ਸੰਨ 2009 ਤੋਂ ਯੂ ਬੀ ਸੀ ਦੇ ਏਸ਼ੀਅਨ ਸਟੱਡੀਜ਼ ਵਿਭਾਗ ਵਲੋਂ ਹਰ ਸਾਲ ਬੀ ਸੀ ਦੇ ਇਕ ਪੰਜਾਬੀ ਲੇਖਕ ਦਾ ਸਨਮਾਨ ਕਰਨ ਦੀ ਪਿਰਤ ਸ਼ੁਰੂ ਕੀਤੀ ਗਈ ਹੈ।ਇਸ ਪਿਰਤ ਅਧੀਨ ਅਪ੍ਰੈਲ 2009 ਵਿੱਚ ਪਹਿਲਾ ਇਨਾਮ ਗੁਰਚਰਨ ਰਾਮਪੁਰੀ ਨੂੰ ਪੰਜਾਬੀ ਸਾਹਿਤ ਵਿੱਚ ਸਮੁੱਚੇ ਜੀਵਨ ਕਾਲ ਦੌਰਾਨ ਪਾਏ ਵੱਡਮੁੱਲੇ ਯੋਗਦਾਨ ਲਈ ਦਿੱਤਾ ਗਿਆ ਸੀ। 2010 ਵਿੱਚ ਉਸ ਲੇਖਕ ਦਾ ਸਨਮਾਨ ਕੀਤਾ ਜਾਵੇਗਾ ਜਿਸ ਦੀ ਕਿਤਾਬ ਪਿਛਲੇ ਤਿੰਨਾਂ ਸਾਲਾਂ(2007 ਤੋਂ 2009 ਤੱਕ) ਵਿੱਚ ਛਪੀਆਂ ਕਿਤਾਬਾਂ ਵਿੱਚੋਂ ਸਭ ਤੋਂ ਅਹਿਮ ਜਾਂ ਖ਼ਾਸ ਹੋਵੇ।ਕਿਤਾਬ ਦੀ ਅਹਿਮੀਅਤ ਬਾਰੇ ਫੈਸਲਾ ਬੀ ਸੀ ਦੇ ਲੇਖਕਾਂ ਦੀ ਇਕ ਪੈਨਲ ਕਰੇਗੀ। ਅਗਲੇ ਸਾਲ ਫਿਰ ਬੀ ਸੀ ਦੇ ਕਿਸੇ ਹੋਰ ਲੇਖਕ ਨੂੰ ਸਮੁੱਚੇ ਜੀਵਨ ਕਾਲ ਦੌਰਾਨ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਜਾਵੇਗਾ ਅਤੇ ਉਸ ਤੋਂ ਅਗਲੇਸਾਲ ਫਿਰ ਕਿਸੇ ਨਵੀਂ ਕਿਤਾਬ ਲਈ ਸਨਮਾਨ ਦਿੱਤਾ ਜਾਵੇਗਾ।
-----
ਇਸ ਸਨਮਾਨ ਵਿੱਚ ਸਨਮਾਨ ਚਿੰਨ੍ਹ ਦੇ ਨਾਲ 1000 ਡਾਲਰ ਦੀ ਰਕਮ ਦਿੱਤੀ ਜਾਵੇਗੀ।ਇਸ ਇਨਾਮ ਦੇ ਮੁਕਾਬਲੇ ਲਈ ਨਾਂ ਦਰਜ ਕਰਾਉਣ ਲਈ ਲੇਖਕ ਖ਼ੁਦ ਜਾਂ ਉਹਨਾਂ ਦੇ ਦੋਸਤ ਮਿੱਤਰ ਸਾਨੂੰਪਿਛਲੇ ਤਿੰਨਾਂ ਸਾਲਾਂ ਦੌਰਾਨ ਛਪੀ ਲੇਖਕ ਦੀ ਕਿਤਾਬ ਅਤੇ ਸੀ. ਵੀ. (ਲੇਖਕ ਦਾ ਸੰਖੇਪ ਜੀਵਨ ਬਿਓਰਾ) ਭੇਜ ਦੇਣ। ਕਿਤਾਬ ਅਤੇ ਸੀ ਵੀ ਦੀਆਂ ਪੰਜ ਕਾਪੀਆਂ (ਹਰ ਪੈਨਲ ਮੈਂਬਰ ਲਈ ਇਕ ਕਾਪੀ) 8 ਜਨਵਰੀ 2010ਤੱਕ ਭੇਜੀਆਂ ਜਾਣ।
ਕਿਤਾਬਾਂ ਭੇਜਣ ਲਈ ਪਤਾ ਹੈ:
Punjabi Writers
Department of Asian Studies
1871 West Mall
UBC Asian Centre
ਇਹ ਸਨਮਾਨ 24 ਅਪਰੈਲ 2010 ਨੂੰ ਯੂ ਬੀ ਸੀ ਵਿੱਚ ਪੰਜਾਬੀ ਬੋਲੀ ਦੇ ਜਸ਼ਨ ਦੌਰਾਨ ਕੀਤਾ ਜਾਵੇਗਾ।ਇਸ ਜਸ਼ਨ ਵਿਚ ਲੇਖਕ, ਵਿਦਵਾਨ, ਵਿਦਿਆਰਥੀ, ਮਾਪੇ ਅਤੇ ਪੰਜਾਬੀ ਭਾਈਚਾਰਾ ਸ਼ਾਮਿਲ ਹੋਵੇਗਾ। ਇਸਸਮੇਂ ਪੰਜਾਬੀ ਬੋਲੀ ਤੇ ਸਾਹਿਤ ਬਾਰੇ ਭਾਸ਼ਣ ਦੇਣ ਲਈ ਅਮਰੀਕਾ ਤੋਂ ਇੱਕ ਵਿਦਵਾਨ, ਫ਼ਰੀਨਾ ਮੀਰ (ਯੁਨੀਵਰਸਿਟੀ ਆਫ਼ ਮਿਸ਼ੀਗਨ) ਆਵੇਗੀ।ਜਸ਼ਨ ਵਿੱਚ ਪੰਜਾਬੀ ਲੇਖ ਮੁਕਾਬਲੇ ਵਿਚ ਜਿੱਤੇ ਹੋਏ ਵਿਦਿਆਰਥੀਆਂ ਨੂੰ ਵੀ ਇਨਾਮ ਦਿੱਤੇ ਜਾਣਗੇ, ਅਤੇ ਯੂ ਬੀ ਸੀ ਦੇ ਪੰਜਾਬੀ ਵਿਦਿਆਰਥੀ ਨਾਟਕ, ਕਵਿਤਾਵਾਂ,ਆਦਿ ਪੇਸ਼ ਕਰਨਗੇ।ਇਹ ਜਸ਼ਨ ਹਰ ਸਾਲ ਯੂ ਬੀ ਸੀ (ਵੈਨਕੂਵਰ) ਦੇ ਏਸ਼ੀਅਨ ਸਟੱਡੀਜ਼ ਵਿਭਾਗ ਵਲੋਂ ਹਰਜੀਤ ਕੌਰ ਸਿੱਧੂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਹਰਜੀਤ ਕੌਰ ਸਿੱਧੂ (1937-2007), ਇਕ ਚੰਗੀ ਪਤਨੀ, ਮਾਂ, ਤੇ ਅਧਿਆਪਕਾ ਸੀ, ਅਤੇ ਵਿਦਿਆ, ਪੰਜਾਬੀ ਬੋਲੀ ਅਤੇ ਸੱਭਿਆਚਾਰ, ਅਤੇ ਨਾਰੀਆਂ ਦੇ ਹੱਕਾਂ ਦੀ ਸਮਰਥਕ ਸੀ।ਜਸ਼ਨ ਜਾਂ ਲੇਖ ਮੁਕਾਬਲੇ ਬਾਰੇ ਹੋਰ ਜਾਣਕਾਰੀ ਲਈ www.asia.ubc.edu ਦੇ ਥੱਲੇ ਵੇਖੋ ਜਾਂ ਸੁਖਵੰਤ ਹੁੰਦਲ ਨੂੰ 604-644-2470 ’ਤੇ ਜਾਂ ਏਸ਼ੀਅਨ ਸਟੱਡੀਜ਼ ਵਿਭਾਗ ਨੂੰ 604-822-0019 ’ਤੇ ਫੋਨ ਕਰੋ।