ਪੋਸਟ: ਜਨਵਰੀ 12, 2009
ਦੋਸਤੋ! ਲੇਖਕ / ਨਿਰਦੇਸ਼ਕ ਸਤਿਕਾਰਤ ਦਰਸ਼ਨ ਦਰਵੇਸ਼ ਜੀ ਦੀਆਂ ਲਿਖਤਾਂ ਨੂੰ ਤੁਸੀਂ ਸਭ ਨੇ ਬੜੀ ਮੁਹੱਬਤ ਬਖ਼ਸ਼ੀ ਹੈ, ਮੈਨੂੰ ਅਣਗਿਣਤ ਈਮੇਲਾਂ ਆਉਂਦੀਆਂ ਹਨ ਕਿ ਉਹਨਾਂ ਦੀਆਂ ਹੋਰ ਨਵੀਆਂ ਲਿਖਤਾਂ ਸ਼ਾਮਲ ਕਰੋ। ਇਸਨੂੰ ਮੱਦੇ-ਨਜ਼ਰ ਰੱਖਦਿਆਂ ਦਰਵੇਸ਼ ਜੀ ਦਾ ਨਾਵਲ ‘ਮਾਈਨਸ ਜ਼ੀਰੋ’ ਆਰਸੀ ਤੇ ਪਾਇਆ ਗਿਆ ਹੈ। ਦਰਵੇਸ਼ ਜੀ ਹਮੇਸ਼ਾ ਆਖਦੇ ਹੁੰਦੇ ਨੇ ਕਿ.... “ਤਨਦੀਪ...ਮੈਂ ਸਿਨੇਮੇ ਅਤੇ ਸਾਹਿਤ ਤੋਂ ਬਿਨ੍ਹਾ ਆਪਣੀ ਹੋਂਦ ਕਿਆਸ ਵੀ ਨਹੀਂ ਕਰ ਸਕਦਾ...ਤੇ ਜੇ ਮੈਂ ਸਿਨੇਮੇ ਨੂੰ ਸਮਰਪਿਤ ਨਾ ਹੁੰਦਾ ਤਾਂ ਪਤਾ ਨਹੀਂ ਕੀ ਕਰ ਰਿਹਾ ਹੁੰਦਾ! ”
ਦਰਵੇਸ਼ ਜੀ ਦੀ ਚੁੱਪ ਵੀ ਖ਼ੂਬਸੂਰਤ ਹੈ ਤੇ ਗੁਫ਼ਤਗੂ ਵੀ। ਇਹ ਦੋਵੇਂ ਰੰਗ.... ਉਹਨਾਂ ਦੀਆਂ ਲਿਖਤਾਂ ਨੂੰ ਹਜ਼ਾਰਾਂ ਰੰਗਾਂ ‘ਚ ਰੰਗ ਦਿੰਦੇ ਨੇ...ਜਿਨ੍ਹਾਂ ਨੂੰ ਪੜ੍ਹਦਿਆਂ ਜਾਪਦੈ ਕਿ ਕਿਸੇ ਸੂਫ਼ੀ ਦੀ ਮਜ਼ਾਰ ਤੇ ਬੈਠੇ ਹੋਵੋ....ਤੇ ਚਿੰਤਨ ਦੀਵਾ ਬਲ਼ ਉੱਠਿਆ ਹੋਵੇ! ਮੈਂ ਉਹਨਾਂ ਦੀ ਅਤਿਅੰਤ ਸ਼ੁਕਰਗੁਜ਼ਾਰ ਹਾਂ ਕਿ ਸ਼ੂਟਿੰਗ ਤੋਂ ਫਾਰਿਗ ਹੁੰਦਿਆਂ, ਉਹਨਾਂ ਨੂੰ ਆਰਸੀ ਲਈ ਕੀਤੇ ਵਾਅਦੇ ਯਾਦ ਆ ਜਾਂਦੇ ਨੇ...ਕਿਉਂਕਿ ਉਸ ਵਕਤ ਦਰਵੇਸ਼ ਸਿਰਫ਼ 'ਸ਼ਾਇਰ' ਹੁੰਦੈ...ਤੇ ਉਹ ਝੱਟ ਘਰ ਆ ਕੇ ਈਮੇਲ ‘ਚ ਕੁਝ ਨਾ ਕੁਝ ਜ਼ਰੂਰ ਭੇਜਣਗੇ....ਏਨਾ ਕੁ ਲਿਖਕੇ... “ਤਨਦੀਪ... ਇੱਕ ਹੋਰ ਵਾਅਦਾ ਪੁਗਾ ਰਿਹਾਂ!”....ਜਿਸ ਤੋਂ ਵੱਧ ਖ਼ੂਬਸੂਰਤ ਲਫ਼ਜ਼ ਸ਼ਾਇਦ ਕੋਈ ਹੋਰ ਨਹੀਂ ਹੋਣਗੇ।
ਹੁਣ ਸੋਚੋ ਭਲਾ.... ਕਿਵੇਂ ਲੱਗੇਗਾ ਏਸ ਸ਼ਖ਼ਸ ਦਾ ਬੋਲਣਾ ਜਿਸਨੇ ਸਾਰੀ ਫਿਲਮੀ ਨਗਰੀ ਨੂੰ ਮੁਲਾਕਾਤਾਂ ‘ਚ ਖ਼ੁਦ ਸਵਾਲ ਪੁੱਛੇ ਹੋਣ? ਮੈਨੂੰ ਇਹ ਗੱਲ ਵੀ ਸਾਂਝੀ ਕਰਦਿਆਂ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਦਰਵੇਸ਼ ਜੀ ਨਾਲ਼ ਇੱਕ ਬੇਹੱਦ ਖ਼ੂਬਸੂਰਤ ਤੇ ਦਿਲਚਸਪ ਮੁਲਾਕਾਤ ਕਰਕੇ ਮੈਡਮ ਸੀਤਲ ਗਿੱਲ ਜੀ ਨੇ ਆਰਸੀ ਦੇ ਪਾਠਕਾਂ/ ਲੇਖਕ ਸਾਹਿਬਾਨਾਂ ਲਈ ਭੇਜੀ ਹੈ। ਸੀਤਲ ਜੀ ਦਾ ਬੇਹੱਦ ਸ਼ੁਕਰੀਆ।
ਪੂਰੀ ਮੁਲਾਕਾਤ ਦਾ ਆਨੰਦ ਲੈਣ ਲਈ ਇਸ ਲਿੰਕ ਆਰਸੀ ਮੁਲਾਕਾਤਾਂ ‘ਤੇ ਕਲਿਕ ਕਰੋ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'
No comments:
Post a Comment