Friday, May 28, 2010

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ! ਪਿਛਲੇ ਹਫ਼ਤੇ ਐਬਸਫੋਰਡ, ਬੀ.ਸੀ. ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਗਿਆਨੀ ਕੇਵਲ ਸਿੰਘ ਨਿਰਦੋਸ਼ ਜੀ ਦੀਆਂ ਚਾਰ ਕਿਤਾਬਾਂ ਆਰਸੀ ਲਈ ਪਹੁੰਚੀਆਂ ਸਨ। ਬੁੱਧਵਾਰ ਨੂੰ ਉਹ ਸਾਡੇ ਗ੍ਰਹਿ ਵਿਖੇ ਪਧਾਰੇ ਅਤੇ ਆਪਣੀਆਂ ਪੰਜ ਹੋਰ ਵਡਮੁੱਲੀਆਂ ਕਿਤਾਬਾਂ ਆਰਸੀ ਦੀ ਲਾਇਬ੍ਰੇਰੀ ਲਈ ਮੈਨੂੰ ਦਿੱਤੀਆਂ ਹਨ, ਜਿਨ੍ਹਾਂ ਵਾਰਾਂ ਸਿੱਖ ਇਤਿਹਾਸ ਦੀਆਂ ( ਢਾਡੀ ਪ੍ਰਸੰਗ), ਇਤਿਹਾਸਕ ਪ੍ਰਸੰਗ ( ਢਾਡੀ ਵਾਰਾਂ ), ਲੋਹ-ਪੁਰਸ਼ ਬਾਬਾ ਬੰਦਾ ਸਿੰਘ ਬਹਾਦਰ ( ਮਹਾਂ-ਕਾਵਿ ), ‘’ਸਤਿਗੁਰਾਂ ਦੇ ਪ੍ਰਸੰਗ ( ਢਾਡੀ ਪ੍ਰਸੰਗ), ਖ਼ੂਨ ਸ਼ਹੀਦਾਂ ਦਾ (ਧਾਰਮਿਕ ਗੀਤ ਸੰਗ੍ਰਹਿ) ਸ਼ਾਮਿਲ ਹਨ। ਆਰਸੀ ਦੇ ਸਾਹਿਤਕ ਖ਼ਜ਼ਾਨੇ ਚ ਇਸ ਅਨਮੋਲ ਵਾਧੇ ਲਈ ਗਿਆਨੀ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ


No comments: