Sunday, May 3, 2009

ਗੁਰਦੀਪ ਆਰਟਸ ਅਕੈਡਮੀ ਵਲੋਂ ਇੱਕ ਹਾਸਰਸ ਇਕਾਂਗੀ ਨਾਟਕ ਦੀ ਪੇਸ਼ਕਾਰੀ 17 ਮਈ ਨੂੰ ਸਰੀ ਵਿਖੇ

ਸਰੀ (ਬੀ.ਸੀ ) ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਮੇਂ ਦੌਰਾਨ ਗੁਰਦੀਪ ਆਰਟਸ ਅਕੈਡਮੀ ਵਲੋਂ ਇੱਕ ਸਫ਼ਲ ਨਾਟਕ 'ਰਿਸ਼ਤੇ' ਕੈਨੇਡਾ ਤੋਂ ਲੈ ਕੇ ਇੰਡੀਆ ਤੱਕ ਖੇਡਿਆ ਗਿਆ ਸੀ ਉਹ ਨਾਟਕ ਤਾਂ ਵਿੰਗੇ-ਟੇਡੇ ਢੰਗ ਨਾਲ ਕੈਨੇਡਾ ਆਉਣ ਵਾਲ਼ਿਆਂ ਨੂੰ ਹਲੂਣਾ ਮਾਰਨ ਵਾਲਾ ਸੀ ਅਤੇ ਇਸ ਵਾਰ ਜੋ ਇਕਾਂਗੀ ਨਾਟਕ ਹਾਸ ਵਿਅੰਗ ਲੇਖਕ ਗੁਰਮੇਲ ਬਦੇਸ਼ਾ ਵਲੋਂ ਲਿਖਿਆ ਗਿਆ ਹੈ, ਇਹ ਵਿਦੇਸ਼ਾਂ 'ਚ ਆਕੇ ਵਸੇ ਉਨ੍ਹਾਂ ਪੰਜਾਬੀਆਂ ਦੀ ਸੱਚੀ ਦਾਸਤਾਨ ਹੈ, ਜੋ ਵਿੱਤੋਂ ਬਾਹਰ ਹੋ ਕੇ ਵੱਡੇ ਤੋਂ ਵੱਡਾ ਘਰ ਲੈਣ ਲਈ ਆਪਣੀ ਫੋਕੀ ਸ਼ੋਹਰਤ ਦਿਖਾਉਣ ਖ਼ਾਤਿਰ ਦਿਨ ਰਾਤ ਤਰਲੋ-ਮੱਛੀ ਹੋ ਰਹੇ ਹਨ ਇਹ ਨਾਟਕ ਹਾਸਿਆਂ ਨਾਲ ਭਰਪੂਰ ਹੋਵੇਗਾ

----

ਗੁਰਮੇਲ ਬਦੇਸ਼ਾ ਦੀ ਹਾਸ ਰਸ ਲਿਖਤ ਨੂੰ ਗੁਰਦੀਪ ਭੁੱਲਰ ਦੀ ਦਿਸ਼ਾ ਨਿਰਦੇਸ਼ਣਾ ਹੇਠ ਅਤੇ ਇਸ ਅਕੈਡਮੀ ਦੇ ਸਥਾਪਿਤ ਕਲਾਕਾਰ , ਜੋ ਨਾਟ ਮੰਚ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ, ਉਨ੍ਹਾਂ ਰਾਹੀਂ ਸੂਝਵਾਨ ਦਰਸ਼ਕਾਂ ਦੇ ਰੂ-ਬ-ਰੂ ਕੀਤਾ ਜਾਵੇਗਾ

ਨਿੱਤ ਦੀ ਦੌੜ ਭੱਜ ਅਤੇ ਪ੍ਰੇਸ਼ਾਨੀਆਂ ਵਿੱਚ ਗ੍ਰਸਤ ਲੋਕਾਂ ਨੂੰ ਇਹ ਕਲਾਕਾਰ ਹਸਾ ਹਸਾ ਕੇ ਜ਼ਰੂਰ ਹੀ ਕੁਝ ਨਾ ਕੁਝ ਰਾਹਤ ਪਹੁੰਚਾਉਣਗੇ

----

ਇਸ ਦੇ ਨਾਲ ਇੱਕ ਹੋਰ ਨਾਟਕ 'ਭਲਾ ਮੈਂ ਕੌਣ' ਦੀ ਪੇਸ਼ਕਾਰੀ ਹੋਵੇਗੀ ਅਤੇ ਹਰ ਸਾਲ ਦੀ ਤਰ੍ਹਾਂ 'ਸਾਡੇ ਬੱਚੇ-ਸਾਡਾ ਵਿਰਸਾ' ਅਕੈਡਮੀ ਦੇ ਬੱਚਿਆਂ ਦਾ ਗਿੱਧਾ ਭੰਗੜਾ ਅਤੇ ਇਕ ਹੋਰ ਖਿੱਚ ਦਾ ਕੇਂਦਰ ਛੋਟਾ ਬੱਚਾ ਸ਼ਿਵਰਾਜ ਮੁੰਡੀ ਹੋਵੇਗਾ, ਜੋ ਨੌਜਵਾਨਾਂ ਵਿੱਚ ਵਧ ਰਹੇ ਨਸ਼ਿਆਂ ਦੇ ਰੁਝਾਨ ਪ੍ਰਤੀ ਆਪਣਾ ਗੀਤ ਪੇਸ਼ ਕਰੇਗਾ ਇਹ ਪ੍ਰੋਗਰਾਮ ਬੈੱਲ ਪ੍ਰੋਫੌਰਮਿੰਗ ਸੈਂਟਰ ਸਰ੍ਹੀ ਵਿੱਚ 17 ਮਈ ਦਿਨ ਐਤਵਾਰ ਨੂੰ ਲੌਂਗ ਵੀਕਐਂਡ 'ਤੇ ਠੀਕ ਪੰਜ ਵਜੇ ਸ਼ਾਮ ਨੂੰ ਸ਼ੁਰੂ ਹੋਵੇਗਾ

----

ਟਿਕਟਾਂ ਜਾਂ ਹੋਰ ਜਾਣਕਾਰੀ ਲਈ ਤੁਸੀਂ ਗੁਰਦੀਪ ਭੁੱਲਰ ਜੀ ਨੂੰ ਸੰਪਰਕ ਕਰ ਸਕਦੇ ਹੋ, ਉਨ੍ਹਾਂ ਦਾ ਫੋਨ ਨੰਬਰ ਹੈ 604 338 6046, ਜਾਂ ਨਵਰੀਤ ਸੇਖਾ ਜੀ ਦਾ ਫੋਨ ਨੰਬਰ 604 897 2376 ਹੈ ਆਸ ਹੈ ਕਿ ਪਹਿਲਾਂ ਵਾਂਗ ਇਸ ਵਾਰ ਵੀ ਆਪ ਸਭ ਇਸ ਸਮਾਗਮ ਨੂੰ ਭਰਵਾਂ ਹੁੰਘਾਰਾ ਦਿਓਂਗੇ


No comments: