Monday, March 15, 2010

ਸਿਪਸਾ ਵੱਲੋਂ 32ਵੀਂ ਵਰ੍ਹੇ ਗੰਢ ਉੱਤੇ ਗੁਰਦਿਆਲ ਕੰਵਲ ਦੁਆਰਾ ਸੰਪਾਦਤ ਪੁਸਤਕ :‘ਮੇਰੀ ਕਵਿਤਾ ਤੇਰੀ ਕਹਾਣੀ’ ਰਿਲੀਜ਼ ਹੋਵੇਗੀ - ਸੂਚਨਾ

ਇਹ ਸੂਚਨਾ ਸੁਖਿੰਦਰ ਜੀ ਵੱਲੋਂ ਭੇਜੀ ਗਈ ਹੈ।

ਕੈਨੇਡੀਅਨ ਇੰਟਰਨੈਸ਼ਨਲ ਪੰਜਾਬੀ ਸਾਹਿਤ ਅਕੈਡਮੀ (ਸਿਪਸਾ), ਵੱਲੋਂ 32ਵੀਂ ਵਰ੍ਹੇ ਗੰਢ ਉੱਤੇ ਗੁਰਦਿਆਲ ਕੰਵਲ ਦੁਆਰਾ ਸੰਪਾਦਤ ਪੁਸਤਕ :ਮੇਰੀ ਕਵਿਤਾ ਤੇਰੀ ਕਹਾਣੀਦਾ ਰਿਲੀਜ਼ ਸਮਾਰੋਹ ਹੋਵੇਗਾ। ਇਸ ਮੌਕੇ ਤੇ

ਸਨਾਮਾਨਿਤ ਕੀਤੀਆਂ ਜਾਣ ਵਾਲੀਆਂ ਸ਼ਖ਼ਸੀਅਤਾਂ ਹਨ: ਹਰਭਜਨ ਪਵਾਰ (ਲੇਖਕ ਅਤੇ ਫਿਲਮ ਨਿਰਮਾਤਾ), ਇਕਬਾਲ ਬਰਾੜ (ਪੰਜਾਬੀ ਗਾਇਕ), ਦਲਜੀਤ ਸਿੰਘ ਗੇਦੂ (ਬਿਜ਼ਨਸਮੈਨ), ਦਰਸ਼ਨ ਗਿੱਲ (ਗਿੱਲ ਇੰਟਰਨੈਸ਼ਨਲ ਟਰੈਵਲਜ਼)

ਪ੍ਰੋਗਰਾਮ ਹੇਠ ਲਿਖੇ ਅਨੁਸਾਰ ਹੋਵੇਗਾ:

ਦਿਨ: 21 ਮਾਰਚ, 2010, ਐਤਵਾਰ ਸਮਾਂ: ਦੁਪਹਿਰ 12 ਵਜੇ ਤੋਂ 4 ਵਜੇ ਤੱਕ

ਸਥਾਨ : 31 ਮੈਲਨੀ ਡਰਾਈਵ, ਬਰੈਮਪਟਨ, ਰੋਇਲ ਇੰਡੀਆ ਸਵੀਟ ਐਂਡ ਰੈਸਟੋਰੈਂਟ

ਵਧੇਰੇ ਜਾਣਕਾਰੀ ਲਈ :

ਗੁਰਦਿਆਲ ਕੰਵਲ, ਪ੍ਰਧਾਨ

ਕੈਨੇਡੀਅਨ ਇੰਟਰਨੈਸ਼ਨਲ ਪੰਜਾਬੀ ਸਾਹਿਤ ਅਕੈਡਮੀ (ਸਿਪਸਾ), ਕੈਨੇਡਾ

ਫੋਨ: (905) 267-0046, (416) 727-8736, (905) 458-0011

-----

ਨੋਟ: ਇਸ ਪ੍ਰੋਗਰਾਮ ਵਿੱਚ ਸਿਰਫ ਉਹੀ ਲੋਕ ਸ਼ਾਮਿਲ ਹੋ ਸਕਣਗੇ ਜਿਨ੍ਹਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ।

No comments: