ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ
ਦੋਸਤੋ! ਸੰਨ 1982 ਤੋਂ ਨੀਦਰਲੈਂਡਜ਼ ਅਤੇ ਹੁਣ ਸਾਲ ਕੁ ਤੋਂ ਯੂ.ਕੇ. ਵਸਦੀ ਪੰਜਾਬੀ ਦੀ ਸੁਪ੍ਰਸਿੱਧ ਲੇਖਿਕਾ ਮੈਡਮ ਡਾ: ਅਮਰ ਜਿਉਤੀ ਜੀ ਨੇ ਆਪਣੀਆਂ ਚਾਰ ਖ਼ੂਬਸੂਰਤ ਕਿਤਾਬਾਂ, ਕਾਵਿ-ਸੰਗ੍ਰਹਿ ‘ ਸੋਚਾਂ ਦੇ ਨਿਸ਼ਾਨ’ (ਸੰਨ 1998 ਤੱਕ ਛਪੀਆਂ ਕਿਤਾਬਾਂ ਦਾ ਸੰਗ੍ਰਹਿ ਜਿਸ ਵਿਚ ‘ਮਾਰੂਥਲ ਵਿੱਚ ਤੁਰਦੇ ਪੈਰ’, ‘ਮੈਨੂੰ ਸੀਤਾ ਨਾ ਕਹੋ’, ‘ਦਰੋਪਦੀ ਤੋਂ ਦੁਰਗਾ’, ‘ਖ਼ਾਮੋਸ਼ੀ ਦੀ ਆਵਾਜ਼’ ਸ਼ਾਮਿਲ ਹਨ), ਮਾਰਫ਼ਤ ਦੇ ਰੰਗ ‘ਚ ਰੰਗਿਆ ਕਾਵਿ-ਸੰਗ੍ਰਹਿ: ‘ਸੂਫ਼ੀ ਰੋਮਾਂਸ’ ਵਾਰਤਕ: ‘ਹਾਲੈਂਡ ਦਾ ਹਾਸ਼ੀਆ’ ਅਤੇ ਅੰਗਰੇਜ਼ੀ ‘ਚ ਪ੍ਰਕਾਸ਼ਿਤ ਕਾਵਿ-ਸੰਗ੍ਰਹਿ: ‘Forbidden Fruit’ ਆਰਸੀ ਲਈ ਭੇਜੀਆਂ ਹਨ। ਮੈਡਮ ਅਮਰ ਜਿਉਤੀ ਜੀ ਦਾ ਬੇਹੱਦ ਸ਼ੁਕਰੀਆ।
No comments:
Post a Comment