Saturday, May 28, 2011

ਉਡਾਰੀ ਭਰਦਿਆਂ ਹੀ ਕਾਫ਼ਲੇ ਦੀ ਵੈੱਬ ਸਾਈਟ 'ਤੇ ਕਾਂ ਝਪਟੇ – ਤੁਹਾਡੇ ਧਿਆਨ-ਹਿੱਤ ਸੂਚਨਾ

ਮਿਸੀਸਾਗਾ:- (ਕੁਲਵਿੰਦਰ ਖਹਿਰਾ) 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਵੱਲੋਂ ਅਜੇ ਆਪਣੀ ਵੈੱਬ ਸਾਈਟ ਦਾ ਐਲਾਨ ਕੀਤਾ ਹੀ ਗਿਆ ਸੀ ਕਿ ਕਿਸੇ ਹੈਕਰ ਵੱਲੋਂ ਇਸ ਨੂੰ ਉਡਾ ਦਿੱਤਾ ਗਿਆ ਹੈਇਹ ਹਮਲਾ ਹੋਇਆ ਵੀ ਉਸ ਸਮੇਂ ਹੈ ਜਦੋਂ ਅਸੀਂ ਐਲਾਨ ਕੀਤਾ ਕਿ ਕਾਫ਼ਲੇ ਵੱਲੋਂ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮ ਬਾਰੇ ਜਾਣਕਾਰੀ ਕਾਫ਼ਲੇ ਦੀ ਵੈੱਬਸਾਈਟ ਤੋਂ ਲਈ ਜਾ ਸਕਦੀ ਹੈਜਿੱਥੇ ਆਪਣੀ ਕਈ ਦਿਨਾਂ ਦੀ ਮਿਹਨਤ ਅਤੇ ਸਾਲਾਂ ਦੀ ਯੋਜਨਾ ਬਾਅਦ ਤਿਆਰ ਕੀਤੀ ਵੈੱਬਸਾਈਟ ਨੂੰ ਹੈਕ ਕਰ ਲਏ ਜਾਣ ਦਾ ਸਾਨੂੰ ਅਫ਼ਸੋਸ ਹੈ ਓਥੇ ਇਸ ਗੱਲ ਦਾ ਮਾਣ ਵੀ ਹੈ ਕਿ ਆਪਣੇ ਤਕਰੀਬਨ 19 ਸਾਲ ਦੇ ਜੀਵਨ ਦੌਰਾਨ ਕਾਫ਼ਲੇ ਨੇ ਆਪਣਾ ਏਨਾ ਕੁ ਕੱਦ ਬਣਾ ਲਿਆ ਹੈ ਕਿ "ਹੈਕਰਾਂ" ਦੀ ਨਿਗਾਹ ਵਿੱਚ ਵੀ ਆਉਣ ਲੱਗ ਪਿਆ ਹੈਅਜਿਹੇ ਹਮਲੇ ਤੋਂ ਅਚੇਤ ਹੋਣ ਕਰਕੇ ਸਕਿਉਰਿਟੀ ਵੱਲ ਧਿਆਨ ਨਾ ਦੇਣ ਕਾਰਨ ਇਸ ਹਮਲੇ ਦਾ ਸ਼ਿਕਾਰ ਹੋਣ ਤੋਂ ਬਾਅਦ ਅਸੀਂ ਕੁਝ ਵਧੇਰੇ ਸਾਵਧਾਨੀ ਨਾਲ਼ ਇਸ ਵੈੱਬਸਾਈਟ ਨੂੰ ਛੇਤੀ ਹੀ ਫਿਰ ਉਡਾਰੀਆਂ ਭਰਨ ਲਈ ਖੁੱਲ੍ਹੇ ਅੰਬਰਾਂ ਵਿੱਚ ਛੱਡਾਂਗੇ ਅਤੇ "ਹੈਕਰ" ਵੱਲੋਂ ਸਾਡੇ ਸਾਈਟ 'ਤੇ ਝੁਲਾਏ ਗਏ "ਲਾਲ" ਝੰਡੇ ਦੀ ਥਾਂ 'ਤੇ ਸਾਡੇ ਦੋਸਤ ਛੇਤੀ ਹੀ ਫਿਰ ਕਾਫ਼ਲੇ ਦਾ ਝੰਡਾ ਝੂਲਦਾ ਵੇਖਣਗੇ

1 comment:

ਸੁਖਿੰਦਰ said...

I have never seen any crow in Canada. If anybody has seen any crow flying in Canada anywhere?
-Sukhinder
Editor: SANVAD
Toronto ON Canada
Tel. (416) 858-7077
Email: poet_sukhinder@hotmail.com