Tanya Momi uses acrylics, oils, and watercolor for her paintings. Her style is derived from the influences of social realism, cubism, and impressionism. The canvas is her portal to express her emotions and to share her pain, strength, and values that are a result of her life experiences.
From the first time I picked up a paintbrush, I knew that art would always be a part of my life. Growing up in a war-ravaged part of
Tanya Momi
Jaswant’s paintings are poems drawn on canvas in bold fascinating colors. The enchanting marriage of poetry and art beckons us to enter a garden of beauty and truth where we listen to unsung melodies and enjoy the ever flowing nectar from the unfathomable
To soothe my soul, “I meditate through painting, I paint through meditation.”
ਜਸਵੰਤ ਸਿੰਘ ਦੀ ਕ੍ਰਿਤੀਆਂ ਦੀ ਬੁਨਿਆਦ ਹੈ ਸਿਖ-ਫਲਸਫਾ, ਸੂਫ਼ੀ-ਸੰਤਾਂ ਦੀਆਂ ਲਿਖਤਾਂ, ਪੰਜਾਬੀ ਰਿਵਾਇਤਾਂ ਅਤੇ ਲੋਕ-ਪਰੰਪਰਾ, ਨਾਥ-ਯੋਗੀਆਂ ਅਤੇ ਬੋਧੀ ਸਿਮਰਨ-ਤਕਨੀਕਾਂ। ਸ਼ੇਖ਼ ਫ਼ਰੀਦ ਜੀ ਦੇ ਕਥਨ ਅਨੁਸਾਰ “ਸਿਰਫ਼ ਉਹ ਹੀ ਮਨੁੱਖ ਅੰਮ੍ਰਿਤ ਦੀ ਨਿਆਮਤ ਚੁਗ ਸਕਦਾ ਹੈ ਜੋ ਰੁਹਾਨੀ ਤੌਰ ਤੇ ਜਾਗ੍ਰਿਤ ਹੋਵੇ।”
ਰੰਗਾਂ ਦੇ ਮਾਧਿਅਮ ਨਾਲ ਜਸਵੰਤ ਦੀ ਇਹ ਨਿਰੰਤਰ ਕੋਸ਼ਿਸ਼ ਰਹੀ ਹੈ ਕਿ ਉਹ ਆਪਣੇ ਰੂਹਾਨੀ ਅਤੇ ਸੰਸਾਰੀ ਤਜਰਬਿਆਂ ਦੀ ਤਰਜਮਾਨੀ ਕੈਨਵਸ ਉਪਰ ਕਰੇ
। ਇਸ ਕਾਰਜ ਦੀ ਸੰਪੂਰਣਤਾ ਲਈ ਉਹ ਸਿਮਰਨ ਦੀ ਜੁਗਤੀ ਦਾ ਵੱਡਾ ਸਹਾਰਾ ਲੈਂਦਾ ਹੈ । ਉਹ ਕਹਿੰਦਾ ਹੈ: “ਆਤਮਕ-ਇਕਾਗਰਤਾ ਅਤੇ ਸ਼ਾਂਤੀ ਲਈ ਮੈਂ ਧਿਆਨ ਰਾਹੀਂ ਪੇਂਟਿੰਗ ਕਰਦਾ ਹਾਂ ਅਤੇ ਚਿਤਰਕਾਰੀ ਰਾਹੀਂ ਸਿਮਰਨ ਵਿਚ ਜੁੜ ਬਹਿੰਦਾ ਹਾਂ । ਇਸ ਤਰ੍ਹਾਂ ਮੈਂ ਅਨੰਦ ਦਾ ਅਨੁਭਵ ਕਰਨ ਦਾ ਅਭਿਲਾਖੀ ਤੇ ਯਤਨਸ਼ੀਲ ਹਾਂ। ਮਨੁੱਖੀ ਸਰੀਰ ਦੀ ਨਾਸ਼ਵਾਨਤਾ ਦੇ ਅਹਿਸਾਸ ਨੇ ਮੈਨੂੰ ਇਸ ਪਥ ਉਪਰ ਕੰਮ ਕਰਨ ਲਈ ਪ੍ਰੇਰਿਆ ਜਿਵੇ ਜਲ ਦੀ ਸਤਹਿ ਉਤੇ ਤੈਰਦਾ ਬੁਲਬੁਲਾਡੂੰਘੀਆਂ ਲਹਿਰਾਂ ਵਿਚ ਸਮਾਅ ਜਾਣ ਦਾ ਇਛੁਕ ਹੋਵੇ।
”ਪਿਛਲੇ ਪੰਜ ਸਾਲਾਂ ਤੋ ਬਰੈਮਟਨ ਰਹਿ ਰਿਹਾ ਜਸਵੰਤ ਸਿੰਘ ਹੁਣ ਤੱਕ 7 ਸੋਲੋ, 12 ਗਰੁੱਪ ਸ਼ੋਅ ਅਤੇ 55 ਤੋਂ ਵੱਧ ਦੇਸੀ ਤੇ ਵਿਦੇਸ਼ੀ ਆਰਟ ਪ੍ਰਦਰਸ਼ਨੀਆਂ ਵਿੱਚ ਹਿੱਸਾ ਲੈ ਚੁੱਕਿਆ ਹੈ। ਅਨੇਕਾਂ ਕਲਾ ਅਦਾਰਿਆਂ ਤੋਂ ਇਨਾਮ ਤੇ ਸਨਮਾਨ-ਪੱਤਰ ਹਾਸਲ ਕਰ ਚੁੱਕਿਆ ਹੈ। ਜਸਵੰਤ ਸਿੰਘ ਦੀਆਂ ਤਸਵੀਰਾਂ ਇੰਡੀਆ, ਕੀਨੀਆ, ਬਰਤਾਨੀਆ, ਕਨੇਡਾ ਅਤੇ ਅਮਰੀਕਾ ਦੀਆਂ ਕਈ ਆਰਟਗੈਲਰੀਆਂ, ਮਿਉਜ਼ੀਅਮਾਂ ਅਤੇ ਪਰਾਈਵੇਟ ਕੁਲੈਕਸ਼ਨਾਂ ਵਿੱਚ ਮਿਲਦੀਆਂ ਹਨ।
-----
No comments:
Post a Comment