ਦੋਸਤੋ! ਇਹ ਖ਼ਬਰ ਮੈਂ ਬਹੁਤ ਹੀ ਦੁਖੀ ਹਿਰਦੇ ਨਾਲ਼ ਸਾਂਝੀ ਕਰ ਰਹੀ ਹਾਂ ਕਿ ਉਰਦੂ ਦੇ ਸੰਸਾਰ-ਪ੍ਰਸਿੱਧ ਸ਼ਾਇਰ ਜਨਾਬ ਇਫ਼ਤਿਖ਼ਾਰ ਨਸੀਮ ਸਾਹਿਬ ( ਪਿਆਰ ਨਾਲ਼ ਉਹਨਾਂ ਨੂੰ ਸਾਰੇ ਇਫ਼ਟੀ ਨਸੀਮ ਆਖਦੇ ਸਾਂ) ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਣ, ਸ਼ਿਕਾਗੋ ਅਮਰੀਕਾ ਵਿਖੇ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਇਸ ਖ਼ਬਰ ਦੀ ਪੁਸ਼ਟੀ ਉਹਨਾਂ ਦੀ ਭੈਣ ਏਜਾਜ਼ ਨਸਰੀਨ ਨੇ ਕੀਤੀ ਹੈ। ਮੈਨੂੰ ਨਿਊ ਯੌਰਕ ਵਸਦੇ ਗ਼ਜ਼ਲਗੋ ਸੁਰਿੰਦਰ ਸੋਹਲ ਸਾਹਿਬ ਦੀ ਈਮੇਲ ਆਈ ਹੈ। ਨਸੀਮ ਸਾਹਿਬ ਦੇ ਗੁਜ਼ਰ ਜਾਣ ਦੀ ਖ਼ਬਰ ਬਹੁਤ ਹੀ ਦੁਖਦਾਈ ਹੈ....ਅਜੇ ਮਹੀਨਾ ਕੁ ਪਹਿਲਾਂ ਹੀ ਮੈਨੂੰ ਫੇਸਬੁੱਕ 'ਤੇ ਸ਼ਿਕਾਗੋ ਆਉਣ ਦਾ ਹੱਸ-ਹੱਸ ਸੱਦਾ ਦਿੰਦੇ ਸਨ....ਉਫ਼! ...ਮੈਨੂੰ ਕਦੇ ਵੀ ਨਹੀਂ ਭੁੱਲੇਗਾ। ਸਾਹਿਤ ਜਗਤ ਨੂੰ ਨਸੀਮ ਸਾਹਿਬ ਦੇ ਇਹ ਬਹੁਤ ਵੱਡਾ ਘਾਟਾ ਪਿਆ ਹੈ। ਵਿਸਤਾਰਤ ਜਾਣਕਾਰੀ ਮੈਂ ਕੱਲ੍ਹ ਤੱਕ ਪੋਸਟ ਕਰ ਦੇਵਾਂਗੀ। ਆਰਸੀ ਪਰਿਵਾਰ ਵੱਲੋਂ ਨਸੀਮ ਸਾਹਿਬ ਨੂੰ ਯਾਦ ਕਰਦਿਆਂ, ਨਿੱਘੀ ਸ਼ਰਧਾਂਜਲੀ ਦਿੰਦਿਆਂ, ਮੇਰੀਆਂ ਅੱਖਾਂ ਭਰੀਆਂ ਹੋਈਆਂ ਹਨ। ਇਫ਼ਟੀ ਸਾਹਿਬ ਦੇ ਪਰਿਵਾਰ ਦੇ ਗ਼ਮ ‘ਚ ਸ਼ਰੀਕ
ਸਮੂਹ ਆਰਸੀ ਪਰਿਵਾਰ
No comments:
Post a Comment