51 ਹਜ਼ਾਰ ਦਾ ‘ਰਣਧੀਰ ਪੁਰਸਕਾਰ’ ਗੁਰਦੇਵ ਸਿੰਘ ਰੁਪਾਣਾ ਦੇ ਨਾਵਲ ‘ਸ੍ਰੀ ਪਾਰਵਾ’ ਨੂੰ -
-----------
ਨਿਊਯਾਰਕ (ਸੁਰਿੰਦਰ ਸੋਹਲ) ਪੰਜਾਬੀ ਸ਼ਾਇਰ ਅਤੇ ਪੰਜਾਬੀ ਸਾਹਿਤ ਅਕੈਡਮੀ
ਨਿਊਯਾਰਕ ਦੇ ਪਹਿਲੇ ਪ੍ਰਧਾਨ ਰਣਧੀਰ ਸਿੰਘ ਨਿਊਯਾਰਕ ਦੀ ਯਾਦ ਵਿਚ ਸ਼ੁਰੂ ਕੀਤਾ ਗਿਆ ‘ਰਣਧੀਰ ਪੁਰਸਕਾਰ’ ਇਸ ਵਾਰ
ਪੰਜਾਬੀ ਦੇ ਪ੍ਰਸਿੱਧ ਗਲਪਕਾਰ ਸ. ਗੁਰਦੇਵ ਸਿੰਘ ਰੁਪਾਣਾ ਦੇ ਨਾਵਲ ‘ਸ੍ਰੀ ਪਾਰਵਾ’ ਨੂੰ ਦੇਣ
ਦਾ ਫ਼ੈਸਲਾ ਕੀਤਾ ਗਿਆ ਹੈ। ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ
ਰਾਜਿੰਦਰ ਜਿੰਦ ਦੀ ਸੂਚਨਾ ਮੁਤਾਬਕ ਇਸ ਇਨਾਮ ਵਿਚ 51 ਹਜ਼ਾਰ ਰੁਪਏ, ਇਕ ਯਾਦਗਾਰੀ
ਚਿੰਨ੍ਹ ਅਤੇ ਲੋਈ ਦਿੱਤੀ ਜਾਂਦੀ ਹੈ। ਉਹਨਾਂ ਮੁਤਾਬਕ
ਗੁਪਤ ਰੂਪ ਵਿਚ ਵਿਦਵਾਨਾਂ ਤੋਂ ਰਾਏ ਲੈ ਕੇ ਗੁਰਦੇਵ ਸਿੰਘ ਰੁਪਾਣਾ ਦੇ ਇਸ ਨਾਵਲ ਨੂੰ ਇਨਾਮ ਦੇਣ ਲਈ
ਚੁਣਿਆ ਗਿਆ ਹੈ। ਰਾਜਿੰਦਰ ਜਿੰਦ ਦਾ ਕਹਿਣਾ ਹੈ
ਕਿ ਰਣਧੀਰ ਸਿੰਘ ਨਿਊਯਾਰਕ ਦੀ ਬਰਸੀ ਦੇ ਨੇੜੇ-ਤੇੜੇ ਪੰਜਾਬ ਵਿਚ ਇਕ ਸਮਾਗਮ ਰਚਾ ਕੇ ਇਹ ਇਨਾਮ ਗੁਰਦੇਵ
ਸਿੰਘ ਰੁਪਾਣਾ ਹੋਰਾਂ ਨੂੰ ਭੇਂਟ ਕੀਤਾ ਜਾਵੇਗਾ। ਯਾਦ ਰਹੇ, ਇਸ ਤੋਂ
ਪਹਿਲਾਂ ਇਹ ਇਨਾਮ ਪੰਜਾਬੀ ਦੇ ਸਮਰੱਥ ਗ਼ਜ਼ਲਗੋਅ ਜਸਵਿੰਦਰ ਰੋਪੜ ਹੋਰਾਂ ਨੂੰ ਦਿੱਤਾ ਗਿਆ ਸੀ।
No comments:
Post a Comment