Monday, November 30, 2009

ਗੁਲਜ਼ਾਰ ਸਿੰਘ ਸੰਧੂ, ਡਾ: ਗੁਰੂਮੇਲ ਸਿੱਧੂ ਤੇ ਮਨਜੀਤ ਮੀਤ ਨੂੰ 2010 ਦੇ ਸਿਪਸਾ ਪੁਰਸਕਾਰ ਦੇਣ ਦੀ ਘੋਸ਼ਣਾ

ਗੁਲਜ਼ਾਰ ਸਿੰਘ ਸੰਧੂ, ਡਾ: ਗੁਰੂਮੇਲ ਸਿੱਧੂ ਤੇ ਮਨਜੀਤ ਮੀਤ ਨੂੰ 2010 ਦੇ ਸਿਪਸਾ ਪੁਰਸਕਾਰ ਦੇਣ ਦੀ ਘੋਸ਼ਣਾ

ਸੂਚਨਾ: ਗੁਰਦਿਆਲ ਕੰਵਲ, ਕੈਨੇਡਾ

ਕੈਨੇਡੀਅਨ ਇੰਟਰਨੈਸ਼ਨਲ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਜਾਰੀ ਸੂਚਨਾ ਅਨੁਸਾਰ ਹੇਠ ਲਿਖੇ ਪ੍ਰਸਿੱਧ ਪੰਜਾਬੀ ਸਾਹਿਤਕਾਰਾਂ ਨੂੰ ਸਿਪਸਾ ਦੇ ਵਿਸ਼ੇਸ਼ ਪੁਰਸਕਾਰਾਂ ਨਾਲ਼ ਸਨਮਾਨਿਤ ਕੀਤਾ ਜਾਵੇਗਾ:

-----

ਗੁਲਜ਼ਾਰ ਸਿੰਘ ਸੰਧੂ ( ਭਾਰਤ) : - ਕੁਲਵੰਤ ਸਿੰਘ ਵਿਰਕ ਯਾਦਗਾਰੀ ਐਵਾਰਡ, ਗਲਪ ਅਤੇ ਵਾਰਤਕ ਰਚਨਾ ਚ ਉੱਚ-ਪ੍ਰਾਪਤੀ ਲਈ।

-----

ਡਾ: ਗੁਰੂਮੇਲ ਸਿੱਧੂ ( ਯੂ.ਐੱਸ.ਏ.) : - ਡਾ: ਹਰਿਭਜਨ ਸਿੰਘ ਯਾਦਗਾਰੀ ਪੁਰਸਕਾਰ, ਕਵਿਤਾ, ਗਿਆਨ, ਸਾਹਿਤ ੳਤੇ ਆਲੋਚਨਾ ਦੇ ਖੇਤਰ ਵਿਚ ਨਿੱਗਰ ਵਾਧੇ ਲਈ।

-----

ਮਨਜੀਤ ਮੀਤ ( ਕੈਨੇਡਾ) :- ਡਾ: ਸੁਰਜੀਤ ਸਿੰਘ ਸੇਠੀ ਯਾਦਗਾਰੀ ਐਵਾਰਡ ਕਵਿਤਾ ਅਤੇ ਕਾਵਿ-ਨਾਟਕ ਦੇ ਖੇਤਰ ਵਿਚ ਵਿਲੱਖਣ ਯੋਗਦਾਨ ਲਈ।

ਇਹ ਪੁਰਸਕਾਰ ਇੱਕ ਵਿਸ਼ੇਸ਼ ਸਮਾਗਮ ਵਿਚ 2010 ਵਿਚ ਭੇਂਟ ਕੀਤੇ ਜਾਣਗੇ।

********

ਗੁਲਜ਼ਾਰ ਸਿੰਘ ਸੰਧੂ ਜੀ, ਡਾ: ਗੁਰੂਮੇਲ ਸਿੱਧੂ ਜੀ ਅਤੇ ਮਨਜੀਤ ਮੀਤ ਜੀ ਨੂੰ ਆਰਸੀ ਪਰਿਵਾਰ ਵੱਲੋਂ ਮੁਬਾਰਕਾਂ।

Friday, November 20, 2009

ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਪੱਤਰਕਾਰ, ਪ੍ਰਮਿੰਦਰਜੀਤ ਨੂੰ 2009 ਦਾ ਇਆਪਾ ਐਵਾਰਡ

ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਪੱਤਰਕਾਰ, ਪ੍ਰਮਿੰਦਰਜੀਤ ਨੂੰ 2009 ਦਾ ਇਆਪਾ ਐਵਾਰਡ

ਰਿਪੋਰਟ ਜਾਰੀ ਕਰਤਾ: - ਡਾ. ਗੁਰੂਮੇਲ ਸਿੱਧੂ, ਸਕੱਤਰ

ਪੰਜਾਬੀ ਲੇਖਕਾਂ ਅਤੇ ਆਰਟਿਸਟਾਂ ਦੀ ਅੰਤਰਰਾਸ਼ਟਰੀ ਐਸੋਸੀਐਸ਼ਨ ਆਫ ਕੈਨੇਡਾ International Association of Punjabi Authors and Artists Inc. (ਇਆਪਾ) ਦੀ ਸਾਹਿਤਕ ਕਮੇਟੀ ਨੇ 2009 ਦਾ ਪ੍ਰੋ. ਪਿਆਰਾ ਸਿੰਘ ਗਿੱਲ ਅਤੇ ਕਰਮ ਸਿੰਘ ਸੰਧੂ ਯਾਦਗਾਰੀ ਸ਼੍ਰੋਮਣੀ ਸਾਹਿਤਕਾਰ/ ਸਮੀਖਿਆਕਾਰ ਐਵਾਰਡ ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਪੱਤਰਕਾਰ ਪ੍ਰਮਿੰਦਰਜੀਤ ਨੂੰ, ਉਸ ਦੀ ਕਵਿਤਾ ਅਤੇ ਸਾਹਿਤਕ ਪੱਤਰਕਾਰੀ ਦੇ ਖੇਤਰਾਂ ਵਿੱਚ ਪਾਏ ਯੋਗਦਾਨ ਨੂੰ ਮੁੱਖ ਰੱਖਦਿਆਂ, ਦੇਣ ਦਾ ਫੈਸਲਾ ਕੀਤਾ ਹੈਇਹ ਅਵਾਰਡ ਉਸ ਨੂੰ ਸਾਲ 2010 ਵਿੱਚ ਅੰਮ੍ਰਿਤਸਰ ਵਿਖੇ ਦਿੱਤਾ ਜਾਵੇਗਾ।

-----

ਪ੍ਰਮਿੰਦਰਜੀਤ ਆਧੁਨਿਕ ਸਮੇਂ ਦਾ ਪ੍ਰਸਿੱਧ ਪੰਜਾਬੀ ਕਵੀ ਅਤੇ ਸਾਹਿਤਕ ਪੱਤਰਕਾਰ ਹੈਉਸ ਦੀ ਪੰਜਾਬੀ ਸਾਹਿਤ ਨੂੰ ਦੇਣ ਸਦਕਾ ਕਈ ਵੱਡਮੁੱਲੇ ਐਵਾਰਡ ਮਿਲ ਚੁੱਕੇ ਹਨ ਜਿਨ੍ਹਾਂ ਵਿੱਚ ਭਾਸ਼ਾ ਵਿਭਾਗ, ਪੰਜਾਬ, ਦਾ ਸ਼ਰੋਮਣੀ ਸਾਹਿਤਕਾਰ ਐਵਾਰਡ, ਵਿਸ਼ਵ ਪੰਜਾਬੀ ਸਾਹਿਤ ਅਕਾਡਮੀ, ਕੈਲੇਫੋਰਨੀਆ, ਅਮਰੀਕਾ ਦਾ ਅਦੁੱਤੀ ਕਵੀ ਐਵਾਰਡ ਅਤੇ ਇੰਗਲੈਂਡ ਅਤੇ ਜਾਪਾਨ ਅਦਾਰਿਆਂ ਦੇ ਵੱਖ-ਵੱਖ ਐਵਾਰਡ ਸ਼ਾਮਿਲ ਹਨ

-----

ਪ੍ਰਮਿੰਦਰਜੀਤ ਆਧੁਨਿਕ ਸੰਵੇਦਨਾ ਦਾ ਕਵੀ ਹੈ ਜਿਸ ਦੇ ਵਿਸ਼ੇ ਆਧੁਨਿਕ ਇਨਸਾਨ ਦੇ ਹੋਣ ਥੀਣ ਦੀਆਂ ਬਹੁਪਰਤੀ ਸਮੱਸਿਆਵਾਂ ਨੂੰ ਬੜੇ ਕਲਾਤਮਕ ਅਤੇ ਸੂਖ਼ਮ ਢੰਗ ਨਾਲ ਚਿਤਰਦੇ ਹਨਉਸ ਦੀ ਸ਼ਬਦਾਬਲੀ ਬਹੁਤ ਪ੍ਰਭਾਵਸ਼ਾਲੀ ਹੈ, ਸਿਮਲੀਆਂ ਅਤੇ ਅਲੰਕਾਰ ਤਾਜ਼ਾ ਅਤੇ ਮੌਲਿਕ ਹਨਇਹ ਸਾਰੇ ਗੁਣ ਉਸ ਦੀ ਕਾਵਿ ਸ਼ੈਲੀ ਨੂੰ ਆਕਰਸ਼ਕ ਅਤੇ ਪੜ੍ਹਨ ਯੋਗ ਬਣਾਉਂਦੇ ਹਨ

-----

ਪ੍ਰਮਿੰਦਰਜੀਤ ਦੇ ਹੁਣ ਤੱਕ ਤਿੰਨ ਮੌਲਿਕ ਕਾਵਿ ਸੰਗ੍ਰਹਿ (ਲਿਖਤੁਮ ਪ੍ਰਮਿੰਦਰਜੀਤ, ਮੇਰੀ ਮਾਰਫਤ, ਬਚਪਨ ਘਰ ਤੇ ਮੈਂ) ਅਤੇ ਇਕ ਚੋਣਵੀਂ ਕਵਿਤਾ ਦੀ ਪੁਸਤਕ, ‘ਮੇਰੇ ਕੁੱਝ ਹਾਸਿਲਛਪ ਚੁਕੇ ਹਨਉਸ ਦਾ ਸਫ਼ਰਨਾਮਾ ਅਤੇ ਆਤਮਕਥਾ ਛਪਣ ਹੇਤ ਹਨ ਕਈ ਕਾਵਿ ਪੁਸਤਕਾਂ ਨੂੰ ਉਲਥਾਉਣ ਅਤੇ ਸੰਪਾਦਨਾ ਦੇ ਕਾਰਜ ਲਈ ਉਹ ਨਾਮਣਾ ਖੱਟ ਚੁੱਕਿਆ ਹੈ

-----

ਉਹ ਪੰਜਾਬੀ ਦਾ ਉੱਘਾ ਪੱਤਰਕਾਰ ਹੈ ਜਿਸ ਨੇ ਸਾਹਿਤਕ ਪੱਤਰਕਾਰੀ ਦੀ ਉਤਪਤੀ ਅਤੇ ਇਸ ਦੇ ਵਿਕਾਸ ਵਿੱਚ ਮੋਹਰੀ ਰੋਲ ਨਿਭਾਇਆ ਹੈਪਹਿਲਾਂ ਲੋਅਨਾਮੀਂ ਸਾਹਿਤਕ ਪੱਤਰ ਦੀ ਸੰਪਾਦਨਾ ਕੀਤੀ ਅਤੇ ਅੱਜ ਕੱਲ੍ਹ ਉਹ ਮਸ਼ਹੂਰ ਮੈਗਜ਼ੀਨ, “ਅੱਖਰ ਦੀ ਸੰਪਾਦਨਾ ਕਰ ਰਿਹਾ ਹੈ

ਇਆਪਾ ਐਵਾਰਡ ਦੇ 1978 ਵਿੱਚ ਸ਼ੁਰੂ ਹੋਣ ਤੋਂ ਲੈਕੇ ਅੱਜ ਤੱਕ ਦੇ ਜੇਤੂਆਂ ਦੀ ਸੂਚੀ ਨੱਥੀ ਕੀਤੀ ਜਾਂਦੀ ਹੈ

******

ਨੋਟ: ਦੋਸਤੋ! ਜੇਤੂਆਂ ਦੀ ਸੂਚੀ ਈਮੇਲ ਦੀ ਅਟੈਚਮੈਂਟ ਚੋਂ ਨਹੀਂ ਮਿਲ਼ੀ, ਜਦੋਂ ਵੀ ਮਿਲ਼ੇਗੀ, ਅਪਡੇਟ ਕਰ ਦਿੱਤੀ ਜਾਵੇਗੀ। ਆਰਸੀ ਪਰਿਵਾਰ ਵੱਲੋਂ ਪ੍ਰਮਿੰਦਰਜੀਤ ਜੀ ਨੂੰ ਬਹੁਤ-ਬਹੁਤ ਮੁਬਾਰਕਾਂ। ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

Thursday, November 5, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਯੂ.ਐੱਸ.ਏ. ਵਸਦੇ ਲੇਖਕ ਸੁਰਜੀਤ ਸਿੰਘ ਪੰਛੀ ਜੀ ਨੇ ਆਪਣੀਆਂ ਦੋ ਖ਼ੂਬਸੂਰਤ ਕਿਤਾਬਾਂ, (ਵਾਰਤਕ) ਭਾਈ ਨੰਦ ਲਾਲ ਜੀ ਗੋਇਆ ਮੇਰੀਆਂ ਨਜ਼ਰਾਂ ਵਿੱਚ' ਅਤੇ ਬੰਦਾ ਸਿੰਘ ਬਹਾਦਰ ਜੀਵਨ, ਸੰਘਰਸ਼ ਤੇ ਪ੍ਰਾਪਤੀਆਂ ਆਰਸੀ ਲਈ ਭੇਜੀਆਂ ਹਨ। ਪੰਛੀ ਸਾਹਿਬ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ


Monday, November 2, 2009

ਪ੍ਰਸਿੱਧ ਸ਼ਾਇਰ ਹਰਚਰਨ ਮਾਂਗਟ ਜੀ ਨਹੀਂ ਰਹੇ – ਸ਼ੋਕ ਸਮਾਚਾਰ

ਇਹ ਸੂਚਨਾ ਸ਼੍ਰੀ ਸੁਰਿੰਦਰ ਰਾਮਪੁਰੀ ਜੀ ਵੱਲੋਂ ਭੇਜੀ ਗਈ ਹੈ।

ਪ੍ਰਸਿੱਧ ਸ਼ਾਇਰ ਹਰਚਰਨ ਮਾਂਗਟ 2 ਨਵੰਬਰ ਨੂੰ ਸਦੀਵੀ ਵਿਛੋੜਾ ਦੇ ਗਏਉਹ 78 ਵਰ੍ਹਿਆਂ ਦੇ ਸਨਹਰਚਰਨ ਮਾਂਗਟ ਨੇ ਦੋ ਗ਼ਜ਼ਲ ਸੰਗ੍ਰਹਿ ਰਸਤਾ, ਜੀਵਨ ਤੇ ਪਿਆਸ’, ‘ਜ਼ਖ਼ਮਾਂ ਦੀ ਕਹਿਕਸ਼ਾਂਅਤੇ ਇਕ ਰੁਬਾਈ ਸੰਗ੍ਰਹਿ ਚਾਨਣ ਦੀ ਤਾਸੀਰਪੰਜਾਬੀ ਸਾਹਿਤ ਨੂੰ ਦਿੱਤੀਆਂਹਰਚਰਨ ਮਾਂਗਟ ਉਹਨਾਂ ਅੱਠ ਲੇਖਕਾਂ ਵਿਚ ਸ਼ਾਮਲ ਸਨ ਜਿਹਨਾਂ ਨੇ 7 ਅਗਸਤ 1953 ਨੂੰ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਸਥਾਪਨਾ ਕੀਤੀਉਹ ਇਸ ਸਭਾ ਦੇ ਜਨਰਲ ਸਕੱਤਰ, ਪ੍ਰਧਾਨ ਅਤੇ ਸਰਪ੍ਰਸਤ ਰਹੇਉਹ ਪਿਛਲੇ ਦਸ ਸਾਲਾਂ ਤੋਂ ਸਭਾ ਦੀ ਲਾਇਬਰੇਰੀ ਦੀ ਸੰਚਾਲਨਾ ਕਰ ਰਹੇ ਸਨਉਹ ਲੰਮਾ ਸਮਾਂ ਕਲਾਸੀਕਲ ਅਤੇ ਵਰਨੈਕੂਲਰ ਟੀਚਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਰਹੇਉਹ ਆਪਣੇ ਪਿੱਛੇ ਦੋ ਪੁੱਤਰ, ਇਕ ਧੀ ਅਤੇ ਭਰਿਆ ਪਰਿਵਾਰ ਛੱਡ ਗਏ ਹਨਹਰਚਰਨ ਮਾਂਗਟ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨਉਹਨਾਂ ਦਾ ਅੰਤਿਮ ਸਸਕਾਰ ਮੰਗਲਵਾਰ 3 ਨਵੰਬਰ ਨੂੰ ਸਵੇਰੇ 10 ਵਜੇ ਪਿੰਡ ਰਾਮਪੁਰ ਵਿਖੇ ਹੋਵੇਗਾ

-----

ਹਰਚਰਨ ਮਾਂਗਟ ਦੇ ਵਿਛੋੜੇ ਤੇ ਪੰਜਾਬੀ ਲਿਖਾਰੀ ਸਭਾ, ਰਾਮਪੁਰ ਦੇ ਪ੍ਰਧਾਨ ਸੁਰਿੰਦਰ ਰਾਮਪੁਰੀ, ਜਨਰਲ ਸਕੱਤਰ ਜਸਵੀਰ ਝੱਜ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ ਸੁਖਦੇਵ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਅਨੂਪ ਵਿਰਕ, ਜਨਰਲ ਸਕੱਤਰ ਡਾ ਸਰਬਜੀਤ ਸਿੰਘ, ਪ੍ਰੋ ਮੋਹਨ ਸਿੰਘ ਫਾਊਂਡੇਸ਼ਨ ਦੇ ਸਰਪ੍ਰਸਤ ਜਗਦੇਵ ਸਿੰਘ ਜੱਸੋਵਾਲ, ਹਰਨੇਕ ਰਾਮਪੁਰੀ, ਦੀਦਾਰ ਸਿੰਘ ਦੀਦਾਰ, ਜੋਗਿੰਦਰ ਸਿੰਘ ਓਬਰਾਏ, ਛਬੀਲ ਸਿੰਘ ਸੁਰਜੀਤ, ਮੱਲ ਸਿੰਘ ਰਾਮਪੁਰੀ, ਅਵਤਾਰ ਸਿੰਘ ਧਮੋਟ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ

ਦੁੱਖ ਵਿਚ ਸ਼ਰੀਕ

ਆਰਸੀ ਪਰਿਵਾਰ

ਪ੍ਰਸਿੱਧ ਲੇਖਕ, ਆਲੋਚਕ ਡਾ: ਗੁਲਜ਼ਾਰ ਮੁਹੰਮਦ ਗੌਰੀਆ ਨਹੀਂ ਰਹੇ – ਸ਼ੋਕ ਸਮਾਚਾਰ

ਸਾਹਿਤਕ ਹਲਕਿਆਂ ਵਿਚ ਇਹ ਖ਼ਬਰ ਬੇਹੱਦ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਦੇ ਨਾਮਵਰ ਲੇਖਕ, ਆਲੋਚਕ ਅਤੇ ਪੰਜਾਬੀ ਲੇਖਕ ਮੰਚ ਸਮਰਾਲਾ ਦੇ ਜਨਰਲ ਸਕੱਤਰ ਡਾ: ਗੁਲਜ਼ਾਰ ਮੁਹੰਮਦ ਗੌਰੀਆ 30 ਅਕਤੂਬਰ, 2009 ਨੂੰ ਦਿਲ ਦਾ ਦੌਰਾ ਪੈਣ ਕਰਕੇ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨਉਨ੍ਹਾਂ ਨੂੰ ਲੁਧਿਆਣਾ ਦੇ ਅਪੋਲੋ ਹਸਪਤਾਲ ਵਿਚ ਭਰਤੀ ਕਰਵਾਇਆ, ਪ੍ਰੰਤੂ ਉਹਨਾਂ ਨੂੰ ਬਚਾਇਆ ਨਾ ਜਾ ਸਕਿਆ52 ਵਰ੍ਹਿਆਂ ਦੇ ਗੌਰੀਆ ਸਮਰਾਲਾ ਨੇੜਲੇ ਪਿੰਡ ਪਪੜੌਦੀ ਵਿਖੇ ਮੁਸਲਿਮ ਪਰਿਵਾਰ ਵਿਚ ਜਨਮੇਮੁਹੰਮਦ ਗੌਰੀਆ ਨੇ ਪਹਿਲੇ ਨਾਵਲ 'ਮਹਿੰਦੀ ਵਾਲੇ ਹੱਥ' ਤੋਂ ਬਾਅਦ ਕਹਾਣੀ ਸੰਗ੍ਰਹਿ 'ਜੰਕਸ਼ਨ' ਅਤੇ 'ਘੋੜ ਸਵਾਰ' ਪੰਜਾਬੀ ਦੇ ਸੁਹਿਰਦ ਪਾਠਕਾਂ ਨੂੰ ਦਿੱਤੇਆਲੋਚਨਾ ਦੇ ਖੇਤਰ ਵਿਚ ਸ੍ਰੀ ਗੌਰੀਆ ਪੰਜਾਬੀ ਦੇ ਵੱਖ-ਵੱਖ ਅਖ਼ਬਾਰਾਂ ਵਿਚ ਅਕਸਰ ਚਰਚਾ ਵਿਚ ਰਹਿੰਦੇ ਸਨਉਨ੍ਹਾਂ ਦੀ ਮ੍ਰਿਤਕਦੇਹ 31 ਅਕਤੂਬਰ ਨੂੰ ਸਵੇਰੇ 10 ਵਜੇ ਸਮਰਾਲਾ ਨੇੜੇ ਪਿੰਡ ਪਪੜੌਦੀ ਵਿਖੇ ਸਪੁਰਦ-ਏ-ਖ਼ਾਕ ਕੀਤਾ ਗਿਆ

ਦੁੱਖ ਵਿਚ ਸ਼ਰੀਕ

ਆਰਸੀ ਪਰਿਵਾਰ