Monday, February 22, 2010

ਮਨਜੀਤ ਮੀਤ ਅਤੇ ਗਿੱਲ ਮੋਰਾਂਵਾਲੀ ਸਨਮਾਨ ਸਮਾਗਮ 6 ਮਾਰਚ, 2010 ਨੂੰ ਸਰੀ, ਕੈਨੇਡਾ ਵਿਖੇ ਹੋਵੇਗਾ

ਪੰਜਾਬੀ ਦੇ ਕਾਵਿ-ਨਾਟਕਾਰ ਤੇ ਕਵੀ ਮਨਜੀਤ ਮੀਤ ਅਤੇ ਕਵੀ ਗਿੱਲ ਮੋਰਾਂਵਾਲੀ ਦਾ ਸਨਮਾਨ ਸਮਾਗਮ 6 ਮਾਰਚ, 2010 ਨੂੰ ਬਾਅਦ ਦੁਪਹਿਰ 12.30 ਵਜੇ ਪ੍ਰੌਗਰੈਸਿਵ ਕਲਚਰ ਸੈਨਟਰ, ਯੂਨਿਟ ਨੰਬਰ 126, 130 ਸਟਰੀਟ, ਸਰੀ ਵਿਖੇ ਆਯੋਜਤ ਕੀਤਾ ਗਿਆ ਹੈ!ਕੈਨੇਡੀਅਨ ਇੰਟਰਨੈਸ਼ਨਲ ਪੰਜਾਬੀ ਸਾਹਿਤ ਅਕਾਡਮੀ(ਸਿਪਸਾ) ਵਲੋਂ ਮਨਜੀਤ ਮੀਤ ਨੂੰ ਡਾ. ਸੁਰਜੀਤ ਸਿੰਘ ਸੇਠੀ ਯਾਦਗਾਰੀ ਪੁਰਸਕਾਰ ਨਾਲ ਅਤੇ ਗਿੱਲ ਮੋਰਾਂਵਾਲੀ ਨੂੰ ਈਸ਼ਰ ਸਿੰਘ ਅਟਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।

-----

ਗਿੱਲ ਮੋਰਾਂਵਾਲੀ ਬੀ.ਸੀ. ਦਾ ਪ੍ਰਸਿਧ ਸੀਨੀਅਰ ਤੇ ਪ੍ਰੌਢ ਕਵੀ ਹੈ ਅਤੇ ਮਨਜੀਤ ਮੀਤ ਨੇ ਕਾਵਿ-ਨਾਟਕ, ਆਧੁਨਿਕ ਕਵਿਤਾ ਤੇ ਸੰਪਾਦਨ ਦੇ ਖੇਤਰ ਵਿਚ ਜ਼ਿਕਰ ਗੋਚਰਾ ਕੰਮ ਕੀਤਾ ਹੈ।ਇਸੇ ਸਮਾਗਮ ਵਿਚ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਪੰਜਾਬੀ ਆਥਰਜ਼ ਐਂਡ ਆਰਟਿਸਟਸ(ਇਆਪਾ - ਕੈਨੇਡਾ) ਵਲੋਂ ਮਨਜੀਤ ਮੀਤ ਨੂੰ ਅੰਤਰ-ਰਾਸ਼ਟਰੀ ਸ਼੍ਰੋਮਣੀ ਕਾਵਿ-ਨਾਟਕਾਰ ਤੇ ਕਵੀ ਪੁਰਸਕਾਰ ਨਾਲ ਅਭਿਨੰਦਤ ਕੀਤਾ ਜਾਵੇਗਾ। ਇਹ ਪੁਰਸਕਾਰ ਮਨਜੀਤ ਮੀਤ ਨੂੰ ਉਸਦੇ ਕਾਵਿ-ਨਾਟਕ: ਅਧੂਰੇ ਪੈਗੰਬਰਤੇ ਉਸਦੀ ਸਮੁੱਚੀ ਕਾਵਿ-ਪ੍ਰਾਪਤੀ ਲਈ ਦਿੱਤਾ ਜਾ ਰਿਹਾ ਹੈ। ਅਧੂਰੇ ਪੈਗੰਬਰਨੂੰ ਇਸ ਸੰਸਥਾ ਵੱਲੋਂ ਇਸ ਦਹਾਕੇ ਦੀ ਸਰਵੋਤਮ ਪੁਸਤਕ ਘੋਸ਼ਿਤ ਕੀਤਾ ਗਿਆ ਹੈ।

-----

ਯਾਦ ਰਹੇ ਕਿ ਇਆਪਾ ਦਾ ਇਹ ਪੁਰਸਕਾਰ ਲੈਣ ਵਾਲਿਆਂ ਵਿਚ ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ, ਅੰਮ੍ਰਿਤਾ ਪ੍ਰੀਤਮ, ਅਜੀਤ ਕੌਰ, ਕਰਤਾਰ ਸਿੰਘ ਦੁੱਗਲ, ਡਾ. ਹਰਿਭਜਨ ਸਿੰਘ, ਡਾ. ਦਲੀਪ ਕੌਰ ਟਿਵਾਣਾ, ਡਾ. ਸੁਰਜੀਤ ਸਿੰਘ ਸੇਠੀ, ਡਾ. ਹਰਚਰਨ ਸਿੰਘ, ਫ਼ਖ਼ਰ ਜ਼ਮਾਨ ਤੇ ਅਫ਼ਜ਼ਲ ਅਹਿਸਨ ਰੰਧਾਵਾ ਆਦਿ ਤੋਂ ਬਿਨਾਂ ਦੋ ਸਿਰਮੌਰ ਪਰਵਾਸੀ ਪੱਤਰਕਾਰ ਸਵਰਗੀ ਤਾਰਾ ਸਿੰਘ ਹੇਅਰ ਅਤੇ ਤਰਸੇਮ ਸਿੰਘ ਪੁਰੇਵਾਲ ਦੇ ਨਾਮ ਵੀ ਸ਼ਾਮਿਲ ਹਨ। ਇਸ ਸਮਾਗਮ ਵਿਚ ਦਰਸ਼ਕਾਂ ਦੇ ਮਨੋਰੰਜਨ ਲਈ ਗੀਤ ਸੰਗੀਤ ਦੇ ਨਾਲ ਹੀ ਕਵੀ ਦਰਬਾਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਕਿਰਪਾ ਕਰਕੇ ਇਸ ਸਮਾਗਮ ਦੀ ਆਪਣੀ ਹਾਜ਼ਰੀ ਨਾਲ਼ ਸ਼ੋਭਾ ਜ਼ਰੂਰ ਵਧਾਓ ਜੀ।

ਭੂਪਿੰਦਰ ਧਾਲੀਵਾਲ

ਸੰਚਾਲਕ ਅਤੇ ਕੋਆਰਡੀਨੇਟਰ

ਫੋਨ : (604) 825 5061

No comments: