Tuesday, October 27, 2009

ਪ੍ਰੈਸ ਰਿਲੀਜ਼ - 17 ਅਕਤੂਬਰ 2009 ਬੀ.ਸੀ. ਕੈਨੇਡਾ ਦੇ ਪੰਜਾਬੀ ਲੇਖਕਾਂ ਦੇ ਨਾਂ

ਇਹ ਸੂਚਨਾ Anne Murphy Assistant Professor Department of Asian Studies

University of British Columbia ਵੱਲੋਂ ਜਾਰੀ ਕੀਤੀ ਗਈ ਹੈ।

ਸੰਨ 2009 ਤੋਂ ਯੂ ਬੀ ਸੀ ਦੇ ਏਸ਼ੀਅਨ ਸਟੱਡੀਜ਼ ਵਿਭਾਗ ਵਲੋਂ ਹਰ ਸਾਲ ਬੀ ਸੀ ਦੇ ਇਕ ਪੰਜਾਬੀ ਲੇਖਕ ਦਾ ਸਨਮਾਨ ਕਰਨ ਦੀ ਪਿਰਤ ਸ਼ੁਰੂ ਕੀਤੀ ਗਈ ਹੈਇਸ ਪਿਰਤ ਅਧੀਨ ਅਪ੍ਰੈਲ 2009 ਵਿੱਚ ਪਹਿਲਾ ਇਨਾਮ ਗੁਰਚਰਨ ਰਾਮਪੁਰੀ ਨੂੰ ਪੰਜਾਬੀ ਸਾਹਿਤ ਵਿੱਚ ਸਮੁੱਚੇ ਜੀਵਨ ਕਾਲ ਦੌਰਾਨ ਪਾਏ ਵੱਡਮੁੱਲੇ ਯੋਗਦਾਨ ਲਈ ਦਿੱਤਾ ਗਿਆ ਸੀ2010 ਵਿੱਚ ਉਸ ਲੇਖਕ ਦਾ ਸਨਮਾਨ ਕੀਤਾ ਜਾਵੇਗਾ ਜਿਸ ਦੀ ਕਿਤਾਬ ਪਿਛਲੇ ਤਿੰਨਾਂ ਸਾਲਾਂ(2007 ਤੋਂ 2009 ਤੱਕ) ਵਿੱਚ ਛਪੀਆਂ ਕਿਤਾਬਾਂ ਵਿੱਚੋਂ ਸਭ ਤੋਂ ਅਹਿਮ ਜਾਂ ਖ਼ਾਸ ਹੋਵੇਕਿਤਾਬ ਦੀ ਅਹਿਮੀਅਤ ਬਾਰੇ ਫੈਸਲਾ ਬੀ ਸੀ ਦੇ ਲੇਖਕਾਂ ਦੀ ਇਕ ਪੈਨਲ ਕਰੇਗੀਅਗਲੇ ਸਾਲ ਫਿਰ ਬੀ ਸੀ ਦੇ ਕਿਸੇ ਹੋਰ ਲੇਖਕ ਨੂੰ ਸਮੁੱਚੇ ਜੀਵਨ ਕਾਲ ਦੌਰਾਨ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਜਾਵੇਗਾ ਅਤੇ ਉਸ ਤੋਂ ਅਗਲੇਸਾਲ ਫਿਰ ਕਿਸੇ ਨਵੀਂ ਕਿਤਾਬ ਲਈ ਸਨਮਾਨ ਦਿੱਤਾ ਜਾਵੇਗਾ

-----

ਇਸ ਸਨਮਾਨ ਵਿੱਚ ਸਨਮਾਨ ਚਿੰਨ੍ਹ ਦੇ ਨਾਲ 1000 ਡਾਲਰ ਦੀ ਰਕਮ ਦਿੱਤੀ ਜਾਵੇਗੀਇਸ ਇਨਾਮ ਦੇ ਮੁਕਾਬਲੇ ਲਈ ਨਾਂ ਦਰਜ ਕਰਾਉਣ ਲਈ ਲੇਖਕ ਖ਼ੁਦ ਜਾਂ ਉਹਨਾਂ ਦੇ ਦੋਸਤ ਮਿੱਤਰ ਸਾਨੂੰਪਿਛਲੇ ਤਿੰਨਾਂ ਸਾਲਾਂ ਦੌਰਾਨ ਛਪੀ ਲੇਖਕ ਦੀ ਕਿਤਾਬ ਅਤੇ ਸੀ. ਵੀ. (ਲੇਖਕ ਦਾ ਸੰਖੇਪ ਜੀਵਨ ਬਿਓਰਾ) ਭੇਜ ਦੇਣਕਿਤਾਬ ਅਤੇ ਸੀ ਵੀ ਦੀਆਂ ਪੰਜ ਕਾਪੀਆਂ (ਹਰ ਪੈਨਲ ਮੈਂਬਰ ਲਈ ਇਕ ਕਾਪੀ) 8 ਜਨਵਰੀ 2010ਤੱਕ ਭੇਜੀਆਂ ਜਾਣ

ਕਿਤਾਬਾਂ ਭੇਜਣ ਲਈ ਪਤਾ ਹੈ:

Punjabi Writers

Department of Asian Studies

1871 West Mall

UBC Asian Centre

Vancouver BC V6T 1Z2

ਇਹ ਸਨਮਾਨ 24 ਅਪਰੈਲ 2010 ਨੂੰ ਯੂ ਬੀ ਸੀ ਵਿੱਚ ਪੰਜਾਬੀ ਬੋਲੀ ਦੇ ਜਸ਼ਨ ਦੌਰਾਨ ਕੀਤਾ ਜਾਵੇਗਾਇਸ ਜਸ਼ਨ ਵਿਚ ਲੇਖਕ, ਵਿਦਵਾਨ, ਵਿਦਿਆਰਥੀ, ਮਾਪੇ ਅਤੇ ਪੰਜਾਬੀ ਭਾਈਚਾਰਾ ਸ਼ਾਮਿਲ ਹੋਵੇਗਾਇਸਸਮੇਂ ਪੰਜਾਬੀ ਬੋਲੀ ਤੇ ਸਾਹਿਤ ਬਾਰੇ ਭਾਸ਼ਣ ਦੇਣ ਲਈ ਅਮਰੀਕਾ ਤੋਂ ਇੱਕ ਵਿਦਵਾਨ, ਫ਼ਰੀਨਾ ਮੀਰ (ਯੁਨੀਵਰਸਿਟੀ ਆਫ਼ ਮਿਸ਼ੀਗਨ) ਆਵੇਗੀਜਸ਼ਨ ਵਿੱਚ ਪੰਜਾਬੀ ਲੇਖ ਮੁਕਾਬਲੇ ਵਿਚ ਜਿੱਤੇ ਹੋਏ ਵਿਦਿਆਰਥੀਆਂ ਨੂੰ ਵੀ ਇਨਾਮ ਦਿੱਤੇ ਜਾਣਗੇ, ਅਤੇ ਯੂ ਬੀ ਸੀ ਦੇ ਪੰਜਾਬੀ ਵਿਦਿਆਰਥੀ ਨਾਟਕ, ਕਵਿਤਾਵਾਂ,ਆਦਿ ਪੇਸ਼ ਕਰਨਗੇਇਹ ਜਸ਼ਨ ਹਰ ਸਾਲ ਯੂ ਬੀ ਸੀ (ਵੈਨਕੂਵਰ) ਦੇ ਏਸ਼ੀਅਨ ਸਟੱਡੀਜ਼ ਵਿਭਾਗ ਵਲੋਂ ਹਰਜੀਤ ਕੌਰ ਸਿੱਧੂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈਹਰਜੀਤ ਕੌਰ ਸਿੱਧੂ (1937-2007), ਇਕ ਚੰਗੀ ਪਤਨੀ, ਮਾਂ, ਤੇ ਅਧਿਆਪਕਾ ਸੀ, ਅਤੇ ਵਿਦਿਆ, ਪੰਜਾਬੀ ਬੋਲੀ ਅਤੇ ਸੱਭਿਆਚਾਰ, ਅਤੇ ਨਾਰੀਆਂ ਦੇ ਹੱਕਾਂ ਦੀ ਸਮਰਥਕ ਸੀਜਸ਼ਨ ਜਾਂ ਲੇਖ ਮੁਕਾਬਲੇ ਬਾਰੇ ਹੋਰ ਜਾਣਕਾਰੀ ਲਈ www.asia.ubc.edu ਦੇ ਥੱਲੇ ਵੇਖੋ ਜਾਂ ਸੁਖਵੰਤ ਹੁੰਦਲ ਨੂੰ 604-644-2470 ਤੇ ਜਾਂ ਏਸ਼ੀਅਨ ਸਟੱਡੀਜ਼ ਵਿਭਾਗ ਨੂੰ 604-822-0019 ਤੇ ਫੋਨ ਕਰੋ

No comments: