ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ
ਦੋਸਤੋ! ! ਨੌਰਥ ਵੈਨਕੂਵਰ, ਕੈਨੇਡਾ ਵਸਦੇ ਲੇਖਕ ਨਰਿੰਦਰ ਬਾਈਆ ਅਰਸ਼ੀ ਜੀ ਨੇ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਆਪਣਾ ਖ਼ੂਬਸੂਰਤ ਕਾਵਿ-ਸੰਗ੍ਰਹਿ ‘ਕਲਮ ਕਲਾ’ ਅਤੇ ਬਲਰਾਜ ਸਿੰਘ ਦੀ ਬੇਹੱਦ ਖ਼ੂਬਸੂਰਤ ਆਵਾਜ਼ ‘ਚ ਰਿਕਾਰਡਡ ਗ਼ਜ਼ਲਾਂ ਤੇ ਗੀਤਾਂ ਦੀ ਸੀ.ਡੀ ‘ਇਲਜ਼ਾਮ’ ਆਰਸੀ ਦੀ ਲਾਇਬ੍ਰੇਰੀ ਲਈ ਮੈਨੂੰ ਪਿਛਲੇ ਐਤਵਾਰ ਸਰੀ ‘ਚ ਹੋਏ ਸਾਹਿਤਕ ਸਮਾਗਮ ਦੌਰਾਨ ਦਿੱਤੀਆਂ ਸਨ । ਅਰਸ਼ੀ ਸਾਹਿਬ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
No comments:
Post a Comment