Wednesday, October 7, 2009

ਸੋਹਣ ਸਿੰਘ ਪੂੰਨੀ ਦੀ ਕਿਤਾਬ ‘ਕਨੇਡਾ ਦੇ ਗਦਰੀ ਯੋਧੇ’ 12 ਅਕਤੂਬਰ, 2009 ਨੂੰ ਰਿਲੀਜ਼ ਕੀਤੀ ਜਾਵੇਗੀ

ਇਹ ਸੂਚਨਾ ਸਾਧੂ ਬਿਨਿੰਗ ਜੀ ਦੁਆਰਾ ਭੇਜੀ ਗਈ ਹੈ।

ਪੁਸਤਕ ਰਿਲੀਜ਼ ਸਮਾਗਮ ਸੋਹਣ ਸਿੰਘ ਪੂੰਨੀ ਹੋਰਾਂ ਵਲੋਂ ਲਿਖੀ ਮਹੱਤਵਪੂਰਨ ਕਿਤਾਬ ਕਨੇਡਾ ਦੇ ਗਦਰੀ ਯੋਧੇ ਦਾ ਰਿਲੀਜ਼ ਸਮਾਗਮ 12 ਅਕਤੂਬਰ, 2009 ਨੂੰ ਸੋਮਵਾਰ ਵਾਲੇ ਦਿਨ (ਥੈਂਕਸ ਗਿਵਿੰਗਡੇਅ) ਸਰੀ ਦੇ ਗਰੈਂਡ ਤਾਜ ਬੈਨਕੁਇਟ ਹਾਲਵਿੱਚ ਦੁਪਹਿਰ ਦੇ ਬਾਰਾਂ ਵਜੇ ਕੀਤਾ ਜਾਵੇਗਾਇਹ ਹਾਲ ਸਰੀ ਵਿੱਚ 8388 - 128 ਸਟਰੀਟ ਤੇ ਸਥਿਤ ਹੈਸੋਹਣ ਸਿੰਘ ਪੂੰਨੀ ਨੇ ਇਹ ਪੁਸਤਕ ਆਪਣੀ ਨੌਂ ਸਾਲ ਦੀ ਸਖ਼ਤ ਮਿਹਨਤ ਨਾਲ਼ ਤਿਆਰ ਕੀਤੀ ਹੈਲੇਖਕ ਨੇ ਇਸ ਪੁਸਤਕ ਵਿੱਚ ਕਨੇਡਾ ਦੇ ਇਕਤਾਲੀ ਪ੍ਰਮੁੱਖ ਗਦਰੀ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਪ੍ਰਾਥਮਿਕ ਸ੍ਰੋਤਾਂ ਦੇ ਅਧਾਰ ਤੇ ਬਹੁਤ ਮਿਹਨਤ ਤੇ ਲਗਨ ਨਾਲ਼ ਚਿਤਰਿਆ ਹੈਇਨ੍ਹਾਂ ਗਦਰੀ ਯੋਧਿਆਂ ਨੇ ਕਨੇਡਾ ਰਹਿੰਦੇ ਹਿੰਦੁਸਤਾਨੀਆਂ ਦੇ ਹੱਕਾਂ ਲਈ ਅਤੇ ਹਿੰਦੁਸਤਾਨ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ ਸੀ

-----

ਪੂੰਨੀ ਨੇ ਇਹ ਜੀਵਨੀਆਂ ਇਸ ਤਰ੍ਹਾਂ ਲਿਖੀਆਂ ਹਨ ਕਿ ਸਾਨੂੰ ਇਨ੍ਹਾਂ ਗਦਰੀ ਯੋਧਿਆਂ ਦੇ ਸਿਰਫ਼ ਜੀਵਨ ਵੇਰਵੇ ਹੀ ਨਹੀਂ ਸਗੋਂ ਗਦਰ ਲਹਿਰ, ਅਕਾਲੀ ਲਹਿਰ, ਬੱਬਰ ਅਕਾਲੀ ਲਹਿਰ ਤੇ ਕਿਰਤੀ ਲਹਿਰ ਦਾ ਸਮੁੱਚਾ ਇਤਿਹਾਸ ਵੀ ਪੜ੍ਹਨ ਨੂੰ ਮਿਲਦਾ ਹੈਪੁਸਤਕ ਵਿਚ ਲੇਖਕ ਨੇ ਬਹੁਤ ਸਾਰੇ ਐਸੇ ਗਦਰੀਆਂ ਬਾਰੇ ਲਿਖਿਆ ਹੈ ਜਿਨ੍ਹਾਂ ਬਾਰੇ ਜਾਣਕਾਰੀ ਤਾਂ ਕੀ ਆਮ ਲੋਕਾਂ ਨੇ ਉਨ੍ਹਾਂ ਦੇ ਨਾਂ ਤੱਕ ਨਹੀਂ ਸੀ ਸੁਣੇਕਿਤਾਬ ਵਿੱਚ ਵੀਹ ਤੋਂ ਵੱਧ ਐਸੀਆਂ ਦੁਰਲੱਭ ਤਸਵੀਰਾਂ ਹਨ ਜਿਨ੍ਹਾਂ ਨੂੰ ਪਾਠਕ ਪਹਿਲੀ ਵਾਰ ਵੇਖਣਗੇਲੇਖਕ ਨੇ ਇਨ੍ਹਾਂ ਗਦਰੀਆਂ ਸੰਬੰਧੀ ਖੋਜ ਕਰਦਿਆਂ ਕਈ ਸ੍ਰੋਤ ਵਰਤੇ ਹਨ, ਜਿਵੇਂ ਆਰਕਾਈਵਜ਼ ਤੇ ਲਾਇਬ੍ਰੇਰੀਆਂ ਵਿੱਚ ਪਏ ਗਦਰ ਲਹਿਰ ਤੇ ਗਦਰੀਆਂ ਨਾਲ ਸੰਬੰਧਤ ਮੁੱਢਲੇ ਦਸਤਾਵੇਜ਼, ਉਸ ਸਮੇਂ ਦੀਆਂ ਪੁਰਾਣੀਆਂ ਅਖਬਾਰਾਂ ਤੇ ਰਿਸਾਲੇ, ਮੁਕੱਦਮਿਆਂ ਦੀਆਂ ਨਕਲਾਂ, ਸੀ ਆਈ ਡੀ ਦੀਆਂ ਰਿਪੋਰਟਾਂ, ਗਦਰੀਆਂ ਦੇ ਆਪਣੇ ਬਿਆਨ, ਗਦਰ ਲਹਿਰ ਬਾਰੇ ਛਪੀਆਂ ਪੁਸਤਕਾਂ ਤੇਗਦਰੀਆਂ ਨਾਲ ਸੰਬੰਧਤ ਸੈਂਕੜੇ ਵਿਅਕਤੀਆਂ ਨਾਲ਼ ਕੀਤੀਆਂ ਮੁਲਾਕਾਤਾਂ

-----

ਪੂੰਨੀ ਨੇ ਭਾਰਤ ਅਤੇ ਕਨੇਡਾ ਦੀਆਂ ਯੂਨੀਵਰਸਿਟੀਆਂ ਵਿਚ ਇਤਿਹਾਸ ਨੂੰ ਪੜ੍ਹਨ ਅਤੇ ਘੋਖਣ ਦੀ ਸਿੱਖੀ ਵਿਧੀ ਦੀ ਯੋਗ ਵਰਤੋਂ ਨਾਲ ਹਾਸਿਲ ਕੀਤੀ ਜਾਣਕਾਰੀ ਦੀ ਛਾਣ-ਬੀਣ ਕਰਕੇ ਉਸ ਨੂੰ ਸਾਡੇ ਸਾਹਮਣੇ ਸਾਫ਼ ਕਰਕੇ ਰੱਖਿਆ ਹੈਇਹ ਜੀਵਨੀਆਂ ਸਾਨੂੰ ਗਦਰੀਆਂ ਦੇ ਸੁਪਨਿਆਂ ਬਾਰੇ, ਉਨ੍ਹਾਂ ਵੱਲੋਂ ਝੱਲੇ ਤਸੀਹਿਆਂ ਬਾਰੇ, ਉਨ੍ਹਾਂ ਦੇ ਪਰਿਵਾਰਾਂ ਵੱਲੋਂ ਝੱਲੇਕਸ਼ਟਾਂ ਬਾਰੇ ਤੇ ਦੇਸ਼-ਧ੍ਰੋਹੀਆਂ ਵਲੋਂ ਕੀਤੀ ਗੱਦਾਰੀ ਬਾਰੇ ਦੱਸਦੀਆਂ ਹਨਲੇਖਕ ਦਾ ਕਮਾਲ ਇਸ ਗੱਲ ਵਿਚ ਹੈ ਕਿ ਕਿਤਾਬ ਵਿਚ ਸ਼ਾਮਲ ਗਦਰੀਆਂ ਬਾਰੇ ਬਹੁਤ ਸਾਰੇ ਵੇਰਵੇ ਪੜ੍ਹਨ ਬਾਅਦ ਉਨ੍ਹਾਂ ਬਾਰੇ ਸਗੋਂ ਹੋਰ ਜਾਨਣ ਦੀ ਖ਼ਾਹਿਸ਼ ਪੈਦਾ ਹੁੰਦੀ ਹੈ ਅਤੇ ਦਿਲ ਕਰਦਾ ਹੈ ਕਿ ਇਕੱਲੇ ਇਕੱਲੇ ਬਾਰੇ ਕਿਤਾਬ ਲਿਖੀ ਜਾਣੀ ਚਾਹੀਦੀ ਸੀਕਿਤਾਬ ਬਹੁਤ ਹੀ ਪੜ੍ਹਨ ਯੋਗ ਹੈਕਿਤਾਬ ਦਾ ਹਰ ਵਾਕ ਲੇਖਕ ਵੱਲੋਂ ਕੀਤੀ ਮਿਹਨਤ ਤੇ ਲਗਨ ਨੂੰ ਦਰਸਾਉਂਦਾ ਹੈਤਸਵੀਰਾਂ ਸਮੇਤ ਸਵਾ ਪੰਜ ਸੌ ਸਫਿਆਂ ਦੀ ਸੁੰਦਰ ਦਿੱਖ ਵਾਲੀ ਇਹ ਕਿਤਾਬ ਪੰਜਾਬ ਦੇ ਸਤਿਕਾਰਤ ਪ੍ਰਕਾਸ਼ਕ ਸਿੰਘ ਬ੍ਰਦਰਜ਼,ਅੰਮ੍ਰਿਤਸਰਵਾਲਿਆਂ ਨੇ ਬੜੀ ਮਿਹਨਤ ਤੇ ਲਗਨ ਨਾਲ ਛਾਪੀ ਹੈਇਸ ਪੁਸਤਕ ਨੂੰ ਰਿਲੀਜ਼ ਕਰਨ ਦੀ ਰਸਮ, ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ ਰਿਟਾਇਰਡ ਪ੍ਰੋਫੈਸਰ, ਡਾਕਟਰ ਹਿਊ ਜੌਹਨਸਟਨ ਕਰਨਗੇਇਸ ਕਿਤਾਬ ਦੇ ਰਿਲੀਜ਼ ਸਮਾਗਮ ਸਮੇਂ ਗਦਰੀਆਂ ਦੇ ਪਰਿਵਾਰਾਂ ਨੂੰ ਸਨਮਾਨਤ ਕੀਤਾ ਜਾਵੇਗਾਭਾਈਚਾਰੇ ਦੀਆਂ ਉੱਘੀਆਂ ਹਸਤੀਆਂ ਅਤੇ ਬੁੱਧੀਜੀਵੀਆਂ ਵੱਲੋਂ ਕਿਤਾਬ ਬਾਰੇ ਚਰਚਾ ਕੀਤੀ ਜਾਵੇਗੀਇਸ ਸਮਾਗਮ ਵਿਚ ਸ਼ਾਮਲ ਹੋਣ ਦਾ ਸਭ ਨੂੰ ਨਿੱਘਾ ਸੱਦਾ ਦਿੱਤਾ ਜਾਂਦਾ ਹੈ ਪੁਸਤਕ ਰਿਲੀਜ਼ ਕਮੇਟੀ ਚਾਹ ਪਾਣੀ ਦਾ ਇੰਤਜ਼ਾਮ ਹੋਵੇਗਾ! ਹਾਲ ਦਾ ਫ਼ੋਨ ਨੰਬਰ: 604-599-4342 ਜਾਣਕਾਰੀ ਵਾਸਤੇ ਸੰਪਰਕ 604-761-2195 - ਸੋਹਣ ਸਿੰਘ ਪੂੰਨੀ


No comments: