇ ਲੇਖਕ ਨੂੰ ਇਨਾਮ ਦੇਣ ਤੋਂ ਇਲਾਵਾ ਇਸ ਸਮਾਗਮ ਵਿੱਚ ਅਮਰੀਕਾ (ਯੂਨੀਵਰਸਿਟੀ ਆਫ ਮਿਸ਼ੀਗਨ) ਤੋਂ ਇਕ ਵਿਦਵਾਨ ਫਰੀਨਾ ਮੀਰ ਪੰਜਾਬੀ ਬੋਲੀ ਅਤੇ ਸਾਹਿਤ ਬਾਰੇ ਭਾਸ਼ਣ ਦੇਵੇਗੀ, ਪੰਜਾਬੀ ਲੇਖ ਮੁਕਾਬਲਿਆਂ ਵਿੱਚ ਪਹਿਲੇ ਨੰਬਰ ‘ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤਾ ਜਾਵੇਗਾ ਅਤੇ ਯੂ.ਬੀ.ਸੀ. ਵਿੱਚ ਪੰਜਾਬੀ ਪੜ੍ਹ ਰਹੇ ਵਿਦਿਆਰਥੀ ਆਪਣੇ ਸਕਿੱਟ ਪੇਸ਼ ਕਰਨਗੇ। ਪੰਜਾਬੀ ਬੋਲੀ, ਸਾਹਿਤ ਅਤੇ ਸਭਿਆਚਾਰ ਨਾਲ ਮੋਹ ਰੱਖਣ ਵਾਲੇ ਸਾਰੇ ਲੋਕਾਂ ਨੂੰ ਇਸ ਸਮਾਗਮ ਵਿੱਚ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਤੁਸੀਂ ਸੁਖਵੰਤ ਹੁੰਦਲ ਨੂੰ 604-644-2470 ‘ਤੇ ਫੋਨ ਕਰ ਸਕਦੇ ਹੋ।
ਆਪਣੀ ਬੋਲੀ ਨਾਲ ਜੁੜੇ ਰਹਿਣਾ ਉਵੇਂ ਹੀ ਜ਼ਰੂਰੀ ਹੈ, ਜਿਵੇਂ ਇੱਕ ਫੁੱਲ ਦਾ ਟਹਿਣੀ ਨਾਲ ਜੁੜੇ ਰਹਿਣਾ !
ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ www.punjabisahitkalakendarsouthaal.com ਵੱਲੋਂ ਵਿਸ਼ੇਸ਼ ਸੱਦਾ-ਪੱਤਰ
ਮਾਣਯੋਗ ਜੀਓ!!
ਤੁਹਾਨੂੰ ਮਿਤੀ 8 ਮਈ 2010 ਦਿਨ ਸ਼ਨਿਚਰਵਾਰ ਨੂੰ ਹੋਣ ਵਾਲੇ ਇਸ ਸਾਹਿਤਕ ਸਮਾਗਮ ਵਿੱਚ ਪਹੁੰਚਣ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ। ਪੰਜਾਬੀ ਬੋਲੀ ਅਤੇ ਸਾਹਿਤ ਦੇ ਕਾਫ਼ਲੇ ਨੂੰ ਤੁਰਦਾ ਰੱਖਣ ਲਈ ਤੁਹਾਡੇ ਵਰਗੇ ਸਾਹਿਤ ਨੂੰ ਪਿਆਰ ਕਰਨ ਵਾਲਿਆਂ ਦਾ ਇਸ ਸਮਾਗਮ 'ਚ ਪਹੁੰਚਣਾ ਬਹੁਤ ਜ਼ਰੂਰੀ ਹੈ ।
ਸਥਾਨ:- 12 FEATHERSTONE ROAD (Ambedkar Hall)
SOUTHALL MIDDEX (Near Dominian car park) UB 2 5AA
------
ਵਿਉਂਤਬੰਦੀ :-ਭਾਗ ਪਹਿਲਾ:
ਦੁਪਹਿਰ ਬਾਅਦ 02-30 ਵਜੇ, ਜੀ ਆਇਆਂ ਨੂੰ ਅਤੇ ਚਾਹ-ਪਾਣੀ
3-00 ਵਜੇ ਤੋਂ 3-30, ਹਰਜੀਤ ਅਟਵਾਲ ਦੀ ਪੁਸਤਕ ‘ਪਚਾਸੀ ਵਰ੍ਹਿਆਂ ਦਾ ਜਸ਼ਨ’ ਉੱਪਰ ਸ੍ਰੀ ਅਵਤਾਰ ਉੱਪਲ ਵੱਲੋਂ ਪੇਪਰ ਪੜ੍ਹਿਆ ਜਾਵੇਗਾ ।
3-30 ਤੋਂ 4-30 ਵਜੇ, ਪੁਸਤਕ ਅਤੇ ਪੜ੍ਹੇ ਗਏ ਪਰਚੇ ਦੇ ਸੰਬੰਧ ਵਿੱਚ ਵਿਚਾਰ-ਵਟਾਂਦਰਾ ਹੋਵੇਗਾ।
*ਇਸ ਭਾਗ ਦੀ ਪ੍ਰਧਾਨਗੀ ਭਾਰਤ ਤੋ ਵਿਸ਼ੇਸ਼ ਤੌਰ 'ਤੇ ਪੁੱਜ ਰਹੇ ਪ੍ਰੋ ਰਵਿੰਦਰ ਭੱਠਲ ਕਰਨਗੇ ।*
-----
ਭਾਗ ਦੂਜਾ:
4-00 ਤੋਂ 5-00 ਪੰਜਾਬੀ ਸਾਹਿਤ ਵਿੱਚ ਚੱਲ ਰਹੇ ਮੌਜੂਦਾ ਰੁਝਾਨਾਂ ਬਾਰੇ ਪ੍ਰੋ ਰਵਿੰਦਰ ਭੱਠਲ ਦਾ ਖੋਜ ਲੇਖ
5-00 ਤੋਂ 7-30 ਤੱਕ ਕਵੀ-ਦਰਬਾਰ, ਜਿਸ ਵਿੱਚ ਸਮੁੱਚੇ ਇੰਗਲੈਂਡ ਤੋਂ ਪਹੁੰਚ ਰਹੇ ਚੋਣਵੇਂ ਕਵੀ/ ਕਵਿਤਰੀਆਂ ਆਪਣੀਆਂ ਰਚਨਾਵਾਂ ਪੇਸ਼ ਕਰਨਗੇ ।
7-30 ਤੋਂ 8-30 ਵਜੇ ਖਾਣਾ ਅਤੇ ਵਿਦਾਇਗੀ ।
-----
ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ :- info@punjabikalakendarsouthaal.com
ਜੀ ਆਇਆਂ ਨੂੰ ਕਹਿਣ ਵਾਲੇ:
ਸ੍ਰੀ ਪ੍ਰੀਤਮ ਸਿੱਧੂ ਸ੍ਰੀ ਅਵਤਾਰ ਉੱਪਲ, ਮਨਪ੍ਰੀਤ ਬੱਧਨੀਕਲਾਂ, ਰਾਜਿੰਦਰਜੀਤ,
02085743127, 07505025650, 07899798363, 07877728263,
ਅਜ਼ੀਮ ਸ਼ੇਖਰ, 07916257981
ਤੁਹਾਡੀ ਹਾਜ਼ਰੀ ਸਾਡਾ ਮਾਣ ਹੋਵੇਗੀ।
ਕੈਨੇਡੀਅਨ ਪੰਜਾਬੀ ਸਾਹਿਤ
(57 ਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ)
ਕੈਨੇਡਾ ਦੇ ਪੰਜਾਬੀ ਲੇਖਕਾਂ ਨੂੰ ਇਹ ਜਾਣਕੇ ਖ਼ੁਸ਼ੀ ਹੋਵੇਗੀ ਕਿ ਪਿਛਲੇ ਤਕਰੀਬਨ ਤਿੰਨ ਸਾਲਾਂ ਤੋਂ 57 ਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ ਬਾਰੇ ਲਿਖੀ ਜਾ ਰਹੀ ਮੇਰੀ ਕਿਤਾਬ ‘ਕੈਨੇਡੀਅਨ ਪੰਜਾਬੀ ਸਾਹਿਤ’ 9 ਮਈ, 2010 ਨੂੰ ‘ਮਾਵਾਂ ਦੇ ਦਿਨ’ ਉੱਤੇ ‘ਵਿਸ਼ਵਭਾਰਤੀ ਪ੍ਰਕਾਸ਼ਨ, ਬਰਨਾਲਾ, ਪੰਜਾਬ, ਇੰਡੀਆ’ ਵੱਲੋਂ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਹੋਰ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:
Sukhinder
Tel. (416) 858-7077
Email: poet_sukhinder@hotmail.com
ਪੰਜਾਬੀ ਮਾਂ ਬੋਲੀ ਦੇ ਚਹੇਤਿਆਂ ਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਬੀਕਾਸ ਸੰਸਥਾ ਵਲੋਂ ਹਰ ਸਾਲ ਦੀ ਤਰ੍ਹਾਂ 22ਵਾਂ ਸ਼ਾਨਦਾਰ ਕਵੀ ਦਰਬਾਰ, ਸ਼ਨਿਚਰਵਾਰ 15 ਮਈ 2010 ਨੂੰ ਬਾਅਦ ਦੁਪੈਹਰ 2-30 ਵਜੇ, ਵੈਨਟਨਰ ਹਾਲ, ਵੈਨਟਨਰ ਸਟਰੀਟ, ਬਰੈਡਫੋਰਡ, BD3 9JP ਯੂ.ਕੇ. ਵਿਖੇ ਕਰਵਾਇਆ ਜਾ ਰਿਹਾ ਹੈ ।
-----
ਇਸ ਕਵੀ ਦਰਬਾਰ ਵਿੱਚ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਵਾਲ਼ੀਆਂ ਮਹਾਨ ਸ਼ਖ਼ਸੀਅਤਾਂ ਸ੍ਰ: ਮੋਤਾ ਸਿੰਘ ਸਰਾਏ ਯੂਰਪੀ ਪੰਜਾਬੀ ਸੱਥ, ਪ੍ਰਸਿੱਧ ਨਾਵਲਿਸਟ ਤੇ ਕਹਾਣੀਕਾਰ ਸ਼ਿਵਚਰਨ ਜੱਗੀ ਕੁੱਸਾ, ਉੱਘੇ ਲੇਖਕ ਅਜਮੇਰ ਕਵੈਂਟਰੀ, ਕੁਲਵੰਤ ਕੌਰ ਚੰਨ ਫਰਾਂਸ ਤੋਂ ਅਤੇ ਪੰਜਾਬ ਰੇਡੀਓ ਲੰਡਨ ਦੇ ਪ੍ਰੀਜ਼ੈਂਟਰ ਉਚੇਚੇ ਤੌਰ ਤੇ ਪਹੁੰਚ ਰਹੇ ਹਨ । ਇਸ ਤੋਂ ਇਲਾਵਾ ਯੂਰਪ ਦੇ ਵੱਖ ਵੱਖ ਸ਼ਹਿਰਾਂ ਤੋਂ ਮਸ਼ਹੂਰ ਕਵੀ ਭਾਗ ਲੈਣ ਲਈ ਪਹੁੰਚ ਰਹੇ ਹਨ । ਹਮੇਸ਼ਾ ਦੀ ਤਰ੍ਹਾਂ ਉੱਭਰ ਰਹੇ ਨਵੇਂ ਕਵੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ।
-----
ਇਸ ਸਲਾਨਾ ਕਵੀ ਦਰਬਾਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਾਰ ਸ੍ਰ: ਕਸ਼ਮੀਰ ਸਿੰਘ ਘੁੰਮਣ ਹੋਰਾਂ ਦੀ ਪਲੇਠੀ ਕਾਵਿ ਪੁਸਤਕ ਦੀ ਘੁੰਡ ਚੁਕਾਈ ਪੁੱਜ ਰਹੀਆਂ ਮਹਿਮਾਨ ਸ਼ਖ਼ਸੀਅਤਾਂ ਦੇ ਹਸਤ ਕਮਲਾਂ ਨਾਲ ਕਰਵਾਈ ਜਾਵੇਗੀ ।
-----
ਆਪ ਸਭ ਨੂੰ ਇਸ ਕਵੀ ਦਰਬਾਰ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ । ਬੇਨਤੀ ਕੀਤੀ ਜਾਂਦੀ ਹੈ ਕਿ ਆਪ ਪਰਿਵਾਰ ਸਮੇਤ ਆਓ ਅਤੇ ਹੋਰ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਵੀ ਨਾਲ਼ ਲੈ ਕੇ ਆਓ ਅਤੇ ਪਰਿਵਾਰਕ ਮਾਹੌਲ ਵਾਲ਼ੇ ਕਵੀ ਦਰਬਾਰ ਦਾ ਅਨੰਦ ਮਾਣੋ । ਦਾਖਲਾ ਮੁਫ਼ਤ ਹੈ। ਸਮਾਪਤੀ ਤੋਂ ਬਾਅਦ ‘ਆਪਣਾ ਖਾਣਾ ਕੇਟਰਿੰਗ’ ਦੇ ਸਵਾਦੀ ਭੋਜਨ ਦਾ ਲੁਤਫ਼ ਉਠਾਓ।
ਵਧੇਰੇ ਜਾਣਕਾਰੀ ਲਈ ਫ਼ੋਨ ਕਰੋ: :-
ਸ੍ਰ: ਸੁਖਦੇਵ ਸਿੰਘ 01274 544932,
ਸ੍ਰ: ਰਘਵੀਰ ਸਿੰਘ ਪਾਲ 07717761540,
ਸ੍ਰ: ਜੋਗਾ ਸਿੰਘ ਨਿਰਵਾਣ 07944732221,
ਸ੍ਰ: ਕਸ਼ਮੀਰ ਸਿੰਘ ਘੁੰਮਣ 07891691855
ਅਦਬ ਸਹਿਤ
ਤਨਦੀਪ ‘ਤਮੰਨਾ’
“...ਹਾਦਸਿਆਂ ਨੇ ਬਿਨ-ਵਾਪਰਿਆਂ ਨਹੀਂ ਜਾਣਾ,
ਬੂਹਿਆਂ ਦੇ ਪਿੱਛੇ ਵੀ ਦੜ ਕੇ ਵੇਖ ਲਿਆ...”
(ਅਮਰੀਕ ਸਿੰਘ ਪੂਨੀ)
-----
ਦੋਸਤੋ! ਸਾਹਿਤਕ ਹਲਕਿਆਂ ‘ਚ ਇਹ ਖ਼ਬਰ ਬੜੇ ਦੁੱਖ ਨਾਲ਼ ਪੜ੍ਹੀ/ਸੁਣੀ ਜਾਵੇਗੀ ਕਿ ਡਾ: ਜਗਤਾਰ ਦੇ ਅਕਾਲ ਚਲਾਣੇ ਦੀ ਖ਼ਬਰ ਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਪ੍ਰਸਿੱਧ ਗ਼ਜ਼ਲਗੋ ਸ: ਅਮਰੀਕ ਸਿੰਘ ਪੂਨੀ ਜੀ ਅੱਜ ਅਕਾਲ ਚਲਾਣਾ ਕਰ ਗਏ ਹਨ। ਉਹ 9 ਅਕਤੂਬਰ, 1937 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਜੀਂਦੋਵਾਲ ਵਿਖੇ ਪੈਦਾ ਹੋਏ । ਉਹ 1965 ਦੇ ਬੈਚ ਦੇ ਆਈ.ਏ.ਐੱਸ. ਅਫ਼ਸਰ ਸਨ। 1996 ਤੋਂ 2002 ਤੱਕ ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਦੇ ਪ੍ਰਧਾਨ ਰਹੇ।
-----
ਪੂਨੀ ਸਾਹਿਬ ਦੁਆਰਾ ਰਚਿਤ ਕਿਤਾਬਾਂ ‘ਚ ਗ਼ਜ਼ਲ-ਸੰਗ੍ਰਹਿ; ‘ਕੰਡਿਆਲ਼ੀ ਰਾਹ’ ( 1974), ‘ਨੰਗੇ ਪੈਰ’ ( 1977), ‘ਪਾਣੀ ਵਿਚ ਲਕੀਰਾਂ’ ( 1986), ‘ਮੋਏ ਮੌਸਮਾਂ ਦਾ ਮਰਸੀਆ’ ( 1991), ‘ਰੁੱਤ ਆਏ ਰੁੱਤ ਜਾਏ’ ( 1999), ‘ਅੱਖੀਂ ਵੇਖ ਨਾ ਰੱਜੀਆਂ’ ( 2006), ‘ਅੱਖਾਂ ਵਾਲ਼ਾ ਕਯਾ ਵਿਚਾਰਾ’ ( 2007) ਅਤੇ ‘ਆਪੇ ਨਾਲ਼ ਤੁਰਦਿਆਂ’ (2010) ਪ੍ਰਮੁੱਖ ਹਨ।
-----
ਅਸੀਂ ਆਰਸੀ ਪਰਿਵਾਰ ਵੱਲੋਂ ਪੂਨੀ ਸਾਹਿਬ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
ਦੁੱਖ ‘ਚ ਸ਼ਰੀਕ
ਸਮੂਹ ਆਰਸੀ ਪਰਿਵਾਰ
ਅਦਬ ਸਹਿਤ
ਤਨਦੀਪ ਤਮੰਨਾ