Saturday, March 26, 2011

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ! ਯੂ.ਐੱਸ.ਏ. ਵਸਦੇ ਲੇਖਕ ਸ਼ੇਰ ਸਿੰਘ ਕੰਵਲ ਜੀ ਨੇ ਤਰਲੋਚਨ ਪਬਲਿਸ਼ਰਜ਼ ਵੱਲੋਂ ਪ੍ਰਕਾਸ਼ਿਤ ਆਪਣਾ ਧਾਰਮਿਕ ਕਾਵਿ-ਸੰਗ੍ਰਹਿ ਕੇਸਗੜ੍ਹ ਦੇ ਕਿੰਗਰੇ ਆਰਸੀ ਲਈ ਭੇਜਿਆ ਹੈ। ਇਸਦੇ ਨਾਲ਼ ਹੀ ਸਾਹਿਤਕ ਮੈਗਜ਼ੀਨ ਤ੍ਰੈਮਾਸਿਕ ਜਾਗੋ ਇੰਟਰਨੈਸ਼ਨਲ ਦਾ ਜਨਵਰੀ-ਮਾਰਚ ਅੰਕ ਵੀ ਆਇਆ ਹੈ। ਕੰਵਲ ਸਾਹਿਬ ਅਤੇ ਡਾ: ਭਗਵੰਤ ਸਿੰਘ ਜੀ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ

ਤਨਦੀਪ ਤਮੰਨਾ




ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ! ਫ਼ਤਿਹਗੜ੍ਹ ਸਾਹਿਬ, ਪੰਜਾਬ ਵਸਦੇ ਲੇਖਕ ਦਰਬਾਰਾ ਸਿੰਘ ਢੀਂਡਸਾ ਐਡਵੋਕੇਟ ਜੀ ਨੇ ਲੋਕ ਗੀਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਆਪਣਾ ਕਾਵਿ-ਸੰਗ੍ਰਹਿ ਕਿਸਨੂੰ ਆਖ ਸੁਣਾਵਾਂ ਆਰਸੀ ਲਈ ਭੇਜਿਆ ਹੈ। ਢੀਂਡਸਾ ਸਾਹਿਬ ਅਤੇ ਡਾ: ਭਗਵੰਤ ਸਿੰਘ ਜੀ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ

ਤਨਦੀਪ ਤਮੰਨਾ




Sunday, March 20, 2011

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ! ਟਰਾਂਟੋ, ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਅਤੇ ਕੈਨੇਡੀਅਨ ਪੰਜਾਬੀ ਮੈਗਜ਼ੀਨ ਸੰਵਾਦ ਦੇ ਸੰਪਾਦਕ ਸੁਖਿੰਦਰ ਜੀ ਦੀ ਵਿਸ਼ਵਭਾਰਤੀ ਪ੍ਰਕਾਸ਼ਨ, ਬਰਨਾਲਾ, ਪੰਜਾਬ, ਇੰਡੀਆ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਕਿਤਾਬ ਸਿੱਧੀਆਂ ਸਪੱਸ਼ਟ ਗੱਲਾਂ ਆਰਸੀ ਲਈ ਪਹੁੰਚੀ ਹੈ। ਇਸ ਪੁਸਤਕ ਦੇ ਕੁੱਲ 250 ਸਫ਼ੇ ਹਨ ਤੇ ਮੁੱਲ $ 20.00 ਡਾਲਰ/ 200.00 ਰੁਪਏ ਹੈ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਪ੍ਰਕਾਸ਼ਕ/ ਜਾਂ ਸੁਖਿੰਦਰ ਜੀ ਨਾਲ਼ ਹੇਠ ਲਿਖੇ ਪਤਿਆਂ ਤੇ ਸੰਪਰਕ ਪੈਦਾ ਕਰ ਸਕਦੇ ਹੋ। ਆਰਸੀ ਦੀ ਲਾਇਬ੍ਰੇਰੀ ਚ ਅਨਮੋਲ ਵਾਧੇ ਲਈ ਸੁਖਿੰਦਰ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਆਰਸੀ ਪਰਿਵਾਰ ਵੱਲੋਂ ਸੁਖਿੰਦਰ ਜੀ ਨੂੰ ਇਸ ਕਿਤਾਬ ਦੀ ਪ੍ਰਕਾਸ਼ਨਾ ਤੇ ਦਿਲੀ ਮੁਬਾਰਕਬਾਦ।

ਸੁਖਿੰਦਰ

ਸੰਪਾਦਕ: ਸੰਵਾਦ

Box: 67089, 2300 Young St

Toronto Ontario M4P 1E0

Canada

Tel. (416) 858-7077 Email: poet_sukhinder@hotmail.com

------

Vishavbharti Parkashan

St. 8, K.C. Road, Baranala – 14101, Punjabb India

Phone: 01679-233244, 241744

Email: tarksheel@gmail.com

ਅਦਬ ਸਹਿਤ

ਤਨਦੀਪ ਤਮੰਨਾ




ਅਦਾਰਾ ‘ਸੰਵਾਦ’ ਕੈਨੇਡਾ ਵੱਲੋਂ ਪੁਸਤਕ ਲੋਕ-ਅਰਪਨ ਸਮਾਰੋਹ – ਸੱਦਾ-ਪੱਤਰ

ਇਹ ਸੂਚਨਾ ਆਰਸੀ ਲਈ ਸੁਖਿੰਦਰ ਜੀ ਵੱਲੋਂ ਘੱਲੀ ਗਈ ਹੈ।

ਅਦਾਰਾ ਸੰਵਾਦਕੈਨੇਡਾ ਵੱਲੋਂ ਪੁਸਤਕ ਲੋਕ-ਅਰਪਨ ਸਮਾਰੋਹ

*ਤਰੀਕ : 1 ਮਈ, 2011,ਦਿਨ : ਐਤਵਾਰ ਸਮਾਂ : 12 ਵਜੇ ਦੁਪਹਿਰ ਤੋਂ 4 ਵਜੇ ਸ਼ਾਮ

*ਥਾਂ : ਰੋਇਲ ਇੰਡੀਆ ਸਵੀਟਸ ਐਂਡ ਰੈਸਟੋਰੈਂਟ31 ਮੈਲਨੀ ਡਰਾਈਵ, ਬਰੈਮਪਟਨ, ਓਨਟਾਰੀਓ, ਕੈਨੇਡਾ

*ਇਸ ਸਮਾਰੋਹ ਵਿੱਚ ਹੇਠ ਲਿਖੀਆਂ ਪੁਸਤਕਾਂ ਲੋਕ-ਅਰਪਨ ਕੀਤੀਆਂ ਜਾਣਗੀਆਂ :

*ਕਿਹੋ ਜਿਹਾ ਸੀ ਜੀਵਨਲੇਖਕ : ਬਲਬੀਰ ਮੋਮੀ

*ਸਿੱਧੀਆਂ ਸਪੱਸ਼ਟ ਗੱਲਾਂਲੇਖਕ : ਸੁਖਿੰਦਰ

*ਬਾਬਾ ਭੂਸਲ੍ਹ ਦਾਸ ਲੇਖਕ : ਤਲਵਿੰਦਰ ਸਿੰਘ ਸੱਭਰਵਾਲ

*ਕਿੰਨਾ ਬਦਲ ਗਿਆ ਇਨਸਾਨ ਲੇਖਕ : ਅਮਰਜੀਤ ਬਵੇਜਾ

*ਹੋਰ ਵਧੇਰੇ ਜਾਣਕਾਰੀ ਲਈ :ਸੰਪਰਕ ਕਰੋ:

ਸੁਖਿੰਦਰ

ਸੰਪਾਦਕ: ਸੰਵਾਦ

Box: 67089, 2300 Young St

Toronto Ontario M4P 1E0

Canada

Tel. (416) 858-7077 Email: poet_sukhinder@hotmail.com


Saturday, March 12, 2011

ਕੈਨੇਡੀਅਨ ਯੂਨੀਵਰਸਿਟੀ ਵਲੋਂ ਪੰਜਾਬੀ ਲੇਖਕ ਰਵਿੰਦਰ ਰਵੀ ਨੂੰ ਪੁਰਸਕਾਰ - ਪ੍ਰੈਸ-ਰਿਲੀਜ਼ - ਸੂਚਨਾ

ਕੈਨੇਡਾ ਨਿਵਾਸੀ ਪ੍ਰਸਿੱਧ ਪੰਜਾਬੀ ਲੇਖਕ ਤੇ ਇਆਪਾ (I.A.P.A.A.) ਦੇ ਪ੍ਰਧਾਨ ਰਵਿੰਦਰ ਰਵੀ ਨੂੰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (UBC), ਵੈਨਕੂਵਰ, ਕੈਨੇਡਾ, ਨੇ ਜੀਵਨ-ਕਾਲ ਪ੍ਰਾਪਤੀ ਪੁਰਸਕਾਰ”(Life Time Achievement Award) ਨਾਲ਼ ਸਨਮਾਨਿਤ ਕਰਨ ਦੀ ਘੋਸ਼ਨਾ ਕੀਤੀ ਹੈ। ਇਸ ਪੁਰਸਕਾਰ ਵਿਚ ਸਨਮਾਨ-ਚਿੰਨ੍ਹ ਦੇ ਨਾਲ ਇਕ ਹਜ਼ਾਰ(1000) ਡਾਲਰ ਦੀ ਨਕਦ ਰਾਸ਼ੀ ਵੀ ਸ਼ਾਮਿਲ ਹੈ। ਇਹ ਪੁਰਸਕਾਰ, ਰਵਿੰਦਰ ਰਵੀ ਨੂੰ, 2 ਅਪ੍ਰੈਲ, 2011 ਨੂੰ, ਯੂ.ਬੀ.ਸੀ. ਦੇ ਏਸ਼ੀਅਂਨ ਸੈਂਟਰ ਵਿਚ ਆਯੋਜਿਤ, “ਸੈਲੀਬਰੇਸ਼ਨ ਆਫ ਪੰਜਾਬੀਭਾਵ ਪੰਜਾਬੀ ਦਾ ਜਸ਼ਨਸਮਾਗਮ ਵਿਚ, ਭੇਟ ਕਰ ਕੇ, ਸਨਮਾਨਿਤ ਕੀਤਾ ਜਾਵੇਗਾ।

-----

ਇਸ ਯੂਨੀਵਰਸਿਟੀ ਵਿਚ ਪੰਜਾਬੀ ਦੀ ਆਪਣੀ ਚੇਅਰ ਤੇ ਵਿਭਾਗ ਹੈ ਅਤੇ ਵਿਦਿਆਰਥੀਆਂ ਨੂੰ ਏਥੇ ਪੰਜਾਬੀ, ਇਕ ਵਿਸ਼ੇ ਦੇ ਤੌਰ ਤੇ, ਪੜ੍ਹਾਈ ਜਾਂਦੀ ਹੈ। ਯੂ.ਬੀ.ਸੀ. ਦੀ ਏਸ਼ੀਅਨ ਲਾਇਬਰੇਰੀ ਵਿਚ ਰਵਿੰਦਰ ਰਵੀ ਦੀਆਂ ਪੁਸਤਕਾਂ ਤੇ ਉਨ੍ਹਾਂ ਉੱਤੇ ਲਿਖੀਆਂ ਹੋਈਆਂ ਪੁਸਤਕਾਂ ਦਾ ਮੁਕੰਮਲ ਸੈੱਟ ਮੌਜੂਦ ਹੈ।

-----

ਰਵਿੰਦਰ ਰਵੀ ਨੂੰ ਇਹ ਪੁਰਸਕਾਰ ਉਸ ਦੀ ਸਮੁੱਚੀ ਸਾਹਿਤਕ ਦੇਣ ਵਾਸਤੇ ਦਿੱਤਾ ਜਾ ਰਿਹਾ ਹੈ। ਰਵੀ ਨੇ ਹੁਣ ਤਕ 18 ਕਾਵਿ-ਸੰਗ੍ਰਹਿ, 12 ਕਾਵਿ-ਨਾਟਕ, 9 ਕਹਾਣੀ-ਸੰਗ੍ਰਹਿ, 1 ਸਫਰਨਾਮਾ ਅਤੇ 2 ਸਾਹਿਤਕ ਸਵੈਜੀਵਨੀਆਂ ਤੋਂ ਬਿਨਾਂ ਆਲੋਚਨਾ, ਵਾਰਤਕ ਤੇ ਸੰਪਾਦਨ ਦੇ ਖੇਤਰ ਵਿਚ ਦਰਜਨ ਕੁ ਹੋਰ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ। ਉਸ ਦੀਆਂ ਪੁਸਤਕਾਂ, ਅੰਗ੍ਰਜ਼ੀ ਤੇ ਹਿੰਦੀ ਤੋਂ ਬਿਨਾਂ, ਪਾਕਿਸਤਾਨ ਵਿਚ, ਸ਼ਾਹਮੁਖੀ ਲਿੱਪੀ ਵਿਚ ਵੀ ਛਪ ਚੱਕੀਆਂ ਹਨ। ਭਾਰਤ ਵਿਚ ਜਿੱਥੇ ਉਸਦੀਆਂ ਪੁਸਤਕਾਂ ਵਿਸ਼ਵ-ਵਿਦਿਆਲਿਆਂ ਵਿਚ ਗਰੈਜੂਏਟ ਤੇ ਪੋਸਟ-ਗਰੈਜੂਏਟ ਪੱਧਰ ਉੱਤੇ ਕੋਰਸਾਂ ਵਿਚ ਲੱਗੀਆਂ ਰਹੀਆਂ ਹਨ, ਉੱਥੇ ਹੁਣ ਤਕ ਉਸ ਦੇ ਸਾਹਿਤ ਉੱਤੇ 3 ਪੀ.ਐਚ.ਡੀ. ਅਤੇ 7 ਐਮ.ਫਿਲ. ਦੀਆਂ ਡਿਗਰੀਆਂ ਵੀ ਮਿਲ ਚੁੱਕੀਆਂ ਹਨ।

------

ਪਾਕਿਸਤਾਨ ਤੋਂ ਬਾਹਰ ਵੱਸਦਾ ਉਹ ਇੱਕੋ ਇਕ ਗ਼ੈਰ-ਪਾਕਿਸਤਾਨੀ ਪੰਜਾਬੀ ਲੇਖਕ ਹੈ, ਜਿਸਦੀਆਂ ਪੁਸਤਕਾਂ ਕਾਇਦ-ਏ-ਆਜ਼ਮ ਯੂਨੀਵਰਸਿਟੀ, ਇਸਲਾਮਾਬਾਦ, ਦੇ ਐਮ.ਏ. ਦੇ ਪਾਠਕਰਮ ਦਾ ਹਿੱਸਾ ਸਨ। ਪੰਜਾਬ ਯੂਨੀਵਰਸਿਟੀ, ਲਾਹੌਰ ਵਿਚ, ਉਸਦੇ ਨਾਟਕਾਂ ਉੱਤੇ ਪੀ.ਐਚ.ਡੀ. ਪੱਧਰ ਦਾ ਖੋਜ-ਕਾਰਜ ਵੀ ਹੋ ਚੁੱਕਾ ਹੈ।

-----

ਕੇਂਦਰੀ ਪੰਜਾਬੀ ਲੇਖਕ ਸਭਾ ( ਉੱਤਰੀ ਅਮਰੀਕਾ ) ਵੀ 26 ਮਾਰਚ, 2011 ਨੂੰ, ਸਰੀ, ਬੀ.ਸੀ., ਕੈਨੇਡਾ ਵਿਖੇ ਹੋ

ਰਹੇ ਆਪਣੇ ਸਾਲਾਨਾ ਸਮਾਗਮ ਵਿਚ, ਰਵਿੰਦਰ ਰਵੀ ਨੂੰ ਜੀਵਨ-ਕਾਲ ਪ੍ਰਾਪਤੀ ਪੁਰਸਕਾਰਨਾਲ ਸਨਮਾਨਿਤ ਕਰ ਰਹੀ ਹੈ। ਯਾਦ ਰਹੇ ਕਿ ਰਵਿੰਦਰ ਰਵੀ 60ਵਿਆਂ ਦੌਰਾਨ ਭਾਰਤ ਵਿਚ ਚੱਲੀ ਪ੍ਰਯੋਗਸ਼ੀਲ ਲਹਿਰ ਦੇ ਮੋਢੀਆਂ ਵਿੱਚੋਂ ਸਿਰਮੌਰ ਹੈ। ਉਹ ਪਹਿਲਾ ਪਰਵਾਸੀ ਲੇਖਕ ਹੈ, ਜਿਸ ਨੂੰ ਭਾਸ਼ਾ ਵਿਭਾਗ ਪੰਜਾਬ ਤੇ ਪੰਜਾਬ ਆਰਟਸ ਕੌਂਸਲ ਨੇ, ਆਪਣੇ ਪ੍ਰਥਮ ਸ਼੍ਰੋਮਣੀ ਸਾਹਿਤਕਾਰ ( ਬਦੇਸ਼ੀ) ਪੁਰਸਕਾਰਾਂ ਨਾਲ, 1980 ਵਿਚ, ਸਨਮਾਨਿਆ ਸੀ। ਉਸ ਨੂੰ ਬ੍ਰਹਿਮੰਡਕ ਚੇਤਨਾ ਵਾਲੇ ਅਘਰਵਾਸੀ ਸਾਹਿਤਕਾਰ ਦੇ ਤੌਰ ਤੇ ਜਾਣਿਆ ਜਾਂਦਾ ਹੈ।

ਸੂਚਨਾ ਜਾਰੀ ਕਰਤਾ:

ਮਨਜੀਤ ਮੀਤ,

ਡਾਇਰੈਕਟਰ, ਲੋਕ ਸੰਪਰਕ, ਇਆਪਾ, ਕੈਨੇਡਾ

******

ਆਰਸੀ ਪਰਿਵਾਰ ਵੱਲੋਂ ਰਵੀ ਸਾਹਿਬ ਨੂੰ ਇਹ ਦੋਵੇਂ ਐਵਾਰਡ ਮਿਲ਼ਣ ਤੇ ਦਿਲੀ ਸ਼ੁੱਭ ਕਾਮਨਾਵਾਂ।