Wednesday, February 4, 2009

ਨਵਾਂ ਬਲੌਗ ਆਰਸੀ ਜੁਗਲਬੰਦੀ ਸ਼ੁਰੂ

ਪੋਸਟ: ਜਨਵਰੀ 23, 2009

ਦੋਸਤੋ! ਤੁਹਾਡੇ ਨਾਲ਼ ਇਹ ਗੱਲ ਸਾਂਝੀ ਕਰਦਿਆਂ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਸਾਹਿਤਕ ਜੁਗਲਬੰਦੀਆਂ ਨੂੰ ਪਾਠਕਾਂ ਵੱਲੋਂ ਭਰਵਾਂ ਹੁੰਘਾਰਾ ਮਿਲ਼ਣ ਕਰਕੇ ਹੁਣ ਇੱਕ ਇੱਕ ਵੱਖਰਾ ਬਲੌਗ ਆਰਸੀ ਸ਼ਾਖਾਵਾਂ ਤਹਿਤ ਅਟੈਚ ਕਰ ਦਿੱਤਾ ਗਿਆ ਹੈ, ਜਿਸ ਵਿਚ ਦਰਸ਼ਨ ਦਰਵੇਸ਼ ਜੀ ਤੇ ਮੇਰੀਆਂ ਲਿਖੀਆਂ ਲਘੂ ਨਜ਼ਮਾਂ ਸਾਹਿਤਕ ਜੁਗਲਬੰਦੀ ਦੇ ਰੂਪ ਚ ਸ਼ਾਮਿਲ ਹੋਣਗੀਆਂਇਹ ਬਲੌਗ ਮਹੀਨੇ ਕੁ ਤੋਂ ਤਿਆਰ ਸੀ, ਪਰ ਪਾਠਕਾਂ ਲਈ ਖੋਲ੍ਹਿਆ ਨਹੀਂ ਸੀ ਗਿਆ, ਪਰ ਅੱਜ ਤੋਂ ਇਸਦਾ ਲਿੰਕ ਪਾ ਦਿੱਤਾ ਗਿਆ ਹੈਸੋ ਹੁਣ ਤੋਂ ਓਧਰ ਵੀ ਫੇਰੀ ਜ਼ਰੂਰ ਪਾਇਆ ਕਰੋ

ਇੱਕ ਵਕਤ ਸੀ ਕਿ ਕੱਵਾਲੀਆਂ ਚ ਸ਼ਿਅਰ ਦਾ ਜਵਾਬ ਸ਼ਿਅਰ ਚ ਦੇਣ ਦਾ ਰਿਵਾਜ਼ ਹੁੰਦਾ ਸੀ, ਬੱਸ, ਏਸੇ ਕਲਾ ਨੂੰ ਆਰਸੀ ਵੱਲੋਂ ਅੱਗੇ ਤੋਰਨ ਦਾ ਤਹੱਈਆ ਕੀਤਾ ਗਿਆ ਹੈ, ਅਦਬ ਨਾਲ਼ ਨਜ਼ਮਾਂ ਦੇ ਜਵਾਬ ਨਜ਼ਮਾਂ ( ਸਿਰਫ਼ ਸੰਜੀਦਾ ਸ਼ਾਇਰੀ 'ਚ...ਮੋਬਾਇਲਾਂ ਤੇ ਚਲਦੀ ਘਟੀਆ ਤੁਕਬੰਦੀ ਨਹੀਂ ) ਚ ਦੇ ਕੇ ਵੱਖਰੀ ਪਿਰਤ ਪਾਉਂਣ ਵੱਲ ਇਹ ਪਹਿਲਾ ਕਦਮ ਹੈਇਸ ਬਲੌਗ ਚ ਸਿਰਫ਼ ਲਘੂ ਨਜ਼ਮਾਂ ਹੀ ਸ਼ਾਮਿਲ ਹੋਣਗੀਆਂਪਿਛਲੇ ਡੇਢ-ਦੋ ਕੁ ਸਾਲਾਂ ਤੋਂ ਲਿਖੀਆਂ ਸਾਹਿਤਕ ਜੁਗਲਬੰਦੀਆਂ ਇੱਕ-ਇੱਕ ਕਰਕੇ ਤੁਹਾਡੀ ਨਜ਼ਰ ਕੀਤੀਆਂ ਜਾਣਗੀਆਂ

ਇਹ ਸਾਰੀਆਂ ਸਾਹਿਤਕ ਜੁਗਲਬੰਦੀਆਂ ਕਾਪੀਰਾਈਟਡ ਹਨ ਅਤੇ ਨੇੜਲੇ ਭਵਿੱਖ ਚ ਛਪਣ ਵਾਲ਼ੀ ਕਿਤਾਬ ਚ ਸ਼ਾਮਿਲ ਹੋਣਗੀਆਂਕਿਰਪਾ ਕਰਕੇ ਇਹਨਾਂ ਨੂੰ ਬਿਨ੍ਹਾ ਆਗਿਆ ਕਿਤੇ ਹੋਰ ਛਾਪਣ, ਜਾਂ ਕਿਸੇ ਹੋਰ ਉਦੇਸ਼ ਲਈ ਵਰਤਣ ਤੋਂ ਗੁਰੇਜ਼ ਕੀਤਾ ਜਾਵੇ...ਸ਼ੁਕਰਗੁਜ਼ਾਰ ਹੋਵਾਂਗੇਆਸ ਹੈ ਕਿ ਇਸ ਵੱਖਰੀ ਕੋਸ਼ਿਸ਼ ਨੂੰ ਕਾਮਯਾਬ ਕਰਨ , ਹਮੇਸ਼ਾ ਦੀ ਤਰ੍ਹਾਂ ਤੁਹਾਡਾ ਭਰਪੂਰ ਸਹਿਯੋਗ ਜ਼ਰੂਰ ਮਿਲ਼ੇਗਾ

ਬੜੀ ਖ਼ੁਸ਼ੀ ਹੁੰਦੀ ਹੈ ਜਦੋਂ ਆਰਸੀ ਤੋਂ ਪ੍ਰਭਾਵਿਤ ਹੋ ਕੇ ਬਲੌਗ/ਸਾਹਿਤਕ ਸਾਈਟਾਂ ਬਣਾਈਆਂ ਜਾਂਦੀਆਂ ਹਨ, ਪਰ ਮਾਣਯੋਗ ਲੇਖਕ ਦੋਸਤਾਂ ਅੱਗੇ ਬੇਨਤੀ ਹੈ ਕਿ ਬਲੌਗਾਂ/ਸਾਈਟਾਂ ਦੇ ਕੌਲਮਾਂ ਦੇ ਨਾਮ ਜ਼ਰੂਰ ਵੱਖ ਲਏ ਜਾਣ ਤਾਂ ਕਿ ਨਵੇਂ ਬਲੌਗਾਂ/ਸਾਈਟਾਂ ਦੀ ਵੀ ਆਰਸੀ ਦੀ ਤਰ੍ਹਾਂ ਨਿਵੇਕਲ਼ੀ ਤੇ ਵੱਖਰੀ ਪਛਾਣ ਬਣ ਸਕੇਆਸ ਹੈ ਕਿ ਇਸ ਬੇਨਤੀ ਦਾ ਸਤਿਕਾਰ ਕਰਦੇ ਹੋਏ, ਘੱਟੋ-ਘੱਟ ਸਾਹਿਤਕ ਜੁਗਲਬੰਦੀ ਬਲੌਗ ਦਾ ਨਾਮ ਕਾਪੀ ਨਹੀਂ ਕੀਤਾ ਜਾਵੇਗਾਹੁਣ ਤੱਕ ਦਿੱਤੇ ਸਾਹਿਤਕ ਸਹਿਯੋਗ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ

ਇਸ ਬਲੌਗ ਤੇ ਫੇਰੀ ਪਾਉਂਣ ਲਈ ਇਸ ਲਿੰਕ ਆਰਸੀ ਜੁਗਲਬੰਦੀ 'ਤੇ ਕਲਿਕ ਕਰੋ ਜੀ!

ਅਦਬ ਸਹਿਤ

ਤਨਦੀਪ 'ਤਮੰਨਾ'

No comments: