Tuesday, February 16, 2010

ਮੰਜਕੀ ਪੰਜਾਬੀ ਸੱਥ ਭੰਗਾਲਾ ਦੀ ਤੀਜੀ ਵਰ੍ਹੇਵਾਰ ਪਰ੍ਹਿਆ ਲਈ ਸੱਦਾ-ਪੱਤਰ - ਸੂਚਨਾ

ਮਾਂ ਬੋਲੀ ਜੇ ਭੁੱਲ ਜਾਵੋਂਗੇ, ਕੱਖਾਂ ਵਾਂਗੂੰ ਰੁਲ਼ ਜਾਵੋਂਗੇ

ਸੂਚਨਾ ਜਾਰੀ ਕਰਤਾ: ਪ੍ਰਿੰ: ਕੁਲਵਿੰਦਰ ਸਿੰਘ ਸਰਾਏ

ਮੰਜਕੀ ਪੰਜਾਬੀ ਸੱਥ ਭੰਗਾਲਾ ( ਪੰਜਾਬੀ ਸੱਥ ਲਾਂਬੜਾ ਦੀ ਇਕਾਈ )ਦੀ ਤੀਜੀ ਵਰ੍ਹੇਵਾਰ ਪਰ੍ਹਿਆ 20 ਫਰਵਰੀ, 2010 ਦਿਨ ਸ਼ਨਿਚਰਵਾਰ ਗੁਰੂ ਹਰਿ ਰਾਇ ਸੀਨੀਅਰ ਸਕੈਂਡਰੀ ਸਕੂਲ, ਦੁਸਾਂਝ ਕਲਾਂ, ਜ਼ਿਲ੍ਹਾ ਜਲੰਧਰ ਵਿਖੇ, ਹੇਠ ਲਿਖੇ ਪਰੋਗ੍ਰਾਮ ਅਨੁਸਾਰ ਜੁੜ ਰਹੀ ਹੈ। ਇਸ ਮੌਕੇ ਤੇ ਮੰਜਕੀ ਦੀਆਂ ਉੱਘੀਆਂ ਹਸਤੀਆਂ, ਪ੍ਰੋ; ਮਨਮੋਹਨ ਸਿੰਘ ਜੀ ਨੂੰ ਗੁਰਮਤਿ, ਵਿਦਿਆ ਅਤੇ ਸਭਿਆਚਾਰ ਦੇ ਖੇਤਰ ਚ ਪਾਏ ਯੋਗਦਾਨ ਕਰਕੇ ਭਾਈ ਮੰਝ ਯਾਦਗਾਰੀ ਪੁਰਸਕਾਰ, ਡਾ: ਲਖਵਿੰਦਰ ਜੌਹਲ ਜੀ ਨੂੰ ਕਲਾ, ਸਾਹਿਤ ਅਤੇ ਚਿੰਤਨ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਸ: ਪਿਆਰਾ ਸਿੰਘ ਸਰਾਏ ਯਾਦਗਾਰੀ ਪੁਰਸਕਾਰ, ਬੀਬੀ ਬਲਵੀਰ ਕੌਰ ਬਾਂਸਲ ਨੂੰ ਸਮਾਜ ਸੇਵਾ, ਵਿਦਿਆ ਅਤੇ ਵਾਤਾਵਰਣ ਦੇ ਖੇਤਰ ਚ ਪਾਏ ਯੋਗਦਾਨ ਲਈ ਬੀਬੀ ਦੀਪ ਕੌਰ ਤਲਵਣ ਯਾਦਗਾਰੀ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਜਾਏਗਾ।

-----

ਉੱਘੇ ਵਿਦਵਾਨ ਸ: ਸਰੂਪ ਸਿੰਘ ਜੀ ਅਲੱਗ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ ਅਤੇ ਸ: ਮਹਿੰਦਰ ਸੀੰਘ ਦੁਸਾਂਝ ਮੁੱਖ-ਮਹਿਮਾਨ ਹੋਣਗੇ। ਇਸ ਸ਼ੁੱਭ ਅਵਸਰ ਤੇ ਮੰਜਕੀ ਪੰਜਾਬੀ ਸੱਥ ਦੀ ਯਾਦ ਨਿਸ਼ਾਨੀ ਅਤੇ ਪੁਸਤਕਾਂ, ਮੰਜਕੀ ਭੂਮਿ ਰੰਗਾਵਲੀ, ਇਹ ਵੀ ਸੱਚ ਹੈ, ਅੱਖਰ, ਇਸ਼ਕ਼ ਇਬਾਦਤ, ਅਤੇ ਵੈਟਰਨ ਐਥਰੀਨ ਸ: ਕੇਸਰ ਸਿੰਘ ਪੂਨੀਆ ਨੂੰ ਬੀਬੀ ਗੁਰਚਰਨ ਕੌਰ ਕੋਚਰ ( ਮੀਤ ਪ੍ਰਦਾਨ ਕੇਂਦਰੀ ਪੰਜਾਬੀ ਲੇਖਕ ਸਭਾ), ਅਤੇ ਸ: ਅਮਰਜੀਤ ਸਿੰਗ ਸੰਧੂ ( ਸੰਧੂ ਗ਼ਜ਼ਲ ਸਕੂਲ) ਲੋਕ-ਅਰਪਣ ਕਰਨਗੇ।

ਇਸ ਮੌਕੇ ਤੇ ਆਪਜੀ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।

----

ਪ੍ਰੋਗਰਾਮ - 20 ਫਰਵਰੀ, 2010 ਦਿਨ ਸ਼ਨਿਚਰਵਾਰ

ਸਨਮਾਨ ਸਮਾਰੋਹ ਦੇ ਉਪਰੰਤ ਸਭ ਮਿਲ਼ ਕੇ ਖਾਣਾ ਖਾਣਗੇ।

----

ਸਵਾਗਤ ਕਰਤਾ: ਡਾ: ਨਿਰਮਲ ਸਿੰਘ ( ਪੰਜਾਬੀ ਲਾਂਬੜਾ ਸੱਥ ), ਪ੍ਰਿੰ: ਹਰੀ ਦੱਤ ਸ਼ਰਮਾ, ਸ: ਮੋਤਾ ਸਿੰਘ ਸਰਾਏ ( ਯੂਰਪੀ ਪੰਜਾਬੀ ਸੱਥ, ਵਾਲਸਾਲ),

ਨਿਵੇਦਕ: ਪ੍ਰਿੰ: ਕੁਲਵਿੰਦਰ ਸਿੰਘ ਸਰਾਏ ( ਸੰਚਾਲਕ ਮੰਜਕੀ ਸੱਥ ਭੰਗਾਲਾ)

-----

ਸੱਥ ਦੇ ਸੰਚਾਲਕ ਪ੍ਰਿੰ: ਸਰਾਏ ਨੇ ਦੱਸਿਆ ਕਿ ਸਮਾਰੋਹ ਵਿਚ ਦੇਸ਼-ਵਿਦੇਸ਼ ਵਿਚਲੀਆਂ ਸੱਥਾਂ ਦੀਆਂ ਇਕਾਈਆਂ ਦੇ ਨੁਮਾਇੰਦੇ ਅਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲ਼ੇ ਭੈਣ-ਭਰਾ ਪਹੁੰਚ ਰਹੇ ਹਨ। ਇੰਗਲੈਂਡ ਤੋਂ ਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਸ: ਮੋਤਾ ਸਿੰਘ ਸਰਾਏ, ਅਮਰੀਕਾ ਤੋਂ ਡਾ: ਸਵਰਾਜ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚ ਚੁੱਕੇ ਹਨ। ਸਾਰਿਆਂ ਨੂੰ ਇਕ ਵਾਰੀ ਫੇਰ ਸਮਾਗਮ ਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।

No comments: