(ਫੋਟੋ ਵਿਚ ਡੀ.ਸੀ. ਜਲੰਧਰ ਸ: ਅਜੀਤ ਸਿੰਘ ਪੰਨੂੰ, ਹਸਪਤਾਲ ਵਿਚ ਮਹਿਬੂਬ ਸਾਹਿਬ ਦਾ ਹਾਲ ਪੁੱਛਦੇ ਹੋਏ)
ਸਾਹਿਤਕ ਹਲਕਿਆਂ ‘ਚ ਇਹ ਖ਼ਬਰ ਬੜੇ ਦੁੱਖ ਨਾਲ਼ ਪੜ੍ਹੀ ਜਾਵੇਗੀ ਕਿ ਸੁਪ੍ਰਸਿੱਧ ਸਿੱਖ ਵਿਦਵਾਨ ਅਤੇ ਕਵੀ ਪ੍ਰੋ: ਹਰਿੰਦਰ ਸਿੰਘ ਮਹਿਬੂਬ ਜੀ ਜਲੰਧਰ ਵਿਖੇ ਅੱਜ ਅਕਾਲ ਚਲਾਣਾ ਕਰ ਗਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਜਲੰਧਰ ਹਸਪਤਾਲ ‘ਚ ਦਾਖਿਲ ਸਨ। ਮਹਿਬੂਬ ਸਾਹਿਬ ਨੇ ਕਈ ਕਿਤਾਬਾਂ ਲਿਖੀਆਂ ਅਤੇ ਉਹਨਾਂ ਨੂੰ ਸਾਹਿਤ ਅਕੈਡਮੀ ( ਝਨਾਂ ਦੀ ਰਾਤ – ਚਰਚਿਤ ਕਿਤਾਬ ਲਈ 1991 ‘ਚ ) ਅਤੇ ਸ਼੍ਰੋਮਣੀ ਕਵੀ ਐਵਾਰਡਾਂ ਸਹਿਤ ਕਈ ਇਨਾਮਾਂ-ਸਨਮਾਨਾਂ ਨਾਲ਼ ਸਨਮਾਨਿਆ ਗਿਆ ਸੀ। ਉਹਨਾਂ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਦੁਪਹਿਰੇ ਦੋ ਵਜੇ ਜ਼ਿਲ੍ਹਾ ਸੰਗਰੂਰ ‘ਚ ਪੈਂਦੇ ਉਹਨਾਂ ਦੇ ਪਿੰਡ ਵਿਖੇ ਕੀਤਾ ਜਾਵੇਗਾ।
ਅਸੀਂ ਮਹਿਬੂਬ ਸਾਹਿਬ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
ਦੁੱਖ ‘ਚ ਸ਼ਰੀਕ
ਸਮੂਹ ਆਰਸੀ ਪਰਿਵਾਰ
No comments:
Post a Comment