ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ
ਦੋਸਤੋ! ! ਯੂ.ਐੱਸ.ਏ. ਵਸਦੀ ਲੇਖਿਕਾ ਮੈਡਮ ਡਾ: ਸੁਦਰਸ਼ਨ ਪ੍ਰਿਯਦਰਸ਼ਨੀ ਜੀ ਨੇ (ਕ੍ਰਮਵਾਰ) ਚੇਤਨਾ ਪ੍ਰਕਾਸ਼ਨ ਅਤੇ ਵਾਣੀ ਸਾਹਿਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਆਪਣੇ ਦੋ ਕਾਵਿ-ਸੰਗ੍ਰਹਿ ‘ਮੈਂ ਕੌਣ ਹਾਂ’( ਪੰਜਾਬੀ ) ਅਤੇ ‘ਬਰਹਾ’ ( ਹਿੰਦੀ ) ਆਰਸੀ ਲਈ ਭੇਜੇ ਹਨ। ਮੈਡਮ ਸੁਦਰਸ਼ਨ ਜੀ ਦਾ ਬੇਹੱਦ ਸ਼ੁਕਰੀਆ। ਜਲਦੀ ਹੀ ਮੈਡਮ ਜੀ ਦੀਆਂ ਰਚਨਾਵਾਂ ਵੀ ਆਰਸੀ ਬਲੌਗ ‘ਤੇ ਸਾਂਝੀਆਂ ਕੀਤੀਆਂ ਜਾਣਗੀਆਂ। ਇਹਨਾਂ ਕਿਤਾਬਾਂ ਦੀ ਜਾਣਕਾਰੀ ਪੋਸਟ ਕਰਨ ‘ਚ ਹੋਈ ਦੇਰੀ ਲਈ ਖ਼ਿਮਾ ਦੀ ਜਾਚਕ ਹਾਂ ਜੀ। ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਿਕਾ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋਜੀ। ਅਦਬ ਸਹਿਤ
ਤਨਦੀਪ ਤਮੰਨਾ
No comments:
Post a Comment