Saturday, April 10, 2010

ਬੀਕਾਸ ਸੰਸਥਾ ਵੱਲੋਂ 22ਵਾਂ ਪੰਜਾਬੀ ਕਵੀ ਦਰਬਾਰ 15 ਮਈ 2010 ਬਰੈਡਫੋਰਡ ਯੂ.ਕੇ. ਵਿਖੇ ਹੋਵੇਗਾ – ਸੱਦਾ-ਪੱਤਰ

ਇਹ ਸੂਚਨਾ ਕਸ਼ਮੀਰ ਸਿੰਘ ਘੁੰਮਣ ਜੀ ਵੱਲੋਂ ਭੇਜੀ ਗਈ ਹੈ।

ਪੰਜਾਬੀ ਮਾਂ ਬੋਲੀ ਦੇ ਚਹੇਤਿਆਂ ਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਬੀਕਾਸ ਸੰਸਥਾ ਵਲੋਂ ਹਰ ਸਾਲ ਦੀ ਤਰ੍ਹਾਂ 22ਵਾਂ ਸ਼ਾਨਦਾਰ ਕਵੀ ਦਰਬਾਰ, ਸ਼ਨਿਚਰਵਾਰ 15 ਮਈ 2010 ਨੂੰ ਬਾਅਦ ਦੁਪੈਹਰ 2-30 ਵਜੇ, ਵੈਨਟਨਰ ਹਾਲ, ਵੈਨਟਨਰ ਸਟਰੀਟ, ਬਰੈਡਫੋਰਡ, BD3 9JP ਯੂ.ਕੇ. ਵਿਖੇ ਕਰਵਾਇਆ ਜਾ ਰਿਹਾ ਹੈ

-----

ਇਸ ਕਵੀ ਦਰਬਾਰ ਵਿੱਚ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਵਾਲ਼ੀਆਂ ਮਹਾਨ ਸ਼ਖ਼ਸੀਅਤਾਂ ਸ੍ਰ: ਮੋਤਾ ਸਿੰਘ ਸਰਾਏ ਯੂਰਪੀ ਪੰਜਾਬੀ ਸੱਥ, ਪ੍ਰਸਿੱਧ ਨਾਵਲਿਸਟ ਤੇ ਕਹਾਣੀਕਾਰ ਸ਼ਿਵਚਰਨ ਜੱਗੀ ਕੁੱਸਾ, ਉੱਘੇ ਲੇਖਕ ਅਜਮੇਰ ਕਵੈਂਟਰੀ, ਕੁਲਵੰਤ ਕੌਰ ਚੰਨ ਫਰਾਂਸ ਤੋਂ ਅਤੇ ਪੰਜਾਬ ਰੇਡੀਓ ਲੰਡਨ ਦੇ ਪ੍ਰੀਜ਼ੈਂਟਰ ਉਚੇਚੇ ਤੌਰ ਤੇ ਪਹੁੰਚ ਰਹੇ ਹਨ ਇਸ ਤੋਂ ਇਲਾਵਾ ਯੂਰਪ ਦੇ ਵੱਖ ਵੱਖ ਸ਼ਹਿਰਾਂ ਤੋਂ ਮਸ਼ਹੂਰ ਕਵੀ ਭਾਗ ਲੈਣ ਲਈ ਪਹੁੰਚ ਰਹੇ ਹਨ ਹਮੇਸ਼ਾ ਦੀ ਤਰ੍ਹਾਂ ਉੱਭਰ ਰਹੇ ਨਵੇਂ ਕਵੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ

-----

ਇਸ ਸਲਾਨਾ ਕਵੀ ਦਰਬਾਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਾਰ ਸ੍ਰ: ਕਸ਼ਮੀਰ ਸਿੰਘ ਘੁੰਮਣ ਹੋਰਾਂ ਦੀ ਪਲੇਠੀ ਕਾਵਿ ਪੁਸਤਕ ਦੀ ਘੁੰਡ ਚੁਕਾਈ ਪੁੱਜ ਰਹੀਆਂ ਮਹਿਮਾਨ ਸ਼ਖ਼ਸੀਅਤਾਂ ਦੇ ਹਸਤ ਕਮਲਾਂ ਨਾਲ ਕਰਵਾਈ ਜਾਵੇਗੀ

-----

ਆਪ ਸਭ ਨੂੰ ਇਸ ਕਵੀ ਦਰਬਾਰ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਪਰਿਵਾਰ ਸਮੇਤ ਆਓ ਅਤੇ ਹੋਰ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਵੀ ਨਾਲ਼ ਲੈ ਕੇ ਆਓ ਅਤੇ ਪਰਿਵਾਰਕ ਮਾਹੌਲ ਵਾਲ਼ੇ ਕਵੀ ਦਰਬਾਰ ਦਾ ਅਨੰਦ ਮਾਣੋ ਦਾਖਲਾ ਮੁਫ਼ਤ ਹੈ। ਸਮਾਪਤੀ ਤੋਂ ਬਾਅਦ ਆਪਣਾ ਖਾਣਾ ਕੇਟਰਿੰਗ ਦੇ ਸਵਾਦੀ ਭੋਜਨ ਦਾ ਲੁਤਫ਼ ਉਠਾਓ।

ਵਧੇਰੇ ਜਾਣਕਾਰੀ ਲਈ ਫ਼ੋਨ ਕਰੋ: :-

ਸ੍ਰ: ਸੁਖਦੇਵ ਸਿੰਘ 01274 544932,

ਸ੍ਰ: ਰਘਵੀਰ ਸਿੰਘ ਪਾਲ 07717761540,

ਸ੍ਰ: ਜੋਗਾ ਸਿੰਘ ਨਿਰਵਾਣ 07944732221,

ਸ੍ਰ: ਕਸ਼ਮੀਰ ਸਿੰਘ ਘੁੰਮਣ 07891691855

No comments: