Thursday, March 18, 2010

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਸੂਚਨਾ ਭਾਗ ਪਹਿਲਾ

ਦੋਸਤੋ! ਬੀ.ਸੀ. ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਰਵਿੰਦਰ ਰਵੀ ਜੀ ਨੇ ਆਪਣੀਆਂ ਨੌਂ ਖ਼ੂਬਸੂਰਤ ਕਿਤਾਬਾਂ ਜਿਨ੍ਹਾਂ ਚ ਗ਼ੈਰ-ਰਵਾਇਤੀ ਸਫ਼ਰਨਾਮਾ: ਸਿਮਰਤੀਆਂ ਦੇ ਦੇਸ਼, ਤਿੰਨ ਕਾਵਿ-ਨਾਟਕ: ਮਨ ਦੇ ਹਾਣੀ, ਮਖੌਟੇ ਅਤੇ ਹਾਦਸੇ, ਚੱਕ੍ਰਵਯੂਹ ਤੇ ਪਿਰਾਮਿਡ (ਇਕ ਰੰਗਮੰਚੀ ਰੰਗ ਤਮਾਸ਼ਾ) ਤਿੰਨ ਵਾਰਤਕ-ਸੰਗ੍ਰਹਿ: ਐਟਸੈਟਰਾ 1, ਐਟਸੈਟਰਾ 2, ਐਟਸੈਟਰਾ 3, ਹਿੰਦੀ ਕਾਵਿ-ਸੰਗ੍ਰਹਿ : ਸੂਰਜ ਕਾ ਤਕੀਆ ਅਤੇ ਅੰਗਰੇਜ਼ੀ ਕਾਵਿ-ਸੰਗ੍ਰਹਿ: ‘Restless Soul’ ਆਰਸੀ ਲਈ ਭੇਜੀਆਂ ਹਨ। ਇਹਨਾਂ ਕਿਤਾਬਾਂ ਦਾ ਛਪਣ ਸਮਾਂ 2005 2010 ਦੇ ਦਰਮਿਆਨ ਹੈ। ਇਸਦੇ ਨਾਲ਼ ਉਹਨਾਂ ਨੇ ਆਪਣੇ ਬਹੁ-ਚਰਚਿਤ ਕਾਵਿ-ਨਾਟਕਾਂ ਮਨ ਦੇ ਹਾਣੀ, ਮਖੌਟੇ ਅਤੇ ਹਾਦਸੇ ਦੀਆਂ ਡੀ.ਵੀ.ਡੀਜ਼ ਵੀ ਘੱਲੀਆਂ ਹਨ।ਸਿਮਰਤੀਆਂ ਦੇ ਦੇਸ਼, ਮਨ ਦੇ ਹਾਣੀ, ਮਖੌਟੇ ਅਤੇ ਹਾਦਸੇ, ਚੱਕ੍ਰਵਯੂਹ ਤੇ ਪਿਰਾਮਿਡ, ਸੂਰਜ ਕਾ ਤਕੀਆ ਅਤੇ ਅੰਗਰੇਜ਼ੀ ਕਾਵਿ-ਸੰਗ੍ਰਹਿ: ‘Restless Soul’ ਨੈਸ਼ਨਲ ਬੁੱਕ ਸ਼ਾਪ ਨਵੀਂ ਦਿੱਲੀ ਵੱਲੋਂ ਅਤੇ ਤਿੰਨੇ ਵਾਰਤਕ-ਸੰਗ੍ਰਹਿ: ਐਟਸੈਟਰਾ 1, ਐਟਸੈਟਰਾ 2, ਐਟਸੈਟਰਾ 3 ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਹਨ। ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣਾ ਚਾਹੁੰਦੇ ਹੋ ਨੈਸ਼ਨਲ ਬੁੱਕ ਸ਼ਾਪ ਨਵੀਂ ਦਿੱਲੀ ਅਤੇ ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ ਨਾਲ਼ ਸੰਪਰਕ ਕਰ ਸਕਦੇ ਹੋ। ਰਵੀ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ















No comments: