ਕੇਹਰ ਸ਼ਰੀਫ਼ ਜੀ ਦੀ ਫੇਸਬੁੱਕ ਵਾੱਲ ਤੋਂ ਧੰਨਵਾਦ ਸਹਿਤ- ਪੰਜਾਬੀ ਕਹਾਣੀਕਾਰ ਜਸਵੰਤ ਸਿੰਘ ਵਿਰਦੀ ਅਕਾਲ ਚਲਾਣਾ ਕਰ ਗਏ। ਵਿਰਦੀ ਜਿੱਥੇ ਉੱਘਾ ਸਾਹਿਤਕਾਰ ਸੀ ਨਾਲ ਹੀ ਬਹੁਤ ਭਲਾ ਇਨਸਾਨ ਸੀ। ਵਿਰਦੀ ਨੇ ਪੰਜ ਸੌ ਤੋਂ ਵੱਧ ਕਹਾਣੀਆਂ ਲਿਖੀਆਂ। ਉਸ ਦੀਆਂ ਕਾਫ਼ੀ ਸਾਰੀਆਂ ਕਹਾਣੀਆਂ ਹਿੰਦੀ ਤੇ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂ। ਵਿਰਦੀ ਨੇ ਨਾਵਲ ਵੀ ਲਿਖੇ। ਦਰਿਆਵਾਂ ਅਤੇ ਪੁਲ਼ਾਂ ਬਾਰੇ ਬਹੁਤ ਹੀ ਜਾਣਕਾਰੀ ਤੇ ਖੋਜ ਭਰਪੂਰ ਲੇਖ ਅਖ਼ਬਾਰਾਂ ਵਿੱਚ ਲਿਖੇ। ਵੀਰਾਂਗਣਾਂ ਬਾਰੇ ਅਖ਼ਬਾਰਾਂ ਵਿੱਚ ਲਿਖੇ ਕਾਲਮਾਂ ਕਰਕੇ ਵਿਰਦੀ ਨੂੰ ਬਹੁਤ ਪ੍ਰਸਿੱਧੀ ਤੇ ਪ੍ਰਸ਼ੰਸਾ ਮਿਲੀ।ਅਜਿਹੇ ਪ੍ਰਤਿਭਾਵਾਨ ਪੰਜਾਬੀ ਸਾਹਿਤਕਾਰ ਦੇ ਚਲੇ ਜਾਣ ਮੌਕੇ ਮਨ ਉਦਾਸ ਹੈ। ਇਸ ਉਦਾਸੀ ਦੇ ਸਮੇਂ ਅਸੀਂ ਵਿਰਦੀ ਜੀ ਦੇ ਪਰਿਵਾਰ ਦੇ ਗ਼ਮ ਵਿੱਚ ਸ਼ਾਮਿਲ ਹਾਂ, ਪਰ ਨਾਲ ਹੀ ਕਹਿਣਾ ਚਾਹੁੰਦੇ ਹਾਂ ਕਿ ਵਿਰਦੀ ਆਪਣੇ ਰਚੇ ਸ਼ਬਦਾਂ ਕਰਕੇ ਸਦਾ ਜੀਊਂਦਾ ਰਹੇਗਾ।----
ਦੋਸਤੋ! ਕੇਹਰ ਸ਼ਰੀਫ਼ ਸਾਹਿਬ ਦੀ ਫੇਸਬੁੱਕ ਵਾੱਲ ਤੋਂ ਪ੍ਰਾਪਤ ਇਸ ਸੂਚਨਾ ਅਨੁਸਾਰ ਪ੍ਰਸਿੱਧ ਕਹਾਣੀਕਾਰ ਜਸਵੰਤ ਸਿੰਘ ਵਿਰਦੀ ਸਾਹਿਬ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਮਾਤਮਾ ਦੇ ਚਰਨਾਂ 'ਚ ਜਾ ਬਿਰਾਜੇ ਹਨ। ਵਿਰਦੀ ਸਾਹਿਬ ਪੰਜਾਬੀ ਕਹਾਣੀ ਦੇ ਖੇਤਰ 'ਚ ਪਾਏ ਵਡਮੁੱਲੇ ਯੋਗਦਾਨ ਲਈ ਹਮੇਸ਼ਾ ਯਾਦ ਕੀਤੇ ਜਾਣਗੇ, ਸਮੂਹ ਆਰਸੀ ਪਰਿਵਾਰ ਉਹਨਾਂ ਦੇ ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਦੇ ਗ਼ਮ ਵਿਚ ਸ਼ਰੀਕ ਹੈ।
No comments:
Post a Comment