Saturday, April 3, 2010

ਪ੍ਰਸਿੱਧ ਗ਼ਜ਼ਲਗੋ ਸ: ਅਮਰੀਕ ਸਿੰਘ ਪੂਨੀ ਜੀ ਵੀ ਅਕਾਲ ਚਲਾਣਾ ਕਰ ਗਏ – ਸ਼ੋਕ ਸਮਾਚਾਰ

...ਹਾਦਸਿਆਂ ਨੇ ਬਿਨ-ਵਾਪਰਿਆਂ ਨਹੀਂ ਜਾਣਾ,

ਬੂਹਿਆਂ ਦੇ ਪਿੱਛੇ ਵੀ ਦੜ ਕੇ ਵੇਖ ਲਿਆ...

(ਅਮਰੀਕ ਸਿੰਘ ਪੂਨੀ)

-----

ਦੋਸਤੋ! ਸਾਹਿਤਕ ਹਲਕਿਆਂ ਚ ਇਹ ਖ਼ਬਰ ਬੜੇ ਦੁੱਖ ਨਾਲ਼ ਪੜ੍ਹੀ/ਸੁਣੀ ਜਾਵੇਗੀ ਕਿ ਡਾ: ਜਗਤਾਰ ਦੇ ਅਕਾਲ ਚਲਾਣੇ ਦੀ ਖ਼ਬਰ ਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਪ੍ਰਸਿੱਧ ਗ਼ਜ਼ਲਗੋ ਸ: ਅਮਰੀਕ ਸਿੰਘ ਪੂਨੀ ਜੀ ਅੱਜ ਅਕਾਲ ਚਲਾਣਾ ਕਰ ਗਏ ਹਨ। ਉਹ 9 ਅਕਤੂਬਰ, 1937 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਜੀਂਦੋਵਾਲ ਵਿਖੇ ਪੈਦਾ ਹੋਏ । ਉਹ 1965 ਦੇ ਬੈਚ ਦੇ ਆਈ.ਏ.ਐੱਸ. ਅਫ਼ਸਰ ਸਨ। 1996 ਤੋਂ 2002 ਤੱਕ ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਦੇ ਪ੍ਰਧਾਨ ਰਹੇ।

-----

ਪੂਨੀ ਸਾਹਿਬ ਦੁਆਰਾ ਰਚਿਤ ਕਿਤਾਬਾਂ ਚ ਗ਼ਜ਼ਲ-ਸੰਗ੍ਰਹਿ; ਕੰਡਿਆਲ਼ੀ ਰਾਹ ( 1974), ਨੰਗੇ ਪੈਰ ( 1977), ਪਾਣੀ ਵਿਚ ਲਕੀਰਾਂ ( 1986), ਮੋਏ ਮੌਸਮਾਂ ਦਾ ਮਰਸੀਆ ( 1991), ਰੁੱਤ ਆਏ ਰੁੱਤ ਜਾਏ ( 1999), ਅੱਖੀਂ ਵੇਖ ਨਾ ਰੱਜੀਆਂ ( 2006), ਅੱਖਾਂ ਵਾਲ਼ਾ ਕਯਾ ਵਿਚਾਰਾ ( 2007) ਅਤੇ ਆਪੇ ਨਾਲ਼ ਤੁਰਦਿਆਂ (2010) ਪ੍ਰਮੁੱਖ ਹਨ।

-----

ਅਸੀਂ ਆਰਸੀ ਪਰਿਵਾਰ ਵੱਲੋਂ ਪੂਨੀ ਸਾਹਿਬ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

ਦੁੱਖ ਚ ਸ਼ਰੀਕ

ਸਮੂਹ ਆਰਸੀ ਪਰਿਵਾਰ

No comments: