Tuesday, February 16, 2010

ਯੂਰਪੀ ਪੰਜਾਬੀ ਸੱਥ ਵੱਲੋਂ ਵਰ੍ਹੇਵਾਰ ਸਨਮਾਨਾਂ ਦਾ ਐਲਾਨ - ਸੂਚਨਾ

ਪੰਜਾਬੀ ਸੱਥ ਦੇ ਇਕ ਉਚੇਚੇ ਇਕੱਠ ਵਿਚ ਆਪਣੇ ਵੀਹਵੇਂ ਸਨਮਾਨ ਸਮਾਗਮ ਲਈ ਮਾਂ ਬੋਲੀ, ਮਾਂ ਮਿੱਟੀ, ਵਿਰਾਸਤ ਅਤੇ ਫਲਸਫੇ ਦੇ ਖੇਤਰਾਂ ਵਿਚ ਕੰਮ ਕਰਨ ਵਾਲੇ ਅਦਾਰਿਆਂ, ਖੋਜੀਆਂ ਅਤੇ ਸਾਹਿਤਕਾਰਾਂ ਦੇ ਨਾਵਾਂ ਦਾ ਫੈਸਲਾ ਗੰਭੀਰ ਵਿਚਾਰ-ਵਟਾਂਦਰੇ ਤੋਂ ਬਾਅਦ ਸਰਬਸੰਮਤੀ ਨਾਲ ਕੀਤਾ ਗਿਆਪੱਤਰਕਾਰੀ ਦੇ ਖੇਤਰ ਵਿਚ ਬੋਲੀ ਦੀ ਠੁੱਕ, ਠੇਠਤਾਈ ਅਤੇ ਮੁਹਾਵਰੇ ਨੂੰ ਕਾਇਮ ਰੱਖਣ ਲਈ ਰੋਜ਼ਾਨਾ ਨਵਾਂ ਜ਼ਮਾਨਾ ਜਲੰਧਰ ਦੇ ਸਹਿ ਸੰਪਾਦਕ ਸ੍ਰੀ ਜਤਿੰਦਰ ਪੰਨੂੰ, ਸਾਹਿਤਕਾਰੀ ਦੀ ਖੋਜ ਕਰਨ ਵਾਲੇ ਡਾਕਟਰ ਚਰਨਜੀਤ ਸਿੰਘ ਦਿੱਲੀ ਨੂੰ ਸੰਗ੍ਰਹਿ ਕੀਤੀਆਂ ਦੋ ਨਵੇਕਲੀਆਂ ਕਿਤਾਬਾਂ 'ਮਾਵਾਂ ਠੰਡੀਆਂ ਛਾਂਵਾਂ' ਅਤੇ 'ਧੀਆਂ ਦਾਤ ਅੱਦੁਤੀ' ਦੇ ਕਾਰਜਾਂ ਨੂੰ ਮੁੱਖ ਰੱਖਦਿਆਂ ਚੁਣਿਆ ਗਿਆਇਸੇ ਤਰ੍ਹਾਂ ਹੀ ਤ੍ਰੈਮਾਸਿਕ ਚਿਰਾਗ਼ ਢਿਲਵਾਂ ਕਪੂਰਥਲਾ ਦੇ ਸੰਪਾਦਕ ਸ. ਹਰਭਜਨ ਸਿੰਘ ਹੁੰਦਲ ਨੂੰ ਉਹਨਾਂ ਵੱਲੋਂ ਕੀਤੇ ਵਡਮੁੱਲੇ ਮੌਲਿਕ ਅਤੇ ਉਲਥਾਏ ਸਾਹਿਤਕ ਕਾਰਜਾਂ ਲਈ, ਪਟਿਆਲਾ ਦੀ ਸੰਸਥਾ ਮਾਈ ਭਾਗੋ ਬ੍ਰੀਗੇਡ ਨੂੰ ਉਹਨਾਂ ਵੱਲੋਂ ਨਸ਼ਿਆਂ, ਭਰੂਣ ਹੱਤਿਆ, ਗੁਰਮਤਿ ਤੇ ਵਿਦਿਆ ਦੇ ਖੇਤਰਾਂ ਵਿੱਚ ਕੀਤੇ ਜਾ ਰਹੇ ਬਹੁਮੁੱਲੇ ਕਾਰਜਾਂ ਨੂੰ ਮੁੱਖ ਰੱਖਦਿਆਂ ਚੁਣਿਆ ਗਿਆਇਸ ਤੋਂ ਮਗਰੋਂ ਸ. ਸੁਖਦੇਵ ਸਿੰਘ ਮੱਦੋਕੇ ਦੀ ਰਵਾਇਤੀ ਗਮੰਤਰੀ ਟੋਲੀ ਨੂੰ ਅਜੋਕੇ ਬਾਜ਼ਾਰੂ ਦੌਰ ਵਿੱਚ ਵੀ ਤੂੰਬੇ ਤੇ ਅਲਗੋਜ਼ਿਆਂ ਨਾਲ ਪੰਜਾਬੀ ਗਾਇਕੀ ਪ੍ਰੰਪਰਾ ਨੂੰ ਕਾਇਮ ਰੱਖਣ ਲਈ ਮਾਣ ਦੇਣ ਦਾ ਫੈਸਲਾ ਹੋਇਆ

------

ਪੰਜਾਬੀ ਸਾਹਿਤਕ ਵਿਰਾਸਤ ਦੇ ਮਾਣ ਵਾਰਿਸ ਸ਼ਾਹ ਦੀ ਹੀਰ ਵਿੱਚੋਂ ਖੋਟ ਕੱਢ ਕੇ, 'ਹੀਰ ਵਾਰਿਸ ਵਿਚ ਮਿਲਾਵਟੀ ਸ਼ੇਅਰਾਂ ਦਾ ਵੇਰਵਾ' ਨਾਮੀ ਵੱਡ ਅਕਾਰੀ ਖੋਜੀ ਗ੍ਰੰਥ ਛਾਪਣ ਲਈ ਜਨਾਬ ਜ਼ਾਹਿਦ ਇਕਬਾਲ ਗੁਜਰਾਂਵਾਲਾ ਨੂੰ ਸਤਿਕਾਰ ਸਹਿਤ ਸਨਮਾਨ ਦੇਣ ਦਾ ਫੈਸਲਾ ਵੀ ਲਿਆ ਗਿਆਯੂਰਪੀ ਪੰਜਾਬੀ ਸੱਥ ਵੱਲੋਂ ਇਸ ਵਾਰ ਦੋ ਬਹੁਤ ਹੀ ਆਦਰਯੋਗ ਬੀਬੀਆਂ ਨੂੰ ਸਨਮਾਨ ਦੇਣ ਦਾ ਫੈਸਲਾ ਕੀਤਾ ਗਿਆ ਹੈਇਹਨਾਂ ਸਤਿਕਾਰਯੋਗ ਭੈਣਾਂ ਦੀ ਬਦੌਲਤ ਹੀ ਹੈ ਕਿ ਇਹਨਾਂ ਦੇ ਪਤੀ ਸਾਹਿਤ ਅਤੇ ਗੀਤਕਾਰੀ ਦੇ ਖੇਤਰਾਂ ਵਿੱਚ ਅੱਜ ਸਿਖਰਾਂ ਛੋਹ ਰਹੇ ਹਨਬੀਬੀ ਯਸ਼ਵੀਰ ਸਾਥੀ ਸੁਪਤਨੀ ਮਾਨਯੋਗ ਸਾਹਿਤਕਾਰ ਡਾ. ਸਾਥੀ ਲੁਧਿਆਣਵੀ ਅਤੇ ਬੀਬੀ ਹਰਜੀਤ ਕੌਰ ਸੁਪਤਨੀ ਸ. ਤਰਲੋਚਨ ਸਿੰਘ 'ਚੰਨ ਜੰਡਿਆਲਵੀ' ਨੂੰ ਸੱਥ ਵੱਲੋਂ ਸ਼ੁੱਧ ਸੋਨੇ ਦੇ ਮੈਡਲ ਫੁਲਕਾਰੀਆਂ, ਸਨਮਾਨ-ਪੱਤਰ ਅਤੇ ਸੱਥ ਵੱਲੋਂ ਛਾਪੀਆਂ ਕਿਤਾਬਾਂ ਦੇ ਸੈੱਟ ਭੇਟ ਕਰਨ ਦੀ ਉਚੇਚੀ ਪਰ੍ਹਿਆ ਗਰਮੀਆਂ ਵਿਚ ਵੈਸਟ ਮਿਡਲੈਂਡਜ਼ ਯੂ.ਕੇ. ਵਿਚ ਜੋੜੀ ਜਾਵੇਗੀ ਹਰ ਇਕ ਸਨਮਾਨ ਵਿੱਚ 11 ਹਜ਼ਾਰ ਰੁਪਏ ਨਕਦ, ਸਾਹਿਤਕ ਯਾਦਗਾਰੀ ਨਿਸ਼ਾਨੀ, ਇਕ ਦਸਤਾਰ ਅਤੇ ਸੱਥ ਵੱਲੋਂ ਛਾਪੀਆਂ ਕਿਤਾਬਾਂ ਸ਼ਾਮਲ ਹੁੰਦੀਆਂ ਹਨ

------

ਯਾਦ ਰਹੇ ਕਿ ਪੰਜਾਬੀ ਸੱਥ ਪਿਛਲੇ 20 ਸਾਲਾਂ ਤੋਂ ਮਾਂ ਬੋਲੀ ਦੀ ਸੇਵਾ ਵਿਚ ਜੁੱਟੀ ਹੋਈ ਹੈਜੋ ਹੁਣ ਤੱਕ 80 ਕਿਤਾਬਾਂ ਭੱਖਦੇ ਮੁੱਦਿਆਂ ਨੂੰ ਲੈ ਕੇ ਅਤੇ ਵਿਰਾਸਤੀ ਕੈਲੰਡਰ ਛਾਪੇ ਜਾ ਚੁੱਕੀ ਹੈ400 ਤੋਂ ਵੱਧ ਸਾਹਿਤਕਾਰਾਂ, ਖੋਜੀਆਂ, ਇਤਿਹਾਸਕਾਰਾਂ, ਸੰਗੀਤਕਾਰਾਂ, ਕਲਾਕਾਰਾਂ, ਵਿਗਿਆਨੀਆਂ ਅਤੇ ਅਰਥਸ਼ਾਸਤਰੀਆਂ ਨੂੰ ਏਸ ਸੱਥ ਅਤੇ ਦੇਸ ਵਿਦੇਸ਼ ਵਿੱਚ ਫੈਲੀਆਂ 20 ਇਕਾਈਆਂ ਵੱਲੋਂ ਸਨਮਾਨਤ ਕੀਤਾ ਜਾ ਚੁੱਕਾ ਹੈਅੱਜ ਦੇ ਇਸ ਇਕੱਠ ਵਿੱਚ ਸ. ਬਲਦੇਵ ਸਿੰਘ, ਹਿੰਦਪਾਲ ਸਿੰਘ ਚਿੱਟੀ, ਕੁਲਵੰਤ ਸਿੰਘ ਅਠਵਾਲ, ਰਾਮ ਸਿੰਘ ਢੇਸੀ, ਇੰਦਰਜੀਤ ਸਿੰਘ ਘੁੰਗਰਾਲੀ, ਪ੍ਰੋ. ਨਿਰੰਜਨ ਸਿੰਘ ਢੇਸੀ, ਚਰਨਜੀਤ ਸਿੰਘ ਮਿਨਹਾਸ, ਬਹਾਦਰ ਸਿੰਘ ਸੰਧੂ, ਕੈ. ਸਰਬਜੀਤ ਸਿੰਘ ਢਿੱਲੋਂ, ਸੁਖਦੇਵ ਸਿੰਘ ਅਟਵਾਲ, ਬੀਬੀ ਕੁਲਵੰਤ ਕੌਰ, ਬਬਲੀ ਅਰੋੜਾ, ਕੰਵਲਜੀਤ ਕੌਰ, ਜਸਵੀਰ ਸਿੰਘ ਸ਼ੀਰੀ, ਅੰਮ੍ਰਿਤਪਾਲ ਕੌਰ ਅਤੇ ਡਾ. ਨਿਰਮਲ ਸਿੰਘ ਹਾਜ਼ਰ ਸਨ

No comments: