Monday, October 12, 2009

ਸੋਹਣ ਸਿੰਘ ਪੂੰਨੀ ਦੀ ਕਿਤਾਬ ‘ਕਨੇਡਾ ਦੇ ਗਦਰੀ ਯੋਧੇ’ ਅੱਜ ਸਰੀ ‘ਚ ਰਿਲੀਜ਼ ਕੀਤੀ ਗਈ

ਦੋਸਤੋ! ਅੱਜ ਸਰੀ ਵਿਖੇ ਤਾਜ ਬੈਂਕੁਇਟ ਹਾਲ ਵਿਚ ਇੱਕ ਸ਼ਾਨਦਾਰ ਸਮਾਗਮ ਚ ਸਰੀ ਨਿਵਾਸੀ ਲੇਖਕ ਸੋਹਣ ਸਿੰਘ ਪੂੰਨੀ ਜੀ ਦੀ ਬੇਹੱਦ ਖ਼ੂਬਸੂਰਤ ਕਿਤਾਬ ਕਨੇਡਾ ਦੇ ਗਦਰੀ ਯੋਧੇ ਰਿਲੀਜ਼ ਕੀਤੀ ਗਈ। ਇਹ ਕਿਤਾਬ ਪੂੰਨੀ ਸਾਹਿਬ ਨੇ 9-10 ਸਾਲਾਂ ਦੀ ਭਰਪੂਰ ਖੋਜ ਤੋਂ ਬਾਅਦ ਲਿਖੀ ਹੈ। ਇਹ ਪਹਿਲੀ ਕਿਤਾਬ ਹੈ ਜਿਸ ਵਿਚ ਉਹਨਾਂ ਨੇ ਕੈਨੇਡਾ ਦੇ 41 ਪ੍ਰਮੁੱਖ ਗਦਰੀ ਯੋਧਿਆਂ ਦੀਆਂ ਜੀਵਨੀਆਂ ਅਤੇ ਮਹੱਤਵਪੂਰਨ ਅਤੇ ਦੁਰਲੱਭ ਫੋਟੋਆਂ ਸ਼ਾਮਲ ਕੀਤੀਆਂ ਹਨ। ਏਥੇ ਮੈਂ ਇਹ ਅਰਜ਼ ਜ਼ਰੂਰ ਕਰਾਂਗੀ ਕਿ ਇਹ ਕਿਤਾਬ ਹਰ ਘਰ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਨੀ ਚਾਹੀਦੀ ਹੈ। ਜੇਕਰ ਤੁਸੀਂ ਕੈਨੇਡਾ ਚ ਹੋਂ ਤਾਂ ਪੂੰਨੀ ਸਾਹਿਬ ਨੂੰ 604-761-2195 ਤੇ ਫੋਨ ਕਰਕੇ ਜਾਂ ਇੰਡੀਆ ਤੋਂ ਸਿੰਘ ਬ੍ਰਦਰਜ਼, ਪ੍ਰਕਾਸ਼ਕ (ਅੰਮ੍ਰਿਤਸਰ) ਤੋਂ ਇਹ ਕਿਤਾਬ ਖਰੀਦ ਸਕਦੇ ਹੋ।

ਏਨੇ ਵਰ੍ਹਿਆਂ ਦੀ ਖੋਜ ਤੋਂ ਬਾਅਦ ਸਖ਼ਤ ਮਿਹਨਤ ਨਾਲ਼ ਲਿਖੀ ਕਿਤਾਬ ਲਈ ਆਰਸੀ ਪਰਿਵਾਰ ਵੱਲੋਂ ਲੇਖਕ ਸੋਹਣ ਸਿੰਘ ਪੂੰਨੀ ਸਾਹਿਬ ਨੂੰ ਢੇਰ ਸਾਰੀਆਂ ਮੁਬਾਰਕਾਂ!

ਅਦਬ ਸਹਿਤ

ਤਨਦੀਪ ਤਮੰਨਾ
No comments: