Monday, July 25, 2011

ਉਰਦੂ ਦੇ ਸੰਸਾਰ-ਪ੍ਰਸਿੱਧ ਸ਼ਾਇਰ ਜਨਾਬ ਇਫ਼ਤਿਖ਼ਾਰ ਨਸੀਮ ਸਾਹਿਬ ਅਲਵਿਦਾ ਆਖ ਗਏ – ਸ਼ੋਕ ਸਮਾਚਾਰ

ਦੋਸਤੋ! ਇਹ ਖ਼ਬਰ ਮੈਂ ਬਹੁਤ ਹੀ ਦੁਖੀ ਹਿਰਦੇ ਨਾਲ਼ ਸਾਂਝੀ ਕਰ ਰਹੀ ਹਾਂ ਕਿ ਉਰਦੂ ਦੇ ਸੰਸਾਰ-ਪ੍ਰਸਿੱਧ ਸ਼ਾਇਰ ਜਨਾਬ ਇਫ਼ਤਿਖ਼ਾਰ ਨਸੀਮ ਸਾਹਿਬ ( ਪਿਆਰ ਨਾਲ਼ ਉਹਨਾਂ ਨੂੰ ਸਾਰੇ ਇਫ਼ਟੀ ਨਸੀਮ ਆਖਦੇ ਸਾਂ) ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਣ, ਸ਼ਿਕਾਗੋ ਅਮਰੀਕਾ ਵਿਖੇ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਇਸ ਖ਼ਬਰ ਦੀ ਪੁਸ਼ਟੀ ਉਹਨਾਂ ਦੀ ਭੈਣ ਏਜਾਜ਼ ਨਸਰੀਨ ਨੇ ਕੀਤੀ ਹੈ। ਮੈਨੂੰ ਨਿਊ ਯੌਰਕ ਵਸਦੇ ਗ਼ਜ਼ਲਗੋ ਸੁਰਿੰਦਰ ਸੋਹਲ ਸਾਹਿਬ ਦੀ ਈਮੇਲ ਆਈ ਹੈ। ਨਸੀਮ ਸਾਹਿਬ ਦੇ ਗੁਜ਼ਰ ਜਾਣ ਦੀ ਖ਼ਬਰ ਬਹੁਤ ਹੀ ਦੁਖਦਾਈ ਹੈ....ਅਜੇ ਮਹੀਨਾ ਕੁ ਪਹਿਲਾਂ ਹੀ ਮੈਨੂੰ ਫੇਸਬੁੱਕ 'ਤੇ ਸ਼ਿਕਾਗੋ ਆਉਣ ਦਾ ਹੱਸ-ਹੱਸ ਸੱਦਾ ਦਿੰਦੇ ਸਨ....ਉਫ਼! ...ਮੈਨੂੰ ਕਦੇ ਵੀ ਨਹੀਂ ਭੁੱਲੇਗਾ। ਸਾਹਿਤ ਜਗਤ ਨੂੰ ਨਸੀਮ ਸਾਹਿਬ ਦੇ ਇਹ ਬਹੁਤ ਵੱਡਾ ਘਾਟਾ ਪਿਆ ਹੈ। ਵਿਸਤਾਰਤ ਜਾਣਕਾਰੀ ਮੈਂ ਕੱਲ੍ਹ ਤੱਕ ਪੋਸਟ ਕਰ ਦੇਵਾਂਗੀ। ਆਰਸੀ ਪਰਿਵਾਰ ਵੱਲੋਂ ਨਸੀਮ ਸਾਹਿਬ ਨੂੰ ਯਾਦ ਕਰਦਿਆਂ, ਨਿੱਘੀ ਸ਼ਰਧਾਂਜਲੀ ਦਿੰਦਿਆਂ, ਮੇਰੀਆਂ ਅੱਖਾਂ ਭਰੀਆਂ ਹੋਈਆਂ ਹਨ।

ਇਫ਼ਟੀ ਸਾਹਿਬ ਦੇ ਪਰਿਵਾਰ ਦੇ ਗ਼ਮ ਚ ਸ਼ਰੀਕ


ਸਮੂਹ ਆਰਸੀ ਪਰਿਵਾਰ



Friday, July 1, 2011

ਡਾ.ਕੇਸਰ ਸਿੰਘ ਬਰਵਾਲੀ ਅਕਾਲ ਚਲਾਣਾ ਕਰ ਗਏ - ਸ਼ੋਕ ਸਮਾਚਾਰ

ਮੋਤਾ ਸਿੰਘ ਸਰਾਏ ਯੂ.ਕੇ. ਅੱਜ ਮੰਜਕੀ ਪੰਜਾਬੀ ਸੱਥ ਭੰਗਾਲਾ ਦੀ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਪੰਜਾਬੀ ਸੱਥ ਲਾਂਬੜਾ ਦੇ ਕਰਤਾ-ਧਰਤਾ ਡਾ. ਨਿਰਮਲ ਸਿੰਘ ਹੋਰਾਂ ਦੇ ਛੋਟੇ ਵੀਰ ਡਾ. ਕੇਸਰ ਸਿੰਘ ਬਰਵਾਲੀ ਦੀ ਬੇਵਕਤ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆਡਾ. ਕੇਸਰ ਸਿੰਘ ਬਰਵਾਲੀ ਢਾਹਾ ਪੰਜਾਬੀ ਸੱਥ ਬਰਵਾਲੀ (ਫਤਿਹਗੜ ਸਾਹਿਬ) ਦੇ ਥੰਮ ਸਨ ਉਨ੍ਹਾਂ ਦਾ ਸਾਹਿਤਕ , ਵਿੱਦਿਅਕ, ਸਮਾਜਿਕ , ਇਤਿਹਾਸਕ ਅਤੇ ਸਭਿਆਚਾਰਕ ਖੇਤਰ ਵਿਚ ਮਹਾਨ ਯੋਗਦਾਨ ਸੀ ਉਨ੍ਹਾਂ ਦੇ ਤੁਰ ਜਾਣ ਨਾਲ ਮਾਂ ਬੋਲੀ ਪੰਜਾਬੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈਮੰਜਕੀ ਪੰਜਾਬੀ ਸੱਥ ਭੰਗਾਲਾ ਦੇ ਸੰਚਾਲਕ ਪ੍ਰਿੰ: ਕੁਲਵਿੰਦਰ ਸਿੰਘ ਸਰਾਏ ਨੇ ਦੱਸਿਆ ਕਿ ਡਾ. ਕੇਸਰ ਸਿੰਘ ਮਿੱਠ ਬੋਲੜੇ , ਕਿਸਾਨ ਹਿਤੈਸ਼ੀ ਅਤੇ ਦਾਰਸ਼ਨਿਕ ਬਿਰਤੀ ਦੇ ਮਾਲਕ ਸਨਉਨ੍ਹਾਂ ਦੀਆਂ ਕੀਤੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ

----


ਦੋਸਤੋ! ਯੂਰਪੀ ਪੰਜਾਬੀ ਸੱਥ ਦੇ ਕਰਤਾ-ਧਰਤਾ ਸ: ਮੋਤਾ ਸਿੰਘ ਸਰਾਏ ਸਾਹਿਬ ਵੱਲੋਂ ਪ੍ਰਾਪਤ ਇਸ ਸੂਚਨਾ ਅਨੁਸਾਰ ਡਾ: ਕੇਸਰ ਸਿੰਘ ਬਰਵਾਲੀ ਸਾਹਿਬ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਮਾਤਮਾ ਦੇ ਚਰਨਾਂ 'ਚ ਜਾ ਬਿਰਾਜੇ ਹਨਬਰਵਾਲੀ ਸਾਹਿਬ ਦੇ ਅਕਾਲ ਚਲਾਣੇ ਤੇ ਸਮੂਹ ਆਰਸੀ ਪਰਿਵਾਰ ਉਹਨਾਂ ਦੇ ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਦੇ ਗ਼ਮ ਵਿਚ ਸ਼ਰੀਕ ਹੈ



Thursday, June 30, 2011

ਸੁਪ੍ਰਸਿੱਧ ਕਹਾਣੀਕਾਰ ਜਸਵੰਤ ਸਿੰਘ ਵਿਰਦੀ ਸਾਹਿਬ ਅਕਾਲ ਚਲਾਣਾ ਕਰ ਗਏ - ਸ਼ੋਕ ਸ਼ਮਾਚਾਰ

ਕੇਹਰ ਸ਼ਰੀਫ਼ ਜੀ ਦੀ ਫੇਸਬੁੱਕ ਵਾੱਲ ਤੋਂ ਧੰਨਵਾਦ ਸਹਿਤ- ਪੰਜਾਬੀ ਕਹਾਣੀਕਾਰ ਜਸਵੰਤ ਸਿੰਘ ਵਿਰਦੀ ਅਕਾਲ ਚਲਾਣਾ ਕਰ ਗਏਵਿਰਦੀ ਜਿੱਥੇ ਉੱਘਾ ਸਾਹਿਤਕਾਰ ਸੀ ਨਾਲ ਹੀ ਬਹੁਤ ਭਲਾ ਇਨਸਾਨ ਸੀਵਿਰਦੀ ਨੇ ਪੰਜ ਸੌ ਤੋਂ ਵੱਧ ਕਹਾਣੀਆਂ ਲਿਖੀਆਂਉਸ ਦੀਆਂ ਕਾਫ਼ੀ ਸਾਰੀਆਂ ਕਹਾਣੀਆਂ ਹਿੰਦੀ ਤੇ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂਵਿਰਦੀ ਨੇ ਨਾਵਲ ਵੀ ਲਿਖੇਦਰਿਆਵਾਂ ਅਤੇ ਪੁਲ਼ਾਂ ਬਾਰੇ ਬਹੁਤ ਹੀ ਜਾਣਕਾਰੀ ਤੇ ਖੋਜ ਭਰਪੂਰ ਲੇਖ ਅਖ਼ਬਾਰਾਂ ਵਿੱਚ ਲਿਖੇਵੀਰਾਂਗਣਾਂ ਬਾਰੇ ਅਖ਼ਬਾਰਾਂ ਵਿੱਚ ਲਿਖੇ ਕਾਲਮਾਂ ਕਰਕੇ ਵਿਰਦੀ ਨੂੰ ਬਹੁਤ ਪ੍ਰਸਿੱਧੀ ਤੇ ਪ੍ਰਸ਼ੰਸਾ ਮਿਲੀਅਜਿਹੇ ਪ੍ਰਤਿਭਾਵਾਨ ਪੰਜਾਬੀ ਸਾਹਿਤਕਾਰ ਦੇ ਚਲੇ ਜਾਣ ਮੌਕੇ ਮਨ ਉਦਾਸ ਹੈਇਸ ਉਦਾਸੀ ਦੇ ਸਮੇਂ ਅਸੀਂ ਵਿਰਦੀ ਜੀ ਦੇ ਪਰਿਵਾਰ ਦੇ ਗ਼ਮ ਵਿੱਚ ਸ਼ਾਮਿਲ ਹਾਂ, ਪਰ ਨਾਲ ਹੀ ਕਹਿਣਾ ਚਾਹੁੰਦੇ ਹਾਂ ਕਿ ਵਿਰਦੀ ਆਪਣੇ ਰਚੇ ਸ਼ਬਦਾਂ ਕਰਕੇ ਸਦਾ ਜੀਊਂਦਾ ਰਹੇਗਾ

----


ਦੋਸਤੋ! ਕੇਹਰ ਸ਼ਰੀਫ਼ ਸਾਹਿਬ ਦੀ ਫੇਸਬੁੱਕ ਵਾੱਲ ਤੋਂ ਪ੍ਰਾਪਤ ਇਸ ਸੂਚਨਾ ਅਨੁਸਾਰ ਪ੍ਰਸਿੱਧ ਕਹਾਣੀਕਾਰ ਜਸਵੰਤ ਸਿੰਘ ਵਿਰਦੀ ਸਾਹਿਬ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਮਾਤਮਾ ਦੇ ਚਰਨਾਂ 'ਚ ਜਾ ਬਿਰਾਜੇ ਹਨਵਿਰਦੀ ਸਾਹਿਬ ਪੰਜਾਬੀ ਕਹਾਣੀ ਦੇ ਖੇਤਰ 'ਚ ਪਾਏ ਵਡਮੁੱਲੇ ਯੋਗਦਾਨ ਲਈ ਹਮੇਸ਼ਾ ਯਾਦ ਕੀਤੇ ਜਾਣਗੇ, ਸਮੂਹ ਆਰਸੀ ਪਰਿਵਾਰ ਉਹਨਾਂ ਦੇ ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਦੇ ਗ਼ਮ ਵਿਚ ਸ਼ਰੀਕ ਹੈ

Wednesday, June 15, 2011

ਪ੍ਰਸਿੱਧ ਸ਼ਾਇਰ ਡਾ: ਸੁਰਿੰਦਰ ਗਿੱਲ ਸਾਹਿਬ ਨੂੰ ਕੈਨੇਡਾ ਪਹੁੰਚਣ ‘ਤੇ ਖ਼ੁਸ਼ਆਮਦੀਦ - ਸੂਚਨਾ

ਦੋਸਤੋ! ਮੈਂ ਇਹ ਸੂਚਨਾ ਆਰਸੀ ਪਰਿਵਾਰ ਨਾਲ਼ ਸਾਂਝੀ ਕਰਦਿਆਂ ਬੇਹੱਦ ਖ਼ੁਸ਼ੀ ਦਾ ਅਨੁਭਵ ਕਰ ਰਹੀ ਹਾਂ ਕਿ ...ਛੱਟਾ ਚਾਨਣਾਂ ਦਾ ਦੇਈ ਜਾਣਾ ਹੋ... ਵਾਲ਼ੇ ਮਕਬੂਲ ਗੀਤ ਦੇ ਲੇਖਕ, ਪ੍ਰਸਿੱਧ ਸ਼ਾਇਰ ਡਾ: ਸੁਰਿੰਦਰ ਗਿੱਲ ਸਾਹਿਬ ਅੱਜ ਕੱਲ੍ਹ ਆਪਣੀ ਕੈਨੇਡਾ ਫੇਰੀ ਦੌਰਾਨ, ਸਰੀ/ਡੈਲਟਾ ਪਧਾਰੇ ਹੋਏ ਹਨ। ਉਹ 22 ਜੂਨ ਤੱਕ ਸਰੀ/ਡੈਲਟਾ ਵਿਚ ਹੀ ਹਨ। ਉਹਨਾਂ ਨਾਲ਼ ਇਸ ਫ਼ੋਨ ਨੰਬਰ 604-591-1850 ਤੇ ਸੰਪਰਕ ਕੀਤਾ ਜਾ ਸਕਦਾ ਹੈ। ਮੈਂ ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਕੈਨੇਡਾ ਦੀ ਖ਼ੂਬਸੂਰਤ ਧਰਤੀ ਤੇ ਖ਼ੁਸ਼ਆਮਦੀਦ ਆਖ ਰਹੀ ਹਾਂ।
ਅਦਬ ਸਹਿਤ
ਤਨਦੀਪ

Friday, June 10, 2011

ਸਰੀ, ਕੈਨੇਡਾ ਨਿਵਾਸੀ ਲੇਖਕ ਡਾ: ਦਰਸ਼ਨ ਸਿੰਘ ਗਿੱਲ ਅਕਾਲ ਚਲਾਣਾ ਕਰ ਗਏ – ਸ਼ੋਕ ਸਮਾਚਾਰ

ਦੋਸਤੋ! ਇਹ ਖ਼ਬਰ ਬੜੇ ਦੁੱਖ ਨਾਲ਼ ਸਾਂਝੀ ਕਰ ਰਹੀ ਹਾਂ ਕਿ ਸਰੀ, ਕੈਨੇਡਾ ਨਿਵਾਸੀ ਲੇਖਕ ਡਾ: ਦਰਸ਼ਨ ਸਿੰਘ ਗਿੱਲ ਹੁਰੀਂ ਅਕਾਲ ਚਲਾਣਾ ਕਰ ਗਏ ਹਨਇਹ ਖ਼ਬਰ ਸੁਖਿੰਦਰ ਸਾਹਿਬ ਨੇ ਵੀ ਫੇਸ ਬੁੱਕ ਤੇ ਪੋਸਟ ਕੀਤੀ ਹੈਪਿਛਲੇ ਸਾਲ ਹੀ ਉਹਨਾਂ ਨੂੰ ਭਾਸ਼ਾ ਵਿਭਾਗ ਵੱਲੋਂ ਵਿਦੇਸ਼ੀ ਸਾਹਿਤਕਾਰ ਦੇ ਐਵਾਰਡ ਨਾਲ਼ ਸਨਮਾਨਿਆ ਗਿਆ ਸੀਸਮੂਹ ਆਰਸੀ ਪਰਿਵਾਰ ਉਹਨਾਂ ਦੇ ਪਰਿਵਾਰ ਅਤੇ ਸਨੇਹੀਆਂ ਦੇ ਦੁੱਖ 'ਚ ਸ਼ਰੀਕ ਹੈਪ੍ਰਮਾਤਾਮਾ ਵਿਛੜੀ ਆਤਮਾ ਨੂੰ ਆਪਣੇ ਚਰਨਾਂ ' ਨਿਵਾਸ ਦੇਵੇ!




Thursday, June 9, 2011

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ! ਯੂ.ਕੇ. ਵਸਦੇ ਸੁਪ੍ਰਸਿੱਧ ਲੇਖਕ ਗੁਰਨਾਮ ਗਿੱਲ ਜੀ ਨੇ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਆਪਣਾ ਖ਼ੂਬਸੂਰਤ ਗ਼ਜ਼ਲ-ਸੰਗ੍ਰਹਿ ਅਕਸ ਅਤੇ ਆਈਨਾ ਆਰਸੀ ਦੀ ਲਾਇਬ੍ਰੇਰੀ ਲਈ ਭੇਜਿਆ ਹੈ। ਗਿੱਲ ਸਾਹਿਬ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।


ਅਦਬ ਸਹਿਤ


ਤਨਦੀਪ ਤਮੰਨਾ








ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ! ਪਟਿਆਲਾ, ਪੰਜਾਬ ਵਸਦੀ ਲੇਖਿਕਾ ਮੈਡਮ ਡਾ: ਮਧੂ ਬਾਲਾ ਜੀ ਨੇ (ਕ੍ਰਮਵਾਰ) ਲੋਕ ਗੀਤ ਪ੍ਰਕਾਸ਼ਨ ਅਤੇ ਰਵੀ ਸਾਹਿਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਆਪਣਾ ਵਾਰਤਕ-ਸੰਗ੍ਰਹਿ ਮੂਲ ਮੰਤ੍ਰ ਹੈ ਜੀਵਨ ਦਾ ਮੂਲ ਅਤੇ ਤਸਵੀਰ ਦਾ ਦੂਜਾ ਪਾਸਾ ਆਰਸੀ ਲਈ ਭੇਜੇ ਹਨ। ਇਸਦੇ ਨਾਲ਼ ਹੀ ਸਾਹਿਤਕ ਮੈਗਜ਼ੀਨ ਤ੍ਰੈ-ਮਾਸਿਕ ਜਨ-ਸਾਹਿਤ ਦਾ ਅੰਕ ਵੀ ਆਇਆ ਹੈ। ਮੈਡਮ ਮਧੂ ਜੀ ਅਤੇ ਡਾ: ਭਗਵੰਤ ਸਿੰਘ ਜੀ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਿਕਾ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ


ਤਨਦੀਪ ਤਮੰਨਾ











ਪੰਜਾਬੀ ਸੱਥ (ਅਮਰੀਕਾ) ਦਾ ਪਲੇਠਾ ਸਮਾਗਮ ੧੯ ਜੂਨ ਨੂੰ ਹੋਵੇਗਾ – ਸੱਦਾ-ਪੱਤਰ

ਨੋਟ: ਇਹ ਸੱਦਾ-ਪੱਤਰ ਸ: ਮੋਤਾ ਸਿੰਘ ਸਰਾਏ ਹੁਰਾਂ ਵੱਲੋਂ ਭੇਜਿਆ ਗਿਆ ਹੈ।

ਸੈਨਹੋਜ਼ੇ (ਦੁਪਾਲਪੁਰੀ)-ਡਾ. ਨਿਰਮਲ ਸਿੰਘ ਲਾਂਬੜਾ ਦੀ ਅਗਵਾਈ ਅਧੀਨ ਪਿਛਲੇ ਬਾਈ ਸਾਲਾਂ ਤੋਂ ਦੇਸ਼ਾਂ ਵਿਦੇਸ਼ਾਂ ਵਿੱਚ ਮਾਂ-ਬੋਲੀ ਪੰਜਾਬੀ ਦੀ ਸੇਵਾ ਸੰਭਾਲ਼ ਅਤੇ ਪ੍ਰਚਾਰ ਪਸਾਰ ਵਿੱਚ ਜੁੱਟੀ ਹੋਈ ਉੱਘੀ ਸੰਸਥਾ ਪੰਜਾਬੀ ਸੱਥ ਲਾਂਬੜਾ ਜਲੰਧਰ ਦੀ ਅਮਰੀਕਨ ਇਕਾਈ ਦਾ ਪਲੇਠਾ ਸਮਾਗਮ ੧੯ ਜੂਨ ੨੦੧੧ ਦਿਨ ਐਤਵਾਰ ਸ਼ਾਮ ੫ ਵਜ਼ੇ ਤੋਂ ੮ ਵਜੇ ਤੱਕ ਵੈਸਟ ਸੈਕਰਾਮੈਂਟੋ(੨੩੦੧ ਐਵਰਗਰੀਨ ਐਵਿਨਿਊ ਵੈਸਟ ਸੈਕਰਾਮੈਂਟੋ, ਕੈਲੇਫੋਰਨੀਆਂ-੯੫੬੯੧) ਵਿਖੇ ਹੋਵੇਗਾ

ਸ੍ਰ. ਮੋਤਾ ਸਿੰਘ ਸਰਾਏ ਸੰਚਾਲਕ ਯੂਰਪੀ ਪੰਜਾਬੀ ਸੱਥ (ਯੂ.ਕੇ.) ਦੀ ਪ੍ਰਧਾਨਗੀ ਹੇਠ ਹੋਣ ਵਾਲ਼ੇ ਇਸ ਸਮਾਗਮ ਵਿੱਚ ਉੱਘੇ ਲੇਖਕ ਸ੍ਰ. ਤਰਲੋਚਨ ਸਿੰਘ ਦੁਪਾਲ ਪੁਰ ਨੂੰ ਸਾਹਿਤ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਪਾਏ ਬਹੁਮੁੱਲੇ ਯੋਗਦਾਨ ਲਈ 'ਸ੍ਰ. ਲਾਲ ਸਿੰਘ ਕਮਲਾ ਅਕਾਲੀ ਪੁਰਸਕਾਰ' ਨਾਲ਼ ਸਨਮਾਨਿਤ ਕੀਤਾ ਜਾਵੇਗਾਇਸੇ ਤਰਾਂ ਬੀਬੀ ਦਵਿੰਦਰ ਕੌਰ ਨੂੰ ਸਾਹਿਤ ਸੇਵਾ ਲਈ 'ਰਾਣੀ ਸਾਹਿਬ ਕੌਰ ਪੁਰਸਕਾਰ' ਦਿੱਤਾ ਜਾਵੇਗਾ



ਇਸ ਮੌਕੇ ਮਾਤ-ਭੂਮੀ ਪੰਜਾਬ ਤੋਂ 'ਸੱਥ' ਦੇ ਕਰਤਾ ਧਰਤਾ ਡਾ. ਨਿਰਮਲ ਸਿੰਘ ਲਾਂਬੜਾ ਉਚੇਚੇ ਤੌਰ ਤੇ ਪਹੁੰਚ ਰਹੇ ਹਨਉਨਾਂ ਦੇ ਨਾਲ਼ ਬਾਲ ਸਾਹਿਤ ਪੰਜਾਬੀ ਸੱਥ ਪਟਿਆਲ਼ਾ ਦੇ ਸ੍ਰਪਰਸਤ ਅਤੇ ਮਾਈ ਭਾਗੋ ਬ੍ਰਿਗੇਡ ਦੇ ਮੁੱਖੀ ਡਾ. ਕੁਲਵੰਤ ਕੌਰ,ਪੰਜਾਬੀ ਸੱਥਾਂ ਦੇ ਰੂਹੇ-ਰਵਾਂ ਸ੍ਰ.ਹਰਜਿੰਦਰ ਸਿੰਘ ਸੰਧੂ (ਯੂ.ਕੇ.) ਵੀ ਸਮਾਗਮ ਵਿੱਚ ਸ਼ਿਰਕਤ ਕਰਨਗੇ।

ਪੰਜਾਬੀ ਸੱਥ, ਧੜਿਆਂ, ਦੇਸ਼ਾਂ, ਧਰਮਾਂ, ਸਿਆਸਤਾਂ ਅਤੇ ਜਨੂੰਨਾਂ ਤੋਂ ਨਿਰਲੇਪ ਰਹਿੰਦਿਆਂ ਭਾਈਚਾਰਕ ਸਾਂਝਾਂ ਮਜ਼ਬੂਤ ਕਰਨ ਅਤੇ ਆਪਣੀ ਬੋਲੀ,ਵਿਰਾਸਤ, ਸਭਿਆਚਾਰ ਨਾਲ਼ ਪਿਆਰ ਕਰਨ ਵਾਲ਼ੇ ਸਮੂਹ ਪ੍ਰਵਾਸੀ ਵੀਰਾਂ ਨੂੰ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੰਦਿਆਂ ਖ਼ੁਸ਼ੀ ਮਹਿਸੂਸ ਕਰਦੀ ਹੈਉਕਤ ਸਮਾਗਮ ਬਾਰੇ ਕਿਸੇ ਤਰਾਂ ਦੀ ਪੁੱਛ-ਗਿੱਛ ਲਈ ਰਾਜਬੀਰ ਕੌਰ ਸੇਖੋਂ ਨਾਲ਼ ੫੩੦-੩੧੨-੦੭੭੨ ਨਾਲ਼ ਜਾਂ ਮੋਤਾ ਸਿੰਘ ਸਰਾਏ ਨਾਲ਼ ੦੦੪੪-੧੯੨-੨੨੭-੮੪੩੯ 'ਤੇ ਸੰਪਰਕ ਕੀਤਾ ਜਾ ਸਕਦਾ ਹੈ

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ


ਦੋਸਤੋ! ! ਕੈਲਗਰੀ, ਕੈਨੇਡਾ ਵਸਦੇ ਲੇਖਕ ਕੇਸਰ ਸਿੰਘ ਨੀਰ ਜੀ ਨੇ ਰਵੀ ਸਾਹਿਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਆਪਣਾ ਖ਼ੂਬਸੂਰਤ ਕਾਵਿ-ਸੰਗ੍ਰਹਿ ਆਰ ਦੀਆਂ ਤੇ ਪਾਰ ਦੀਆਂ ਆਰਸੀ ਲਈ ਭੇਜਿਆ ਹੈ। ਨੀਰ ਸਾਹਿਬ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।


ਅਦਬ ਸਹਿਤ


ਤਨਦੀਪ ਤਮੰਨਾ













ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ! ਗੁਰਦਾਸਪੁਰ, ਪੰਜਾਬ ਵਸਦੇ ਲੇਖਕ ਰੋਜ਼ੀ ਸਿੰਘ ਜੀ ਨੇ ਲੋਕ ਗੀਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਆਪਣਾ ਖ਼ੂਬਸੂਰਤ ਵਾਰਤਕ-ਸੰਗ੍ਰਹਿ ਰੀਝਾਂ ਦੀ ਛਾਵੇਂ ਆਰਸੀ ਲਈ ਭੇਜਿਆ ਹੈ। ਰੋਜ਼ੀ ਜੀ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ


ਤਨਦੀਪ ਤਮੰਨਾ









ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ! ਰਾਜਪੁਰਾ, ਪੰਜਾਬ ਵਸਦੇ ਲੇਖਕ ਮਨਜੀਤ ਸਿੰਘ ਰਾਜਪੁਰਾ ਜੀ ਨੇ ਚੱਕ ਸਤਾਰਾਂ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਆਪਣਾ ਵਾਰਤਕ-ਸੰਗ੍ਰਹਿ ਤਖ਼ਤ ਲਾਹੌਰ ਦੇ ਬੂਹੇ ਤੇ ਆਰਸੀ ਲਈ ਭੇਜਿਆ ਹੈ। ਮਨਜੀਤ ਜੀ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।


ਅਦਬ ਸਹਿਤ


ਤਨਦੀਪ ਤਮੰਨਾ



















Saturday, May 28, 2011

ਜਾਰਜ ਮੈਕੀ ਲਾਇਬ੍ਰੇਰੀ ਵਿਖੇ 'ਇੱਕ ਸ਼ਾਮ ਕਵੀਆਂ ਦੇ ਨਾਮ' – ਸੱਦਾ-ਪੱਤਰ

ਇਹ ਸੱਦਾ-ਪੱਤਰ ਆਰਸੀ ਅਤੇ ਫੇਸ ਬੁੱਕ ਨਾਲ਼ ਜੁੜੇ ਸਾਰੇ ਸਾਹਿਤਕ ਦੋਸਤਾਂ ਲਈ ਸਰਬਜੀਤ ਕੌਰ ਰੰਧਾਵਾ ਹੁਰਾਂ ਵੱਲੋਂ ਘੱਲਿਆ ਗਿਆ ਹੈ।

ਡੈਲਟਾ, ਬੀ ਸੀ, ਮੰਗਲਵਾਰ, ਮਈ 31–6:30 ਵਜੇ - ਪ੍ਰਸਿੱਧ ਗ਼ਜ਼ਲਗੋ ਅਤੇ ਗੀਤਕਾਰ ਗੁਰਦਰਸ਼ਨ ਬਾਦਲ ਅਤੇ ਪੰਜਾਬੀ ਅਤੇ ਉਰਦੂ ਦੇ ਪ੍ਰਸਿੱਧ ਕਵੀ ਤੇ ਲੇਖਕ ਗੁਰਚਰਨ ਸਿੰਘ ਗਿੱਲ ਉਰਫ਼ ਗਿੱਲ ਮਨਸੂਰ ਆਪਣੀਆਂ ਚੋਣਵੀਆਂ ਰਚਨਾਵਾਂ ਸਰੋਤਿਆਂ ਦੇ ਰੂ-ਬ-ਰੂ ਕਰਨਗੇਗਿੱਲ ਮਨਸੂਰ ਦੀਆਂ ਧਨਕ, ਆਈਨਾ ਦਾਰ, ਹੁਸਨੇ- ਇੰਤਖ਼ਾਬ, ਰੰਗੋ-ਮਹਿਕ, ਅਤੇ ਤਨਵੀਰ ਉਰਦੂ ਵਿੱਚ ਛਪੀਆਂ ਕਿਤਾਬਾਂ ਹਨ

ਪਰਿਵਾਰਕ ਰਿਸ਼ਤਿਆਂ ਦਾ ਤਾਣਾ-ਬਾਣਾ ਅਤੇ ਮੱਧ-ਵਰਗੀ ਸ਼੍ਰੇਣੀ ਦੇ ਲੋਕਾਂ ਦੇ ਸੰਘਰਸ਼ ਨੂੰ ਬਾਦਲ ਸਾਹਿਬ ਨੇ ਬੜੇ ਸੁਚੱਜੇ ਢੰਗ ਨਾਲ ਆਪਣੀਆਂ ਗ਼ਜ਼ਲਾਂ ਅਤੇ ਗੀਤਾਂ ਵਿੱਚ ਪਰੋਇਆ ਹੈਗੁਰਦਰਸ਼ਨ ਬਾਦਲ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲ਼ੀ ਪਾ ਚੁੱਕੇ ਹਨ ਜਿਨ੍ਹਾਂ ਵਿੱਚ ਕਾਵਿ-ਸੰਗ੍ਰਹਿ:- ਜੰਗੀ ਨਗ਼ਮੇ, ਗ਼ਜ਼ਲ-ਸੰਗ੍ਰਹਿ: ਗੰਦਲ਼ਾਂ, ਕਿਰਚਾਂ, ਮਰਸੀਆ-ਏ-ਬਾਦਲ, ਕਿਰਨਾਂ, ਗੀਤ-ਸੰਗ੍ਰਹਿ:-ਵਿਹੁ ਮਿਟਾਉਂਦੇ ਗੀਤ, ਘਰ 'ਚ ਕਲੇਸ਼ ਪੈ ਗਿਆ, ਅਤੇ ਰੂਹਾਨੀ ਗ਼ਜ਼ਲ-ਸੰਗ੍ਰਹਿ:- ਨਾਲ਼ ਖ਼ੁਦਾ ਦੇ ਗੱਲਾਂ ਸ਼ਾਮਿਲ ਹਨ



ਇਹ ਪੇਸ਼ਕਾਰੀ ਪੰਜਾਬੀ ਵਿੱਚ ਹੋਵੇਗੀ ਅਤੇ ਇਸ ਪ੍ਰੋਗਰਾਮ ਦੀ ਕੋਈ ਫੀਸ ਨਹੀਂ ਹੈ ਆਪ ਸਭ ਨੂੰ ਇਸ ਸ਼ਾਮ ਦਾ ਆਨੰਦ ਮਾਨਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈਇਨ੍ਹਾਂ ਲਾਜਵਾਬ ਲੇਖਕਾਂ ਨੂੰ ਸੁਣਨ ਲਈ ਜਾਰਜ ਮੈਕੀ ਲਾਇਬ੍ਰੇਰੀ ਵਿਖੇ ਪਧਾਰੋ ਜੋ ਕਿ 8440 – 112 ਸਟਰੀਟ, ਨੌਰਥ ਡੈਲਟਾ ਵਿੱਚ ਹੈ, ਜਾਂ ਵਧੇਰੇ ਜਾਣਕਾਰੀ ਲੈਣ ਲਈ 604-594-8155 ਤੇ ਫ਼ੋਨ ਕਰੋ




ਕਾਫ਼ਲੇ ਦਾ ਵਿਸ਼ੇਸ਼ ਸਮਾਗਮ ਮਈ 28 ਅਤੇ 29 ਨੂੰ – ਸੱਦਾ-ਪੱਤਰ

ਟਰਾਂਟੋ:- (ਕੁਲਵਿੰਦਰ ਖਹਿਰਾ) 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਵੱਲੋਂ 28 ਅਤੇ 29 ਮਈ ਨੂੰ ਕਰਵਾਏ ਜਾ ਰਹੇ 'ਪ੍ਰਗਤੀਸ਼ੀਲ ਸਾਹਿਤ' ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਚਾਰ-ਗੋਸ਼ਟੀ ਸਮਾਗਮ ਵਿੱਚ ਜਿੱਥੇ ਵੈਨਕੂਵਰ ਅਤੇ ਵਿਨੀਪੈੱਗ ਤੋਂ ਲੇਖਕ ਅਤੇ ਚਿੰਤਕ ਪਹੁੰਚ ਰਹੇ ਹਨ ਓਥੇ ਇੰਗਲੈਂਡ ਤੋਂ ਗੁਰਨਾਮ ਢਿੱਲੋਂ, ਇੰਡੀਆ ਤੋਂ ਡਾ: ਸੁਰਿੰਦਰ ਗਿੱਲ, ਅਮਰੀਕਾ ਤੋਂ ਸੁਖਵਿੰਦਰ ਕੰਬੋਜ, ਰਵਿੰਦਰ ਸਹਿਰਾਅ, ਕੁਲਵਿੰਦਰ, ਸੁਰਿੰਦਰ ਸੋਹਲ, ਦਲਜੀਤ ਮੋਖਾ, ਰਣਧੀਰ ਸਿੰਘ, ਗੁਰਮੀਤ ਸੰਧੂ ਅਤੇ ਧਰਮਪਾਲ ਉੱਗੀ ਪਹੁੰਚ ਰਹੇ ਹਨਵੈਨਕੂਵਰ ਤੋਂ ਆਉਣ ਵਾਲ਼ੇ ਲੇਖਕਾਂ ਵਿੱਚ ਸੁਰਿੰਦਰ ਧੰਜਲ, ਜੁਗਿੰਦਰ ਸ਼ਮਸ਼ੇਰ, ਡਾ: ਸਾਧੂ ਸਿੰਘ, ਸਤਵੰਤ ਦੀਪਕ ਅਤੇ ਨਦੀਮ ਪਰਮਾਰ ਸ਼ਾਮਿਲ ਹੋ ਰਹੇ ਹਨ ਜਦਕਿ ਵਿਨੀਪੈੱਗ ਤੋਂ ਗੁਰਦੀਪ ਸਿੰਘ ਅਤੇ ਸਾਥੀ ਸ਼ਾਮਲ ਹੋ ਰਹੇ ਹਨ ਸਮਾਗਮ ਵਾਲ਼ੇ ਦਿਨ ਤੱਕ ਕੁਝ ਹੋਰ ਲੇਖਕਾਂ ਦੇ ਸ਼ਾਮਲ ਹੋਣ ਦੀ ਵੀ ਆਸ ਹੈ

ਅਜੋਕੇ ਸਮੇਂ ਵਿੱਚ 'ਪ੍ਰਗਤੀਸ਼ੀਲ ਸਾਹਿਤ' ਦੀ ਦਸ਼ਾ ਅਤੇ ਦਿਸ਼ਾ 'ਤੇ ਵਿਚਾਰ ਕਰਨ ਲਈ ਸਿਰਫ ਪੰਜਾਬੀ ਹੀ ਨਹੀਂ ਸਗੋਂ ਹਿੰਦੀ, ਉਰਦੂ, ਅਤੇ ਅੰਗ੍ਰੇਜ਼ੀ ਭਾਸ਼ਾਵਾਂ ਦੇ ਸਾਹਿਤ ਨੂੰ ਵੀ ਵਿਚਾਰਿਆ ਜਾਵੇਗਾਹਿੰਦੀ ਸਾਹਿਤ ਬਾਰੇ ਪ੍ਰੋ: ਸ਼ੈਲਿਜਾ ਸਕਸੈਨਾ, ਉਰਦੂ ਸਾਹਿਤ ਬਾਰੇ ਅਜ਼ੀਮ ਮੁਹੰਮਦ ਅਤੇ ਨਦੀਮ ਪਰਮਾਰ, ਅੰਗ੍ਰੇਜ਼ੀ (ਅਫਰੀਕਨ) ਸਾਹਿਤ ਬਾਰੇ ਪ੍ਰੋਫ਼ੈਸਰ/ਲੇਖਿਕਾ/ਐਕਟਿਵਿਸਟ ਸਲੀਮਾਹ ਵਲਿਆਨੀ ਅਤੇ ਬ੍ਰਜਿੰਦਰ ਗੁਲਾਟੀ, ਅਤੇ ਪੰਜਾਬੀ ਸਾਹਿਤ ਬਾਰੇ ਗੁਰਦੇਵ ਚੌਹਾਨ ਅਤੇ ਬਲਦੇਵ ਦੂਹੜੇ ਵੱਲੋਂ ਪੇਪਰ ਪੜ੍ਹੇ ਜਾਣਗੇ ਅਤੇ ਹਰ ਪੇਪਰ 'ਤੇ ਖੁੱਲ੍ਹ ਕੇ ਵਿਚਾਰ-ਚਰਚਾ ਹੋਵੇਗੀ

ਭਾਵੇਂ ਪਹਿਲਾਂ ਇਹ ਸਮਾਗਮ ਸਿਰਫ ਸੰਖੇਪ ਮੀਟਿੰਗ ਦੇ ਰੂਪ ਵਿੱਚ ਹੀ ਮਿਥਿਆ ਗਿਆ ਸੀ ਪਰ ਦੋਸਤਾਂ ਦੇ ਮਿਲ਼ੇ ਹੁੰਗਾਰੇ ਤੋਂ ਬਾਅਦ ਪਹਿਲਾਂ ਇੱਕ ਦਿਨ ਅਤੇ ਹੁਣ ਦੋ ਦਿਨ ਦਾ ਕਰਨਾ ਪਿਆ ਹੈਨਵੇਂ ਉਲੀਕੇ ਗਏ ਸਮਾਗਮ ਅਨੁਸਾਰ 28 ਮਈ, ਦਿਨ ਸਨਿੱਚਰਵਾਰ, ਨੂੰ ਸਵੇਰੇ 9:00 ਰਜਿਸਟਰੇਸ਼ਨ ਸ਼ੁਰੂ ਹੋਵੇਗੀ ਅਤੇ ਬਾਅਦ ਵਿੱਚ ਅੰਗ੍ਰੇਜ਼ੀ, ਉਰਦੂ, ਅਤੇ ਹਿੰਦੀ ਦੇ ਪੇਪਰ ਪੜ੍ਹੇ ਜਾਣਗੇਸ਼ਾਮ ਤਕਰੀਬਨ 6:00 ਵਜੇ ਤੱਕ ਚੱਲਣ ਜਾ ਰਹੇ ਇਸ ਸਮਾਗਮ ਦੌਰਾਨ ਚਾਹ-ਪਾਣੀ ਅਤੇ ਖਾਣੇ ਦਾ ਪ੍ਰਬੰਧ ਵੀ ਹੋਵੇਗਾਉਸੇ ਦਿਨ ਹੀ ਸ਼ਾਮ 8:30 ਵਜੇ ਸ਼ਾਨਦਾਰ ਕਵੀ ਦਰਬਾਰ ਕੀਤਾ ਜਾਵੇਗਾ ਜਿਸ ਵਿੱਚ ਆਏ ਹੋਏ ਮਹਿਮਾਨਾਂ ਦੇ ਨਾਲ਼ ਲੋਕਲ ਕਵੀ ਵੀ ਹਿੱਸਾ ਲੈਣਗੇ29 ਮਈ ਸਵੇਰ 9:00 ਵਜੇ ਪੰਜਾਬੀ ਸਾਹਿਤ ਬਾਰੇ ਪੇਪਰ ਪੜ੍ਹੇ ਜਾਣਗੇ ਅਤੇ ਬਾਅਦ ਵਿੱਚ ਚਾਹ ਦੀ ਛੋਟੀ ਜਿਹੀ ਬਰੇਕ ਤੋਂ ਬਾਅਦ ਸਮੁੱਚੇ ਸਮਾਗਮ ਨੂੰ ਵਿਚਾਰ ਕੇ ਮਤੇ ਪਾਸ ਕੀਤੇ ਜਾਣਗੇਦੋਵਾਂ ਦਿਨਾਂ ਦੇ ਸਮਾਗਮਾਂ ਵਿੱਚ ਹਰ ਪੇਪਰ ਤੋਂ ਬਾਅਦ ਵਿਚਾਰ-ਵਟਾਂਦਰਾ ਹੋਵੇਗਾ ਜਿਸ ਵਿੱਚ ਹਰ ਕੋਈ ਭਾਗ ਲੈ ਸਕੇਗਾ

ਏਥੇ ਇਹ ਗੱਲ ਵੀ ਖਾਸ ਤੌਰ ਤੇ ਵਰਨਣਯੋਗ ਹੈ ਕਿ ਇਹ ਸਮਾਗਮ 'ਗ਼ਦਰ ਲਹਿਰ'ਨੂੰ ਸਮਰਪਿਤ ਕੀਤਾ ਜਾ ਰਿਹਾ ਹੈਗ਼ਦਰ ਲਹਿਰ ਜਿੱਥੇ ਸਾਡਾ ਭਾਰਤੋਂ ਬਾਹਰ ਸੂਹਾ ਪ੍ਰਗਤੀਸ਼ੀਲ ਵਿਰਸਾ ਹੈ ਓਥੇ ਲੋਕ-ਹੱਕਾਂ ਦਾ ਘਾਣ ਕਰਨੀਆਂ ਤਾਕਤਾਂ ਖਿਲਾਫ਼ ਏਸ ਲਹਿਰ ਦੇ ਸਾਹਿਤ ਨੇ ਹੀ ਪਹਿਲੀ ਆਵਾਜ਼ ਬੁਲੰਦ ਕੀਤੀ ਸੀਇਸ ਮੌਕੇ ਹੋਣ ਵਾਲੇ ਕਵੀ ਦਰਬਾਰ ਨੂੰ ਗੁਰਬਖਸ਼ ਸਿੰਘ ਪ੍ਰੀਤਲੜੀ ਹੁਰਾਂ ਨੂੰ ਸਮਰਪਿਤ ਕਰਦਿਆਂ ਵੀ ਅਸੀਂ ਉਹਨਾਂ ਦੀ ਪੰਜਾਬੀ ਜਨ-ਸਾਧਾਰਨ ਨੂੰ ਲਾਈ ਪ੍ਰਗਤੀਸ਼ੀਲ ਜਾਗ ਅਤੇ ਮਗਰੋਂ ਇਸ ਦੇ ਪ੍ਰਭਾਵ ਹੇਠ ਪੈਦਾ ਹੋਏ ਨਾਮਵਰ ਪੰਜਾਬੀ ਲੇਖਕਾਂ/ਚਿੰਤਕਾਂ ਦੀ ਪ੍ਰਗਤੀਸ਼ੀਲ ਪ੍ਰਤੀਬੱਧਤਾ ਨੂੰ ਸਲਾਮ ਪੇਸ਼ ਕਰ ਰਹੇ ਹਾਂ

ਇਹ ਸਮਾਗਮ ਸੰਤ ਸਿੰਘ ਸੇਖੋਂ ਹਾਲ (7420 ਬਰੈਮਲੀ ਰੋਡ, ਮਿਸੀਸਾਗਾ) ਵਿੱਚ ਹੋਵੇਗਾ ਅਤੇ ਇਸ ਵਿੱਚ ਭਾਗ ਲੈਣ ਲਈ ਸਭ ਨੂੰ ਖੁੱਲ੍ਹਾ ਸੱਦਾ ਹੈਵਧੇਰੇ ਜਾਣਕਾਰੀ ਲਈ ਉਂਕਾਰਪ੍ਰੀਤ (647-449-3766), ਬ੍ਰਜਿੰਦਰ ਗੁਲਾਟੀ (905-804-1805), ਜਾਂ ਕੁਲਵਿੰਦਰ ਖਹਿਰਾ (647-407-1955) ਨਾਲ਼ ਸੰਪਰਕ ਕੀਤਾ ਜਾ ਸਕਦਾ ਹੈ

ਉਡਾਰੀ ਭਰਦਿਆਂ ਹੀ ਕਾਫ਼ਲੇ ਦੀ ਵੈੱਬ ਸਾਈਟ 'ਤੇ ਕਾਂ ਝਪਟੇ – ਤੁਹਾਡੇ ਧਿਆਨ-ਹਿੱਤ ਸੂਚਨਾ

ਮਿਸੀਸਾਗਾ:- (ਕੁਲਵਿੰਦਰ ਖਹਿਰਾ) 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਵੱਲੋਂ ਅਜੇ ਆਪਣੀ ਵੈੱਬ ਸਾਈਟ ਦਾ ਐਲਾਨ ਕੀਤਾ ਹੀ ਗਿਆ ਸੀ ਕਿ ਕਿਸੇ ਹੈਕਰ ਵੱਲੋਂ ਇਸ ਨੂੰ ਉਡਾ ਦਿੱਤਾ ਗਿਆ ਹੈਇਹ ਹਮਲਾ ਹੋਇਆ ਵੀ ਉਸ ਸਮੇਂ ਹੈ ਜਦੋਂ ਅਸੀਂ ਐਲਾਨ ਕੀਤਾ ਕਿ ਕਾਫ਼ਲੇ ਵੱਲੋਂ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮ ਬਾਰੇ ਜਾਣਕਾਰੀ ਕਾਫ਼ਲੇ ਦੀ ਵੈੱਬਸਾਈਟ ਤੋਂ ਲਈ ਜਾ ਸਕਦੀ ਹੈਜਿੱਥੇ ਆਪਣੀ ਕਈ ਦਿਨਾਂ ਦੀ ਮਿਹਨਤ ਅਤੇ ਸਾਲਾਂ ਦੀ ਯੋਜਨਾ ਬਾਅਦ ਤਿਆਰ ਕੀਤੀ ਵੈੱਬਸਾਈਟ ਨੂੰ ਹੈਕ ਕਰ ਲਏ ਜਾਣ ਦਾ ਸਾਨੂੰ ਅਫ਼ਸੋਸ ਹੈ ਓਥੇ ਇਸ ਗੱਲ ਦਾ ਮਾਣ ਵੀ ਹੈ ਕਿ ਆਪਣੇ ਤਕਰੀਬਨ 19 ਸਾਲ ਦੇ ਜੀਵਨ ਦੌਰਾਨ ਕਾਫ਼ਲੇ ਨੇ ਆਪਣਾ ਏਨਾ ਕੁ ਕੱਦ ਬਣਾ ਲਿਆ ਹੈ ਕਿ "ਹੈਕਰਾਂ" ਦੀ ਨਿਗਾਹ ਵਿੱਚ ਵੀ ਆਉਣ ਲੱਗ ਪਿਆ ਹੈਅਜਿਹੇ ਹਮਲੇ ਤੋਂ ਅਚੇਤ ਹੋਣ ਕਰਕੇ ਸਕਿਉਰਿਟੀ ਵੱਲ ਧਿਆਨ ਨਾ ਦੇਣ ਕਾਰਨ ਇਸ ਹਮਲੇ ਦਾ ਸ਼ਿਕਾਰ ਹੋਣ ਤੋਂ ਬਾਅਦ ਅਸੀਂ ਕੁਝ ਵਧੇਰੇ ਸਾਵਧਾਨੀ ਨਾਲ਼ ਇਸ ਵੈੱਬਸਾਈਟ ਨੂੰ ਛੇਤੀ ਹੀ ਫਿਰ ਉਡਾਰੀਆਂ ਭਰਨ ਲਈ ਖੁੱਲ੍ਹੇ ਅੰਬਰਾਂ ਵਿੱਚ ਛੱਡਾਂਗੇ ਅਤੇ "ਹੈਕਰ" ਵੱਲੋਂ ਸਾਡੇ ਸਾਈਟ 'ਤੇ ਝੁਲਾਏ ਗਏ "ਲਾਲ" ਝੰਡੇ ਦੀ ਥਾਂ 'ਤੇ ਸਾਡੇ ਦੋਸਤ ਛੇਤੀ ਹੀ ਫਿਰ ਕਾਫ਼ਲੇ ਦਾ ਝੰਡਾ ਝੂਲਦਾ ਵੇਖਣਗੇ

Wednesday, May 11, 2011

ਕਾਫ਼ਲੇ ਵੱਲੋਂ ‘ਪ੍ਰਗਤੀਸ਼ੀਲ ਸਾਹਿਤ’ ਦੀ 75ਵੀਂ ਵਰ੍ਹੇ-ਗੰਢ - ਵਿਚਾਰ-ਗੋਸ਼ਟੀ 28 ਮਈ ਨੂੰ ਹੋਵੇਗੀ – ਸੱਦਾ-ਪੱਤਰ

ਟਰਾਂਟੋ:- (ਕੁਲਵਿੰਦਰ ਖਹਿਰਾ) ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋਵੱਲੋਂ 28 ਮਈ ਨੂੰ ਇੱਕ ਖ਼ਾਸ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਦੇਸ਼-ਵਿਦੇਸ਼ਾਂ ਤੋਂ ਸਾਹਿਤਕਾਰ ਭਾਗ ਲੈ ਰਹੇ ਹਨ। ਪ੍ਰਗਤੀਸ਼ੀਲ ਸਾਹਿਤਦੀ 75ਵੀਂ ਵਰ੍ਹੇ-ਗੰਢ ਨੂੰ ਸਮਰਪਿਤ ਇਸ ਵਿਚਾਰ-ਗੋਸ਼ਟੀ ਸਮਾਗਮ ਵਿੱਚ ਹਿੰਦੀ ਸਾਹਿਤ ਬਾਰੇ ਪ੍ਰੋ. ਸ਼ੈਲਿਜਾ ਸਕਸੈਨਾ, ਉਰਦੂ ਸਾਹਿਤ ਬਾਰੇ ਅਜ਼ੀਮ ਮੁਹੰਮਦ, ਅੰਗ੍ਰੇਜ਼ੀ (ਅਫਰੀਕਨ) ਸਾਹਿਤ ਬਾਰੇ ਪ੍ਰੋਫ਼ੈਸਰ, ਲੇਖਿਕਾ, ਅਤੇ ਐਕਟਿਵਿਸਟ ਸਲੀਮਾਹ ਵਲਿਆਨੀ ਅਤੇ ਬ੍ਰਜਿੰਦਰ ਗੁਲਾਟੀ, ਅਤੇ ਪੰਜਾਬੀ ਸਾਹਿਤ ਬਾਰੇ ਗੁਰਦੇਵ ਚੌਹਾਨ ਅਤੇ ਬਲਦੇਵ ਦੂਹੜੇ ਵੱਲੋਂ ਪੇਪਰ ਪੜ੍ਹੇ ਜਾਣਗੇ ਅਤੇ ਹਰ ਪੇਪਰ ਤੇ ਖੁੱਲ੍ਹ ਕੇ ਵਿਚਾਰ-ਚਰਚਾ ਹੋਵੇਗੀ। ਇਸ ਵਿਚਾਰ-ਗੋਸ਼ਟੀ ਦਾ ਮਕਸਦ ਅੱਜ ਦੇ ਦੌਰ ਵਿੱਚ ਸਾਹਿਤ ਵਿੱਚ ਪ੍ਰਗਤੀਸ਼ੀਲਤਾ ਦੇ ਰੂਪ ਅਤੇ ਰੋਲ ਨੂੰ ਵਿਚਾਰਨਾ ਹੈ।


28 ਮਈ ਨੂੰ ਸੰਤ ਸਿੰਘ ਸੇਖੋਂ ਹਾਲ ਵਿੱਚ ਹੋਣ ਜਾ ਰਹੇ ਇਸ ਸਮਾਗਮ ਵਿੱਚ ਇੰਗਲੈਂਡ, ਵਿਨੀਪੈੱਗ, ਵੈਨਕੂਵਰ, ਅਤੇ ਅਮਰੀਕਾ ਤੋਂ 20 ਦੇ ਕਰੀਬ ਸਾਹਿਤਕਾਰ ਹਿੱਸਾ ਲੈ ਰਹੇ ਹਨ। ਰਾਤ ਸਮੇਂ ਸ਼ਾਨਦਾਰ ਕਵੀ ਦਰਬਾਰ ਵੀ ਕੀਤਾ ਜਾਵੇਗਾ। ਇਸ ਸਮਾਗਮ ਦੀ ਪੂਰੀ ਜਾਣਕਾਰੀ ਆਉਣ ਵਾਲ਼ੇ ਦਿਨਾਂ ਵਿੱਚ ਦਿੱਤੀ ਜਾਵੇਗੀ ਅਤੇ ਇਹ ਜਾਣਕਾਰੀ ਕਾਫ਼ਲੇ ਦੇ ਵੈੱਬਸਾਈਟ www.kalmandakafla.com ਤੋਂ ਵੀ ਹਾਸਿਲ ਕੀਤੀ ਜਾ ਸਕਦੀ ਹੈ। ਇਸ ਜਾਣਕਾਰੀ ਭਰਪੂਰ ਸਮਾਗਮ ਦੌਰਾਨ ਵੱਖਾਂ ਵੱਖ ਸ਼ਹਿਰਾਂ ਤੋਂ ਆ ਰਹੇ ਸਾਹਿਤਕਾਰਾਂ ਨਾਲ਼ ਪੂਰਾ ਦਿਨ ਮਨਾਉਣ ਲਈ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।