Sunday, February 28, 2010

ਆਰਸੀ ਲਈ ਪਹੁੰਚੇ ‘ਅੱਖਰ ਵਰਡ ਪ੍ਰੋਸੈੱਸਰ 2010’ ਲਈ ਧੰਨਵਾਦ

ਦੋਸਤੋ! ਆਰਸੀ ਪਰਿਵਾਰ ਲਈ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਡਾ: ਗੁਰਪ੍ਰੀਤ ਸਿੰਘ ਲਹਿਲ ਜੀ ਨੇ ਅੱਖਰ ਵਰਡ ਪ੍ਰੋਸੈੱਸਰ 2010 ਆਰਸੀ ਵਾਸਤੇ ਭੇਜਿਆ ਹੈ। ਉਹਨਾਂ ਆਪਣੀ ਅਣਥੱਕ ਮਿਹਨਤ ਦੇ ਸਦਕਾ, ਪੰਜਾਬੀ ਦੀ ਟਾਈਪਿੰਗ, ਫੌਂਟ ਕਨਵਰਜ਼ਨ ਅਤੇ ਹੋਰ ਬਹੁਤ ਸਾਰੇ ਹੁਣ ਤੱਕ ਔਖੇ ਅਤੇ ਅਸੰਭਵ ਸਮਝੇ ਜਾਂਦੇ ਕੰਮ ਸੰਭਵ ਕਰ ਦਿਖਾਏ ਹਨ, ਜਿਨ੍ਹਾਂ ਤੇ ਹਰ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ ਹੈ। ਮੈਂ ਡਾ: ਸਾਹਿਬ ਦੀ ਦਿਲੋਂ ਮਸ਼ਕੂਰ ਹਾਂ। ਉਹਨਾਂ ਬਾਰੇ ਆਪਾਂ ਜਲਦੀ ਹੀ ਆਰਸੀ ਤੇ ਇਕ ਲੇਖ ਚ ਸਾਰੀ ਜਾਣਕਾਰੀ ਸ਼ਾਮਿਲ ਕਰਾਂਗੇ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

Friday, February 26, 2010

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਯੂ.ਐੱਸ.ਏ. ਵਸਦੇ ਗ਼ਜ਼ਲਗੋ ਸੁਰਿੰਦਰ ਸੋਹਲ ਜੀ ਨੇ ਜਲੰਧਰ ਵਸਦੇ ਸ਼ਾਇਰ ਸੁਰਜੀਤ ਸਾਜਨ ਜੀ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਖ਼ੂਬਸੂਰਤ ਗ਼ਜ਼ਲ-ਸੰਗ੍ਰਹਿ: ਗੁਲਾਬੀ ਰੰਗ ਦੇ ਸੁਪਨੇ ਆਰਸੀ ਲਈ ਭੇਜਿਆ ਹੈ। ਸੋਹਲ ਸਾਹਿਬ ਅਤੇ ਸਾਜਨ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ
Thursday, February 25, 2010

ਪ੍ਰਸਿੱਧ ਪੰਜਾਬੀ ਲੇਖਕ ਬਲਬੀਰ ਸਿੰਘ ਮੋਮੀ ਨੂੰ ਪਾਕਿਸਤਾਨ ਸਰਕਾਰ ਵੱਲੋਂ ਪੰਜਾਬੀ ਕਾਨਫਰੰਸ ਲਈ ਸੱਦਾ - ਸੂਚਨਾ

ਪ੍ਰਸਿੱਧ ਪੰਜਾਬੀ ਲੇਖਕ ਅਤੇ ਖ਼ਬਰਨਾਮਾ ਦੇ ਸਾਹਿਤਕ ਸੰਪਾਦਕ ਸ: ਬਲਬੀਰ ਸਿੰਘ ਮੋਮੀ ਨੂੰ ਪਾਕਿਸਤਾਨ ਸਰਕਾਰ ਵੱਲੋਂ ਪੰਜਾਬੀ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਸੱਦਾ-ਪੱਤਰ ਪ੍ਰਾਪਤ ਹੋਇਆ ਹੈ। ਪਾਕਿਸਤਾਨ ਅਕੈਡਮੀ ਆਫ ਲੈਟਰਜ਼/ਗਵਰਮੈਂਟ ਆਫ ਪਾਕਿਸਤਾਨ ਨੇ ਸ: ਮੋਮੀ ਨੂੰ 14 ਤੋ 16 ਮਾਰਚ ਨੂੰ ਇਸਲਾਮਾਬਾਦ ਵਿਚ ਹੋ ਰਹੀ ਇੰਟਰਨੈਸ਼ਨਲ ਕਾਨਫਰੰਸ ਆਫ ਰਾਈਟਰਜ਼ ਐਂਡ ਇਨਟਲੈਕੂਚਲਜ਼ ਆਨ ਸੂਫੀਇਜ਼ਮ ਐਂਡ ਪੀਸਵਿਸ਼ੇ ਤੇ ਪੇਪਰ ਪੜ੍ਹਨ ਲਈ ਸੱਦਾ-ਪੱਤਰ ਭੇਜਿਆ ਹੈਸ: ਮੋਮੀ ਦੀ ਹਵਾਈ ਟਿਕਟ ਅਤੇ ਰਿਹਾਇਸ਼ ਦਾ ਖ਼ਰਚ ਅਕੈਡਮੀ ਵੱਲੋਂ ਅਦਾ ਕੀਤਾ ਜਾਵੇਗਾਯਤਨ ਜਾਰੀ ਹਨ ਕਿ ਲੇਖਕ ਦੀ ਬਹੁ ਚਰਚਿਤ ਸਵੈ-ਜੀਵਨੀ ਕਿਹੋ ਜਿਹਾ ਸੀ ਜੀਵਨ?” ਦਾ ਪਹਿਲਾ ਭਾਗ ਸ਼ਾਹਮੁਖੀ ਵਿਚ ਲੇਖਕ ਦੀ ਪਾਕਿਸਤਾਨ ਫੇਰੀ ਵੇਲੇ ਰਿਲੀਜ਼ ਕੀਤਾ ਜਾ ਸਕੇਭਾਰਤ ਵਿਚ ਵੀ ਇਹ ਸਵੈ-ਜੀਵਨੀ ਛਪਣ ਅਧੀਨ ਹੈਚੇਤੇ ਰਹੇ ਇਸ ਸਵੈ-ਜੀਵਨੀ ਵਿਚ ਦੇਸ਼ ਦੀ ਵੰਡ ਦੀ ਤਰਾਸਦੀ ਅਤੇ ਮੁੜ ਵਸੇਬੇ ਦੀਆਂ ਸਮੱਸਿਆਵਾਂ ਨੂੰ ਬੜੀ ਬਾਰੀਕੀ ਨਾਲ ਵਰਨਣ ਕੀਤਾ ਗਿਆ ਹੈ ਅਤੇ ਸਵੈ-ਜੀਵਨੀ ਖ਼ਬਰਨਾਮਾ ਅਤੇ ਆਰਸੀ ਵਿੱਚ ਲਗਾਤਾਰ ਕਿਸ਼ਤਵਾਰ ਪ੍ਰਕਾਸ਼ਿਤ ਕੀਤੀ ਜਾ ਰਹੀ ਹੈਲੇਖਕ ਵੱਲੋਂ ਜਾਣ ਦੀਆਂ ਤਿਆਰੀਆਂ ਸ਼ੁਰੂ ਹਨ

Tuesday, February 23, 2010

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਟਰਾਂਟੋ, ਕੈਨੇਡਾ ਵਸਦੇ ਲੇਖਕ ਸੁਖਿੰਦਰ ਜੀ ਆਪਣੀਆਂ ਤਿੰਨ ਖ਼ੂਬਸੂਰਤ ਕਿਤਾਬਾਂ: ਕਾਵਿ-ਸੰਗ੍ਰਹਿ: 'ਪ੍ਰਦੂਸ਼ਿਤ ਹਵਾ ਨਾਲ਼ ਸੰਵਾਦ', ਕੁੱਤਿਆਂ ਬਾਰੇ ਕਵਿਤਾਵਾਂ ਅਤੇ ਨਿਬੰਧ-ਸੰਗ੍ਰਹਿ: ਸੁਖਿੰਦਰ: ਕਾਵਿ-ਚਿੰਤਨ (ਸੰਪਾਦਨਾ: ਸਤਿੰਦਰ ਸਿੰਘ ਨੂਰ) ਅਤੇ ਮੈਗਜ਼ੀਨ ਸੰਵਾਦ ਦੇ ਦੋ ਅੰਕ ਸਰੀ ਵਸਦੇ ਲੇਖਕ ਹਰਜੀਤ ਦੌਧਰੀਆ ਜੀ ਹੱਥ ਆਰਸੀ ਲਈ ਭੇਜੇ ਹਨ। ਦੌਧਰੀਆ ਸਾਹਿਬ ਅਤੇ ਸੁਖਿੰਦਰ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾMonday, February 22, 2010

ਮਨਜੀਤ ਮੀਤ ਅਤੇ ਗਿੱਲ ਮੋਰਾਂਵਾਲੀ ਸਨਮਾਨ ਸਮਾਗਮ 6 ਮਾਰਚ, 2010 ਨੂੰ ਸਰੀ, ਕੈਨੇਡਾ ਵਿਖੇ ਹੋਵੇਗਾ

ਪੰਜਾਬੀ ਦੇ ਕਾਵਿ-ਨਾਟਕਾਰ ਤੇ ਕਵੀ ਮਨਜੀਤ ਮੀਤ ਅਤੇ ਕਵੀ ਗਿੱਲ ਮੋਰਾਂਵਾਲੀ ਦਾ ਸਨਮਾਨ ਸਮਾਗਮ 6 ਮਾਰਚ, 2010 ਨੂੰ ਬਾਅਦ ਦੁਪਹਿਰ 12.30 ਵਜੇ ਪ੍ਰੌਗਰੈਸਿਵ ਕਲਚਰ ਸੈਨਟਰ, ਯੂਨਿਟ ਨੰਬਰ 126, 130 ਸਟਰੀਟ, ਸਰੀ ਵਿਖੇ ਆਯੋਜਤ ਕੀਤਾ ਗਿਆ ਹੈ!ਕੈਨੇਡੀਅਨ ਇੰਟਰਨੈਸ਼ਨਲ ਪੰਜਾਬੀ ਸਾਹਿਤ ਅਕਾਡਮੀ(ਸਿਪਸਾ) ਵਲੋਂ ਮਨਜੀਤ ਮੀਤ ਨੂੰ ਡਾ. ਸੁਰਜੀਤ ਸਿੰਘ ਸੇਠੀ ਯਾਦਗਾਰੀ ਪੁਰਸਕਾਰ ਨਾਲ ਅਤੇ ਗਿੱਲ ਮੋਰਾਂਵਾਲੀ ਨੂੰ ਈਸ਼ਰ ਸਿੰਘ ਅਟਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।

-----

ਗਿੱਲ ਮੋਰਾਂਵਾਲੀ ਬੀ.ਸੀ. ਦਾ ਪ੍ਰਸਿਧ ਸੀਨੀਅਰ ਤੇ ਪ੍ਰੌਢ ਕਵੀ ਹੈ ਅਤੇ ਮਨਜੀਤ ਮੀਤ ਨੇ ਕਾਵਿ-ਨਾਟਕ, ਆਧੁਨਿਕ ਕਵਿਤਾ ਤੇ ਸੰਪਾਦਨ ਦੇ ਖੇਤਰ ਵਿਚ ਜ਼ਿਕਰ ਗੋਚਰਾ ਕੰਮ ਕੀਤਾ ਹੈ।ਇਸੇ ਸਮਾਗਮ ਵਿਚ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਪੰਜਾਬੀ ਆਥਰਜ਼ ਐਂਡ ਆਰਟਿਸਟਸ(ਇਆਪਾ - ਕੈਨੇਡਾ) ਵਲੋਂ ਮਨਜੀਤ ਮੀਤ ਨੂੰ ਅੰਤਰ-ਰਾਸ਼ਟਰੀ ਸ਼੍ਰੋਮਣੀ ਕਾਵਿ-ਨਾਟਕਾਰ ਤੇ ਕਵੀ ਪੁਰਸਕਾਰ ਨਾਲ ਅਭਿਨੰਦਤ ਕੀਤਾ ਜਾਵੇਗਾ। ਇਹ ਪੁਰਸਕਾਰ ਮਨਜੀਤ ਮੀਤ ਨੂੰ ਉਸਦੇ ਕਾਵਿ-ਨਾਟਕ: ਅਧੂਰੇ ਪੈਗੰਬਰਤੇ ਉਸਦੀ ਸਮੁੱਚੀ ਕਾਵਿ-ਪ੍ਰਾਪਤੀ ਲਈ ਦਿੱਤਾ ਜਾ ਰਿਹਾ ਹੈ। ਅਧੂਰੇ ਪੈਗੰਬਰਨੂੰ ਇਸ ਸੰਸਥਾ ਵੱਲੋਂ ਇਸ ਦਹਾਕੇ ਦੀ ਸਰਵੋਤਮ ਪੁਸਤਕ ਘੋਸ਼ਿਤ ਕੀਤਾ ਗਿਆ ਹੈ।

-----

ਯਾਦ ਰਹੇ ਕਿ ਇਆਪਾ ਦਾ ਇਹ ਪੁਰਸਕਾਰ ਲੈਣ ਵਾਲਿਆਂ ਵਿਚ ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ, ਅੰਮ੍ਰਿਤਾ ਪ੍ਰੀਤਮ, ਅਜੀਤ ਕੌਰ, ਕਰਤਾਰ ਸਿੰਘ ਦੁੱਗਲ, ਡਾ. ਹਰਿਭਜਨ ਸਿੰਘ, ਡਾ. ਦਲੀਪ ਕੌਰ ਟਿਵਾਣਾ, ਡਾ. ਸੁਰਜੀਤ ਸਿੰਘ ਸੇਠੀ, ਡਾ. ਹਰਚਰਨ ਸਿੰਘ, ਫ਼ਖ਼ਰ ਜ਼ਮਾਨ ਤੇ ਅਫ਼ਜ਼ਲ ਅਹਿਸਨ ਰੰਧਾਵਾ ਆਦਿ ਤੋਂ ਬਿਨਾਂ ਦੋ ਸਿਰਮੌਰ ਪਰਵਾਸੀ ਪੱਤਰਕਾਰ ਸਵਰਗੀ ਤਾਰਾ ਸਿੰਘ ਹੇਅਰ ਅਤੇ ਤਰਸੇਮ ਸਿੰਘ ਪੁਰੇਵਾਲ ਦੇ ਨਾਮ ਵੀ ਸ਼ਾਮਿਲ ਹਨ। ਇਸ ਸਮਾਗਮ ਵਿਚ ਦਰਸ਼ਕਾਂ ਦੇ ਮਨੋਰੰਜਨ ਲਈ ਗੀਤ ਸੰਗੀਤ ਦੇ ਨਾਲ ਹੀ ਕਵੀ ਦਰਬਾਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਕਿਰਪਾ ਕਰਕੇ ਇਸ ਸਮਾਗਮ ਦੀ ਆਪਣੀ ਹਾਜ਼ਰੀ ਨਾਲ਼ ਸ਼ੋਭਾ ਜ਼ਰੂਰ ਵਧਾਓ ਜੀ।

ਭੂਪਿੰਦਰ ਧਾਲੀਵਾਲ

ਸੰਚਾਲਕ ਅਤੇ ਕੋਆਰਡੀਨੇਟਰ

ਫੋਨ : (604) 825 5061

Friday, February 19, 2010

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਸਰੀ, ਕੈਨੇਡਾ ਵਸਦੇ ਲੇਖਕ ਪ੍ਰਿੰ: ਸਰਵਣ ਸਿੰਘ ਔਜਲਾ ਜੀ ਨੇ ਹਾਲ ਹੀ ਵਿਚ ਪ੍ਰਕਾਸ਼ਿਤ ਆਪਣਾ ਖ਼ੂਬਸੂਰਤ ਧਾਰਮਿਕ ਨਿਬੰਧ-ਸੰਗ੍ਰਹਿ ਅਨ੍ਹੇਰੇ ਰਾਹ ਅਤੇ ਪੰਥ ਆਰਸੀ ਲਈ ਭੇਜਿਆ ਹੈ। ਪ੍ਰਿੰ: ਔਜਲਾ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ
ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਸਰੀ, ਕੈਨੇਡਾ ਵਸਦੇ ਲੇਖਕ ਪ੍ਰਿੰ: ਸਰਵਣ ਸਿੰਘ ਔਜਲਾ ਜੀ ਥੋੜ੍ਹੇ ਦਿਨ ਪਹਿਲਾਂ ਹੀ ਇੰਡੀਆ ਹੋ ਕੇ ਆਏ ਹਨ। ਉਹਨਾਂ ਨੇ ਮਰਹੂਮ ਲੇਖਕ ਸ: ਪ੍ਰੇਮ ਸਿੰਘ ਮਸਤਾਨਾ ਜੀ ਦੀਆਂ ਦੋ ਖ਼ੂਬਸੂਰਤ ਕਿਤਾਬਾਂ, ਨਿਬੰਧ-ਸੰਗ੍ਰਹਿ ਸ਼ਬਦ ਸੈਨਤਾਂ ਅਤੇ ਗ਼ਜ਼ਲ ਦੇ ਵਿਧੀ-ਵਿਧਾਨ ਤੇ ਲਿਖੀ ਕਿਤਾਬ ਪਿੰਗਲ ਅਤੇ ਅਰੂਜ਼ ਦੀ ਸੂਝ ਆਰਸੀ ਲਈ ਲਿਆਂਦੀਆਂ ਹਨ। ਮੈਂ ਇਕ ਵਾਰ ਫੇਰ ਪ੍ਰਿੰ: ਔਜਲਾ ਜੀ ਦੀ ਦਿਲੋਂ ਸ਼ੁਕਰਗੁਜ਼ਾਰ ਹਾਂ।

ਅਦਬ ਸਹਿਤ

ਤਨਦੀਪ ਤਮੰਨਾThursday, February 18, 2010

ਪੰਜਾਬੀ ਕੈਨੇਡੀਅਨ ਡਾਇਸਪੋਰਾ ਸਾਹਿਤ – ਸਿਮਪੋਜ਼ੀਅਮ – ਮਾਰਚ 8, 2010 ਨੂੰ ਹੋਵੇਗਾ - ਸੂਚਨਾ

ਯੂ.ਬੀ.ਸੀ. ਦੀ ਏਸ਼ੀਅਨ ਲਾਇਬ੍ਰੇਰੀ ਦੀ 50 ਵੀਂ ਵਰ੍ਹੇ-ਗੰਢ ਦੇ ਮੌਕੇ ਤੇ ਪੰਜਾਬੀ ਕੈਨੇਡੀਅਨ ਡਾਇਸਪੋਰਾ ਸਾਹਿਤ - ਸਿਮਪੋਜ਼ੀਅਮ

ਸਵਾਗਤੀ ਭਾਸ਼ਨ: ਸਰਬਜੀਤ ਕੌਰ ਰੰਧਾਵਾ ਅਤੇ ਐਲਾਨੋਰ ਯੌਐਨ

ਰਵਿੰਦਰ ਰਵੀ ਮੁੱਖ ਬੁਲਾਰੇ 11:00 ਸਵੇਰੇ

ਸੁਖਵੰਤ ਹੁੰਦਲ (ਪੰਜਾਬੀ ਕੈਨੇਡੀਅਨ ਡਾਇਸਪੋਰਾ ਸਾਹਿਤ…)

ਮਨਜੀਤ ਮੀਤ (ਕਵਿਤਾ-ਪਾਠ)

ਦੁਪਹਿਰ ਦਾ ਖਾਣਾ 12:30

ਹਰਚੰਦ ਸਿੰਘ ਬਾਗੜੀ (ਕਵਿਤਾ-ਪਾਠ)

ਪ੍ਰਸ਼ਨ ਉੱਤਰ ਸਮਾਂ

ਸਮਾਪਤੀ 2 ਵਜੇ ਦੁਪਿਹਰ

ਰਵਿੰਦਰ ਰਵੀ

ਮਾਰਚ 8, ਸੋਮਵਾਰ, 11:00-2:00 ਵਜੇ

ਏਸ਼ੀਅਨ ਸੈਂਟਰ ਆਡੀਟੋਰੀਅਮ

1871 Weat Mall Vancouver, B.C. V6T 1Z2

-----

ਰਵਿੰਦਰ ਰਵੀ ਬੀ. ਸੀ ਦੇ ਮਸ਼ਹੂਰ ਕਵੀ ਅਤੇ ਲੇਖਕ ਹਨ ਜਿਨ੍ਹਾਂ ਦੀਆਂ 80 ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿੰਨ੍ਹਾ ਵਿੱਚ ਅੰਗਰੇਜ਼ੀ ਚ ਲਿਖੀਆਂ Restless Soul and Wind Song ਬਹੁਤ ਪ੍ਰਸਿੱਧ ਹਨਆਪ ਸਭ ਨੂੰ ਇਸ ਪ੍ਰੋਗਰਾਮ ਵਿੱਚ ਆਉਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਜਿੱਥੇ ਹੋਰ ਲੇਖਕ, ਸਕਾਲਰ, ਵਿਦਿਆਰਥੀ ਅਤੇ ਭਾਈਚਾਰਾ ਰਵਿੰਦਰ ਰਵੀ ਦੀਆਂ ਲਿਖਤਾਂ ਦਾ ਅਨੰਦ ਮਾਨਣ ਲਈ ਇੱਕਠੇ ਹੋਣਗੇ

ਇਸ ਦੇ ਨਾਲ ਹੀ ਕਵੀ, ਲੇਖਕ, ਅਤੇ ਗੀਤਕਾਰ ਹਰਚੰਦ ਸਿੰਘ ਬਾਗੜੀ ਵੀ ਆਪਣੀਆਂ ਚੋਣਵੀਆਂ ਰਚਨਾਵਾਂ ਪੜ੍ਹਨਗੇਸਰਦਾਰ ਬਾਗੜੀ ਦਾ ਗੱਲ ਕਹਿਣ ਦਾ ਵੱਖਰਾ ਅੰਦਾਜ਼ ਹੈ, ਉਹ ਆਪਣੀ ਕਹਾਣੀ ਜਾਂ ਕਵਿਤਾ ਨੂੰ ਫ਼ਲਸਫੇ, ਹਾਸੇ ਅਤੇ ਨਾਟਕੀ ਢੰਗ ਨਾਲ ਪੇਸ਼ ਕਰਦੇ ਹਨਮਨਜੀਤ ਮੀਤ ਕਵਿਤਾ ਅਤੇ ਸੁਖਵੰਤ ਹੁੰਦਲ ਪੰਜਾਬੀ ਕੈਨੇਡੀਅਨ ਡਾਇਸਪੋਰਾ ਸਾਹਿਤ ਅਤੇ ਯੂ.ਬੀ.ਸੀ ਵਿੱਚ ਪੜ੍ਹਾਈ ਲਿਖਾਈ ਬਾਰੇ ਆਪਣੇ ਵਿਚਾਰ ਰੱਖਣਗੇ ਆਪ ਸਭ ਨੂੰ ਇਨ੍ਹਾਂ ਲਾਜਵਾਬ ਲੇਖਕਾਂ ਦੇ ਵਿਚਾਰਾਂ ਨੂੰ ਸੁਣਨ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ

ਇਹ ਪ੍ਰੋਗਰਾਮ ਫਰੀ ਹੈ ਅਤੇ ਖਾਣ ਪੀਣ ਦਾ ਪ੍ਰਬੰਧ ਹੋਵੇਗਾ

ਹੋਰ ਜਾਣਕਾਰੀ ਲਈ ਸਰਬਜੀਤ ਕੌਰ ਰੰਧਾਵਾ ਨੂੰ ਏਸ਼ੀਅਨ ਲਾਇਬ੍ਰੇਰੀ ਵਿਖੇ 604-822-2162 ਤੇ ਸੰਪਰਕ ਕਰ ਸਕਦੇ ਹੋ

Tuesday, February 16, 2010

ਯੂਰਪੀ ਪੰਜਾਬੀ ਸੱਥ ਵੱਲੋਂ ਵਰ੍ਹੇਵਾਰ ਸਨਮਾਨਾਂ ਦਾ ਐਲਾਨ - ਸੂਚਨਾ

ਪੰਜਾਬੀ ਸੱਥ ਦੇ ਇਕ ਉਚੇਚੇ ਇਕੱਠ ਵਿਚ ਆਪਣੇ ਵੀਹਵੇਂ ਸਨਮਾਨ ਸਮਾਗਮ ਲਈ ਮਾਂ ਬੋਲੀ, ਮਾਂ ਮਿੱਟੀ, ਵਿਰਾਸਤ ਅਤੇ ਫਲਸਫੇ ਦੇ ਖੇਤਰਾਂ ਵਿਚ ਕੰਮ ਕਰਨ ਵਾਲੇ ਅਦਾਰਿਆਂ, ਖੋਜੀਆਂ ਅਤੇ ਸਾਹਿਤਕਾਰਾਂ ਦੇ ਨਾਵਾਂ ਦਾ ਫੈਸਲਾ ਗੰਭੀਰ ਵਿਚਾਰ-ਵਟਾਂਦਰੇ ਤੋਂ ਬਾਅਦ ਸਰਬਸੰਮਤੀ ਨਾਲ ਕੀਤਾ ਗਿਆਪੱਤਰਕਾਰੀ ਦੇ ਖੇਤਰ ਵਿਚ ਬੋਲੀ ਦੀ ਠੁੱਕ, ਠੇਠਤਾਈ ਅਤੇ ਮੁਹਾਵਰੇ ਨੂੰ ਕਾਇਮ ਰੱਖਣ ਲਈ ਰੋਜ਼ਾਨਾ ਨਵਾਂ ਜ਼ਮਾਨਾ ਜਲੰਧਰ ਦੇ ਸਹਿ ਸੰਪਾਦਕ ਸ੍ਰੀ ਜਤਿੰਦਰ ਪੰਨੂੰ, ਸਾਹਿਤਕਾਰੀ ਦੀ ਖੋਜ ਕਰਨ ਵਾਲੇ ਡਾਕਟਰ ਚਰਨਜੀਤ ਸਿੰਘ ਦਿੱਲੀ ਨੂੰ ਸੰਗ੍ਰਹਿ ਕੀਤੀਆਂ ਦੋ ਨਵੇਕਲੀਆਂ ਕਿਤਾਬਾਂ 'ਮਾਵਾਂ ਠੰਡੀਆਂ ਛਾਂਵਾਂ' ਅਤੇ 'ਧੀਆਂ ਦਾਤ ਅੱਦੁਤੀ' ਦੇ ਕਾਰਜਾਂ ਨੂੰ ਮੁੱਖ ਰੱਖਦਿਆਂ ਚੁਣਿਆ ਗਿਆਇਸੇ ਤਰ੍ਹਾਂ ਹੀ ਤ੍ਰੈਮਾਸਿਕ ਚਿਰਾਗ਼ ਢਿਲਵਾਂ ਕਪੂਰਥਲਾ ਦੇ ਸੰਪਾਦਕ ਸ. ਹਰਭਜਨ ਸਿੰਘ ਹੁੰਦਲ ਨੂੰ ਉਹਨਾਂ ਵੱਲੋਂ ਕੀਤੇ ਵਡਮੁੱਲੇ ਮੌਲਿਕ ਅਤੇ ਉਲਥਾਏ ਸਾਹਿਤਕ ਕਾਰਜਾਂ ਲਈ, ਪਟਿਆਲਾ ਦੀ ਸੰਸਥਾ ਮਾਈ ਭਾਗੋ ਬ੍ਰੀਗੇਡ ਨੂੰ ਉਹਨਾਂ ਵੱਲੋਂ ਨਸ਼ਿਆਂ, ਭਰੂਣ ਹੱਤਿਆ, ਗੁਰਮਤਿ ਤੇ ਵਿਦਿਆ ਦੇ ਖੇਤਰਾਂ ਵਿੱਚ ਕੀਤੇ ਜਾ ਰਹੇ ਬਹੁਮੁੱਲੇ ਕਾਰਜਾਂ ਨੂੰ ਮੁੱਖ ਰੱਖਦਿਆਂ ਚੁਣਿਆ ਗਿਆਇਸ ਤੋਂ ਮਗਰੋਂ ਸ. ਸੁਖਦੇਵ ਸਿੰਘ ਮੱਦੋਕੇ ਦੀ ਰਵਾਇਤੀ ਗਮੰਤਰੀ ਟੋਲੀ ਨੂੰ ਅਜੋਕੇ ਬਾਜ਼ਾਰੂ ਦੌਰ ਵਿੱਚ ਵੀ ਤੂੰਬੇ ਤੇ ਅਲਗੋਜ਼ਿਆਂ ਨਾਲ ਪੰਜਾਬੀ ਗਾਇਕੀ ਪ੍ਰੰਪਰਾ ਨੂੰ ਕਾਇਮ ਰੱਖਣ ਲਈ ਮਾਣ ਦੇਣ ਦਾ ਫੈਸਲਾ ਹੋਇਆ

------

ਪੰਜਾਬੀ ਸਾਹਿਤਕ ਵਿਰਾਸਤ ਦੇ ਮਾਣ ਵਾਰਿਸ ਸ਼ਾਹ ਦੀ ਹੀਰ ਵਿੱਚੋਂ ਖੋਟ ਕੱਢ ਕੇ, 'ਹੀਰ ਵਾਰਿਸ ਵਿਚ ਮਿਲਾਵਟੀ ਸ਼ੇਅਰਾਂ ਦਾ ਵੇਰਵਾ' ਨਾਮੀ ਵੱਡ ਅਕਾਰੀ ਖੋਜੀ ਗ੍ਰੰਥ ਛਾਪਣ ਲਈ ਜਨਾਬ ਜ਼ਾਹਿਦ ਇਕਬਾਲ ਗੁਜਰਾਂਵਾਲਾ ਨੂੰ ਸਤਿਕਾਰ ਸਹਿਤ ਸਨਮਾਨ ਦੇਣ ਦਾ ਫੈਸਲਾ ਵੀ ਲਿਆ ਗਿਆਯੂਰਪੀ ਪੰਜਾਬੀ ਸੱਥ ਵੱਲੋਂ ਇਸ ਵਾਰ ਦੋ ਬਹੁਤ ਹੀ ਆਦਰਯੋਗ ਬੀਬੀਆਂ ਨੂੰ ਸਨਮਾਨ ਦੇਣ ਦਾ ਫੈਸਲਾ ਕੀਤਾ ਗਿਆ ਹੈਇਹਨਾਂ ਸਤਿਕਾਰਯੋਗ ਭੈਣਾਂ ਦੀ ਬਦੌਲਤ ਹੀ ਹੈ ਕਿ ਇਹਨਾਂ ਦੇ ਪਤੀ ਸਾਹਿਤ ਅਤੇ ਗੀਤਕਾਰੀ ਦੇ ਖੇਤਰਾਂ ਵਿੱਚ ਅੱਜ ਸਿਖਰਾਂ ਛੋਹ ਰਹੇ ਹਨਬੀਬੀ ਯਸ਼ਵੀਰ ਸਾਥੀ ਸੁਪਤਨੀ ਮਾਨਯੋਗ ਸਾਹਿਤਕਾਰ ਡਾ. ਸਾਥੀ ਲੁਧਿਆਣਵੀ ਅਤੇ ਬੀਬੀ ਹਰਜੀਤ ਕੌਰ ਸੁਪਤਨੀ ਸ. ਤਰਲੋਚਨ ਸਿੰਘ 'ਚੰਨ ਜੰਡਿਆਲਵੀ' ਨੂੰ ਸੱਥ ਵੱਲੋਂ ਸ਼ੁੱਧ ਸੋਨੇ ਦੇ ਮੈਡਲ ਫੁਲਕਾਰੀਆਂ, ਸਨਮਾਨ-ਪੱਤਰ ਅਤੇ ਸੱਥ ਵੱਲੋਂ ਛਾਪੀਆਂ ਕਿਤਾਬਾਂ ਦੇ ਸੈੱਟ ਭੇਟ ਕਰਨ ਦੀ ਉਚੇਚੀ ਪਰ੍ਹਿਆ ਗਰਮੀਆਂ ਵਿਚ ਵੈਸਟ ਮਿਡਲੈਂਡਜ਼ ਯੂ.ਕੇ. ਵਿਚ ਜੋੜੀ ਜਾਵੇਗੀ ਹਰ ਇਕ ਸਨਮਾਨ ਵਿੱਚ 11 ਹਜ਼ਾਰ ਰੁਪਏ ਨਕਦ, ਸਾਹਿਤਕ ਯਾਦਗਾਰੀ ਨਿਸ਼ਾਨੀ, ਇਕ ਦਸਤਾਰ ਅਤੇ ਸੱਥ ਵੱਲੋਂ ਛਾਪੀਆਂ ਕਿਤਾਬਾਂ ਸ਼ਾਮਲ ਹੁੰਦੀਆਂ ਹਨ

------

ਯਾਦ ਰਹੇ ਕਿ ਪੰਜਾਬੀ ਸੱਥ ਪਿਛਲੇ 20 ਸਾਲਾਂ ਤੋਂ ਮਾਂ ਬੋਲੀ ਦੀ ਸੇਵਾ ਵਿਚ ਜੁੱਟੀ ਹੋਈ ਹੈਜੋ ਹੁਣ ਤੱਕ 80 ਕਿਤਾਬਾਂ ਭੱਖਦੇ ਮੁੱਦਿਆਂ ਨੂੰ ਲੈ ਕੇ ਅਤੇ ਵਿਰਾਸਤੀ ਕੈਲੰਡਰ ਛਾਪੇ ਜਾ ਚੁੱਕੀ ਹੈ400 ਤੋਂ ਵੱਧ ਸਾਹਿਤਕਾਰਾਂ, ਖੋਜੀਆਂ, ਇਤਿਹਾਸਕਾਰਾਂ, ਸੰਗੀਤਕਾਰਾਂ, ਕਲਾਕਾਰਾਂ, ਵਿਗਿਆਨੀਆਂ ਅਤੇ ਅਰਥਸ਼ਾਸਤਰੀਆਂ ਨੂੰ ਏਸ ਸੱਥ ਅਤੇ ਦੇਸ ਵਿਦੇਸ਼ ਵਿੱਚ ਫੈਲੀਆਂ 20 ਇਕਾਈਆਂ ਵੱਲੋਂ ਸਨਮਾਨਤ ਕੀਤਾ ਜਾ ਚੁੱਕਾ ਹੈਅੱਜ ਦੇ ਇਸ ਇਕੱਠ ਵਿੱਚ ਸ. ਬਲਦੇਵ ਸਿੰਘ, ਹਿੰਦਪਾਲ ਸਿੰਘ ਚਿੱਟੀ, ਕੁਲਵੰਤ ਸਿੰਘ ਅਠਵਾਲ, ਰਾਮ ਸਿੰਘ ਢੇਸੀ, ਇੰਦਰਜੀਤ ਸਿੰਘ ਘੁੰਗਰਾਲੀ, ਪ੍ਰੋ. ਨਿਰੰਜਨ ਸਿੰਘ ਢੇਸੀ, ਚਰਨਜੀਤ ਸਿੰਘ ਮਿਨਹਾਸ, ਬਹਾਦਰ ਸਿੰਘ ਸੰਧੂ, ਕੈ. ਸਰਬਜੀਤ ਸਿੰਘ ਢਿੱਲੋਂ, ਸੁਖਦੇਵ ਸਿੰਘ ਅਟਵਾਲ, ਬੀਬੀ ਕੁਲਵੰਤ ਕੌਰ, ਬਬਲੀ ਅਰੋੜਾ, ਕੰਵਲਜੀਤ ਕੌਰ, ਜਸਵੀਰ ਸਿੰਘ ਸ਼ੀਰੀ, ਅੰਮ੍ਰਿਤਪਾਲ ਕੌਰ ਅਤੇ ਡਾ. ਨਿਰਮਲ ਸਿੰਘ ਹਾਜ਼ਰ ਸਨ

ਮੰਜਕੀ ਪੰਜਾਬੀ ਸੱਥ ਭੰਗਾਲਾ ਦੀ ਤੀਜੀ ਵਰ੍ਹੇਵਾਰ ਪਰ੍ਹਿਆ ਲਈ ਸੱਦਾ-ਪੱਤਰ - ਸੂਚਨਾ

ਮਾਂ ਬੋਲੀ ਜੇ ਭੁੱਲ ਜਾਵੋਂਗੇ, ਕੱਖਾਂ ਵਾਂਗੂੰ ਰੁਲ਼ ਜਾਵੋਂਗੇ

ਸੂਚਨਾ ਜਾਰੀ ਕਰਤਾ: ਪ੍ਰਿੰ: ਕੁਲਵਿੰਦਰ ਸਿੰਘ ਸਰਾਏ

ਮੰਜਕੀ ਪੰਜਾਬੀ ਸੱਥ ਭੰਗਾਲਾ ( ਪੰਜਾਬੀ ਸੱਥ ਲਾਂਬੜਾ ਦੀ ਇਕਾਈ )ਦੀ ਤੀਜੀ ਵਰ੍ਹੇਵਾਰ ਪਰ੍ਹਿਆ 20 ਫਰਵਰੀ, 2010 ਦਿਨ ਸ਼ਨਿਚਰਵਾਰ ਗੁਰੂ ਹਰਿ ਰਾਇ ਸੀਨੀਅਰ ਸਕੈਂਡਰੀ ਸਕੂਲ, ਦੁਸਾਂਝ ਕਲਾਂ, ਜ਼ਿਲ੍ਹਾ ਜਲੰਧਰ ਵਿਖੇ, ਹੇਠ ਲਿਖੇ ਪਰੋਗ੍ਰਾਮ ਅਨੁਸਾਰ ਜੁੜ ਰਹੀ ਹੈ। ਇਸ ਮੌਕੇ ਤੇ ਮੰਜਕੀ ਦੀਆਂ ਉੱਘੀਆਂ ਹਸਤੀਆਂ, ਪ੍ਰੋ; ਮਨਮੋਹਨ ਸਿੰਘ ਜੀ ਨੂੰ ਗੁਰਮਤਿ, ਵਿਦਿਆ ਅਤੇ ਸਭਿਆਚਾਰ ਦੇ ਖੇਤਰ ਚ ਪਾਏ ਯੋਗਦਾਨ ਕਰਕੇ ਭਾਈ ਮੰਝ ਯਾਦਗਾਰੀ ਪੁਰਸਕਾਰ, ਡਾ: ਲਖਵਿੰਦਰ ਜੌਹਲ ਜੀ ਨੂੰ ਕਲਾ, ਸਾਹਿਤ ਅਤੇ ਚਿੰਤਨ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਸ: ਪਿਆਰਾ ਸਿੰਘ ਸਰਾਏ ਯਾਦਗਾਰੀ ਪੁਰਸਕਾਰ, ਬੀਬੀ ਬਲਵੀਰ ਕੌਰ ਬਾਂਸਲ ਨੂੰ ਸਮਾਜ ਸੇਵਾ, ਵਿਦਿਆ ਅਤੇ ਵਾਤਾਵਰਣ ਦੇ ਖੇਤਰ ਚ ਪਾਏ ਯੋਗਦਾਨ ਲਈ ਬੀਬੀ ਦੀਪ ਕੌਰ ਤਲਵਣ ਯਾਦਗਾਰੀ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਜਾਏਗਾ।

-----

ਉੱਘੇ ਵਿਦਵਾਨ ਸ: ਸਰੂਪ ਸਿੰਘ ਜੀ ਅਲੱਗ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ ਅਤੇ ਸ: ਮਹਿੰਦਰ ਸੀੰਘ ਦੁਸਾਂਝ ਮੁੱਖ-ਮਹਿਮਾਨ ਹੋਣਗੇ। ਇਸ ਸ਼ੁੱਭ ਅਵਸਰ ਤੇ ਮੰਜਕੀ ਪੰਜਾਬੀ ਸੱਥ ਦੀ ਯਾਦ ਨਿਸ਼ਾਨੀ ਅਤੇ ਪੁਸਤਕਾਂ, ਮੰਜਕੀ ਭੂਮਿ ਰੰਗਾਵਲੀ, ਇਹ ਵੀ ਸੱਚ ਹੈ, ਅੱਖਰ, ਇਸ਼ਕ਼ ਇਬਾਦਤ, ਅਤੇ ਵੈਟਰਨ ਐਥਰੀਨ ਸ: ਕੇਸਰ ਸਿੰਘ ਪੂਨੀਆ ਨੂੰ ਬੀਬੀ ਗੁਰਚਰਨ ਕੌਰ ਕੋਚਰ ( ਮੀਤ ਪ੍ਰਦਾਨ ਕੇਂਦਰੀ ਪੰਜਾਬੀ ਲੇਖਕ ਸਭਾ), ਅਤੇ ਸ: ਅਮਰਜੀਤ ਸਿੰਗ ਸੰਧੂ ( ਸੰਧੂ ਗ਼ਜ਼ਲ ਸਕੂਲ) ਲੋਕ-ਅਰਪਣ ਕਰਨਗੇ।

ਇਸ ਮੌਕੇ ਤੇ ਆਪਜੀ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।

----

ਪ੍ਰੋਗਰਾਮ - 20 ਫਰਵਰੀ, 2010 ਦਿਨ ਸ਼ਨਿਚਰਵਾਰ

ਸਨਮਾਨ ਸਮਾਰੋਹ ਦੇ ਉਪਰੰਤ ਸਭ ਮਿਲ਼ ਕੇ ਖਾਣਾ ਖਾਣਗੇ।

----

ਸਵਾਗਤ ਕਰਤਾ: ਡਾ: ਨਿਰਮਲ ਸਿੰਘ ( ਪੰਜਾਬੀ ਲਾਂਬੜਾ ਸੱਥ ), ਪ੍ਰਿੰ: ਹਰੀ ਦੱਤ ਸ਼ਰਮਾ, ਸ: ਮੋਤਾ ਸਿੰਘ ਸਰਾਏ ( ਯੂਰਪੀ ਪੰਜਾਬੀ ਸੱਥ, ਵਾਲਸਾਲ),

ਨਿਵੇਦਕ: ਪ੍ਰਿੰ: ਕੁਲਵਿੰਦਰ ਸਿੰਘ ਸਰਾਏ ( ਸੰਚਾਲਕ ਮੰਜਕੀ ਸੱਥ ਭੰਗਾਲਾ)

-----

ਸੱਥ ਦੇ ਸੰਚਾਲਕ ਪ੍ਰਿੰ: ਸਰਾਏ ਨੇ ਦੱਸਿਆ ਕਿ ਸਮਾਰੋਹ ਵਿਚ ਦੇਸ਼-ਵਿਦੇਸ਼ ਵਿਚਲੀਆਂ ਸੱਥਾਂ ਦੀਆਂ ਇਕਾਈਆਂ ਦੇ ਨੁਮਾਇੰਦੇ ਅਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲ਼ੇ ਭੈਣ-ਭਰਾ ਪਹੁੰਚ ਰਹੇ ਹਨ। ਇੰਗਲੈਂਡ ਤੋਂ ਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਸ: ਮੋਤਾ ਸਿੰਘ ਸਰਾਏ, ਅਮਰੀਕਾ ਤੋਂ ਡਾ: ਸਵਰਾਜ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚ ਚੁੱਕੇ ਹਨ। ਸਾਰਿਆਂ ਨੂੰ ਇਕ ਵਾਰੀ ਫੇਰ ਸਮਾਗਮ ਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।

Monday, February 15, 2010

ਸੰਸਾਰ-ਪ੍ਰਸਿੱਧ ਨਾਵਲਿਸਟ ਅਤੇ ਕਹਾਣੀਕਾਰ ਸ੍ਰੀ ਰਾਮ ਸਰੂਪ ਅਣਖੀ ਜੀ ਨਹੀਂ ਰਹੇ – ਸ਼ੋਕ ਸਮਾਚਾਰ

ਸਾਹਿਤਕ ਹਲਕਿਆਂ ਚ ਇਹ ਖ਼ਬਰ ਬੜੇ ਦੁੱਖ ਨਾਲ਼ ਪੜ੍ਹੀ ਜਾਵੇਗੀ ਕਿ ਸੰਸਾਰ-ਪ੍ਰਸਿੱਧ ਨਾਵਲਿਸਟ ਅਤੇ ਕਹਾਣੀਕਾਰ ਸ੍ਰੀ ਰਾਮ ਸਰੂਪ ਅਣਖੀ ਜੀ ਅੱਜ ਅਕਾਲ ਚਲਾਣਾ ਕਰ ਗਏ ਹਨ। ਬਰਨਾਲੇ ਦੇ ਪਿੰਡ ਧੌਲਾ ਵਿਚ 1932 ਚ ਜਨਮੇ ਅਣਖੀ ਸਾਹਿਬ ਨੇ ਬਾਰਾਂ ਕਹਾਣੀ ਸੰਗ੍ਰਹਿ, ਪੰਦਰਾਂ ਨਾਵਲ ਅਤੇ ਪੰਜ ਕਵਿਤਾ-ਸੰਗ੍ਰਹਿ ਅਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਸਨ, ਜਿਨ੍ਹਾਂ ਵਿਚ ਜਿਨ ਸਿਰ ਸੋਹਨਿ ਪੱਟੀਆਂ, ਸੁਲਗਦੀ ਰਾਤ, ਸਵਾਲ ਦਰ ਸਵਾਲ, ਪੈਂਡਾ, ਲੋਹੇ ਦਾ ਗੇਟ, ਢਿੱਡ ਦੀ ਆਂਦਰ, ਕੱਖਾਂ ਕਾਨਿਆਂ ਦੇ ਫੁੱਲ, ਰੇਸ਼ਮਾ, ਕੋਠੇ ਖੜਕ ਸਿੰਘ, ਮੁਹੱਬਤ ਦੀ ਮਿੱਟੀ, ਸਾਂਝੀ ਖਿੜਕੀ, ਜਵਾਰ ਭਾਟਾ, ਅਤੇ ਸਵੈ- ਜੀਵਨੀ ਮੱਲ੍ਹੇ ਝਾੜੀਆਂ ਪ੍ਰਮੁੱਖ ਹਨ। ਉਹਨਾਂ ਨੂੰ ਆਪਣੀਆਂ ਲਿਖਤਾਂ ਨਾਲ਼ ਪੰਜਾਬੀ ਸਾਹਿਤ ਚ ਪਾਏ ਵਡਮੁੱਲੇ ਯੋਗਦਾਨ ਲਈ ਸਾਹਿਤ ਅਕੈਡਮੀ ਅਤੇ ਸਰਵ-ਸ੍ਰੇਸ਼ਟ ਸਾਹਿਤਕਾਰ ਐਵਾਰਡਾਂ ਸਹਿਤ ਕਈ ਇਨਾਮਾਂ-ਸਨਮਾਨਾਂ ਨਾਲ਼ ਸਨਮਾਨਿਆ ਗਿਆ ਸੀ। ਅਜੇ ਕੁਝ ਦਿਨ ਪਹਿਲਾਂ ਹੀ ਉਹਨਾਂ ਨੂੰ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਦੇਣ ਦਾ ਐਲਾਨ ਵੀ ਹੋਇਆ ਸੀ। ਉਹਨਾਂ ਦੇ ਸਪੁੱਤਰ ਕਰਾਂਤੀਪਾਲ ਜੀ ਦੀ ਇਕ ਨਜ਼ਮ ਅਜੇ ਕੱਲ੍ਹ ਹੀ ਆਰਸੀ ਤੇ ਪੋਸਟ ਕੀਤੀ ਗਈ ਸੀ।

ਅਸੀਂ ਅਣਖੀ ਸਾਹਿਬ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

ਦੁੱਖ ਚ ਸ਼ਰੀਕ

ਸਮੂਹ ਆਰਸੀ ਪਰਿਵਾਰ

Sunday, February 14, 2010

ਸੁਪ੍ਰਸਿੱਧ ਸਿੱਖ ਵਿਦਵਾਨ ਅਤੇ ਕਵੀ ਪ੍ਰੋ: ਹਰਿੰਦਰ ਸਿੰਘ ਮਹਿਬੂਬ ਜੀ ਨਹੀਂ ਰਹੇ – ਸ਼ੋਕ ਸਮਾਚਾਰ

(ਫੋਟੋ ਵਿਚ ਡੀ.ਸੀ. ਜਲੰਧਰ ਸ: ਅਜੀਤ ਸਿੰਘ ਪੰਨੂੰ, ਹਸਪਤਾਲ ਵਿਚ ਮਹਿਬੂਬ ਸਾਹਿਬ ਦਾ ਹਾਲ ਪੁੱਛਦੇ ਹੋਏ)

ਸਾਹਿਤਕ ਹਲਕਿਆਂ ਚ ਇਹ ਖ਼ਬਰ ਬੜੇ ਦੁੱਖ ਨਾਲ਼ ਪੜ੍ਹੀ ਜਾਵੇਗੀ ਕਿ ਸੁਪ੍ਰਸਿੱਧ ਸਿੱਖ ਵਿਦਵਾਨ ਅਤੇ ਕਵੀ ਪ੍ਰੋ: ਹਰਿੰਦਰ ਸਿੰਘ ਮਹਿਬੂਬ ਜੀ ਜਲੰਧਰ ਵਿਖੇ ਅੱਜ ਅਕਾਲ ਚਲਾਣਾ ਕਰ ਗਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਜਲੰਧਰ ਹਸਪਤਾਲ ਚ ਦਾਖਿਲ ਸਨ। ਮਹਿਬੂਬ ਸਾਹਿਬ ਨੇ ਕਈ ਕਿਤਾਬਾਂ ਲਿਖੀਆਂ ਅਤੇ ਉਹਨਾਂ ਨੂੰ ਸਾਹਿਤ ਅਕੈਡਮੀ ( ਝਨਾਂ ਦੀ ਰਾਤ ਚਰਚਿਤ ਕਿਤਾਬ ਲਈ 1991 ਚ ) ਅਤੇ ਸ਼੍ਰੋਮਣੀ ਕਵੀ ਐਵਾਰਡਾਂ ਸਹਿਤ ਕਈ ਇਨਾਮਾਂ-ਸਨਮਾਨਾਂ ਨਾਲ਼ ਸਨਮਾਨਿਆ ਗਿਆ ਸੀ। ਉਹਨਾਂ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਦੁਪਹਿਰੇ ਦੋ ਵਜੇ ਜ਼ਿਲ੍ਹਾ ਸੰਗਰੂਰ ਚ ਪੈਂਦੇ ਉਹਨਾਂ ਦੇ ਪਿੰਡ ਵਿਖੇ ਕੀਤਾ ਜਾਵੇਗਾ।

ਅਸੀਂ ਮਹਿਬੂਬ ਸਾਹਿਬ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

ਦੁੱਖ ਚ ਸ਼ਰੀਕ

ਸਮੂਹ ਆਰਸੀ ਪਰਿਵਾਰ


Friday, February 12, 2010

ਮੰਜਕੀ ਪੰਜਾਬੀ ਸੱਥ ਭੰਗਾਲਾ ਦੀ ਤੀਜੀ ਵਰ੍ਹੇਵਾਰ ਪਰ੍ਹਿਆ 20 ਫਰਵਰੀ, 2010 ਨੂੰ ਹੋਵੇਗੀ - ਸੂਚਨਾ

ਮਾਂ ਬੋਲੀ ਜੇ ਭੁੱਲ ਜਾਵੋਂਗੇ, ਕੱਖਾਂ ਵਾਂਗੂੰ ਰੁਲ਼ ਜਾਵੋਂਗੇ

ਮੰਜਕੀ ਪੰਜਾਬੀ ਸੱਥ ਭੰਗਾਲਾ ( ਪੰਜਾਬੀ ਸੱਥ ਲਾਂਬੜਾ ਦੀ ਇਕਾਈ ) ਦੀ ਤੀਜੀ ਵਰ੍ਹੇਵਾਰ ਪਰ੍ਹਿਆ 20 ਫਰਵਰੀ, 2010 ਦਿਨ ਸ਼ਨਿਚਰਵਾਰ ਗੁਰੂ ਹਰਿ ਰਾਇ ਸੀਨੀਅਰ ਸਕੈਂਡਰੀ ਸਕੂਲ, ਦੁਸਾਂਝ ਕਲਾਂ, ਜ਼ਿਲ੍ਹਾ ਜਲੰਧਰ ਵਿਖੇ, ਹੇਠ ਲਿਖੇ ਪ੍ਰੋਗਰਾਮ ਅਨੁਸਾਰ ਜੁੜ ਰਹੀ ਹੈ। ਇਸ ਮੌਕੇ ਤੇ ਮੰਜਕੀ ਦੀਆਂ ਉੱਘੀਆਂ ਹਸਤੀਆਂ, ਪ੍ਰੋ; ਮਨਮੋਹਨ ਸਿੰਘ ਜੀ ਨੂੰ ਗੁਰਮਤਿ, ਵਿਦਿਆ ਅਤੇ ਸਭਿਆਚਾਰ ਦੇ ਖੇਤਰ ਚ ਪਾਏ ਯੋਗਦਾਨ ਕਰਕੇ ਭਾਈ ਮੰਝ ਯਾਦਗਾਰੀ ਪੁਰਸਕਾਰ, ਡਾ: ਲਖਵਿੰਦਰ ਜੌਹਲ ਜੀ ਨੂੰ ਕਲਾ, ਸਾਹਿਤ ਅਤੇ ਚਿੰਤਨ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਸ: ਪਿਆਰਾ ਸਿੰਘ ਸਰਾਏ ਯਾਦਗਾਰੀ ਪੁਰਸਕਾਰ, ਬੀਬੀ ਬਲਵੀਰ ਕੌਰ ਬਾਂਸਲ ਨੂੰ ਸਮਾਜ ਸੇਵਾ, ਵਿਦਿਆ ਅਤੇ ਵਾਤਾਵਰਣ ਦੇ ਖੇਤਰ ਚ ਪਾਏ ਯੋਗਦਾਨ ਲਈ ਬੀਬੀ ਦੀਪ ਕੌਰ ਤਲਵਣ ਯਾਦਗਾਰੀ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਜਾਏਗਾ।

-----

ਉੱਘੇ ਵਿਦਵਾਨ ਸ: ਸਰੂਪ ਸਿੰਘ ਜੀ ਅਲੱਗ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ ਅਤੇ ਸ: ਮਹਿੰਦਰ ਸੀੰਘ ਦੁਸਾਂਝ ਮੁੱਖ-ਮਹਿਮਾਨ ਹੋਣਗੇ। ਇਸ ਸ਼ੁੱਭ ਅਵਸਰ ਤੇ ਮੰਜਕੀ ਪੰਜਾਬੀ ਸੱਥ ਦੀ ਯਾਦ ਨਿਸ਼ਾਨੀ ਅਤੇ ਪੁਸਤਕਾਂ, ਮੰਜਕੀ ਭੂਮਿ ਰੰਗਾਵਲੀ, ਇਹ ਵੀ ਸੱਚ ਹੈ, ਅੱਖਰ, ਇਸ਼ਕ਼ ਇਬਾਦਤ, ਅਤੇ ਵੈਟਰਨ ਐਥਰੀਨ ਸ: ਕੇਸਰ ਸਿੰਘ ਪੂਨੀਆ ਨੂੰ ਬੀਬੀ ਗੁਰਚਰਨ ਕੌਰ ਕੋਚਰ ( ਮੀਤ ਪ੍ਰਦਾਨ ਕੇਂਦਰੀ ਪੰਜਾਬੀ ਲੇਖਕ ਸਭਾ), ਅਤੇ ਸ: ਅਮਰਜੀਤ ਸਿੰਗ ਸੰਧੂ ( ਸੰਧੂ ਗ਼ਜ਼ਲ ਸਕੂਲ) ਲੋਕ-ਅਰਪਣ ਕਰਨਗੇ।

ਇਸ ਮੌਕੇ ਤੇ ਆਪਜੀ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।

----

ਪ੍ਰੋਗਰਾਮ - 20 ਫਰਵਰੀ, 2010 ਦਿਨ ਸ਼ਨਿਚਰਵਾਰ

ਸਨਮਾਨ ਸਮਾਰੋਹ ਦੇ ਉਪਰੰਤ ਸਭ ਮਿਲ਼ ਕੇ ਖਾਣਾ ਖਾਣਗੇ।

----

ਸਵਾਗਤ ਕਰਤਾ: ਡਾ: ਨਿਰਮਲ ਸਿੰਘ ( ਪੰਜਾਬੀ ਲਾਂਬੜਾ ਸੱਥ ), ਪ੍ਰਿੰ: ਹਰੀ ਦੱਤ ਸ਼ਰਮਾ, ਸ: ਮੋਤਾ ਸਿੰਘ ਸਰਾਏ ( ਯੂਰਪੀ ਪੰਜਾਬੀ ਸੱਥ, ਵਾਲਸਾਲ),

ਨਿਵੇਦਕ: ਪ੍ਰਿੰ: ਕੁਲਵਿੰਦਰ ਸਿੰਘ ਸਰਾਏ ( ਸੰਚਾਲਕ ਮੰਜਕੀ ਸੱਥ ਭੰਗਾਲਾ)


Wednesday, February 10, 2010

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਸ੍ਰੀਗੰਗਾਨਗਰ, ਰਾਜਸਥਾਨ ਵਸਦੇ ਲੇਖਕ ਗੁਰਮੀਤ ਬਰਾੜ ਜੀ ਨੇ ਹਾਲ ਹੀ ਵਿਚ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਆਪਣਾ ਖ਼ੂਬਸੂਰਤ ਕਾਵਿ-ਸੰਗ੍ਰਹਿ ਕੱਚੇ ਕੱਚ ਦੇ ਕੰਙਣ ਆਰਸੀ ਲਈ ਭੇਜਿਆ ਹੈ। ਗੁਰਮੀਤ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ


ਗੁਰਮੀਤ ਬਰਾੜ ਦੀ ਨਵੀਂ ਕਿਤਾਬ ‘ਕੱਚੇ ਕੱਚ ਦੇ ਕੰਙਣ’ 12 ਫਰਵਰੀ ਨੂੰ ਰਿਲੀਜ਼ ਹੋਵੇਗੀ - ਸੂਚਨਾ

ਸਤਿਕਾਰਯੋਗ ਜੀਓ: ਮੇਰੀ ਤੀਜੀ ਕਾਵਿ-ਪੁਸਤਕ ਕੱਚੇ ਕੱਚ ਦੇ ਕੰਙਣ ਦੇ ਲੋਕ-ਅਰਪਣ ਸਮਾਰੋਹ ਤੇ ਤੁਹਾਨੂੰ ਹਾਰਦਿਕ ਸੱਦਾ-ਪੱਤਰ ਦਿੱਤਾ ਜਾਂਦਾ ਹੈ। ਇਹ ਸਮਾਰੋਹ ਹੇਠ ਲਿਖੇ ਅਨੁਸਾਰ ਹੋਵੇਗਾ:

ਗੁਰਮੀਤ ਬਰਾੜ ਕੱਚੇ ਕੱਚ ਦੇ ਕੰਙਣ

ਦਿਨ ਅਤੇ ਤਾਰੀਖ: ਸ਼ੁੱਕਰਵਾਰ, 12 ਫਰਵਰੀ, 2010

ਸਮਾਂ: 10:30 ਵਜੇ ਸਵੇਰੇ

ਸਥਾਨ: ਹੋਟਲ ਰਾਜ ਸ਼ਿਰੌਂਜ, ਰੇਲਵੇ ਸਟੇਸ਼ਨ ਰੋਡ, ਸ੍ਰੀਗੰਗਾਨਗਰ, ਰਾਜਸਥਾਨ

ਮੁੱਖ ਮਹਿਮਾਨ: ਡਾ: ਸੁਖਦੇਵ ਸਿੰਘ, ਸੈਕਟਰੀ, ਪੰਜਾਬੀ ਅਕੈਡਮੀ

ਸਪੈਸ਼ਲ ਮਹਿਮਾਨ: ਡਾ: ਸਰਬਜੀਤ ਸਿੰਘ, ਸੈਕਟਰੀ, ਕੇਂਦਰੀ ਪੰਜਾਬੀ ਲੇਖਕ ਸਭਾ

ਨਾਸ਼ਤਾ: 11:00 ਵਜੇ ਸਵੇਰ

ਭੋਜਨ: 1 ਵਜੇ ਦੁਪਹਿਰ

ਇਸ ਮੌਕੇ ਤੇ ਦਰਸ਼ਨ ਦੇਣ ਅਤੇ ਇਹ ਸੱਦਾ-ਪੱਤਰ ਆਪਣੇ ਹੋਰ ਸਾਹਿਤਕ ਦੋਸਤਾਂ ਵੀ ਭੇਜਣ ਕ੍ਰਿਪਾਲਤਾ ਕਰਨੀ ਜੀ।

ਤੁਹਾਡੀ ਹਾਜ਼ਰੀ ਨਾਲ਼ ਹੀ ਸਮਾਗਮ ਸਹੀ ਵਕ਼ਤ ਤੇ ਸ਼ੁਰੂ ਹੋ ਸਕੇਗਾ।

ਤੁਹਾਡੀ ਅੱਖਾਂ ਵਿਛਾ ਕੇ ਉਡੀਕ ਰਹੇਗੀ।

ਆਦਰ ਸਹਿਤ

ਗੁਰਮੀਤ ਬਰਾੜ

ਸ੍ਰੀਗੰਗਾਨਗਰ, ਰਾਜਸਥਾਨ

Tuesday, February 9, 2010

ਸੁਪ੍ਰਸਿੱਧ ਲੇਖਕ ਸ: ਸੰਤੋਖ ਸਿੰਘ ਧੀਰ ਜੀ ਨਹੀਂ ਰਹੇ – ਸ਼ੋਕ ਸਮਾਚਾਰ

ਸਾਹਿਤਕ ਹਲਕਿਆਂ ‘ਚ ਇਹ ਖ਼ਬਰ ਬੜੇ ਦੁੱਖ ਨਾਲ਼ ਪੜ੍ਹੀ ਜਾਵੇਗੀ ਕਿ ਸੁਪ੍ਰਸਿੱਧ ਪੰਜਾਬੀ ਲੇਖਕ ਸ: ਸੰਤੋਖ ਸਿੰਘ ਧੀਰ ਜੀ ਚੰਡੀਗੜ੍ਹ ਵਿਖੇ 90 ਸਾਲਾਂ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਜਿਗਰ ਦੇ ਕੈਂਸਰ ਨਾਲ਼ ਪੀੜਤ ਸਨ ਅਤੇ ਪੀ.ਜੀ.ਆਈ ਹਸਪਤਾਲ ‘ਚ ਦਾਖਿਲ ਸਨ। 1920 ‘ਚ ਜਨਮੇ ਧੀਰ ਸਾਹਿਬ ਨੇ ਪੰਜਾਹ ਤੋਂ ਵੱਧ ਕਿਤਾਬਾਂ ਲਿਖੀਆਂ ਅਤੇ ਉਹਨਾਂ ਨੂੰ ਸਾਹਿਤ ਅਕੈਡਮੀ, ਸ਼੍ਰੋਮਣੀ ਸਾਹਿਤਕਾਰ ਐਵਾਰਡਾਂ ਸਹਿਤ ਕਈ ਇਨਾਮਾਂ-ਸਨਮਾਨਾਂ ਨਾਲ਼ ਸਨਮਾਨਿਆ ਗਿਆ ਸੀ।
ਅਸੀਂ ਉਹਨਾਂ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
ਦੁੱਖ ‘ਚ ਸ਼ਰੀਕ
ਸਮੂਹ ਆਰਸੀ ਪਰਿਵਾਰ

Thursday, February 4, 2010

ਕੈਨੇਡਾ ਉਰਦੂ ਐਸੋਸੀਏਸ਼ਨ’ ਵੱਲੋਂ 28 ਫਰਵਰੀ ਨੂੰ ਦੋ ਕਿਤਾਬਾਂ ਰਿਲੀਜ਼ ਹੋਣਗੀਆਂ - ਸੂਚਨਾ

ਆਰਸੀ ਲਈ ਇਹ ਸੂਚਨਾ ਜਨਾਬ ਮੁਹੰਮਦ ਅਫ਼ਜ਼ਲ ਮਲਿਕ ਜੀ ਵੱਲੋਂ ਭੇਜੀ ਗਈ ਹੈ।

ਕੈਨੇਡਾ ਉਰਦੂ ਐਸੋਸੀਏਸ਼ਨ ਵੱਲੋਂ 28 ਫਰਵਰੀ, 2010 ਨੂੰ ਪਾਕਿਸਤਾਨ ਹਾਊਸ 12059 88 ਐਵੇਨਿਊ, ਸਰੀ, ਕੈਨੇਡਾ ਵਿਖੇ, ਸ਼ਾਮ 05:30 07:30 ਵਜੇ ਹੇਠ ਲਿਖੇ ਲੇਖਕਾਂ ਦੀਆਂ ਕਿਤਾਬਾਂ ਰਿਲੀਜ਼ ਕੀਤੀਆਂ ਜਾਣਗੀਆਂ:

(ਮਰਹੂਮ) ਜ਼ਾਹਿਦ ਲਈਕ ਕਾਵਿ-ਸੰਗ੍ਰਹਿ: ਸ਼ਹਿਰ-ਏ-ਤਨੱਫਸ

ਕਰਨਲ ਸ਼ਫਾਅਤ ਅਲੀ ਕਾਵਿ-ਸੰਗ੍ਰਹਿ: ਨੁਸਖ਼ਾ-ਏ-ਸ਼ਫਾਅਤ

ਇਸ ਮੌਕੇ ਤੇ ਚਾਹ-ਪਾਣੀ ਦਾ ਪ੍ਰਬੰਧ ਹੋਵੇਗਾ। ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ।

ਸ਼ੁੱਭ ਇੱਛਾਵਾਂ ਸਹਿਤ

ਮੁਹੰਮਦ ਅਫ਼ਜ਼ਲ ਮਲਿਕ

ਪ੍ਰਧਾਨ

ਕੈਨੇਡਾ ਉਰਦੂ ਐਸੋਸੀਏਸ਼ਨ

ਫੋਨ: 604-518-4459