ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ
ਦੋਸਤੋ! ਯੂ.ਐੱਸ.ਏ. ਵਸਦੀ ਕਵਿੱਤਰੀ ਮੈਡਮ ਸੰਦੀਪ ਸੀਤਲ ਜੀ ਨੇ ਆਪਣੇ ਪਿਤਾ ਜੀ ਮਰਹੂਮ ਡਾ: ਜੀਤ ਸਿੰਘ ਸੀਤਲ ਸਾਹਿਬ ਦੁਆਰਾ ਸੰਕਲਿਤ ਕੀਤਾ ‘ਫ਼ਾਰਸੀ-ਪੰਜਾਬੀ ਸ਼ਬਦ ਕੋਸ਼ ( ਪ੍ਰਕਾਸ਼ਨਾ: ਪੰਜਾਬੀ ਯੂਨੀਵਰਸਿਟੀ, ਪਟਿਆਲਾ) ਅਤੇ ਅਮਰੀਕਾ ਵਸਦੀ ਲੇਖਿਕਾ ਐੱਨ. ਕੌਰ ਦੁਆਰਾ ਸੰਕਲਿਤ ਪੰਜਾਬੀ ਲੋਕ ਗੀਤਾਂ ਦੇ ਤਿੰਨ ਸੰਗ੍ਰਹਿ ‘ਬੋਲ ਪੰਜਾਬਣ ਦੇ’ ਭਾਗ 1, 2, 3 ( ਪ੍ਰਕਾਸ਼ਨਾ: ਪੰਜਾਬੀ ਯੂਨੀਵਰਸਿਟੀ, ਪਟਿਆਲਾ) ਆਰਸੀ ਦੀ ਲਾਇਬ੍ਰੇਰੀ ਲਈ ਭੇਜੇ ਹਨ । ਡਾ: ਸੀਤਲ ਸਾਹਿਬ ਦੁਆਰਾ ਸੰਕਲਿਤ ਫ਼ਾਰਸੀ-ਪੰਜਾਬੀ ਸ਼ਬਦ ਕੋਸ਼ ਆਰਸੀ ਦੀ ਲਾਇਬ੍ਰੇਰੀ 'ਚ ਹੋਇਆ ਹੁਣ ਤੱਕ ਦਾ ਸਭ ਤੋਂ ਵਡਮੁੱਲਾ ਵਾਧਾ ਹੈ। ਉਹਨਾਂ ਦੀ ਇਸ ਕਿਰਤ, ਸਿਰੜ ਅਤੇ ਲਗਨ ਨੂੰ ਸਿਰ ਝੁਕਾ ਕੇ ਸਲਾਮ ਹੈ। ਮੈਡਮ ਸੀਤਲ ਜੀ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ। ਅਦਬ ਸਹਿਤ
ਤਨਦੀਪ ਤਮੰਨਾ
No comments:
Post a Comment