Monday, November 2, 2009

ਪ੍ਰਸਿੱਧ ਲੇਖਕ, ਆਲੋਚਕ ਡਾ: ਗੁਲਜ਼ਾਰ ਮੁਹੰਮਦ ਗੌਰੀਆ ਨਹੀਂ ਰਹੇ – ਸ਼ੋਕ ਸਮਾਚਾਰ

ਸਾਹਿਤਕ ਹਲਕਿਆਂ ਵਿਚ ਇਹ ਖ਼ਬਰ ਬੇਹੱਦ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਦੇ ਨਾਮਵਰ ਲੇਖਕ, ਆਲੋਚਕ ਅਤੇ ਪੰਜਾਬੀ ਲੇਖਕ ਮੰਚ ਸਮਰਾਲਾ ਦੇ ਜਨਰਲ ਸਕੱਤਰ ਡਾ: ਗੁਲਜ਼ਾਰ ਮੁਹੰਮਦ ਗੌਰੀਆ 30 ਅਕਤੂਬਰ, 2009 ਨੂੰ ਦਿਲ ਦਾ ਦੌਰਾ ਪੈਣ ਕਰਕੇ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨਉਨ੍ਹਾਂ ਨੂੰ ਲੁਧਿਆਣਾ ਦੇ ਅਪੋਲੋ ਹਸਪਤਾਲ ਵਿਚ ਭਰਤੀ ਕਰਵਾਇਆ, ਪ੍ਰੰਤੂ ਉਹਨਾਂ ਨੂੰ ਬਚਾਇਆ ਨਾ ਜਾ ਸਕਿਆ52 ਵਰ੍ਹਿਆਂ ਦੇ ਗੌਰੀਆ ਸਮਰਾਲਾ ਨੇੜਲੇ ਪਿੰਡ ਪਪੜੌਦੀ ਵਿਖੇ ਮੁਸਲਿਮ ਪਰਿਵਾਰ ਵਿਚ ਜਨਮੇਮੁਹੰਮਦ ਗੌਰੀਆ ਨੇ ਪਹਿਲੇ ਨਾਵਲ 'ਮਹਿੰਦੀ ਵਾਲੇ ਹੱਥ' ਤੋਂ ਬਾਅਦ ਕਹਾਣੀ ਸੰਗ੍ਰਹਿ 'ਜੰਕਸ਼ਨ' ਅਤੇ 'ਘੋੜ ਸਵਾਰ' ਪੰਜਾਬੀ ਦੇ ਸੁਹਿਰਦ ਪਾਠਕਾਂ ਨੂੰ ਦਿੱਤੇਆਲੋਚਨਾ ਦੇ ਖੇਤਰ ਵਿਚ ਸ੍ਰੀ ਗੌਰੀਆ ਪੰਜਾਬੀ ਦੇ ਵੱਖ-ਵੱਖ ਅਖ਼ਬਾਰਾਂ ਵਿਚ ਅਕਸਰ ਚਰਚਾ ਵਿਚ ਰਹਿੰਦੇ ਸਨਉਨ੍ਹਾਂ ਦੀ ਮ੍ਰਿਤਕਦੇਹ 31 ਅਕਤੂਬਰ ਨੂੰ ਸਵੇਰੇ 10 ਵਜੇ ਸਮਰਾਲਾ ਨੇੜੇ ਪਿੰਡ ਪਪੜੌਦੀ ਵਿਖੇ ਸਪੁਰਦ-ਏ-ਖ਼ਾਕ ਕੀਤਾ ਗਿਆ

ਦੁੱਖ ਵਿਚ ਸ਼ਰੀਕ

ਆਰਸੀ ਪਰਿਵਾਰ


No comments: