-----
ਡੈਡੀ ਜੀ ‘ਬਾਦਲ ਸਾਹਿਬ’ ਹਮੇਸ਼ਾ ਉਹਨਾਂ ਦਾ ਤਹਿ-ਦਿਲੋਂ ਸਤਿਕਾਰ ਕਰਦੇ ਹਨ ਕਿਉਂਕਿ ਤਾਤਲੇ ਸਾਹਿਬ ਦੇ ਮੁਕਾਬਲੇ ਸਿੱਖ ਇਤਿਹਾਸ ਬਾਰੇ ਏਨੀ ਜਾਣਕਾਰੀ ਅਤੇ ਖੋਜ ਭਰਪੂਰ ਕਿਤਾਬਾਂ ਕਿਸੇ ਨਹੀਂ ਲਿਖੀਆਂ। ਉਹਨਾਂ ਦੀ ਹਮੇਸ਼ਾ ਹੀ ਇੱਛਾ ਰਹੀ ਕਿ ਕਦੇ ਮੈਂ ਤਾਤਲੇ ਸਾਹਿਬ ਨੂੰ ਜ਼ਰੂਰ ਮਿਲ਼ਾਂ। ਮੇਰੇ ਧੰਨਭਾਗ ਕਿ ਮੈਨੂੰ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਦੇ ਦਰਸ਼ਨ ਕਰਨ ਦਾ ਅਤੇ ਮੁਖ਼ਤਸਰ ਜਿਹੀ ਗੱਲਬਾਤ ਕਰਨ ਦਾ ਮੌਕਾ ਮਿਲ਼ਿਆ। ਮਿਲ਼ਦਿਆਂ ਹੀ ਆਸ਼ੀਰਵਾਦ ਦੇ ਕੇ ਆਖਣ ਲੱਗੇ, “ ਬੇਟਾ! ਜਾਣ ਤੋਂ ਪਹਿਲਾਂ ਮੇਰੀਆਂ ਕਿਤਾਬਾਂ ਲੈ ਕੇ ਜਾਵੀਂ....ਤੇ ਜ਼ਰੂਰ ਪੜ੍ਹੀਂ।” ਜਿੰਨੇ ਮੋਹ ਨਾਲ਼ ਇਹ ਕਿਤਾਬਾਂ ਉਹਨਾਂ ਨੇ ਮੈਨੂੰ ਦਿੱਤੀਆਂ ਹਨ, ਆਰਸੀ ਪਰਿਵਾਰ ਹਮੇਸ਼ਾ ਉਹਨਾਂ ਦਾ ਰਿਣੀ ਰਹੇਗਾ।
----
ਤਾਤਲੇ ਸਾਹਿਬ ਦੀ ਕਿਤਾਬ ‘ਦਸਮੇਸ਼ ਰਵਾਨੀ’ ਮੈਂ ਪੜ੍ਹ ਰਹੀ ਹਾਂ, ਜਲਦੀ ਹੀ ਆਪਾਂ ਉਹਨਾਂ ਦਾ ਲੇਖ ਆਰਸੀ ਪਰਿਵਾਰ ਨਾਲ਼ ਸਾਂਝਾ ਕਰਾਂਗੇ। ਮੇਰਾ ਅਟੱਲ ਵਿਸ਼ਵਾਸ ਹੈ ਕਿ ਤਾਤਲੇ ਸਾਹਿਬ ਦੀਆਂ ਏਨੀ ਖੋਜ ਤੇ ਤਰਕ ਨਾਲ਼ ਲਿਖੀਆਂ ਕਿਤਾਬਾਂ ਸਿੱਖ ਇਤਿਹਾਸ ਬਾਰੇ ਮੇਰਾ ਮਾਰਗ ਦਰਸ਼ਨ ਕਰਨਗੀਆਂ। ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣਾ ਚਾਹੁੰਦੇ ਹੋ ਤਾਂ ‘ਸਿੰਘ ਬਰਦਰਜ਼, ਅੰਮ੍ਰਿਤਸਰ’ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ। ਤਾਤਲੇ ਸਾਹਿਬ ਦਾ ਬੇਹੱਦ ਸ਼ੁਕਰੀਆ।
ਅਦਬ ਸਹਿਤ
ਤਨਦੀਪ ‘ਤਮੰਨਾ’
No comments:
Post a Comment