Friday, July 1, 2011

ਡਾ.ਕੇਸਰ ਸਿੰਘ ਬਰਵਾਲੀ ਅਕਾਲ ਚਲਾਣਾ ਕਰ ਗਏ - ਸ਼ੋਕ ਸਮਾਚਾਰ

ਮੋਤਾ ਸਿੰਘ ਸਰਾਏ ਯੂ.ਕੇ. ਅੱਜ ਮੰਜਕੀ ਪੰਜਾਬੀ ਸੱਥ ਭੰਗਾਲਾ ਦੀ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਪੰਜਾਬੀ ਸੱਥ ਲਾਂਬੜਾ ਦੇ ਕਰਤਾ-ਧਰਤਾ ਡਾ. ਨਿਰਮਲ ਸਿੰਘ ਹੋਰਾਂ ਦੇ ਛੋਟੇ ਵੀਰ ਡਾ. ਕੇਸਰ ਸਿੰਘ ਬਰਵਾਲੀ ਦੀ ਬੇਵਕਤ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆਡਾ. ਕੇਸਰ ਸਿੰਘ ਬਰਵਾਲੀ ਢਾਹਾ ਪੰਜਾਬੀ ਸੱਥ ਬਰਵਾਲੀ (ਫਤਿਹਗੜ ਸਾਹਿਬ) ਦੇ ਥੰਮ ਸਨ ਉਨ੍ਹਾਂ ਦਾ ਸਾਹਿਤਕ , ਵਿੱਦਿਅਕ, ਸਮਾਜਿਕ , ਇਤਿਹਾਸਕ ਅਤੇ ਸਭਿਆਚਾਰਕ ਖੇਤਰ ਵਿਚ ਮਹਾਨ ਯੋਗਦਾਨ ਸੀ ਉਨ੍ਹਾਂ ਦੇ ਤੁਰ ਜਾਣ ਨਾਲ ਮਾਂ ਬੋਲੀ ਪੰਜਾਬੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈਮੰਜਕੀ ਪੰਜਾਬੀ ਸੱਥ ਭੰਗਾਲਾ ਦੇ ਸੰਚਾਲਕ ਪ੍ਰਿੰ: ਕੁਲਵਿੰਦਰ ਸਿੰਘ ਸਰਾਏ ਨੇ ਦੱਸਿਆ ਕਿ ਡਾ. ਕੇਸਰ ਸਿੰਘ ਮਿੱਠ ਬੋਲੜੇ , ਕਿਸਾਨ ਹਿਤੈਸ਼ੀ ਅਤੇ ਦਾਰਸ਼ਨਿਕ ਬਿਰਤੀ ਦੇ ਮਾਲਕ ਸਨਉਨ੍ਹਾਂ ਦੀਆਂ ਕੀਤੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ

----


ਦੋਸਤੋ! ਯੂਰਪੀ ਪੰਜਾਬੀ ਸੱਥ ਦੇ ਕਰਤਾ-ਧਰਤਾ ਸ: ਮੋਤਾ ਸਿੰਘ ਸਰਾਏ ਸਾਹਿਬ ਵੱਲੋਂ ਪ੍ਰਾਪਤ ਇਸ ਸੂਚਨਾ ਅਨੁਸਾਰ ਡਾ: ਕੇਸਰ ਸਿੰਘ ਬਰਵਾਲੀ ਸਾਹਿਬ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਮਾਤਮਾ ਦੇ ਚਰਨਾਂ 'ਚ ਜਾ ਬਿਰਾਜੇ ਹਨਬਰਵਾਲੀ ਸਾਹਿਬ ਦੇ ਅਕਾਲ ਚਲਾਣੇ ਤੇ ਸਮੂਹ ਆਰਸੀ ਪਰਿਵਾਰ ਉਹਨਾਂ ਦੇ ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਦੇ ਗ਼ਮ ਵਿਚ ਸ਼ਰੀਕ ਹੈNo comments: