Friday, November 20, 2009

ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਪੱਤਰਕਾਰ, ਪ੍ਰਮਿੰਦਰਜੀਤ ਨੂੰ 2009 ਦਾ ਇਆਪਾ ਐਵਾਰਡ

ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਪੱਤਰਕਾਰ, ਪ੍ਰਮਿੰਦਰਜੀਤ ਨੂੰ 2009 ਦਾ ਇਆਪਾ ਐਵਾਰਡ

ਰਿਪੋਰਟ ਜਾਰੀ ਕਰਤਾ: - ਡਾ. ਗੁਰੂਮੇਲ ਸਿੱਧੂ, ਸਕੱਤਰ

ਪੰਜਾਬੀ ਲੇਖਕਾਂ ਅਤੇ ਆਰਟਿਸਟਾਂ ਦੀ ਅੰਤਰਰਾਸ਼ਟਰੀ ਐਸੋਸੀਐਸ਼ਨ ਆਫ ਕੈਨੇਡਾ International Association of Punjabi Authors and Artists Inc. (ਇਆਪਾ) ਦੀ ਸਾਹਿਤਕ ਕਮੇਟੀ ਨੇ 2009 ਦਾ ਪ੍ਰੋ. ਪਿਆਰਾ ਸਿੰਘ ਗਿੱਲ ਅਤੇ ਕਰਮ ਸਿੰਘ ਸੰਧੂ ਯਾਦਗਾਰੀ ਸ਼੍ਰੋਮਣੀ ਸਾਹਿਤਕਾਰ/ ਸਮੀਖਿਆਕਾਰ ਐਵਾਰਡ ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਪੱਤਰਕਾਰ ਪ੍ਰਮਿੰਦਰਜੀਤ ਨੂੰ, ਉਸ ਦੀ ਕਵਿਤਾ ਅਤੇ ਸਾਹਿਤਕ ਪੱਤਰਕਾਰੀ ਦੇ ਖੇਤਰਾਂ ਵਿੱਚ ਪਾਏ ਯੋਗਦਾਨ ਨੂੰ ਮੁੱਖ ਰੱਖਦਿਆਂ, ਦੇਣ ਦਾ ਫੈਸਲਾ ਕੀਤਾ ਹੈਇਹ ਅਵਾਰਡ ਉਸ ਨੂੰ ਸਾਲ 2010 ਵਿੱਚ ਅੰਮ੍ਰਿਤਸਰ ਵਿਖੇ ਦਿੱਤਾ ਜਾਵੇਗਾ।

-----

ਪ੍ਰਮਿੰਦਰਜੀਤ ਆਧੁਨਿਕ ਸਮੇਂ ਦਾ ਪ੍ਰਸਿੱਧ ਪੰਜਾਬੀ ਕਵੀ ਅਤੇ ਸਾਹਿਤਕ ਪੱਤਰਕਾਰ ਹੈਉਸ ਦੀ ਪੰਜਾਬੀ ਸਾਹਿਤ ਨੂੰ ਦੇਣ ਸਦਕਾ ਕਈ ਵੱਡਮੁੱਲੇ ਐਵਾਰਡ ਮਿਲ ਚੁੱਕੇ ਹਨ ਜਿਨ੍ਹਾਂ ਵਿੱਚ ਭਾਸ਼ਾ ਵਿਭਾਗ, ਪੰਜਾਬ, ਦਾ ਸ਼ਰੋਮਣੀ ਸਾਹਿਤਕਾਰ ਐਵਾਰਡ, ਵਿਸ਼ਵ ਪੰਜਾਬੀ ਸਾਹਿਤ ਅਕਾਡਮੀ, ਕੈਲੇਫੋਰਨੀਆ, ਅਮਰੀਕਾ ਦਾ ਅਦੁੱਤੀ ਕਵੀ ਐਵਾਰਡ ਅਤੇ ਇੰਗਲੈਂਡ ਅਤੇ ਜਾਪਾਨ ਅਦਾਰਿਆਂ ਦੇ ਵੱਖ-ਵੱਖ ਐਵਾਰਡ ਸ਼ਾਮਿਲ ਹਨ

-----

ਪ੍ਰਮਿੰਦਰਜੀਤ ਆਧੁਨਿਕ ਸੰਵੇਦਨਾ ਦਾ ਕਵੀ ਹੈ ਜਿਸ ਦੇ ਵਿਸ਼ੇ ਆਧੁਨਿਕ ਇਨਸਾਨ ਦੇ ਹੋਣ ਥੀਣ ਦੀਆਂ ਬਹੁਪਰਤੀ ਸਮੱਸਿਆਵਾਂ ਨੂੰ ਬੜੇ ਕਲਾਤਮਕ ਅਤੇ ਸੂਖ਼ਮ ਢੰਗ ਨਾਲ ਚਿਤਰਦੇ ਹਨਉਸ ਦੀ ਸ਼ਬਦਾਬਲੀ ਬਹੁਤ ਪ੍ਰਭਾਵਸ਼ਾਲੀ ਹੈ, ਸਿਮਲੀਆਂ ਅਤੇ ਅਲੰਕਾਰ ਤਾਜ਼ਾ ਅਤੇ ਮੌਲਿਕ ਹਨਇਹ ਸਾਰੇ ਗੁਣ ਉਸ ਦੀ ਕਾਵਿ ਸ਼ੈਲੀ ਨੂੰ ਆਕਰਸ਼ਕ ਅਤੇ ਪੜ੍ਹਨ ਯੋਗ ਬਣਾਉਂਦੇ ਹਨ

-----

ਪ੍ਰਮਿੰਦਰਜੀਤ ਦੇ ਹੁਣ ਤੱਕ ਤਿੰਨ ਮੌਲਿਕ ਕਾਵਿ ਸੰਗ੍ਰਹਿ (ਲਿਖਤੁਮ ਪ੍ਰਮਿੰਦਰਜੀਤ, ਮੇਰੀ ਮਾਰਫਤ, ਬਚਪਨ ਘਰ ਤੇ ਮੈਂ) ਅਤੇ ਇਕ ਚੋਣਵੀਂ ਕਵਿਤਾ ਦੀ ਪੁਸਤਕ, ‘ਮੇਰੇ ਕੁੱਝ ਹਾਸਿਲਛਪ ਚੁਕੇ ਹਨਉਸ ਦਾ ਸਫ਼ਰਨਾਮਾ ਅਤੇ ਆਤਮਕਥਾ ਛਪਣ ਹੇਤ ਹਨ ਕਈ ਕਾਵਿ ਪੁਸਤਕਾਂ ਨੂੰ ਉਲਥਾਉਣ ਅਤੇ ਸੰਪਾਦਨਾ ਦੇ ਕਾਰਜ ਲਈ ਉਹ ਨਾਮਣਾ ਖੱਟ ਚੁੱਕਿਆ ਹੈ

-----

ਉਹ ਪੰਜਾਬੀ ਦਾ ਉੱਘਾ ਪੱਤਰਕਾਰ ਹੈ ਜਿਸ ਨੇ ਸਾਹਿਤਕ ਪੱਤਰਕਾਰੀ ਦੀ ਉਤਪਤੀ ਅਤੇ ਇਸ ਦੇ ਵਿਕਾਸ ਵਿੱਚ ਮੋਹਰੀ ਰੋਲ ਨਿਭਾਇਆ ਹੈਪਹਿਲਾਂ ਲੋਅਨਾਮੀਂ ਸਾਹਿਤਕ ਪੱਤਰ ਦੀ ਸੰਪਾਦਨਾ ਕੀਤੀ ਅਤੇ ਅੱਜ ਕੱਲ੍ਹ ਉਹ ਮਸ਼ਹੂਰ ਮੈਗਜ਼ੀਨ, “ਅੱਖਰ ਦੀ ਸੰਪਾਦਨਾ ਕਰ ਰਿਹਾ ਹੈ

ਇਆਪਾ ਐਵਾਰਡ ਦੇ 1978 ਵਿੱਚ ਸ਼ੁਰੂ ਹੋਣ ਤੋਂ ਲੈਕੇ ਅੱਜ ਤੱਕ ਦੇ ਜੇਤੂਆਂ ਦੀ ਸੂਚੀ ਨੱਥੀ ਕੀਤੀ ਜਾਂਦੀ ਹੈ

******

ਨੋਟ: ਦੋਸਤੋ! ਜੇਤੂਆਂ ਦੀ ਸੂਚੀ ਈਮੇਲ ਦੀ ਅਟੈਚਮੈਂਟ ਚੋਂ ਨਹੀਂ ਮਿਲ਼ੀ, ਜਦੋਂ ਵੀ ਮਿਲ਼ੇਗੀ, ਅਪਡੇਟ ਕਰ ਦਿੱਤੀ ਜਾਵੇਗੀ। ਆਰਸੀ ਪਰਿਵਾਰ ਵੱਲੋਂ ਪ੍ਰਮਿੰਦਰਜੀਤ ਜੀ ਨੂੰ ਬਹੁਤ-ਬਹੁਤ ਮੁਬਾਰਕਾਂ। ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

1 comment:

baljitgoli said...

bahut bahut mubarkan ...............